Posts

ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਪਿੰਡ ਮੌੜ ਵਿਖੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਛੁਡਵਾਇਆ ਨਜਾਇਜ ਕਬਜਾ

Image
ਸ੍ਰੀ ਮੁਕਤਸਰ ਸਾਹਿਬ( ਬੂਟਾ ਸਿੰਘ )ਸ਼੍ਰੀ ਕੁਲਦੀਪ ਸਿੰਘ ਧਾਲੀਵਾਲ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਵਲੋਂ ਗਰਾਮ ਪੰਚਾਇਤਾਂ ਦੀਆਂ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਾਉਣ ਸਬੰਧੀ ਮੁਹਿੰਮ ਚਲਾਈ ਹੋਈ ਹੈ।ਇਸ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਗਰਾਮ ਪੰਚਾਇਤ ਮੌੜ ਵਿਖੇ 3 ਏਕੜ 7 ਕਨਾਲ 14 ਮਰਲੇ ਦਾ ਨਜਾਇਜ਼ ਕਬਜ਼ਾ ਛੁਡਵਾ ਕੇ ਗਰਾਮ ਪੰਚਾਇਤ ਨੂੰ ਦਿੱਤਾ ਗਿਆ।ਇਸ ਮੌਕੇ ਤੇ ਸ਼੍ਰੀ ਸੁਰਿੰਦਰ ਸਿੰਘ ਧਾਲੀਵਾਲ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਮੁਕਤਸਰ ਸਾਹਿਬ, ਸ਼੍ਰੀਮਤੀ ਸੁਖਵਿੰਦਰ ਕੌਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਸ੍ਰੀ ਮੁਕਤਸਰ ਸਾਹਿਬ, ਡਿਊਟੀ ਮੈਜਿਸਟਰੇਟ ਸ਼੍ਰੀ ਗੁਰਚਰਨ ਸਿੰਘ ਨਾਇਬ ਤਹਿਸੀਲਦਾਰ ਲੱਖੇਵਾਲੀ, ਐਸ.ਐਚ.ਓ. ਸਦਰ ਸ੍ਰੀ ਜਗਸੀਰ ਸਿੰਘ, ਸ਼੍ਰੀ ਚਰਨਜੀਤ ਕੁਮਾਰ, ਐਸ.ਈ.ਪੀ.ਓ. ਅਤੇ ਸ਼੍ਰੀ ਸੁਖਜੀਤ ਸਿੰਘ ਪਟਵਾਰੀ ਅਤੇ ਗਰਾਮ ਪੰਚਾਇਤ ਮੌੜ ਸਨ।

ਸਾਂਝੇ ਮਜ਼ਦੂਰ ਮੋਰਚੇ' ਵੱਲੋਂ 9 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਧਰਨੇ ਲਈ ਲਾਮਬੰਦੀ ਸ਼ੁਰੂ

Image
ਭਗਵੰਤ ਮਾਨ 'ਤੇ ਮਜ਼ਦੂਰਾਂ ਨੂੰ ਅਣਗੋਲਿਆਂ ਕਰਨ ਦਾ ਦੋਸ਼ 9PB NEWS:-  ਮੁਕਤਸਰ( ਗੁਰਜੰਟ ਸਿੰਘ ਭੱਟੀ )ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਸਸਤੇ ਭਾਅ ਪਟੇ 'ਤੇ ਲੈਣ, ਮਜ਼ਦੂਰਾਂ ਦੀ ਦਿਹਾੜੀ ਤੇ ਝੋਨਾ ਲਵਾਈ ਦੇ ਰੇਟਾਂ ਚ ਵਾਧਾ ਕਰਨ,ਨਰਮੇ ਦੀ ਚੁਗਾਈ ਦਾ ਮੁਆਵਜਾ ਲੈਣ   , ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਾਉਣ ਤੇ ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਕੇ ਵਾਧੂ ਜ਼ਮੀਨਾਂ ਦੀ ਵੰਡ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ਚ ਕਰਾਉਣ ਆਦਿ ਮੰਗਾਂ ਨੂੰ ਮਜ਼ਦੂਰ ਲੈਕੇ 4 ਮਜਦੂਰ ਜਥੇਬੰਦੀਆਂ ਵੱਲੋਂ 9 ਜੂਨ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਦਿੱਤੇ ਜਾਣ ਵਾਲੇ ਸਾਂਝੇ ਸੂਬਾਈ ਧਰਨੇ ਦੀ ਤਿਆਰੀ ਸਬੰਧੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਦਬੜਾ ਵਿਖੇ ਜਿਲ੍ਹਾ ਕਾਰਜਕਾਰੀ ਪ੍ਰਧਾਨ ਗੁਰਜੰਟ ਸਿੰਘ ਸਾਉਕੇ ਦੀ ਪ੍ਰਧਾਨਗੀ ਹੇਠ ਜਿਲ੍ਹਾ ਕਮੇਟੀ ਦੀ  ਮੀਟਿੰਗ ਕੀਤੀ ਗਈ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲ੍ਹਾ  ਜਨਰਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਅਤੇ ਕਾਲਾ ਸਿੰਘ ਖੂਨ਼ਣ ਖੁਰਦ ਨੇ ਆਖਿਆ ਕਿ  ਖੇਤੀ ਖੇਤਰ 'ਚ ਮੜੇ ਗਏ ਹਰੀ ਕ੍ਰਾਂਤੀ ਦੇ ਮਾਡਲ ਨੇ ਨਾਂ ਸਿਰਫ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਤੇ ਪਸ਼ੂ ਪਾਲਣ ਦੇ ਧੰਦੇ ਨੂੰ ਵੱਡੀ ਫੇਟ ਮਾਰਕੇ ਮਜ਼ਦੂਰਾਂ ਨੂੰ ਕਰਜ਼ਿਆਂ ਤੇ ਖੁਦਕੁਸ਼ੀਆਂ ਦੇ ਬੋਝ ਹੇਠ ਦੱਬ ਦਿੱਤਾ ਹੈ ਸਗੋਂ ਵਾਤਾਵਰਨ ਦੀ ਤਬਾਹੀ ਅਤੇ ਲੋਕਾਂ ਨੂੰ ਚਿ...

ਜਿਲ੍ਹਾ ਪੁਲਿਸ ਵੱਲੋਂ ਲਾਰੈਸ ਬਿਸ਼ਨੋਈ ਗੈਗ ਨਾਲ ਸਬੰਧ ਰੱਖਦੇ ਦੋ ਵਿਅਕਤੀਆਂ ਨੂੰ ਅਸਲੇ ਸਮੇਤ ਕੀਤਾ ਕਾਬੂ

Image
9PB NEWS:-  ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ ) ਪੰਜਾਬ ਸਰਕਾਰ ਵੱਲੋਂ ਸ਼ਰਾਰਤੀ ਅਨਸਰਾਂ ਵਿਰੁੱਧ ਚਲਾਈ ਗਈ ਮਹਿੰਮ ਤਹਿਤ ਸ੍ਰੀ ਧਰੂਮਨ ਐੱਚ ਨਿੰਬਾਲੇ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਜਿਲ੍ਹਾ ਅੰਦਰ ਅਲੱਗ ਅਲੱਗ ਪੁਲਿਸ ਟੀਮਾ ਬਣਾ ਕਿ ਜਿੱਥੇ ਨਸ਼ਿਆ ਦਾ ਕਾਲਾ ਕਾਰੋਬਾਰ ਕਰ ਰਹੇ ਵਿਅਕਤੀਆ ਨੂੰ ਫੜ ਕੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ , ਉੱਥੇ ਹੀ ਸ਼ਰਰਾਰਤੀ ਅਨਸਰਾਂ, ਗੈਗਸ਼ਟਰਾਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਹਿਤ ਹੀ ਸ੍ਰੀ ਮੋਹਨ ਲਾਲ ਕਪਤਾਨ ਪੁਲਿਸ (ਡੀ) ਅਤੇ ਸ੍ਰੀ ਗੁਰਪ੍ਰੀਤ ਸਿੰਘ ਉੱਪ ਕਪਤਾਨ ਪੁੁਲਿਸ (ਡੀ) ਦੀ ਨਿਗਰਾਨੀ ਹੇਠ ਇੰਸਪੈਕਟਰ ਰਾਜ਼ੇਸ਼ ਕੁਮਾਰ ਇੰਚਾਰਜ ਸੀ.ਆਈ.ਏ ਅਤੇ ਪੁਲਿਸ ਪਾਰਟੀ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਰੱਖਦੇ 02 ਵਿਅਕਤੀਆਂ ਅਸਲੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਸਮਾਧ ਬਾਬਾ ਮੋਢਾ ਜੀ ਬਰੀਵਾਲਾ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਅਮਨਦੀਪ ਸਿੰਘ ਉਰਫ ਅਮਨ ਬਾਬਾ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਮਰਾੜ ਕਲਾਂ ਅਤੇ ਮੇਵਾ ਸਿੰਘ ਉਰਫ ਟੀਟੂ ਪੁੱਤਰ ਵੀਰਾ ਸਿੰਘ ਵਾਸੀ ਬਰੀਵਾਲਾ ਜਿੰਨਾ ਪਾਸ ਨਜਾਇਜ਼ ਅਸਲਾ ਹੈ ਅਤੇ ਵਿਦੇਸ਼ੀ ਨੰਬਰ ਆਪਣੇ ਫੋਨ ਤੋ ਕਿਸੇ ਐਪ ਰਾਂਹੀ ਵਿਦੇਸ਼ੀ ਨੰਬਰ ਜਰਨੇਟ ਕਰਕੇ ਧਮਕੀਆ ...

ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਲਈ ਘਰ ਬੈਠੇ ਆਪਣੇ ਮੋਬਾਇਲ/ਕੰਮਪਿਊਟਰ ਰਾਹੀਂ ਸ਼ਿਕਾਇਤ ਦਰਜ ਕਰਵਾਉਣ ਅਤੇ ਸ਼ਿਕਾਇਤ ਦਾ ਸਟੇਟਸ ਚੈਕ ਕਰਨ ਸਬੰਧੀ ਪੀ.ਜੀ.ਆਰ.ਐਸ.ਪੋਰਟਲ ਕੀਤਾ ਸ਼ੁਰੂ

Image
ਸ੍ਰੀ ਮੁਕਤਸਰ ਸਾਹਿਬ( ਬੂਟਾ ਸਿੰਘ )  ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਲਈ ਘਰ ਬੈਠੇ ਆਪਣੇ ਮੋਬਾਇਲ/ਕੰਮਪਿਊਟਰ ਰਾਹੀਂ ਸ਼ਿਕਾਇਤ ਦਰਜ ਕਰਵਾਉਣ ਲਈ/ਸਟੇਟਸ ਚੈਕ ਕਰਨ/ਨਿਪਟਾਰਾ ਰਿਪੋਰਟ ਚੈਕ ਕਰਨ/ਅਪੀਲ ਦਾਇਰ ਕਰਨ ਲਈ ਪੀ.ਜੀ.ਆਰ.ਐਸ.ਪੋਰਟਲ ਸ਼ੁਰੂ ਕੀਤਾ ਗਿਆ ਹੈ।  ਉਹਨਾ ਦੱਸਿਆ ਕਿ ਇਹ ਪੋਰਟਲ ਮੁੱਖ ਮੰਤਰੀ , ਪੰਜਾਬ ਅਤੇ ਜਿਲੇ ਵਿੱਚ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਚਲ ਰਿਹਾ ਹੈ ਅਤੇ ਪੋਰਟਲ ਤੇ ਦਰਜ ਸ਼ਿਕਾਇਤ ਦਾ ਨਿਪਟਾਰਾ 14 ਦਿਨ ਅੰਦਰ-ਅੰਦਰ ਸਬੰਧਤ ਵਿਭਾਗ ਵੱਲੋਂ ਕੀਤਾ ਜਾਣਾ ਲਾਜਮੀ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਸ਼ਿਕਾਇਤ ਕਰਤਾ ਪੀ.ਜ਼ੀ.ਆਰ.ਐਸ.ਪੋਰਟਲ ਤੇ ਮੋਬਾਇਲ ਜਾਂ ਕੰਮਪਿਊਟਰ ਰਾਹੀੇ  Connect.punjab.co.in  ਤੇ ਲਾਗ ਇੰਨ ਕਰਕੇ ਆਪਣੀ ਸਿਕਾਇਤ ਦਰਜ਼ ਕਰਵਾ ਸਕਦਾ ਹੈ ਅਤੇ ਸ਼ਿਕਾਇਤ ਕਰਤਾ ਪੀ.ਜੀ.ਆਰ.ਐਸ. ਪੋਰਟਲ ਤੇ ਦਰਜ ਕੀਤੀ ਗਈ ਸ਼ਿਕਾਇਤ ਦਾ ਸਟੇਟਸ ਘਰ ਬੈਠਕੇ  Connect.punjab.co.in  ਤੇ ਆਪਣਾ ਮੋਬਾਇਲ ਨੰਬਰ ਅਤੇ ਆਪਣੀ ਸ਼ਿਕਾਇਤ ਆਈ.ਡੀ. ਭਰਕੇ ਚੈਕ ਕਰ ਸਕਦਾ ਹੈ। ਸਿਕਾਇਤ ਕਰਤਾ ਟੋਲ ਫਰੀ ਨੰਬਰ 1100 ਤੇ ਕਾਲ ਕਰਕੇ ਜਾਂ ਨਜਦੀਕੀ ਸੇਵਾ ਕੇਂਦਰ ਤੇ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।   ਡਿਪਟੀ ਕਮਿਸ਼ਨਰ ਜੀ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਆਪਣੀ ਸ਼ਿਕਾਇਤ ਦਾ ਨਿਪਟਾਰਾ ਨਾ ਹੋਣ ਜਾਂ ਵਿਭਾਗ...

ਚੌਥੀ ਵਾਰੀ 1ਲੱਖ28 ਹਜਾਰ ਵਿੱਚ ਹੋਈ ਰਾਖਵੀ ਜਮੀਨ ਦੀ ਬੋਲੀ

Image
  9PB NEWS:-  ਸ੍ਰੀ ਮੁਕਤਸਰ ਸਾਹਿਬ ( ਬਲਵੰਤ ਸਿੰਘ ਸੰਮੇਵਾਲੀ ) ਪਿੰਡ ਭੁੱਟੀ ਵਾਲਾ ਚ ਮਜਦੂਰਾਂ ਲਈ ਰਾਖਵੀਂ ਪੰਚਾਇਤੀ ਜਮੀਨ ਦੀ ਬੋਲੀ ਚੌਥੀ ਵਾਰ 3 ਏਕੜ 2 ਕਨਾਲ ਦੀ 1 ਲੱਖ 28 ਹਜਾਰ ਚਰਨਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਨੂੰ ਮਿਲੀ ਮਜ਼ਦੂਰਾਂ ਲਈ ਰਾਖਵੀੰ ਜਮੀਨ । ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਬਾਜ ਸਿੰਘ ਭੁੱਟੀ ਵਾਲਾ ਨੇ ਕਿਹਾ ਕਿ ਅੱਜ ਪਿੰਡ ਭੁੱਟੀ ਵਾਲਾ ਵਿੱਚ 10 ਵਜੇ ਰਾਖਵੀਂ ਪੰਚਾਇਤੀ ਜਮੀਨ ਦੀ ਬੋਲੀ ਸ਼ੁਰੂ ਹੋਈ ਤਾਂ ਮਜ਼ਦੂਰਾਂ ਵਲੋਂ ਘੱਟ ਰੈਟ ਤੇ ਜਮੀਨ ਲੈਣ ਲਈ ਤਿੰਨ ਮਜ਼ਦੂਰਾਂ ਖੜੇ ਸਨ ਅਤੇ ਜਗੀਰਦਾਰਾਂ ਵਲੋਂ ਦੋ ਡੰਮੀ ਬੋਲੀ ਦੇਣ ਵਾਲੇ ਵੀ ਖੜੇ ਕੀਤੇ ਗੲੇ ਸਨ । ਘੱਟ ਰੇਟ ਜਮੀਨ ਲੈਣ ਵਾਲੇ ਮਜਦੂਰਾਂ ਨੇ 90 ਹਜਾਰ ਤਕ ਬੋਲੀ ਦੇ ਕੇ ਬੋਲੀ ਦੇਣੀ ਬੰਦ ਕਰ ਦਿੱਤੀ ਤਾਂ ਦੋਵੇਂ ਡੰਮੀ ਬੋਲੀ ਵਾਲਿਆਂ ਨੇ ਬੋਲੀ ਲਾਉਣੀ ਜਾਰੀ ਰੱਖੀ ਅਤੇ 1 ਲੱਖ 28 ਹਜਾਰ ਤੇ ਗੁਰਚਰਨ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਨਾਮ ਮਜ਼ਦੂਰਾਂ ਲਈ ਰਾਖਵੀਂ ਪੰਚਾਇਤੀ ਜਮੀਨ ਦੇ ਦਿੱਤੀ ਗਈ ।ਯੂਨੀਅਨ ਆਗੂਆਂ ਨੇ ਪੰਚਾਇਤੀ ਸੈਕਟਰੀ ਅਤੇ ਪੰਚਾਇਤੀ ਨੂੰ ਆਖਿਆ ਕਿ ਪੰਚਾਇਤੀ ਕਾਰਵਾਈ ਰਜਿਸਟਰ ਵਿੱਚ ਲਿਖਿਆ ਜਾਵੇ ਕਿ ਜੇਕਰ ਇਹ ਮਜਦੂਰ ਖੁਦ ਵਾਹੀ ਨਹੀਂ ਕਰਦਾ ਤਾਂ ਇਸ ਤੋਂ ਜਮੀਨ ਬਿਨਾਂ ਠੇਕਾ ਦਿੱਤਿਆਂ ਵਾਪਿਸ ਲਈ ਜਾਵੇਗੀ ਅਤੇ ਉਸ ਖਿਲਾਫ 420 ਦਾ ਕੇਸ ਦਰਜ ਕੀਤਾ ਜਾਵੇਗਾ ਪਰ ਅਧਿਕਾਰੀਆਂ ਵਲੋਂ ਅਜਿਹਾ ਨਹੀਂ ਕੀਤਾ ਗਿਆ ।ਯੂਨੀਅਨ ਆਗੂਆਂ ਨੇ ਆਖਿਆ ...

ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਦੀਆਂ ਮੰਗਾ ਤੇ ਧਿਆਨ ਦੇਵੇ ਸਰਕਾਰ- ਗੁਰਪ੍ਰੀਤ ਸਿੰਘ ਢਿੱਲੋਂ        

Image
ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋ ਪੰਜਾਬ ਦੇ ਸਾਰੇ ਐਮ ਐਲ ਏ ਸਹਿਬਾਨਾ ਨੂੰ ਆਪਣੀਆਂ ਮੰਗਾ ਦੇ ਸੰਬੰਧ ਵਿੱਚ ਸੌਂਪੇ ਮੰਗ ਪੱਤਰ- ਕਮਲ ਕੁਮਾਰ 2 ਜੂਨ ਨੂੰ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਅਤੇ ਅਧਿਕਾਰੀਆਂ ਦੀ ਧੱਕੇਸ਼ਾਹੀ ਅਤੇ ਮੰਗਾਂ ਤੋਂ ਕਰਾਉਣਗੇ ਜਾਣੂ-ਤਰਸੇਮ ਸਿੰਘ ਸ੍ਰੀ ਮੁਕਤਸਰ( ਬੂਟਾ ਸਿੰਘ ) ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਪੰਜਾਬ ਵਿੱਚ ਐਮ ਐਲ ਏ ਅਤੇ ਕੈਬਨਿਟ ਮੰਤਰੀ ਸਾਹਿਬਾਨਾ ਨੂੰ ਮੰਗ ਪੱਤਰ ਦਿੱਤੇ ਗਏ ਤੇ ਅਪਣੀ ਮੰਗਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਸਾਰੇ ਹੀ ਐੱਮ ਐਲ ਏ ਸਾਹਿਬਾਨਾਂ ਤੋ ਮੰਗ ਕੀਤੀ ਕਿ ਸਾਡੀਆਂ ਮੰਗਾਂ ਸਬੰਧੀ ਹੜਤਾਲ ਰੱਖੀ ਗਈ ਹੈ ਪ੍ਰੰਤੂ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਇਸ ਲਈ ਆਪ ਜੀ ਵਲੋ ਮੁੱਖ ਮੰਤਰੀ ਸਾਹਿਬ ਨਾਲ ਪੈਨਲ ਮੀਟਿੰਗ ਕਰਾਈ ਜਾਵੇ ਤਾਂ ਜੋ ਸਾਡੀਆਂ ਮੰਗਾਂ ਦਾ ਸਾਰਥਿਕ ਹੱਲ ਕੱਢਿਆ ਜਾ ਸਕੇ। ਸੂਬਾ ਸਰਪ੍ਰਸਤ ਕਮਲ ਕੁਮਾਰ, ਡੀਪੂ ਸਰਪ੍ਰਸਤ ਹਰਜਿੰਦਰ ਸਿੰਘ ਸੇਖੋਂ , ਪ੍ਰਧਾਨ ਜਗਸੀਰ ਸਿੰਘ ਮਾਣਕ ,ਸੀ ਮੀਤ ਪ੍ਰਧਾਨ ਪ੍ਰਗਟ ਸਿੰਘ ਅਤੇ ਕੈਸ਼ੀਅਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਥੇਬੰਦੀ ਵੱਲੋ ਪਿਛਲੇ ਇੱਕ ਮਹੀਨੇ ਤੋ ਪੰਜਾਬ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਆਪਣੀਆਂ ਮੰਗਾ ਦੇ ਸੰਬੰਧ ਵਿੱਚ ਮਿਤੀ 8,9 ਅਤੇ 10 ਜੂਨ ਦੀ ਹੜਤਾਲ ਸੰਬੰਧੀ ਨੋਟਿਸ ਦਿੱਤੇ ਹੋਏ ਨੇ ਪਰ...

ਜੇਕਰ ਮੁਲਾਜ਼ਮਾਂ ਦੇ ਮਸਲੇ ਦਾ ਹੱਲ ਨਾ ਕੀਤਾ ਤਾਂ ਡਾਇਰੈਕਟਰ ਟਰਾਂਸਪੋਰਟ ਅਤੇ ਸਕੈਟਰੀ ਟਰਾਂਸਪੋਰਟ ਦਾ ਕੀਤਾ ਜਾਵੇਗਾ ਘਿਰਾੳ

Image
ਮੈਨੇਜਮੈਂਟ ਦੇ ਤਾਨਾਸ਼ਾਹੀ ਰਵੱਈਏ ਕਰਕੇ ਪੰਜਾਬ ਰੋਡਵੇਜ਼ ਪਨਬੱਸ ਦੇ ਡਿਪੂ ਬੰਦ ਅੱਜ ਪੀ ਆਰ ਟੀ ਸੀ ਦੇ ਡਿਪੂ ਵੀ ਅੱਜ ਤੋਂ ਹੋਣਗੇ ਬੰਦ ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ )ਪੰਜਾਬ ਰੋਡਵੇਜ਼ ਪਨਬੱਸ / ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋ ਟਰਾਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦੁਆਰਾ ਕੱਚੇ ਮੁਲਾਜਮਾਂ ਨਾਲ ਗੁਲਾਮਾ ਵਾਗ ਵਿਵਹਾਰ ਕਰਨ ਅਤੇ ਕੱਚੇ ਮੁਲਾਜਮਾਂ ਲਈ ਤਾਨੇਸ਼ਾਹੀ ਰਵੱਈਆਂ ਅਪਣਾਉਣ ਤੋ ਤੰਗ ਆ ਕੇ ਕੱਲ ਦੁਪਹਿਰ 12 ਵਜੇ ਤੋ ਸਾਰੇ ਪੰਜਾਬ ਦੇ ਪੰਜਾਬ ਰੋਡਵੇਜ਼ ਦੇ ਡਿੱਪੂ ਬੰਦ ਕਰਕੇ ਮੈਨੇਜਮੈਂਟ ਪ੍ਤੀ ਰੋਸ ਪ੍ਗਟ ਕੀਤਾ ਗਿਆ। ਸ੍ਰੀ ਮੁਕਤਸਰ ਸਾਹਿਬ ਡਿੱਪੂ ਦੇ ਗੇਟ ਤੇ ਬੋਲਦਿਆਂ ਜਥੇਬੰਦੀ ਦੇ ਸੂਬਾ ਸਰਪ੍ਰਸਤ ਕਮਲ ਕੁਮਾਰ ਨੇ ਦੱਸਿਆ ਕਿ ਟਰਾਸਪੋਰਟ ਵਿਭਾਗ ਦੇ ਉਚ ਅਧਿਕਾਰੀ ਭਾਰਤ ਦੇ ਸੰਵਿਧਾਨ ਤੋ ਉਲਟ ਜਾ ਕੇ ਕੱਚੇ ਮੁਲਾਜਮਾਂ ਨਾਲ ਤਾਨਾਸ਼ਾਹੀ ਰਵੱਈਆਂ ਅਪਣਾ ਕੇ ਉਹਨਾਂ ਦਾ ਸ਼ੋਸ਼ਣ ਕਰ ਰਹੇ ਹਨ। ਕੱਚੇ ਮੁਲਾਜਮ ਜੋ ਕਿ ਲੰਬੇ ਰੂਟਾਂ ਤੇ ਬੱਸਾਂ ਵਿੱਚ ਪੰਜਾਬ ਦੀ ਜਨਤਾ ਨੂੰ ਸਫਰ ਸਹੂਲਤ ਪ੍ਦਾਨ ਕਰਦੇ ਹਨ ਉਹਨਾਂ ਦਾ ਰੋਟੀ ਪਾਣੀ ਤੱਕ ਰਸਤੇ ਵਿੱਚ ਜਬਰੀ ਬੰਦ ਕਰਵਾਇਆ ਜਾ ਰਿਹਾ ਹੈ ਅਤੇ ਜੇਕਰ ਕੋਈ ਮੁਲਾਜਮ ਕਿਸੇ ਵੀ ਢਾਬੇ ਤੇ ਰਾਸਤੇ ਵਿੱਚ ਕਿਸੇ ਸਵਾਰੀ ਨੂੰ ਮੁਸ਼ਕਿਲ ਆਉਣ ਤੇ ਬੱਸ ਰੋਕਦਾ ਹੈ ਤਾਂ ਉਸਦੀ ਨਜਾਇਜ ਰਿਪੋਰਟ ਕਰਕੇ ਉਸਨੂੰ ਡਿਊਟੀ ਤੋ ਬਗੈਰ ਸੁਣਵਾਈ ਫਾਰਗ ਕਰ ਦਿੱਤਾ ਜਾਦਾ ਹੈ। ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੇ ਸੁ...

ਕੈਬਨਿਟ ਮੰਤਰੀ, ਪੰਜਾਬ 21 ਮਈ ਨੂੰ ਮਲੋਟ ਵਿੱਚ ਆਰੀਅਨਜ਼ ਦੇ ਸਮਾਗਮ ਵਿੱਚ ਹੋਣਗੇ ਸ਼ਾਮਿਲ  

Image
9PB NEWS:- ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ )ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ੍ਹ ਦੁਆਰਾ ਮਲੋਟ ਖੇਤਰ ਦੇ ਲਗਭਗ 40- 50 ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੇ ਮਿਸਾਲੀ ਕੰਮ ਅਤੇ ਮਹੱਤਵਪੂਰਨ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਮਲੋਟ ਵਿੱਚ 21 ਮਈ ਨੂੰ ਅਧਿਆਪਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ।ਇਸ ਸਮਾਗਮ ਵਿੱਚ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਮਲਕੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐੱਸ ਈ) ਸ਼੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਇਸ ਸਮਾਰੋਹ ਦੀ ਪ੍ਰਧਾਨਗੀ ਕਰਨਗੇ।ਕਟਾਰੀਆ ਨੇ ਕਿਹਾ ਕਿ ਇਸ ਖੇਤਰ ਦੀ ਪਛੜੀ ਬੈਲਟ ਦੇ ਬਹੁਤੇ ਵਿਦਿਆਰਥੀ ਵੱਡੇ ਵਿਦਿਅਕ ਅਦਾਰਿਆਂ ਵਿੱਚ ਪ੍ਰੋਫੈਸ਼ਨਲ ਕੋਰਸਾਂ ਦੀ ਉੱਚ ਫੀਸ ਭਰਨ ਦੇ ਯੋਗ ਨਹੀਂ ਹਨ। ਪਰ ਆਰੀਅਨਜ਼ ਲੋੜਵੰਦ ਅਤੇ ਲਾਇਕ ਵਿਦਿਆਰਥੀਆਂ ਲਈ ਪਹਿਲੀ ਪਸੰਦ ਵਜੋਂ ਉਭਰਿਆ ਹੈ ਕਿਉਂਕਿ ਇਸ ਵਿੱਚ ਵੱਖ-ਵੱਖ ਸਕਾਲਰਸ਼ਿਪ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ।ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਦੇ ਇੱਕ ਵਫ਼ਦ ਨੇ ਹਾਲ ਹੀ ਵਿੱਚ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਵਿਦਿਆਰਥੀ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਤਕਨੀ...

ਗੁੰਡਾਗਰਦੀ ਕਰਨ ਵਾਲੇ ਬਾਦਲਾਂ ਦੇ ਆਰਬਿਟ ਬੱਸ ਆਪਰੇਟਰ ਤੋਂ ਮੰਗਵਾਈ ਜਨਤਕ ਮਾਫੀ

Image
9PB NEWS:- ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ )ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਵੱਲੋਂ, ਕੱਲ੍ਹ ਬੀਤੇ ਦਿਨੀਂ ਵਿਦਿਆਰਥੀ ਆਗੂਆਂ ਦੀ ਕੁੱਟਮਾਰ ਕਰਨ ਵਾਲੇ ਆਰਬਿਟ ਬੱਸ ਆਪਰੇਟਰਾਂ ਤੇ ਬਣਦੀ ਕਾਰਵਾਈ ਕਰਾਉਣ ਅਤੇ ਕਾਲਜ ਸਾਹਮਣੇ ਬੱਸ ਸਟਾਪ ਬਣਵਾਉਣ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਕੋਟਕਪੂਰਾ ਰੋਡ(ਸ੍ਰੀ ਮੁਕਤਸਰ ਸਾਹਿਬ) ਜਾਮ ਕੀਤਾ ਗਿਆ।ਵਿਦਿਆਰਥੀਆਂ ਦੇ ਇਸ ਧਰਨੇ ਵਿੱਚ ਨੌਜਵਾਨ ਭਾਰਤ ਸਭਾ,ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੂਰਨ ਸਹਿਯੋਗ ਸਦਕਾ ਸੰਘਰਸ਼ ਜੇਤੂ ਹੋ ਨਿਬੜਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲ੍ਹਾ ਆਗੂ ਸੁਖਪ੍ਰੀਤ ਕੌਰ,ਜਸਪ੍ਰੀਤ ਕੌਰ,ਮਮਤਾ ਰਾਣੀ,ਨੌਜਵਾਨ ਭਰਤ ਸਭਾ ਦੇ ਸੂਬਾ ਜਰਨਲ ਸਕੱਤਰ ਮੰਗਾ ਅਜਾਦ ਨੇ ਦੱਸਿਆ ਕਿ ਸਰਕਾਰੀ ਕਾਲਜ ਦੇ ਵਿਦਿਆਰਥੀ ਪਿਛਲੇ ਲੰਮੇ ਸਮੇਂ ਤੋਂ ਬੱਸ ਸੰਬੰਧੀ ਆ ਰਹੀਆਂ ਦਿੱਕਤਾਂ ਨਾਲ ਜੂਝ ਰਹੇ ਹਨ।ਹਰ ਰੋਜ ਵਿਦਿਆਰਥੀਆਂ ਨਾਲ ਬੱਸ ਕੰਡਕਟਰਾਂ ਵੱਲੋਂ ਬਦਸਲੂਕੀ ਵਧਦੀ ਜਾ ਰਹੀ ਹੈ।ਪਰ ਬੀਤੀ 18 ਮਈ ਨੂੰ ਵਿਦਿਆਰਥੀਆਂ ਦੀ ਅੱਧੀ ਟਿਕਟ ਦੇ ਅਧਿਕਾਰ ਨੂੰ ਕੁਚਲਦੇ ਹੋਏ ਆਰਬਿਟ ਬੱਸ ਆਪਰੇਟਰਾਂ ਵੱਲੋਂ ਵਿਦਿਆਰਥੀਆਂ ਦੀ ਪੂਰੀ ਟਿਕਟ ਕੱਟਣ ਦੀ ਧਮਕੀ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਇਹਨਾਂ ਵਿਦਿਆਰਥੀ ਆਗੂਆਂ ਨੂੰ ਬੱਸ ਸਟੈਂਡ ਲਿਆ ਕੇ ਕੁੱਟ ਮਾਰ ਕੀਤੀ ਗਈ ਸੀ।...

ਜ਼ਮੀਨੀ ਵਿਵਾਦ ਦੇ ਚਲਦਿਆਂ ਨੂੰਹ-ਪੁੱਤ ਨੇ ਕੀਤੀ ਬੁੱਢੇ ਮਾਪਿਆਂ ਦੀ ਕੁੱਟਮਾਰ, ਗੰਭੀਰ ਜ਼ਖਮੀ

Image
9PB NEWS:-  ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ ) ਮੁਕਤਸਰ ਸਾਹਿਬ ਤੋਂ ਕੁਝ ਹੀ ਦੂਰੀ ਤੇ ਪਿੰਡ ਗੁਲਾਬੇਵਾਲਾ ਵਿਖੇ ਜ਼ਮੀਨੀ ਵਿਵਾਦ ਦੇ ਚਲਦਿਆਂ ਨੂੰਹ-ਪੁੱਤ ਵੱਲੋਂ ਮਾਤਾ ਪਿਤਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਪਿੰਡ ਗੁਲਾਬੇਵਾਲਾ ਦੇ ਰਹਿਣ ਵਾਲੇ ਕਰਨੈਲ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਕੁਲਵਿੰਦਰ ਕੌਰ ਪਤਨੀ ਕਰਨੈਲ ਸਿੰਘ ਜੋ ਕਿ ਜ਼ਮੀਨੀ ਵਿਵਾਦ ਦੇ ਚਲਦਿਆਂ ਤਕਰੀਬਨ ਛੇ ਮਹੀਨਿਆਂ ਤੋਂ ਆਪਣੀ ਭੈਣ ਕੋਲ ਪਿੰਡ ਮਨੀਆਂ ਵਾਲੇ ਰਹੇ ਸਨ ਤਾਂ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪੁੱਤਰ ਨਿਰਮਲ ਸਿੰਘ ਅਤੇ ਨੂੰਹ ਵੱਲੋਂ ਉਨ੍ਹਾਂ ਨਾਲ ਕਥਿਤ ਕੁੱਟਮਾਰ ਕੀਤੀ ਗਈ ਸੀ। ਕਰਨੈਲ ਸਿੰਘ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਜਦ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੀ ਦਰਖਾਸਤ ਲਈ ਆਇਆ ਤਾਂ ਜਦ ਉਹ ਵਾਪਸ ਪਿੰਡ ਜਾਣ ਲੱਗੇ ਤਾਂ ਘਰ ਪਹੁੰਚਦਿਆਂ ਹੀ ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੂੰ ਨਾਲ ਲੈ ਕੇ ਨਿਰਮਲ ਸਿੰਘ ਅਤੇ ਉਸਦੀ ਪਤਨੀ ਸੁਖਪ੍ਰੀਤ ਕੌਰ ਨੇ ਕਰਨੈਲ ਸਿੰਘ ਉਸਦੀ ਪਤਨੀ ਕੁਲਵਿੰਦਰ ਕੌਰ ਨਾਲ ਦੁਬਾਰਾ ਕੁੱਟਮਾਰ ਕੀਤੀ ਤੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੀ ਸੂਚਨਾ ਥਾਣਾ ਸਦਰ ਪੁਲਸ ਨੂੰ ਲੱਗਾ ਤਾਂ ਮੌਕੇ ’ਤੇ ਪਿੰਡ ਗੁਲਾਬੇਵਾਲਾ ਵਿਖੇ ਪੁਲਸ ਨੇ ਪਹੁੰਚ ਕੇ ਕਰਨੈਲ ਸਿੰਘ ਤੇ ਉਸ ਦੀ ਪਤਨੀ ਕੁਲਵਿੰਦਰ ਕੌਰ ਨੂੰ ਸਿਵਿਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਕਰਵਾ ਦਿੱਤਾ । ਸ੍ਰੀ ਮੁਕਤਸਰ ਸਾਹਿਬ ਦੇ ...

ਜਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਦਾ ਨਸ਼ਾ ਵਿਰੋਧੀ ਅਭਿਆਨ, 48 ਘੰਟਿਆਂ ਵਿੱਚ 11 ਮੁੱਕਦਮੇ ਦਰਜ, 16 ਦੋਸ਼ੀ ਕਾਬੂ

Image
9PB NEWS:-  ਸ੍ਰੀ ਮੁਕਤਸਰ ਸਾਹਿਬ( ਗੁਰਜੰਟ ਸਿੰਘ ਭੱਟੀ ) ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਸ੍ਰੀ ਧਰੂਮਨ ਐਚ ਨਿੰਬਾਲੇ ਆਈ ਪੀ ਐਸ ਵੱਲੋਂ ਬੀਤੇ ਦਿਨੀ ਇੱਕ ਵਿਸ਼ੇਸ ਨਸ਼ਾ ਵਿਰੋਧੀ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਇਸਦਾ ਮੁੱਖ ਮਕਸਦ ਇਸ ਜਿਲਾ ਨੂੰ ਪੂਰੀ ਤਰਾਂ ਨਾਲ ਨਸ਼ਾ ਮੁਕਤ ਕਰਨਾ ਹੈ। ਇਸ ਮਕਸਦ ਦੀ ਪ੍ਰਾਪਤੀ ਲਈ ਇਸ ਜਿਲਾ ਦੇ ਸਾਰੇ ਥਾਣਾ ਮੁਖੀਆਂ ਵੱਲੋਂ ਆਪਣੇ ਆਪਣੇ ਇਲਾਕਾ ਵਿੱਚ ਨਸ਼ੇ ਦੇ ਖਾਤਮੇ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਅਤੇ ਇਹਨਾਂ ਕੋਸ਼ਿਸ਼ਾਂ ਦੇ ਸਾਰਥਿਕ ਨਤੀਜੇ ਵੀ ਆਏ ਦਿਨ ਸਾਹਮਣੇ ਆ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ 48 ਘੰਟਿਆਂ ਦੌਰਾਨ ਜਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀਆਂ ਕੋਸ਼ਿਸ਼ਾਂ ਸਦਕਾ ਇਸ ਜਿਲਾ ਦੀ ਹਦੂਦ ਅੰਦਰ ਵੱਖ ਵੱਖ ਥਾਣਿਆਂ ਵਿੱਚ ਐਨ ਡੀ ਪੀ ਐਸ ਐਕਟ ਤਹਿਤ ਕੁੱਲ 05 ਮੁੱਕਦਮੇ ਦਰਜ ਕੀਤੇ ਗਏ ਹਨ ਜਦੋ ਕਿ ਆਬਕਾਰੀ ਐਕਟ ਤਹਿਤ 04 ਮੁਕੱਦਮੇ ਦਰਜ ਕੀਤੇ ਗਏ ਹਨ। ਇਸਤੋਂ ਇਲਾਵਾ ਜੂਆ ਐਕਟ ਤੇ ਆਈ ਪੀ ਸੀ ਤਹਿਤ ਇਕ-ਇਕ ਮੁੱਕਦਮਾ ਦਰਜ ਕਰਕੇ ਕੁੱਲ 16 ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਗੈਰ ਸਮਾਜੀ ਸੋਚ ਵਾਲੇ ਸ਼ੱਕੀ ਵਿਅਕਤੀਆਂ ਪਾਸੋਂ 1650 ਨਸ਼ੀਲੀਆਂ ਗੋਲੀਆਂ, 66.07 ਗ੍ਰਾਮ ਹੈਰੋਇਨ, 93 ਬੋਤਲਾਂ ਸ਼ਰਾਬ ਠੇਕਾ (ਹਰਿਆਣਾ ਮਾਰਕਾ) , 1100 ਰੁਪਏ ਕੈਸ਼, ਦੋ ਟਰੈਕਟਰ ਟਰਾਲੀਆਂ ਅਤੇ ਦੋ ਮੋਟਰਸਾਈਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਹਨਾ ਕਾਬੂ ਕੀਤੇ ਵਿਅਕਤੀਆਂ...

ਸਾਊਦੀ ਅਰਬ ਵਾਲੇ ਬਲਵਿੰਦਰ ਦੀ ਬਲੱਡ ਮਨੀ ਲਈ 14 ਲੱਖ ਰੁਪਏ ਘੱਟ ਮਹਿਜ 72 ਘੰਟੇ ਬਾਕੀ,ਪਰਿਵਾਰਕ ਮੈਂਬਰ ਨੇ ਪੰਜਾਬੀਆਂ ਨੂੰ ਅਤੇ ਪੰਜਾਬ ਸਰਕਾਰ ਨੂੰ ਮੱਦਦ ਦੀ ਕੀਤੀ ਅਪੀਲ

Image
9PB NEWS:-  ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ )ਮੁਕਤਸਰ  ਦੇ ਨੇੜਲੇ ਪਿੰਡ ਮੱਲਣ ਦਾ ਵਾਸੀ ਬਲਵਿਦਰ  ਸਿੰਘ ਜੋ ਕਿ ਸਾਊਦੀ ਅਰਬ ਵਿਚ ਮੌਤ ਦੀ ਸ਼ਜਾ ਭੁਗਤ ਰਿਹਾ ਹੈ ਦੇ ਸਬੰਧ ਵਿਚ ਬਲੱਡ ਮਨੀ ਦੋ ਕਰੋੜ ਰੁਪਏ ਇਕੱਠੇ ਕਰਨ ਲਈ ਪਰਿਵਾਰ ਵੱਲੋਂ ਦੇਸ਼ ਵਿਦੇਸ਼ ਵਿਚ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਸੀ। ਜੇਕਰ 15 ਮਈ ਤੱਕ ਬਲੱਡ ਮਨੀ ਨਾ ਭਰੀ ਗਈ ਤਾਂ ਸਾਊਦੀ ਅਰਬ ਦੇ ਕਾਨੂੰਨ ਅਨੁਸਾਰ ਬਲਵਿੰਦਰ ਸਿੰਘ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਇਸ ਲਈ ਹੁਣ ਪਰਿਵਾਰ ਕੋਲ ਕਰੀਬ 1 ਕਰੋੜ 86 ਲੱਖ ਰੁਪਏ ਇਕੱਠਾ ਹੋ ਚੁੱਕਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਜ਼ੋ 40 ਲੱਖ ਰੁਪਏ ਸਾਊਦੀ ਅਰਬ ਵਿਚ ਇਕ ਕੰਪਨੀ ਜਿਸ ਵਿਚ ਬਲਵਿੰਦਰ ਸਿੰਘ ਕੰਮ ਕਰਦਾ ਸੀ ਨੇ ਦੇਣ ਦਾ ਵਾਅਦਾ ਕੀਤਾ ਸੀ ਉਹਨਾ ਨੇ ਪੈਸੇ ਨਹੀਂ ਦਿੱਤੇ। ਜੇਕਰ ਉਹ 40 ਲੱਖ ਰੁਪਏ ਕੰਪਨੀ ਦੇ ਦਿੰਦੀ ਤਾਂ ਹੁਣ ਤੱਕ ਪੈਸੇ ਪੂਰੇ ਹੋ ਗਏ ਹੁੰਦੇ। ਪਰ ਪਰਿਵਾਰਕ ਮੈਂਬਰਾਂ ਅਨੁਸਾਰ ਕੰਪਨੀ ਹੁਣ ਫੋਨ ਹੀ ਨਹੀਂ ਚੁੱਕ ਰਹੀ। ਬਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਨੇ ਸਰਕਾਰ ਤੋਂ ਪੈਸਿਆਂ ਦੀ ਅਪੀਲ ਲਈ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ।ਪਰਿਵਾਰਕ ਨੇ ਦੱਸਿਆ ਕਿ ਮੰਗ ਪੱਤਰ ਦੇ ਦਿੱਤਾ ਪਰ  ਅਜੇ ਇਧਰ ਵੀ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ। ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਮਹਿਜ ਕਰੀਬ 72 ਘੰਟੇ ਰਹਿ ਗਏ ਹਨ ਸੋ ਬਲਵਿੰਦਰ ਸਿੰਘ ਦੀ ਜਾਨ ਬਚਾਉਣ ...

ਨਸ਼ਾ ਛਡਾਊ ਕੇਂਦਰਾਂ ਦੇ ਬੰਦ ਪਏ ਬੂਹੇ ਖੋਲਣ ਦੇ ਹੁਕਮ ਜਾਰੀ,ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਆਲਾ ਅਫ਼ਸਰਾਂ ਨਾਲ ਥੇਹੜੀ ਕੇਂਦਰ ਦਾ ਕੀਤਾ ਦੌਰਾ

Image
ਦਵਾਈਆਂ, ਸਟਾਫ ਅਤੇ ਜਿੰਮ ਨਾਲ ਇਹਨਾਂ ਕੇਂਦਰਾਂ ਨੂੰ ਕੀਤਾ ਜਾਵੇਗਾ ਲੈਸ 9PB NEWS:-  ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ ) ਜ਼ਿਲਾ ਵਾਸੀਆਂ ਨਾਲ ਆਪਣੇ ਇੱਕ ਦਿਨ ਪਹਿਲਾਂ ਕੀਤੇ ਵਾਅਦੇ ਨੂੰ ਅਮਲੀ ਜਾਮਾਂ ਪਾਉਣ ਦੇ ਮੰਤਵ ਨਾਲ ਅੱਜ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਪਿੰਡ ਥੇਹੜੀ ਨਸ਼ਾ ਛਡਾਊ ਕੇਂਦਰ ਵਿਚ ਜਾ ਕੇ ਜਮੀਨੀ ਪੱਧਰ ਤੇ ਜਾਇਜਾ ਲਿਆ। ਲੋੜੀਂਦੇ ਸਮਾਨ ਦੀ ਸੂਚੀ ਤਿਆਰ ਕਰਵਾ ਕੇ ਉਨਾਂ ਸਾਰੇ ਸਮਾਨ ਨੂੰ ਤੁਰੰਤ ਮੁਹੱਇਆ ਕਰਵਾਉਣ ਦੇ ਹੁਕਮ ਜਾਰੀ ਕੀਤੇ। ਡਾ. ਬਲਜੀਤ ਕੌਰ ਨੇ ਸਮੂਹ ਇਲਾਕਾ ਨਿਵਾਸੀਆਂ, ਖਾਸ ਕਰ ਉਨਾਂ ਨੌਜਵਾਨਾਂ ਨੂੰ ਜੋ ਨਸ਼ੇ ਦੀਆਂ ਬੇੜੀਆਂ ਨੂੰ ਤੋੜ ਕੇ ਆਮ ਵਿਅਕਤੀ ਵਾਂਗ ਜੀਵਨ ਜਿਉਣਾ ਚਾਹੁੰਦੇ ਹਨ, ਨੂੰ ਅਪੀਲ ਕੀਤੀ ਕਿ ਇਹਨਾਂ ਕੇਂਦਰਾਂ ਦਾ ਉਹ ਵੱਧ ਤੋਂ ਵੱਧ ਫਾਇਦਾ ਚੁੱਕਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਤੋਂ ਇੱਕ ਇੰਚ ਵੀ ਪਿਛੇ ਨਹੀਂ ਹਟੇਗੀ ਅਤੇ ਨਸ਼ੇ ਰੂਪੀ ਕੋਹੜ ਨੂੰ ਹਰ ਹੀਲੇ ਜੜੋ ਪੁੱਟ ਕੇ ਹੀ ਸਾਹ ਲਵੇਗੀ। ਇਸ ਦੇ ਨਾਲ ਉਨਾਂ ਇਹ ਵੀ ਕਿਹਾ ਕਿ ਇਸ ਕੰਮ ਨੂੰ ਸਿਰੇ ਚੜਾਉਣ ਲਈ ਹਰ ਵਰਗ ਵੀ ਅੱਗੇ ਕਦਮ ਵਧਾਏ ਅਤੇ ਸਰਕਾਰ ਦਾ ਸਾਥ ਦੇਵੇ। ਉਨਾਂ ਦੱਸਿਆ ਕਿ ਇਸ ਨਸ਼ਾ ਛਡਾਊ ਕੇਂਦਰ ਵਿਚ ਪਿਛਲੇ ਦੋ ਸਾਲਾਂ ਤੋਂ ਕੋਈ ਵੀ ਮਰੀਜ ਦਾਖ਼ਲ ਨਹੀਂ ਸੀ ਕੀਤਾ ਗਿਆ ਪਰੰਤੂ ਹੁਣ ਇਸ ਕੇਂਦਰ ਵਿਚ ਹਰ ਸੁਵ...

ਤਰਨਤਾਰਨ ’ਚ ਵਾਪਰਿਆ ਦਰਦਨਾਕ ਹਾਦਸਾ, 2 ਬੱਚਿਆਂ ਸਮੇਤ ਪਰਿਵਾਰ ਦੇ ਚਾਰ ਜੀਆਂ ਦੀ ਗਈ ਜਾਨ

Image
ਤਰਨਤਾਰਨ: ਤਰਨਤਾਰਨ ਵਿਚ ਇਕ ਵੱਡਾ ਹਾਦਸਾ ਵਾਪਰ ਗਿਆ।  ਇਥੇ ਕਪੂਰਥਲਾ ਤੋਂ ਫਤਿਆਬਾਦ  ਜਾ ਰਹੇ ਮੋਟਰਸਾਈਕਲ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ।  ਇਸ ਹਾਦਸੇ ਵਿਚ ਮੋਟਰਸਾਈਕਲ 'ਤੇ ਸਵਾਰ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਜਦਕਿ ਇਕ ਗੰਭੀਰ ਹਾਲਤ ’ਚ ਜ਼ੇਰੇ ਇਲਾਜ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ’ਚ ਇਕ ਔਰਤ, ਇਕ ਵਿਅਕਤੀ ਅਤੇ ਦੋ ਮਾਸੂਮ ਬੱਚੇ ਸ਼ਾਮਲ ਹਨ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ ਉੱਪਰ ਸਵਾਰ ਇਕ ਵਿਅਕਤੀ ਆਪਣੀ ਪਤਨੀ, ਦੋ ਬੱਚਿਆਂ ਤੇ ਇਕ ਹੋਰ ਮਹਿਲਾ ਰਿਸ਼ਤੇਦਾਰ ਸਮੇਤ ਕਸਬਾ ਫਤਿਆਬਾਦ ਤੋਂ ਖਡੂਰ ਸਾਹਿਬ ਵਾਲੇ ਮਾਰਗ ’ਤੇ ਜਾ ਰਿਹਾ ਸੀ। ਰਸਤੇ ਵਿਚ ਮੋਟਰਸਾਈਕਲ ਦੀ ਟਰੱਕ ਨਾਲ ਟੱਕਰ ਹੋ ਗਈ। ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਮੋਟਰਸਾਈਕਲ ਚਲਾ ਰਹੇ ਵਿਅਕਤੀ, ਉਸਦੀ ਪਤਨੀ ਅਤੇ 7 ਤੇ 9 ਸਾਲ ਦੇ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

 ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸੁੱਖਾ ਦੁਨੇਕੇ ਗੈਂਗ ਨਾਲ ਸਬੰਧਿਤ 02 ਗੈਗਸਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

Image
ਸ੍ਰੀ ਮੁਕਤਸਰ ਸਾਹਿਬ (ਬੂਟਾ ਸਿੰਘ) ਧਰੁਮਨ ਐੱਚ ਨਿੰਬਾਲੇ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾਂ ਨਿਰਦੇਸ਼ ਹੇਠ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਮਾੜੇ ਅਨਸਰਾਂ ਅਤੇ ਗੈਗਸਟਰਾਂ ਦੇ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਵਕਤ ਭਰਵਾਂ ਹੁਗਾਰਾ ਮਿਲਿਆ ਜਦੋਂ ਸ੍ਰੀ ਮੋਹਨ ਲਾਲ ਕਪਤਾਨ ਪੁਲਿਸ (ਡੀ) ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਗੁਰਪ੍ਰੀਤ ਸਿੰਘ ਉੱਪ ਕਪਤਾਨ ਪੁਲਿਸ (ਡੀ) ਦੀ ਯੋਗ ਅਗਵਾਈ ਹੇਠ ਇੰਸਪੈਕਟਰ ਰਾਜੇਸ਼ ਕੁਮਾਰ ਇੰਚਾਰਜ ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਸੁੱਖਾ ਦੁਨੇਕੇ ਗੈਂਗ ਨਾਲ ਸਬੰਧਿਤ 02 ਗੈਗਸ਼ਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ।  ਜਾਣਕਾਰੀ ਅਨੁਸਾਰ ਸ.ਥ. ਰਮੇਸ਼ ਕੁਮਾਰ 703/ ਸ.ਮ.ਸ ਸੀ.ਆਈ.ਏ ਸਟਾਫ ਸਮੇਤ ਸਾਥੀ ਕਾਰਮਚਾਰੀਆਂ ਦੇ ਪਿੰਡ ਜੰਡੋਕੇ ਮੌਜੂਦ ਸੀ ਤਾਂ ਉਹਨ੍ਹਾ ਨੂੰ ਇਤਲਾਹ ਮਿਲੀ ਕਿ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਸਰਦੂਲ ਸਿੰਘ ਵਾਸੀ ਡੋਹਕ ਅਤੇ ਹਰਪ੍ਰੀਤ ਸਿੰਘ ਉਰਫ ਹੈਰੀ ਉਰਫ ਗੱਲੀ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਰੁਪਾਣਾ ਜਿਹਨਾਂ ਪਾਸ ਨਜਾਇਜ਼ ਅਸਲਾ ਹੈ ਅਤੇ ਇਹਨ੍ਹਾ ਪਾਸ ਵਿਦੇਸ਼ੀ ਨੰਬਰ ਵੀ ਚੱਲਦੇ ਹਨ ਅਤੇ ਇਹ ਸੁੱਖਾ ਦੁਨੇਕੇ ਗਰੁੱਪ ਨਾਲ ਸਬੰਧ ਰੱਖਦੇ ਹਨ ਅਤੇ ਆਪਣੇ ਮੋਬਾਇਲ ਫੋਨ ਤੋਂ ਵੱਟਸਐਪ ਕਾਲਾ ਰਾਂਹੀ ਡਰਾ ਧਮਕਾ ਕੇ ਲੋਕਾਂ ਤੋਂ ਫਿਰੋਤੀਆਂ ਮੰਗਦੇ ਹਨ, ਜਿਸ ਤੇ ਸ.ਥ. ਰਮੇਸ਼ ਕੁਮਾਰ ਨੇ ਰੁੱਕਾ ਥਾਣਾ ਭੇਜ ਕੇ ਇਹਨ੍ਹਾ ਪਰ ਮੁਕੱਦਮਾ ਨੰ:40 ਮਿਤੀ 09.05.2022 ਅ/...

ਵਿਦੇਸ਼ੀ ਨੰਬਰਾਂ ਵਾਲੇ ਮੋਬਾਈਲਾਂ, ਨਜਾਇਜ ਅਸਲੇ ਤੇ ਗੋਲੀ ਸਿੱਕਾ ਸਮੇਤ ਲਾਰੈਂਸ ਬਿਸਨੋਈ ਗਰੁੱਪ ਦੇ ਦੋ ਮੈਂਬਰ ਕਾਬੂ

Image
 ਸ੍ਰੀ ਮੁਕਤਸਰ ਸਾਹਿਬ , ( ਬੂਟਾ ਸਿੰਘ ) ਜਿਲਾ  ਸ੍ਰੀ ਮੁਕਤਸਰ ਸਾਹਿਬ ਦੀਆਂ ਹੱਦਾਂ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਹੋਣ ਕਾਰਨ ਅਤੇ ਇਹ ਜਿਲ੍ਹਾ ਸੜਕੀ ਅਤੇ ਰੇਲ ਆਵਾਜਾਈ ਰਾਂਹੀ ਦਿੱਲੀ ਅਤੇ ਹੋਰ ਮਹਾਂਨਗਰਾਂ ਨਾਲ ਸਿੱਧੇ ਤੌਰ ਤੇ ਜੁੜੇ ਹੋਣ ਕਾਰਨ ਇੱਥੇ ਸਮਾਜ ਵਿਰੋਧੀ ਅਨਸਰਾਂ ਦੇ ਆਉਣ ਜਾਣ ਦਾ ਖਤਰਾ ਅਕਸਰ ਬਣਿਆ ਰਹਿੰਦਾ ਹੈ। ਇਸ ਪ੍ਰਕਾਰ ਦੇ ਪੇਸ਼ੇਵਰ ਮੁਜਰਿਮਾਂ ਤੇ ਆਪਣੀ ਪਕੜ ਲਗਾਤਰ ਅਤੇ ਮਜਬੂਤ ਬਣਾਏ ਰੱਖਣ ਲਈ ਜਿਲ੍ਹੇ ਦੀਆਂ ਮੁੱਖ ਅਤੇ ਲਿੰਕ ਸੜਕਾਂ ਪਰ ਜਿਲ੍ਹਾ ਪੁਲਿਸ ਵੱਲੋ ਲਗਾਤਰ ਨਾਕਾਬੰਦੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਪੁਲਿਸ ਪਬਲਿਕ ਦੋਸਤੀ ਦੇ ਰਿਸ਼ਤੇ ਨੂੰ ਵਧਾਉਂਦਿਆ ਆਮ ਲੋਕਾਂ ਤੋਂ ਸਹਿਯੋਗ ਅਤੇ ਠੋਸ ਸੂਚਨਾਵਾਂ ਦੀ ਮੰਗ ਕੀਤੀ ਜਾ ਰਹੀ ਹੈ। ਜਿਲ੍ਹਾ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਇਹਨਾਂ ਕੋਸ਼ਿਸ਼ਾਂ ਦੀ ਕਮਾਂਡ ਸ੍ਰੀ ਧਰੂਮਨ ਐਚ. ਨਿੰਬਾਲੇ ਆਈ.ਪੀ.ਐਸ ਵੱਲੋਂ ਖੁੱਦ ਕੀਤੀ ਜਾ ਰਹੀ ਹੈ। ਬੀਤੇ ਕੱਲ ਇੱਕ ਠੋਸ ਅਤੇ ਵਿਸ਼ਵਾਸ਼ ਯੋਗ ਇਤਲਾਹ ਤੇ ਪੁਲਿਸ ਕਾਰਵਾਈ ਕਰਦਿਆਂ ਸਥਾਨਕ ਸੀ.ਆਈ.ਏ (ਕਰਾਈਮ ਬ੍ਰਾਂਚ) ਦੀ ਇੱਕ ਵਿਸ਼ੇਸ਼ ਪੁਲਿਸ ਪਾਰਟੀ ਜਿਸ ਦੀ ਅਗਵਾਈ ਐਸ.ਆਈ ਸੂਰਤ ਸਿੰਘ ਵੱਲੋਂ ਕੀਤੀ ਜਾ ਰਹੀ ਸੀ ਅਤੇ ਉਸ ਵਿੱਚ ਲੋੜੀਦੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਸ਼ਾਮਿਲ ਸਨ, ਦੀਆਂ ਕੋਸ਼ਿਸ਼ਾਂ ਸਦਕਾ ਦੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਜੋ ਖਤਰਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗ...

 40 ਸਿੰਘਾਂ ਦੀ ਸ਼ਹੀਦੀ ਦੀ ਯਾਦ ਵਿਚ ਮਨਾਇਆ ਗਿਆ ਸ਼ਹੀਦੀ ਦਿਹਾੜਾ

Image
ਭਾਰੀ ਗਿਣਤੀ ਦੇ ਵਿੱਚ ਨਮਸਤਕ ਹੋਣ ਪਹੁੰਚੀਆਂ ਸੰਗਤਾਂ ਸ੍ਰੀ ਗੁਰਦੁਆਰਾ ਸਾਹਿਬ ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ) ਸ੍ਰੀ ਮੁਕਤਸਰ ਸਾਹਿਬ ਦੀ ਪਵਿਤਰ ਧਰਤੀ ਤੇ ਅੱਜ 40 ਸਿੰਘਾ ਦੀ ਸ਼ਹੀਦਾ ਦੀ ਯਾਦ ਵਿੱਚ ਅੱਜ ਸ਼ਹੀਦੀ ਦਿਹਾੜਾ  ਮਨਾਇਆ ਗਿਆ ਹੈ । ਇਸ ਮੌਕੇ ਵਿਸ਼ੇਸ਼ ਤੌਰ ਭਾਰੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ। ਐਸ ਜੀ ਪੀ ਸੀ ਦੇ ਪ੍ਰਧਾਨ ਹਰਜਿਂਦਰ ਸਿੰਘ ਧਾਮੀ  ਨੇ  ਪੱਤਰਕਾਰਾ ਨਾਲ  ਗੱਲਬਾਤ  ਕਰਦੇ ਹੋਏ ਕਿਹਾ ਕਿ 40 ਸਿੰਘਾ ਨੇ ਗੁਰੂ ਸਾਹਿਬ ਨੂੰ ਬੇਦਾਵਾ ਲਿੱਖ ਕੇ ਵੱਖ ਹੋਏ ਸੀ । ਗੁਰੂ ਸਾਹਿਬ ਆਪਣੇ ਸਿੱਖਾ ਨੂੰ ਆਖੀਰ ਤੱਕ ਉਡੀਕਦੇ ਹਨ । ਇਹ ਧਰਤੀ ਮਹਾਨ ਸ਼ਹੀਦਾ ਦੀ ਧਰਤੀ ਹੈ । ਇਥੇ ਹਰ ਮਨੁੱਖ ਦੀ ਫਰਿਆਦ ਪੂਰੀ ਹੁੰਦੀ ਹੈ । ਸ਼ਹੀਦੀ ਜੋੜ ਮੇਲੇ ਚ ਵੱਡੀ ਗਿਣਤੀ ਵਿਚ ਸੰਗਤਾ ਨੇ ਨਤਮਸਤਕ ਹੋਕੇ ਆਸ਼ੀਰਵਾਦ ਪ੍ਰਾਪਤ ਕੀਤਾ ।ਇਸ ਮੌਕੇ  ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਘਰ ਨਤਮਸਤਕ ਹੋਣ ਵਾਲੀਆਂ ਵੀਆਈਪੀ ਸ਼ਖਸ਼ੀਅਤਾ ਨੂੰ ਸਨਮਾਨਿਤ ਕਰਨ ਦੀ ਥਾ ਉਨਾ ਨੂੰ ਕਿਤਾਬਾ ਦਿੱਤੀ ਜਾਣ। ਅਸੀ ਸਰਕੂਲਰ ਜਾਰੀ ਕੀਤਾ ਹੈ ਕਿ ਸਿੱਖ ਰਹਿਤ ਮਰਿਆਦਾ ਦੀਆਂ ਕਿਤਾਬਾਂ ਹੀ ਦਿਤੀਆਂ ਜਾਣ ਤਾ ਜੋ ਵਿਤੀ ਬੋਝ ਘਟਾਇਆ ਜਾ ਸਕੇ।ਇਸ ਮੌਕੇ ਅਕਾਲ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ. ਜਥੇਦਾਰ ਰਣਜੀਤ ਸਿੰਘ ਗੌਹਰ ਹਜੂਰ ਸਾਹਿਬ ਅਤੇ ਜਥੇਦਾਰ ਗੁਰਮਿੰਦਰ ਸਿੰਘ ਵੱਲੋਂ ਵੀ ਇਸ ਸ਼ਹੀਦੀ ਸਮਾਗਮ ਦੇ ਵਿੱਚ ...

ਬਾਲ ਮਿੱਤਰ ਪ੍ਰੋਗਰਾਮ ਤਹਿਤ ਐਸ.ਐਸ.ਪੀ ਖੁੱਦ ਬੱਚਿਆਂ ਦੇ ਹੋਏ ਰੂਬਰੂ

Image
 ਪੁਲਿਸ ਅਫਸਰਾਂ ਦੀ ਟੀਮ ਨੇ ਸਾਂਝੇ ਤੌਰ ਤੇ ਸਕੂਲ ਵਿੱਚ ਕੀਤੀ ਸ਼ਿਰਕਤ  9PB NEWS:-  ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ ) ਬੀਤੇ ਦਿਨੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਬਾਲ ਮਿੱਤਰ ਪ੍ਰੋਗਰਾਮ ਤਹਿਤ ਆਏ ਦਿਨ ਕਿਸੇ ਨਾ ਕਿਸੇ ਸਕੂਲ ਜਾਂ ਕਾਲਿਜ ਦੇ ਬੱਚਿਆਂ ਨੂੰ ਜਿਲ੍ਹਾ ਪੁਲਿਸ ਦਫਤਰ ਵਿਖੇ ਬੁਲਾ ਕਿ ਉਨ੍ਹਾ ਨੂੰ ਪੁਲਿਸ ਦੀ ਕਾਰਜ਼ਪ੍ਰਣਾਲੀ ਅਤੇ ਪੁਲਿਸ ਵੱਲੋਂ ਆਮ ਪਬਲਿਕ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸੇ ਪ੍ਰਕਾਰ ਪੁਲਿਸ ਦੀਆਂ ਵੱਖ ਵੱਖ ਟੀਮਾਂ ਸਕੂਲਾਂ ਕਾਲਿਜਾਂ ਵਿੱਚ ਪੁੱਜ ਕੇ ਵਿਦਿਆਰਥੀਆਂ ਦੇ ਨਾਲ ਸਿੱਧਾ ਸਪੰਰਕ ਬਣਾ ਰਹੀਆ ਹਨ ਤਾਂ ਜੋ ਬੱਚੇ ਕਿਸੇ ਮੁਸ਼ਕਲ ਸਮੇਂ ਪੁਲਿਸ ਤੋਂ ਬੇਝਿੱਜਕ ਮੱਦਦ ਪ੍ਰਾਪਤ ਕਰ ਸਕਣ। ਨਿਰਸੰਦੇਹ ਪੁਲਿਸ ਦੀਆ ਇਨ੍ਹਾਂ ਕੋਸ਼ਿਸ਼ਾਂ ਨੂੰ ਵਿਦਿਆਰਥੀ ਅਤੇ ਅਧਿਆਪਕ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇੰਨ੍ਹਾ ਪ੍ਰੋਗਰਾਮਾਂ ਦੀ ਲੜੀ ਵਿੱਚ ਇਜ਼ਾਫਾ ਕਰਦਿਅਂਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁੱਖੀ ਸ੍ਰੀ ਧਰੂਮਨ ਐੱਚ ਨਿੰਬਾਲੇ ਆਈ.ਪੀ.ਐਸ ਵੱਲੋਂ ਜਿਲ੍ਹਾ ਭਰ ਦੇ ਸੀਨੀਅਰ ਪੁਲਿਸ ਅਫਸਰਾਂ ਨੂੰ ਨਾਲ ਲੈ ਕੇ ਅੱਜ ਸਥਾਨਕ ਭਾਈ ਮਸਤਾਨ ਸਿੰਘ ਸੀਨੀਅਰ ਸਕੈਡੰਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜ ਕਿ ਬਾਲ ਮਿੱਤਰ ਪ੍ਰੋਗਰਾਮ ਤਹਿਤ ਇੱਕ ਸੁਖਾਵੇਂ ਮਹੌਲ ਵਿੱਚ ਬੱਚਿਆਂ ਨਾਲ ਗੱਲ ਬਾਤ ਕੀਤੀ ਗਈ। ਇਸ ਮੌਕੇ ਜਿਲ੍ਹਾ ਪੁਲ...

ਪੰਜਾਬ ਰੋਡਵੇਜ਼ ਪਨਬਸ / ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋ ਹੜਤਾਲ ਦਾ ਐਲਾਨ-ਕਮਲ ਕੁਮਾਰ

Image
 ਸਰਕਾਰ ਵੱਲੋ ਮੰਗਾਂ ਵੱਲ ਧਿਆਨ ਨਾ ਦੇਣ ਦੇ ਅਤੇ ਮੈਨਿਜਮੈਟ ਵਲੋਂ ਤੰਗ ਪਰਿਸਾਨ ਕਰਨ ਦੇ ਰੋਸ ਵੱਜੋ ਸ਼ੰਘਰਸ਼ ਕਰਨ ਲਈ ਮਜਬੂਰ ਮੁਲਾਜ਼ਮ-ਗੁਰਪ੍ਰੀਤ ਸਿੰਘ ਢਿੱਲੋਂ 9PB NEWS:-  ਸ੍ਰੀ ਮੁਕਤਸਰ ਸਾਹਿਬ,( ਗੁਰਜੰਟ ਸਿੰਘ ਭੱਟੀ ) ਪੰਜਾਬ ਰੋਡਵੇਜ਼ ਪਨਬਸ / ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਮਈ ਦਿਵਸ ਮੌਕੇ ਮੀਟਿੰਗ ਕਮਲ ਕੁਮਾਰ ਸਰਪ੍ਰਸਤਦੀ ਅਗਵਾਈ ਵਿੱਚ ਸ੍ਰੀ ਮੁਕਤਸਰ ਸਾਹਿਬਬੱਸ ਸਟੈਡ ਵਿੱਖੇ ਹੋਈ ।ਇਸ ਮੌਕੇ ਤੇ ਪੰਜਾਬ ਦੇ ਸਮੂਹ ਪੰਜਾਬ ਰੋਡਵੇਜ਼ ਪਨਬਸ ਅਤੇ ਪੀ ਆਰ ਟੀ ਸੀ ਦੇ ਆਹੁਦੇਦਾਰਾ ਤੇ ਵਰਕਰਾਂ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਝੰਡਾ ਲਹਿਰਾਇਆ ਗਿਆ ਅਤੇ ਅਹੁਦੇਦਾਰ ਗੁਰਪ੍ਰੀਤ ਸਿੰਘਅਤੇ ਤਰਸੇਮ ਸਿੰਘ ਮੁਕਤਸਰ ਜੁਆਇੰਟ ਸਕੱਤਰ ਵੱਲੋ ਪਨਬਸ ਤੇ ਪੀ ਆਰ ਟੀ ਸੀ ਦੇ ਮੁਲਾਜਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਲਈ ਸਰਕਾਰ ਤੱਕ ਮੁਲਾਜਮਾਂ ਦੀ ਆਵਾਜ਼ ਪਹੁੰਚਾਉਣ ਲਈ ਸੂਬਾ ਕਮੇਟੀ ਦੁਆਰਾ ਉਲੀਕੇ ਸੰਘਰਸ਼ ਬਾਰੇ ਦੱਸਦੇ ਹੋਏ ਜਾਣਕਾਰੀ ਸਾਝੀ ਕੀਤੀ ਗਈ ਕਿ ਪਨਬਸ ਤੇ ਪੀ ਆਰ ਟੀ ਸੀ ਮੁਲਾਜਮਾਂ ਆਪਣੀਆਂ ਮੰਗਾਂ ਲਈ ਕਾਫੀ ਲੰਬੇ ਸਮੇ ਤੋ ਸੰਘਰਸ਼ ਕਰਦੇ ਆ ਰਹੇ ਹਨ ਪ੍ਰੰਤ ਨਵੀ ਬਣੀ ਸਰਕਾਰਾ ਦੇ ਟਰਾਸਪੋਰਟ ਮੰਤਰੀ ਨਾਲ ਦੋ ਮੀਟਗਾ ਕਰ ਚੁੱਕੇ ਹਾ। ਪਰ ਮੰਤਰੀ ਵੱਲੋ ਪਨਬੱਸ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਜਿਸ ਤੋ ਲੱਗਦਾ ਹੈ ਕਿ ਨਵੀ ਬਣੀ ਸਰਕਾਰ ਵੀ ਪ...

ਪੁਲਿਸ ਦੇ ਜਵਾਨਾਂ ਦੀ ਸਿਹਤ ਦਾ ਧਿਆਨ ਹਰ ਹਾਲਤ ਵਿੱਚ ਰੱਖਿਆ ਜਾਵੇਗਾ-ਐਸ ਐਸ ਪੀ ਸ੍ਰੀ ਮੁਕਤਸਰ ਸਾਹਿਬ

Image
9PB NEWS:- ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ ) ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਕਰਮਚਾਰੀਆਂ ਨੂੰ ਅਨੁਸ਼ਾਸ਼ਨ ਵਿੱਚ ਪ੍ਰੱਪਕ ਅਤੇ ਆਪਣੇ ਕਿੱਤੇ ਪ੍ਰਤੀ ਮਾਹਿਰ ਕਰਨ ਦੇ ਮੰਤਵ ਨਾਲ ਜਿਲਾ ਪੁਲਿਸ ਲਾਈਨ ਵਿਖੇ ਬੀਤੇ ਕੁਝ ਸਮੇਂ ਤੋਂ ਹਫਤਾਵਰੀ ਪ੍ਰੇਡ ਕਰਵਾਈ ਜਾ ਰਹੀ ਹੈ। ਇਸ ਜਿਲਾ ਦੇ ਪੁਲਿਸ ਮੁਖੀ ਸ੍ਰੀ ਧਰੂਮਨ ਐਚ ਨਿੰਬਾਲੇ ਆਈ ਪੀ ਐਸ ਵੱਲੋਂ ਇਸ ਪ੍ਰੇਡ ਦੀ ਇੰਸਪੈਕਸ਼ਨ ਦੌਰਾਨ ਇਹ ਮਹਿਸੂਸ ਕੀਤਾ ਕਿ ਪੁਲਿਸ ਦੇ ਜਵਾਨ ਅਗਿਆਨਤਾ ਕਾਰਨ ਕਾਫੀ ਗਿਣਤੀ ਵਿੱਚ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹਨ ਅਤੇ ਉਹ ਕਠਿਨ ਪ੍ਰਸਥਤਿਆਂ ਵਿੱਚ ਹੀ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਇਸ ਲਈ ਉਹਨਾਂ ਵੱਲੋਂ ਨਿੱਜੀ ਦਿਲਚਸਪੀ ਲੈ ਕੇ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮਸ਼ਵਰਾ ਕਰਕੇ ਸਥਾਨਿਕ ਪੁਲਿਸ ਲਾਈਨ ਵਿਖੇ ਪੁਲਿਸ ਦੇ ਜਵਾਨਾਂ ਤੇ ਅਧਿਕਾਰੀਆਂ ਲਈ ਇੱਕ ਵਿਸ਼ੇਸ਼ ਸਿਹਤ ਜਾਗਰੂਕਤਾ ਤੇ ਮੁਫਤ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਚੈੱਕਅਪ ਕੈਂਪ ਵਿੱਚ 256 ਤੋ ਵੱਧ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਰੀਰਾਂ ਦੀ ਜਾਂਚ ਕੀਤੀ ਗਈ, ਉਹਨਾਂ ਦਾ ਬੱਲਡ ਪ੍ਰੈਸ਼ਰ, ਸ਼ੂਗਰ ਲੈਵਲ, ਦਿਲ ਦੀ ਧੜਕਨ ਅਤੇ ਜੋੜਾਂ ਦੀ ਸੋਜਸ਼ ਆਦਿ ਦੀ ਚੈਕਿੰਗ ਕੀਤੀ ਗਈ।ਇਸ ਮੌਕੇ ਡਾ: ਸੁਨੀਲ ਅਰੋੜਾ ਤੇ ਡਾ: ਨਵਰੋਜ ਗੋਇਲ ਜੋ ਇਹ ਦੋਨੋ ਡਾਕਟਰ ਐਮ ਡੀ ਸਨ ਤੇ ਸਰਕਾਰੀ ਹਸਪਤਾਲ ਤੋਂ ਆਪਣੀ ਸਮੁੱਚੀ ਟੀਮ ਸਮੇਤ ਪੁਲਿਸ ਲਾਈਨ ਵਿਖੇ ਪਹੁੰਚੇ ਸਨ। ਇਹਨਾਂ ਵੱਲੋਂ 400 ਦੇ ਕ੍ਰੀਬ ਪੁਲਿਸ ਅਧ...

ਰੈਸਟ ਹਾਊਸ ਵਿਖੇ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਨੇ ਸੁਣੀਆ ਸ਼ਿਕਾਇਤਾ

Image
ਅਧਿਕਾਰੀਆ ਨੂੰ ਮਸਲੇ ਹੱਲ ਕਰਨ ਦੇ ਦਿੱਤੇ ਹੁਕਮ, 15 ਦਿਨਾ ਚ ਮੰਗੀ ਰਿਪੋਰਟ ਐਸਸੀ ਵਰਗ ਦੀਆ ਸ਼ਿਕਾਇਤਾ ਨੂੰ ਲੈ ਕਿ ਲਾਪ੍ਰਵਾਹੀ ਬਰਦਾਸ਼ਤ ਨਹੀ: ਪੂਨਮ ਕਾਂਗੜਾ 9PB NEWS:-  ਸ਼੍ਰੀ ਮੁਕਤਸਰ ਸਾਹਿਬ(BALKARAN KAULDHAR)  PUNJAB ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੇ ਮੈਂਬਰ ਸ਼੍ਰੀਮਤੀ ਪੂਨਮ ਕਾਂਗੜਾ ਸਥਾਨਕ ਰੈਸਟ ਹਾਊਸ ਵਿਖੇ ਪਹੁੰਚੇ ਜਿੱਥੇ ਉਹਨਾ ਪਿਛਲੇ ਲੰਮੇ ਸਮੇ ਤੋ ਐਸ ਸੀ ਵਰਗ ਦੀਆ ਪੈਂਡਿੰਗ ਪਈਆ ਸ਼ਿਕਾਇਤਾ ਸੁਣੀਆ ਅਤੇ ਤੁਰੰਤ ਅਧਿਕਾਰੀਆ ਨੂੰ ਠੋਸ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਿਸ ਦੀ ਰਿਪੋਰਟ 15 ਦਿਨਾ ਦੇ ਅੰਦਰ ਅੰਦਰ ਐਸ ਸੀ ਕਮਿਸ਼ਨ ਦੇ ਦਫਤਰ ਸਿਵਲ ਸਕੱਤਰੇਤ ਚੰਡੀਗੜ ਵਿਖੇ ਪੇਸ਼ ਕਰਨ ਦੀ ਹਿਦਾਇਤ ਕੀਤੀ। ਇਸ ਮੋਕੇ ਪ੍ਰਾਪਤ ਇਕ ਸਿਕਾਇਤ ਵਿਚ ਨਿਜੀ ਪ੍ਰਾਇਵੇਟ ਸਕੂਲ ਵੱਲੋਂ ਐਸ ਸੀ ਸਮਾਜ ਦੇ ਪਰਿਵਾਰ ਨਾਲ ਦੁਰ ਵਿਵਹਾਰ ਕਰਨ ਅਤੇ ਜਾਤੀ ਸੂਚਕ ਸਬਦ ਬੋਲਣ ਤੇ ਕਮਿਸ਼ਨ ਵੱਲੋਂ ਪੁਲਿਸ ਨੂੰ ਨਿਰੋਲ ਜਾਂਚ ਕਰਨ ਅਤੇ 10 ਮਈ ਤੱਕ ਇਸ ਸਬੰਧੀ ਰਿਪੋਟ ਕਮਿਸ਼ਨ ਪਾਸ ਪੇਸ਼ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਵਿਕਰਮ ਸਿੰਘ ਜੋ ਕਿ ਰੀੜ ਦੀ ਹੱਡੀ ਦੇ ਮਣਕਿਆ ਤੋ ਪੀੜਤ ਹੈ ਨੇ ਵੀ ਅਪਣਾ ਪਖ ਰੱਖਿਆ ਇਸ ਤੋ ਇਲਾਵਾ ਹੋਰ ਵੀ ਸ਼ਿਕਾਇਤ ਕਰਤਾ ਦੀਆ ਸ਼ਿਕਾਇਤਾ ਸੁਣੀਆ ਇਸ ਮੌਕੇ ਸ਼੍ਰੀਮਤੀ ਪੂਨਮ ਕਾਂਗੜਾ ਨੇ ਕਿਹਾ ਕਿ ਦੋਸ਼ੀਆ ਵਿਰੁੱਧ ਕਾਰਵਾਈ ਕਰਨ ਅਧਿਕਾਰੀ ਉਹਨਾ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਕਈ ਗੰਭੀਰ ਮਸਲਿਆ ਦੀਆ ਸ਼ਿਕਾਇਤਾ ਵੀ ਲੰਬਾ ਸਮੇ ਤੋ ਲਮਕ ਦੀ...

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚੱਲ ਰਹੇ ਫ੍ਰੀ ਕੰਪਿਊਟਰ ਸੈਂਟਰ ਦਾ ਡਾਕਟਰ ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਨੇ ਕੀਤਾ ਉਦਘਾਟਨ

Image
  9PB NEWS:-  ਮੁਕਤਸਰ( ਗੁਰਜੰਟ ਸਿੰਘ ਭੱਟੀ ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਪ੍ਰੋ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਵਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਨੌਜਵਾਨਾਂ ਨੂੰ ਆਤਮਨਿਰਭਰ ਬਣਾਉਣ ਲਈ ਖੋਲੇ ਜਾ ਰਹੇ ਫ੍ਰੀ ਸਿਖਲਾਈ ਸੈਂਟਰਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਅਤੇ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ(ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ) ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਫ੍ਰੀ ਕੰਪਿਊਟਰ ਸੈਂਟਰ ਦਾ ਉਦਘਾਟਨ ਡਾਕਟਰ ਬਲਜੀਤ ਕੌਰ ਮਾਨਯੋਗ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਮੰਤਰੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਅਤੇ ਮਾਨਯੋਗ ਮੰਤਰੀ ਜੀ ਵਲੋਂ ਉਬਰਾਏ ਦੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗੲੀ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਉਪਰਾਲੇ ਨਾਲ਼ ਜਿਥੇ ਬੇਰੁਜ਼ਗਾਰੀ ਨੂੰ ਠੱਲ੍ਹ ਪਵੇਗੀ ਉਥੇ ਨੋਜਵਾਨ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਮਾਨਯੋਗ ਮੰਤਰੀ ਜੀ ਨੇ ਬੱਚਿਆਂ ਨੂੰ ਇਹਨਾਂ ਫ੍ਰੀ ਸਿਖਲਾਈ ਸੈਂਟਰਾਂ ਦਾ ਭਰਪੂਰ ਲਾਭ ਲੈਣ ਲਈ ਵੀ ਪ੍ਰੇਰਿਤ ਕੀਤਾ ਇਸ ਮੌਕੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ , ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲਾ ਪ੍ਰਧਾਨ ਮੁਕਤਸਰ ਸਾਹਿਬ ਅਤੇ ਲੈਕਚਰਾਰ ਜਸਪਾਲ ਸਿੰਘ ਮੈਡਮ ਕਰਮਜੀਤ ਕੌਰ ਬਲਵਿੰਦਰ ਸਿੰਘ ਬਰਾੜ ਮਾਸਟਰ ਰਾਜਿੰਦਰ ਸਿੰਘ ਸੋਮ ਨਾਥ ਅਸ਼ੋਕ ਕੁਮਾਰ ਗੁਰਪਾਲ ਸਿੰਘ ਸੁਰਿੰਦਰ ਕੌਰ, ਨਵਦੀਪ ਕੌਰ ਬਰਾੜ ਬਿੰਦਰ ਕੌਰ ਚ...

ਲੋਕ ਸੇਵਕ ਦਾ ਆਮ ਪਬਲਿਕ ਤੋਂ ਇਲਾਵਾ ਆਪਣੇ ਮਾਤਾਹਿਤ ਸਟਾਫ ਦੀਆਂ ਦੁੱਖ ਤਕਲੀਫਾਂ ਸੁਣਨਾ ਵੀ ਅਤਿ ਜਰੂਰੀ-ਐਸ ਐਸ ਪੀ ਨਿੰਬਾਲੇ

Image
ਰਿਸ਼ਟ ਪੁਸ਼ਟ ਅਤੇ ਖੁਸ਼ਹਾਲ ਕਰਮਚਾਰੀ ਆਮ ਲੋਕਾਂ ਦੀ ਵਧੀਆ ਤਰੀਕੇ ਨਾਲ ਕਰ ਸਕਦਾ ਸੇਵਾ-SSP ਸ੍ਰੀ ਮੁਕਤਸਰ ਸਾਹਿਬ 9pb news:-  ਸ੍ਰੀ ਮੁਕਤਸਰ ਸਾਹਿਬ( ਗੁਰਜੰਟ ਸਿੰਘ ਭੱਟੀ ) ‘ਆਮ ਲੋਕਾਂ ਨੂੰ ਬਣਦਾ ਇਨਸਾਫ ਦੇਣ ਅਤੇੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਪੁਲਿਸ ਕਰਮਚਾਰੀਆਂ ਦਾ ਰਿਸ਼ਟ ਪੁਸ਼ਟ ਤੇ ਅਨੁਸ਼ਾਸ਼ਿਤ ਹੋਣਾ ਅਤਿ ਜਰੂਰੀ ਹੈ, ਜੇਕਰ ਕੋਈ ਮਨੁੱਖ ਸਰੀਰਕ ਤੌਰ ਤੇ ਕਿਸੇ ਦੁੱਖ ਤਕਲੀਫ ਤੋਂ ਪੀੜਤ ਹੋਵੇਗਾ,ਉਸਦੇ ਰਹਿਣ ਬਹਿਣ ਦੀ ਸਹੂਲਤ ਠੀਕ ਨਹੀਂ ਹੋਵੇਗੀ ਤਾਂ ਉਸ ਪਾਸੋਂ ਉਸਦੇ ਫਰਜ਼ਾਂ ਦੀ ਪੂਰਤੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ ’ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਸ੍ਰੀ ਧਰੂਮਨ ਐਚ ਨਿੰਬਾਲੇ ਆਈ ਪੀ ਐਸ ਨੇ ਜਿਲਾ ਪੁਲਿਸ ਲਾਈਨ ਵਿੱਚ ਜਿਲਾ ਭਰ ਦੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਪ੍ਰੇਡ ਦੇ ਨਿਰੀਖਣ ਮੌਕੇ ਕੀਤਾ। ਪੁਲਿਸ ਕਰਮਚਾਰੀਆਂ ਨੂੰ ਸਰੀਰਕ ਤੌਰ ਤੇ ਫਿੱਟ ਤੇ ਅਨੁਸ਼ਾਸ਼ਨ ਬੱਧ ਕਰਨ ਲਈ ਸਥਾਨਿਕ ਪੁਲਿਸ ਲਾਈਨ ਦੇ ਪ੍ਰੇਡ ਗਰਾਊਂਡ ਵਿਖੇ ਇੱਕ ਰੁਟੀਨ ਅਭਿਆਸ ਵਜੋਂ ਇਹਨੀ ਦਿਨੀ ਪ੍ਰੇਡ ਕਰਵਾਈ ਜਾ ਰਹੀ ਹੈ।ਇਸ ਮੌਕੇ ਜਿਲਾ ਪੁਲਿਸ ਮੁਖੀ ਵੱਲੋਂ ਪ੍ਰੇਡ ਉਪਰੰਤ ਆਪਣੇ ਮਤਾਹਿਤ ਸਟਾਫ ਦੀਆਂ ਦੁੱਖ ਤਕਲੀਫਾਂ ਨੂੰ ਸੁਣਿਆ ਗਿਆ ਅਤੇ ਉਹਨਾ ਨੂੰ ਤੁਰੰਤ ਦੂਰ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।ਇਸ ਮੌਕੇ ਕਿਸੇ ਕਿਸਮ ਦੀ ਬਿਮਾਰੀ ਤੋ...

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮਾਨਾ ਗਰੁੱਪ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ 05 ਗੁਰਗਿਆਂ ਸਮੇਤ ਕੁੱਲ 09 ਸ਼ੱਕੀ ਵਿਅਕਤੀ ਕਾਬੂ

Image
 ਸਮਾਜ ਵਿਰੋਧੀ ਅਨਸਰਾਂ ਖਿਲਾਫ ਆਂਉਦੇ ਦਿਨਾ ਵਿੱਚ ਸ਼ਿਕੰਜਾ ਹੋਰ ਵੀ ਕਸਿਆ ਜਾਵੇਗਾ: ਐਸ.ਐਸ.ਪੀ ਨਿੰਬਾਲੇ 9PB NEWS:-  ਸ੍ਰੀ ਮੁਕਤਸਰ ਸਾਹਿਬ( ਬੂਟਾ ਸਿੰਘ ) ਬੀਤੇ ਸਮੇਂ ਤੋਂ ਜਿਉਂ ਹੀ ਸ੍ਰੀ ਧਰੂਮਲ ਐੱਚ ਨਿੰਬਾਲੇ ਆਈ.ਪੀ.ਐਸ. ਵੱਲੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਪੁਲਿਸ ਵਜੋਂ ਇਸ ਜਿਲ੍ਹਾ ਦਾ ਕਾਰਜ ਭਾਗ ਸੰਭਾਲਿਆ ਹੈ ਉਸ ਦਿਨ ਤੋਂ ਹੀ ਮਾੜ੍ਹੇ ਅਨਸਰਾਂ ਨੂੰ ਜਿਲ੍ਹਾ ਪੁਲਿਸ ਵੱਲੋਂ ਲਗਾਤਾਰ ਨਕੇਲ ਪਾਈ ਜਾ ਰਹੀ ਹੈ। ਪੁਲਿਸ ਵਿਭਾਗ ਦੀਆਂ ਇੰਨ੍ਹਾ ਕੋਸ਼ਿਸ਼ਂ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਿਲ ਹੋਈ ਜਦੋਂ ਪੂਰੇ ਦੇਸ਼ ਵਿੱਚ ਆਪਣੇ ਕਾਲੇ ਕਾਰਨਾਮਿਆਂ ਦੀ ਵਜ਼ਾ ਕਾਰਨ ਜਾਣੇ ਜਾਂਦੇ ਖਤਰਨਾਕ ਗਂੈਗਸਟਰ ਲਾਰੈਂਸ ਬਿਸ਼ਨੋਈ ਨਾਲ ਸਬੰਧਿਤ ਮਾਨਾ ਗਰੁੱਪ ਦੇ 05 ਗੁਰਗਿਆਂ ਨੂੰ ਅਸਲੇ ਅਤੇ ਮਾਰੂ ਹਥਿਆਰਾਂ ਨਾਲ ਕਾਬੂ ਕੀਤਾ ਗਿਆ ਹੈ।  ਇਨ੍ਹਾ ਕਾਬੂ ਕੀਤੇ ਗਏ ਸ਼ੱਕੀ ਵਿਅਕਤੀਆਂ ਵਿੱਚ ਸੁਖਦੇਵ ਸਿੰਘ ਉਰਫ ਤੇਜ਼ੀ ਪੁੱਤਰ ਪ੍ਰਗਟ ਸਿੰਘ ਵਾਸੀ ਕੱਖਾਂ ਵਾਲੀ, ਸੁਖਵਿੰਦਰ ਸਿੰਘ ਉਰਫ ਸੁੱਖ ਪੁੱਤਰ ਲਖਵਿੰਦਰ ਸਿੰਘ ਵਾਸੀ ਕਰਮਗੜ੍ਹ, ਰਣਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਹਾਂਵੀਰ ਨਗਰ ਮਲੋਟ, ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਪਿੱਪਲ ਸਿੰਘ ਵਾਸੀ ਈਨਾ ਖੇੜ੍ਹਾ ਅਤੇ ਯੱਸ਼ ਕੁਮਾਰ ਕਟਾਰੀਆ ਪੁੱਤਰ ਅਨਿਲ ਕੁਮਾਰ ਵਾਸੀ ਅਦਰਸ਼ ਨਗਰ ਮਲੋਟ ਸ਼ਾਮਿਲ ਹਨ। ਇੱਥੇ ਇਹ ਵਿਸ਼ੇਸ ਤੋਰ ਤੇ ਜਿਕਰਯੋਗ ਹੈ ਕਿ ਰਣਜੀਤ ਸਿੰਘ ਦੇ ਵਿਰੁੱਧ ਪਹਿਲਾਂ ਹੀ ਲੁੱ...

ਮੁਕਤਸਰ ਲੰਗਰ ਕਮੇਟੀ ਮੁਕਤਸਰ ਵੱਲੋਂ ਮਾਂ ਚਿੰਪੁਰਨੀ ਦਰਬਾਰ ਲਈ ਬੱਸ ਘਾਹ ਮੰਡੀ ਚੌਕ ਤੋਂ ਹੋਈ ਰਵਾਨਾ

Image
9PB NEWS:- ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ ) ਮੁਕਤਸਰ ਲੰਗਰ ਕਮੇਟੀ ਮੁਕਤਸਰ ਵੱਲੋਂ ਮਾਂ ਚਿੰਪੁਰਨੀ ਦਰਬਾਰ ਲਈ ਬੱਸ ਘਾਹ ਮੰਡੀ ਚੌਕ ਤੋਂ ਰਵਾਨਾ ਹੋਈ, ਯਾਤਰਾ ਰਵਾਨਾ ਹੋਣ ਤੋ ਪਹਿਲਾਂ ਕੰਜਕ ਪੂਜਨ ਹੋਇਆ, ਪੂਜਨ ਚ ਕੇ, ਪੀ ਰਮਨ ਕੁਮਾਰ ਵਾਟਸ ਪਤਨੀ ਨਵੀਨ ਵਾਟਸ ਬਤੌਰ ਮੁੱਖ ਜਜਮਾਨ ਹਿੱਸਾ ਲਿਆ। ਇਸ ਮੌਕੇ ਆਸਮਾਨ ਮਾਂ ਚਿੰਤਪੁਰਨੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ, ਵਪਸੀ ਜਲੰਧਰ ਦੇਵੀ ਤਲਾਬ ਮੰਦਿਰ ਦੇ ਦਰਸ਼ਨ ਕਰਵਾਏ ਜਾਣਗੇ ਯਾਤਰਾ ਮੋਕੇ ਸੁਰਿੰਦਰ ਧਵਨ, ਬਲਦੇਵ ਬਿੱਲਾ, ਰਾਜ ਕੁਮਾਰ ਮਹਿੰਦਰ ਪਾਲ ਸਿਡਾਨਾ, ਨਿੱਕਾ ਸੁਖੀਜਾ, ਹੀਰਾ ਸ਼ਰਮਾ, ਸੁਧੀਰ ਸ਼ਰਮਾ, ਸੋਨੂੰ ਸ਼ਰਮਾ, ਸੋਨੂੰ ਵਡੇਰਾ, ਰੋਮੀ ਗੁਗਲਾਨੀ,ਡਾਕਟਰ ਸੰਜੀਵ, ਭਾਰਤ ਭੂਸ਼ਨ, ਛਿੰਦਰ ਪਾਲ, ਮਿੱਠਾ, ਕਮਲ ਗੁਪਤਾ, ਕ੍ਰਿਸ਼ਨ, ਰਾਮਪਾਲ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ। ਹਰ ਮਹੀਨੇ ਸੰਗਰਾਦ ਤੇ ਮਾਂ ਚਿੰਪੁਰਨੀ ਦਰਬਾਰ ਤੇ ਲੰਗਰ ਲਗਾਇਆ ਜਾਂਦਾ ਹੈ।

ਭਗਵਾਨ ਮਹਾਂਵੀਰ ਜੈਯੰਤੀ ਤੇ 14 ਅਪ੍ਰੈਲ ਨੂੰ ਮੀਟ-ਆਂਡੇ ਦੀਆਂ ਦੁਕਾਨਾਂ ਬੰਦ ਰੱਖਣ ਦੇ ਜਿ਼ਲ੍ਹਾ ਮੈਜਿਸਟਰੇਟ ਨੇ ਕੀਤੇ ਹੁਕਮ ਜਾਰੀ

Image
9PB NEWS:-  ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ ) ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਰਾਜਦੀਪ ਕੌਰ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ 14 ਅਪ੍ਰੈਲ 2022 ਨੂੰ ਭਗਵਾਨ ਮਹਾਂਵੀਰ ਜੈਯੰਤੀ ਦੇ ਮੌਕੇ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਮੀਟ ਅਤੇ ਆਂਡਿਆਂ ਦੀਆਂ ਦੁਕਾਨਾਂ, ਰੇਹੜੀਆਂ ਅਤੇ ਬੁੱਚੜਖਾਨੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਸ ਹੁਕਮਾਂ ਅਨੁਸਾਰ ਇਸ ਦਿਨ ਹੋਟਲਾਂ, ਢਾਬਿਆਂ, ਅਹਾਤਿਆਂ ਅਤੇ ਕਲੱਬਾਂ ਵਿਚ ਵੀ ਮੀਟ ਅਤੇ ਆਂਡੇ ਬਣਾਉਣ ਤੇ ਪਾਬੰਦੀ ਰਹੇਗੀ। ਹੁਕਮਾਂ ਦੀ ਉਲੰਘਣਾ ਕਰਨ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਅਪੋਲੋ ਹਾਊਸ ਨੇ ਜਿੱਤੀ ਤਾਈਕਵਾਂਡੋ ਦੀ ਪ੍ਰਤਿਯੋਗਤਾ

Image
9pb news:-  ਸ੍ਰੀ ਮੁਕਤਸਰ ਸਾਹਿਬ ( ਮਨਪ੍ਰੀਤ ਮੋਨੂੰ ) ਦ ਗਲੇਡੋਲਿਅਸ ਸਕੂਲ ਵਿੱਚ ਪ੍ਰਿੰਸੀਪਲ ਸੀ ਅਮਨ ਕੁਮਾਰ ਕੰਵਰ ਦੀ ਦੇਖ ਰੇਖ ਵਿੱਚ ਇੰਟਰ ਹਾਊਸ ਤਾਈਕਵਾਂਡੋ ਪ੍ਰਤਿਯੋਗਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਚੇਅਰਮੈਨ ਸ੍ਰੀ ਮਨੋਹਰ ਗਰਗ ਅਤੇ ਸਕੱਤਰ ਸ੍ਰੀ ਸੋਮ ਗਰਗ ਮੁੱਖ ਮਹਿਮਾਨ ਦੇ ਰੂਪ ਵਿੱਚ ਸਾਮਲ ਹੋਏ । ਪ੍ਰਾਇਮਰੀ ਵਿੰਗ ਲਈ ਆਯੋਜਿਤ ਇਸ ਮੁਕਾਬਲੇ ਵਿੱਚ ਚਾਰਾਂ ਹਾਊਸ ਦੇ ਖਿਡਾਰੀਆਂ ਨੇ ਹਿੱਸਾ ਲਿਆ। ਲੜਕਿਆਂ ਦੇ ਵਰਗ ਵਿੱਚ ਅਪੋਲੋ ਹਾਊਸ ਨੇ ਪਹਿਲਾ, ਡਿਮੱਟਰ ਹਾਊਸ ਨੇ ਦੂਜਾ, ਅਤੇ ਪੋਸਾਈਡਨ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਵਰਗ ਵਿੱਚ ਏਥੀਨਾ ਹਾਊਸ ਨੇ ਪਹਿਲਾ, ਡਿਮਿਟਰ ਨੇ ਦੂਜਾ ਅਤੇ ਅਪੋਲੋ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ। ਅਪੋਲੋ ਹਾਊਸ ਓਵਰਆਲ ਪਹਿਲੇ , ਡਿਮਿਟਰ ਦੂਜੇ ਅਤੇ ਪੋਸਾਈਡਨ ਹਾਊਸ ਤੀਜੇ ਸਥਾਨ ਤੇ ਰਿਹਾ । ਮੁੱਖ ਮਹਿਮਾਨਾਂ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ । ਗੁਰਸਿਮਰਨ ਸਿੰਘ ਕੌਰ , ਵੀਰਪਾਲ ਕੌਰ , ਹਰਪ੍ਰੀਤ ਕੌਰ , ਰਮਨਦੀਪ ਕੌਰ, ਲਵਪ੍ਰੀਤ ਕੌਰ, ਅਤੇ ਬਾਕੀ ਸਟਾਫ ਨੇ ਇਸ ਮੁਕਾਬਲੇ ਨੂੰ ਵਧੀਆ ਤਰੀਕੇ ਨਾਲ ਨੇਪਰੇ ਚੜਾਇਆ। 

ਪਹਿਲੀ ਬਰਸੀ ਮੌਕੇ ਵੱਡੀ ਗਿਣਤੀ ਚ ਸੰਗਤ ਨੇ ਸਵਰਗੀ ਗੁਰਰਾਜ ਸਿੰਘ ਫੱਤਣਵਾਲਾ ਨੂੰ ਭੇਟ ਕੀਤੇ ਸ਼ਰਧਾ ਦੇ ਫੁੱਲ

Image
  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂ ਪਹੁੰਚੇ 9PB NEWS:-  ਸ੍ਰੀ ਮੁਕਤਸਰ ਸਾਹਿਬ ( ਬਲਕਰਨ ਕੋਲਧਾਰ ) ਸਾਬਕਾ ਚੇਅਰਮੈਨ ਮਨਜੀਤ ਸਿੰਘ ਫੱਤਣਵਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਦੇ ਪਿਤਾ ਸੀਨੀਅਰ ਅਕਾਲੀ ਆਗੂ ਗੁਰਰਾਜ ਸਿੰਘ ਫੱਤਣਵਾਲਾ ਦੀ ਪਹਿਲੀ ਬਰਸੀ ਸਬੰਧੀ ਅੱਜ ਧਾਰਮਿਕ ਸਮਾਗਮ ਸ੍ਰੀ ਦਰਬਾਰ ਸਾਹਿਬ ਦੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਕਰਵਾਏ ਗਏ । ਕੋਟਕਪੂਰਾ ਰੋਡ ਸਥਿਤ ਫੱਤਣਵਾਲਾ ਨਿਵਾਸ ਵਿਖੇ ਬੀਤੇ ਦੋ ਦਿਨ ਤੋਂ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਸਵੇਰੇ ਭੋਗ ਪਾਏ ਗਏ, ਇਸ ਉਪਰੰਤ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਸਮਾਗਮ ਹੋਏ। ਜਿਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਭਾਈ ਗਗਨਪ੍ਰੀਤ ਸਿੰਘ ਨੇ ਗੁਰਬਾਣੀ ਕੀਰਤਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ਦੇ ਵਿਚ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਆਸ ਪਾਸ ਦੇ ਲੋਕਾਂ ਨੇ ਹਾਜ਼ਰੀ ਲਵਾਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਚੇਚੇ ਤੌਰ ਤੇ ਪਹੁੰਚੇ । ਕੀਰਤਨ ਉਪਰੰਤ ਸਟੇਜ ਸੰਚਾਲਨ ਕਰਦਿਆਂ ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਬਿੱਟੂ ਨੇ ਸਵਰਗੀ ਵਿਧਾਇਕ ਹਰਚੰਦ ਸਿੰਘ ਬਰਾੜ ਫੱਤਣਵਾਲਾ ਅਤੇ ਉਨਾਂ ਦੇ ਬੇਟੇ ਸਵਰਗੀ ਗੁਰਰਾਜ ਸਿੰਘ ਫਤਣਵਾਲਾ ਵੱਲੋਂ ਸ਼ਹਿਰ ਦੇ ਲਈ ਕੀਤੇ ਗਏ ਕਾਰਜ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਲਈ ਪਾਏ ਯੋਗਦਾਨ ਨੂੰ ...

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪੀ.ਓ.ਸਟਾਫ ਵੱਲੋਂ 07 ਸਾਲ ਤੋਂ ਭਗੌੜੇ ਵਿਅਕਤੀ ਨੂੰ ਕੀਤਾ ਕਾਬੂ

Image
9PB NEWS -  ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ ) ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਜੀ ਦੀਆਂ ਹਦਾਇਤਾਂ ਤਹਿਤ ਸ੍ਰੀ ਧਰੁਮਨ ਐੱਚ ਨਿੰਬਾਲੇ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਜਿੱਥੇ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਗਈ ਹੈ ਉੱਥੇ ਹੀ ਲੋਕਾਂ ਦੀ ਸੁਰੱਖਿਆਂ ਨੂੰ ਮੁੱਖ ਰੱਖਦੇ ਹੋਏ ਨਾਕਾ ਬੰਦੀ ਕਰ ਸ਼ਰਾਰਤੀ ਅਨਸਰਾਂ ਤੇ ਵੀ ਨਿਕੇਲ ਕੱਸੀ ਜਾ ਰਹੀ ਹੈ ਨਾਲ ਹੀ ਜੋ ਵੱਖ ਵੱਖ ਮੁਕੱਦਮਿਆਂ ਵਿੱਚ ਭਗੌੜੇ ਹੋਏ ਵਿਅਕਤੀਆਂ ਨੂੰ ਫੜਨ ਲਈ ਅਲੱਗ ਅਲੱਗ ਪੁਲਿਸ ਟੀਮਾਂ ਗਠਿਤ ਕੀਤੀਆਂ ਗਈਆ ਹਨ। ਇਸੇ ਤਹਿਤ ਹੀ ਏ.ਐਸ.ਆਈ ਗੁਰਮੀਤ ਸਿੰਘ ਇੰਚਾਰਜ ਪੀ.ਓ ਸਟਾਫ ਅਤੇ ਪੁਲਿਸ ਪਾਰਟੀ ਵੱਲੋਂ ਭਗੋੜੇ ਮਨਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ। ਮਨਦੀਪ ਸਿੰਘ ਵੱਲੋਂ ਆਪਣੇ ਗੁਆਂਢ ਵਿੱਚ ਰਹਿਦੇ ਇੱਕ ਪਰਿਵਾਰ ਤੋਂ 17 ਲੱਖ ਰੁਪਏ ਦੀ ਠੱਗੀ ਮਾਰੀ ਸੀ ਜਿਸ ਤੇ ਮੁਕੱਦਮਾ ਨੰ: 109 ਮਿਤੀ 08.06.2013 ਅ/ਧ 420, 406, 506, ਆਈ.ਪੀ.ਸੀ ਥਾਣਾ ਸਿਟੀ ਵਿਖੇ ਦਰਜ਼ ਰਜਿਸਟਰ ਕੀਤਾ ਗਿਆ ਸੀ ਅਤੇ ਇਸ ਮੁਕੱਦਮੇ ਦੀ ਕਾਰਵਾਈ ਮਾਨਯੋਗ ਅਦਾਲਤ ਵਿਖੇ ਚੱਲ ਰਹੀ ਸੀ ਅਤੇ ਮਾਨਯੋਗ ਅਦਾਲਤ ਵੱਲੋਂ ਉੱਕਤ ਮਨਦੀਪ ਸਿੰਘ ਨੂੰ ਮਿਤੀ 10/11/2015 ਨੂੰ ਅਦਾਲਤ ਵਿੱਚ ਤਰੀਕ ਪਰ ਨਾ ਆਉਣ ਕਾਰਨ ਭਗੌੜਾ ਘੋਸ਼ਿਤ ਕਰ ਦਿੱਤਾ ਸੀ ਪੁਲਿਸ ਵੱਲੋਂ ਉੱਕਤ ਦੋਸ਼ੀ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਅੱਗਲੇਰੀ ਕਾਰਵਾਈ ਅਮਲ ਵ...

ਅਸੀਂ ਆਪਣੇ ਪਰਿਵਾਰ ਦੇ ਹਰ ਜੀਅ ਦਾ ਜਨਮਦਿਨ ਮਨਾਉਂਦੇ ਹਾਂ ਉਸੇ ਤਰ੍ਹਾਂ ਹੀ ਸਾਨੂੰ ਹਰ ਸਾਲ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਵੀ ਜਨਮਦਿਨ ਮਨਾਉਣਾ ਚਾਹੀਦਾ 

Image
  9pb news  ਮੁਕਤਸਰ ਸਾਹਿਬ( ਗੁਰਜੰਟ ਭੱਟੀ )  ਡੇਮੋਕ੍ਰੇਟਿਕ ਭਾਰਤੀਯ ਲੋਕ ਦਲ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਗਿੱਲ ਚੱਕ ਸ਼ੇਰੇਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਭਾਰਤ ਵਾਸੀਆਂ ਨੂੰ ਅਪੀਲ ਹੈ ਜਿਸ ਤਰ੍ਹਾਂ ਅਸੀਂ ਆਪਣੇ ਪਰਿਵਾਰ ਦੇ ਹਰ ਜੀਅ ਦਾ ਜਨਮਦਿਨ ਮਨਾਉਂਦੇ ਹਾਂ ਉਸੇ ਤਰ੍ਹਾਂ ਹੀ ਸਾਨੂੰ ਹਰ ਸਾਲ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਵੀ ਜਨਮਦਿਨ ਮਨਾਉਣਾ ਚਾਹੀਦਾ ਹੈ। 14 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ ਜੈ ਭੀਮ ਬਾਬਾ ਸਾਹਿਬ ਜੀ ਦੇ ਜੀਵਨ ਨੂੰ ਦਰਸਾਉਂਦੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ, ਪਰਿਵਾਰ ਨੂੰ ਅਤੇ ਆਪਣੇ ਦੋਸਤਾਂ ਨੂੰ ਇਹ ਫਿਲਮ ਵੇਖਣ ਲਈ ਵੱਧ ਤੋਂ ਵੱਧ ਪ੍ਰੇਰਿਤ ਕਰੀਏ। 14 ਅਪ੍ਰੈਲ ਨੂੰ ਇਹ ਫਿਲਮ ਹਰ ਸਿਨੇਮਾਘਰ ਵਿੱਚ ਲੱਗੇਗੀ।  ਬਾਬਾ ਸਾਹਿਬ ਜੀ ਨੇ ਆਪਣਾ ਸਾਰਾ ਜੀਵਨ ਸਾਡੇ ਲਈ ਲਗਾ ਦਿੱਤਾ। ਬਾਬਾ ਸਾਹਿਬ ਜੀ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਅਤੇ ਕਿੰਨੇ ਦੁੱਖ ਝੱਲੇ। ਇਸ ਲਈ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਜੀਆਂ ਵਾਂਗ ਹੀ ਬਾਬਾ ਸਾਹਿਬ ਜੀ ਨੂੰ ਯਾਦ ਕਰੀਏ। 9814838060 ਜਸਵਿੰਦਰ ਸਿੰਘ ਗਿੱਲ ਚੱਕ ਸ਼ੇਰੇਵਾਲਾ।

ਮੁੱਖਬਰੀ ਦੇ ਅਧਾਰ ’ਤੇ ਚੋਰੀ ਦੇ ਦੱਸ ਮੋਟਰਸਇਕਲਾ ਦੇ ਸਮੇਤ 2 ਵਿਆਕਤੀ ਕਾਬੂ 

Image
9PB NEWS  - ਸ਼੍ਰੀ ਮੁਕਤਸਰ ਸਾਹਿਬ ( ਗੁਰਜੰਟ ਭੱਟੀ ) ਜੇਕਰ ਜਿਲ੍ਹੇ ਨੂੰ ਸਾਫ ਸੁਥਰੇ ਅਕਸ ਵਾਲੇ ਪੁਲਿਸ ਅਧਿਕਾਰੀ ਮਿਲ ਜਾਣ ਤਾਂ ਜਿਲ੍ਹਾ ਸਵਰਗ ਬਣ ਜਾਂਦਾ ਹੈ ਅਤੇ ਜੇਕਰ ਅਧਿਕਾਰੀ ਹੀ ਭ੍ਰਿਸ਼ਟ ਮਿਲ ਜਾਣ ਤਾਂ ਜਿਲ੍ਹੇ ਦਾ ਬੇੜਾ ਗਰਗ ਹੋਣੋ ਕੋਈ ਨਹੀ ਰੋਕ ਸਕਦਾ । ਪਿਛਲੇ ਕੁਝ ਸਮੇਂ ਤੋਂ ਐਸ.ਪੀ (ਡੀ) ਸ਼੍ਰੀ ਮੋਹਨ ਲਾਲ ਦੀ ਅਗਵਾਈ ’ਚ ਕਾਫੀ ਨਸ਼ਾ ਤਸਕਰਾਂ ਅਤੇ ਚੋਰ ਗਿਰੋਹਾਂ ਅਤੇ ਗਲਤ ਅਨਸਰਾਂ ਨੂੰ ਨੱਥ ਲਗਾਤਾਰ ਪਾਈ ਜਾ ਰਹੀ ਹੈ । ਇਸ ਗੱਲ ਤੋਂ ਇਨਕਾਰ ਨਹੀ ਕੀਾ ਜਾ ਸਕਦਾ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਕੁਝ ਪੁਲਿਸ ਅਧਿਕਾਰੀ ਇਮਾਨਦਾਰ ਮਿਲੇ ਹਨ, ਜਿਸ ਕਾਰਨ ਹੀ ਗਲਤ ਅਨਸਰਾਂ ਨੂੰ ਨੱਥ ਲਗਾਤਾਰ ਪਾਈ ਜਾ ਰਹੀ ਹੈ । ਇਸੇ ਲੜ੍ਹੀ ਤਹਿਤ ਬੀਤੇ ਦਿਨ ਵੀ ਮਾਨਯੋਗ ਸ਼੍ਰੀ ਧਰੁਮਨ ਐੱਚ.ਨਿੰਬਲ ਆਈ.ਪੀ.ਐਸ. ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐੱਸ. ਉਪ ਕਪਤਾਨ ਪੁਲਿਸ (ਡੀ) ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਰਾਜੇਸ਼ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਦੋ ਵਿਅਕਤੀਆਂ ਨੂੰ ਮੁਖਬਰੀ ਦੇ ਅਧਾਰ ਪਰ ਕਾਬੂ ਕਰਕੇ ਇਹਨਾਂ ਪਾਸੋ ਵੱਖ-ਵੱਖ ਸ਼ਹਿਰਾਂ ਤੋਂ ਚੋਰੀ ਕੀਤੇ 10 ਮੋਟਰਸਾਇਕਲਾਂ ਸਮੇਤ ਕਾਬੂ ਕੀਤਾ ਗਿਆ। ਪ੍ਰੈਸ ਕਾਨਫਰੰਸ ਦੋਰਾਨ ਜਾਣਕਾਰੀ ਦਿੰਦੇ ਹੋਏ ਸ੍ਰੀ ਮੋਹਨ ਲਾਲ ਪੀ.ਪੀ.ਐੱਸ. ਕਪਤਾਨ ...

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਸਹਾਇਤਾਂ

Image
  9pb news ਮੁਕਤਸਰ ( ਗੁਰਜੰਟ ਭੱਟੀ ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਪ੍ਰੋ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਅਤੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਬੂੜਾ ਗੁਜ਼ਰ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਆਸ ਪਾਸ ਪਿੰਡਾਂ ਦੇ30 ਪਰਿਵਾਰਾਂ ਨੂੰ 15000 ਦੀ ਸਹਾਇਤਾ ਰਾਸ਼ੀ ਦੇ ਚੈਕ ਮੁੱਖ ਮਹਿਮਾਨ ਕਰਮਜੀਤ ਕੌਰ ਬਰਾੜ ਰਿਟਾਇਰਡ ਪ੍ਰਿੰਸੀਪਲ ਦੀ ਰਹਿਨੁਮਾਈ ਹੇਠ ਵੰਡੇ ਗਏ ਗਏ ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲਾ ਪ੍ਰਧਾਨ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਬਰਾਏ ਜੀ ਵਲੋਂ ਅਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਇਹ ਰਾਸ਼ੀ ਦਿੱਤੀ ਗਈ ਹੈ ਟਰੱਸਟ ਦੀ ਕੋਈ ਵੀ ਰਸੀਦਬੁਕ ਨਹੀਂ ਹੈ ਇਹ ਰਾਸ਼ੀ ਅੰਗਹੀਣ, ਵਿਧਵਾ, ਮੈਡੀਕਲ ਨਾਲ ਸਬੰਧਿਤ ਵਿਦਿਆ ਖੇਤਰ ਨਾਲ ਸਬੰਧਤ, ਅਤੇ ਅਤਿ ਗਰੀਬੀ ਦੀ ਹਾਲਤ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਦਿੱਤੇ ਗਏ ਇਸ ਮੌਕੇ ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲਾ ਪ੍ਰਧਾਨ ਮੁਕਤਸਰ ਸਾਹਿਬ ਅਤੇ ਮਾਸਟਰ ਰਾਜਿੰਦਰ ਸਿੰਘ ਸੋਮ ਨਾਥ ਬਲਵਿੰਦਰ ਸਿੰਘ ਬਰਾੜ ਚਰਨਜੀਤ ਸਿੰਘ ਬਰਾੜ ਸੁਖਬੀਰ ਸਿੰਘ ਗੁਰਸੇਵਕ ਸਿੰਘ ਮੈਡਮ ਕਰਮਜੀਤ ਕੌਰ ਆਦਿ ਹਾਜ਼ਰ ਸਨ

ਧਰੂਮਨ ਐੱਚ ਨਿੰਬਲੇ ਆਈ.ਪੀ.ਐਸ. ਨੇ ਜਿਲ੍ਹਾ ਪੁਲਿਸ ਮੁੱਖੀ ਵੱਜੋਂ ਸੰਭਾਲਿਆ ਕਾਰਜ਼ ਭਾਗ 

Image
  ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਭੱਟੀ ) ਸਥਾਨਿਕ ਜਿਲ੍ਹਾ ਪੁਲਿਸ ਦਫਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਧਰੂਮਨ ਐੱਚ ਨਿੰਬਲੇ ਆਈ.ਪੀ.ਐਸ ਨੇ ਅੱਜ ਬਤੌਰ ਸੀਨੀਅਰ ਕਪਤਾਨ ਪੁਲਿਸ ਆਪਣਾ ਕਾਰਜ਼ ਭਾਗ ਸੰਭਾਲ ਲਿਆ ਹੈ । ਇਸ ਜਿਲ੍ਹਾ ਵਿਖੇ ਆਪਣਾ ਕਾਰਜ਼ ਸੰਭਾਲਣ ਤੋਂ ਤੁਰੰਤ ਬਾਅਦ ਜਿਲ੍ਹਾ ਭਰ ਦੇ ਗਜ਼ਟਿਡ ਪੁਲਿਸ ਅਫਸਰਾਂ, ਥਾਣਾ ਮੁੱਖੀਆਂ, ਇੰਚਾਰਜ਼ ਚੌਕੀਆ ਅਤੇ ਆਪਣੇ ਦਫਤਰੀ ਸਟਾਫ ਨਾਲ ਆਪਣੀ ਪਲੇਠੀ ਮੀਟਿੰਗ ਕਰਦਿਆਂ ਉਹਨਾਂ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਪਹਿਲੀ ਪ੍ਰਾਥਮਿਕਤਾ ਇਮਾਨਦਾਰ ਪੁਲਿਸ ਪ੍ਰਸ਼ਾਸ਼ਨ ਦੇਣਾ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਅਫਸਰਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਇੱਕ ਇੱਤਿਹਾਸਿਕ ਅਤੇ ਹਰਿਆਣਾ ਅਤੇ ਰਾਜਸਥਾਨ ਸਟੇਟ ਦਾ ਗੁਆਢੀ ਹੋਣ ਕਾਰਨ ਆਪਣੀ ਇੱਕ ਵੱਖਰੀ ਪਹਿਚਾਣ ਰੱਖਦਾ ਹੈ ਅਤੇ ਇਸ ਜਿਲ੍ਹਾ ਨੂੰ ਪੂਰੀ ਤਰਾਂ ਨਾਲ ਹਰ ਪ੍ਰਕਾਰ ਦੇ ਨਸ਼ੇ ਤੋਂ ਰਹਿਤ ਰੱਖਣਾ ਅਤੇ ਆਮ ਲੋਕਾਂ ਨੂੰ ਬਣਦਾ ਇੰਨਸਾਫ ਦੇਣਾ ਸਾਡੀ ਸਾਰਿਆ ਦੀ ਜਿੰਮੇਵਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਜਿਲ੍ਹਾ ਵਿੱਚ ਗੈਗਸ਼ਟਰ ਕਲਚਰ, ਰਿਸ਼ਵਤ ਖੋਰੀ, ਨਸ਼ਿਆਂ ਦੀ ਤਸਕਰੀ ਅਤੇ ਬੇਇਨਸਾਫੀ ਨੂੰ ਕਿਸੇ ਵੀ ਸੂਰਤ ਵਿੱਚ ਪਨਪਣ ਨਹੀਂ ਦਿੱਤਾ ਜਾਵੇਗਾ। ਇਸ ਸਬੰਧੀ ਜਿੱਥੇ ਉਹਨ੍ਹਾ ਵੱਲੋਂ ਇਹਨਾਂ ਅਲਾਮਤਾ ਦੇ ਖਾਤਮੇ ਲਈ ਆਪਣੇ ਮਤਾਹਿਤ ਸਟਾਫ ਨੂੰ ਤਾਕੀਦ ਕੀਤੀ ਉੱਥੇ ਨਾਲ ਹੀ ਮੀਡੀਆ ਰਾਂਹੀ ਆਮ ਲੋਕਾਂ ਤੋਂ ਇਸ ਸਬੰਧੀ ਹਰ ਪ੍ਰਕਾਰ ਦੇ ਸ...