ਲੋਕ ਸੇਵਕ ਦਾ ਆਮ ਪਬਲਿਕ ਤੋਂ ਇਲਾਵਾ ਆਪਣੇ ਮਾਤਾਹਿਤ ਸਟਾਫ ਦੀਆਂ ਦੁੱਖ ਤਕਲੀਫਾਂ ਸੁਣਨਾ ਵੀ ਅਤਿ ਜਰੂਰੀ-ਐਸ ਐਸ ਪੀ ਨਿੰਬਾਲੇ
ਰਿਸ਼ਟ ਪੁਸ਼ਟ ਅਤੇ ਖੁਸ਼ਹਾਲ ਕਰਮਚਾਰੀ ਆਮ ਲੋਕਾਂ ਦੀ ਵਧੀਆ ਤਰੀਕੇ ਨਾਲ ਕਰ ਸਕਦਾ ਸੇਵਾ-SSP ਸ੍ਰੀ ਮੁਕਤਸਰ ਸਾਹਿਬ
9pb news:- ਸ੍ਰੀ ਮੁਕਤਸਰ ਸਾਹਿਬ( ਗੁਰਜੰਟ ਸਿੰਘ ਭੱਟੀ ) ‘ਆਮ ਲੋਕਾਂ ਨੂੰ ਬਣਦਾ ਇਨਸਾਫ ਦੇਣ ਅਤੇੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਪੁਲਿਸ ਕਰਮਚਾਰੀਆਂ ਦਾ ਰਿਸ਼ਟ ਪੁਸ਼ਟ ਤੇ ਅਨੁਸ਼ਾਸ਼ਿਤ ਹੋਣਾ ਅਤਿ ਜਰੂਰੀ ਹੈ, ਜੇਕਰ ਕੋਈ ਮਨੁੱਖ ਸਰੀਰਕ ਤੌਰ ਤੇ ਕਿਸੇ ਦੁੱਖ ਤਕਲੀਫ ਤੋਂ ਪੀੜਤ ਹੋਵੇਗਾ,ਉਸਦੇ ਰਹਿਣ ਬਹਿਣ ਦੀ ਸਹੂਲਤ ਠੀਕ ਨਹੀਂ ਹੋਵੇਗੀ ਤਾਂ ਉਸ ਪਾਸੋਂ ਉਸਦੇ ਫਰਜ਼ਾਂ ਦੀ ਪੂਰਤੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ
’ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਸ੍ਰੀ ਧਰੂਮਨ ਐਚ ਨਿੰਬਾਲੇ ਆਈ ਪੀ ਐਸ ਨੇ ਜਿਲਾ ਪੁਲਿਸ ਲਾਈਨ ਵਿੱਚ ਜਿਲਾ ਭਰ ਦੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਪ੍ਰੇਡ ਦੇ ਨਿਰੀਖਣ ਮੌਕੇ ਕੀਤਾ। ਪੁਲਿਸ ਕਰਮਚਾਰੀਆਂ ਨੂੰ ਸਰੀਰਕ ਤੌਰ ਤੇ ਫਿੱਟ ਤੇ ਅਨੁਸ਼ਾਸ਼ਨ ਬੱਧ ਕਰਨ ਲਈ ਸਥਾਨਿਕ ਪੁਲਿਸ ਲਾਈਨ ਦੇ ਪ੍ਰੇਡ ਗਰਾਊਂਡ ਵਿਖੇ ਇੱਕ ਰੁਟੀਨ ਅਭਿਆਸ ਵਜੋਂ ਇਹਨੀ ਦਿਨੀ ਪ੍ਰੇਡ ਕਰਵਾਈ ਜਾ ਰਹੀ ਹੈ।ਇਸ ਮੌਕੇ ਜਿਲਾ ਪੁਲਿਸ ਮੁਖੀ ਵੱਲੋਂ ਪ੍ਰੇਡ ਉਪਰੰਤ ਆਪਣੇ ਮਤਾਹਿਤ ਸਟਾਫ ਦੀਆਂ ਦੁੱਖ ਤਕਲੀਫਾਂ ਨੂੰ ਸੁਣਿਆ ਗਿਆ ਅਤੇ ਉਹਨਾ ਨੂੰ ਤੁਰੰਤ ਦੂਰ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।ਇਸ ਮੌਕੇ ਕਿਸੇ ਕਿਸਮ ਦੀ ਬਿਮਾਰੀ ਤੋਂ ਪੀੜਤ ਜਾਂ ਕਿਸੇ ਹੋਰ ਸਰੀਰਕ ਕਸ਼ਟ ਨੂੰ ਝੱਲ ਰਹੇ ਪੁਲਿਸ ਕਰਮਚਾਰੀਆਂ ਨੂੰ ਜਿਲਾ ਪੁਲਿਸ ਮੁਖੀ ਵੱਲੋਂ ਬਹੁਤ ਹੀ ਧਿਆਨ ਅਤੇ ਠੱਰਮੇ ਨਾਲ ਸੁਣਿਆ ਗਿਆ ਅਤੇ ਉਹਨਾਂ ਵੱਲੋਂ ਇਹ ਵਿਸ਼ਵਾਸ਼ ਦੁਆਇਆ ਗਿਆ ਕਿ ਪੁਲਿਸ ਵਿਭਾਗ ਵੱਲੋਂ ਉਹਨਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ ਤਾਂ ਜੋ ਉਹ ਜਲਦੀ ਤੋਂ ਜਲਦੀ ਸਿਹਤਯਾਬ ਹੋ ਕੇ ਲੋਕ ਸੇਵਾ ਵਿੱਚ ਜੁੱਟ ਸਕਣ।ਇਸਤੋਂ ਉਪਰੰਤ ਸੀਨੀਅਰ ਕਪਤਾਨ ਵੱਲੋਂ ਵਿਭਾਗੀ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਜਿਲਾ ਪੁਲਿਸ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਵਿਭਾਗੀ ਤੌਰ ਤੇ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਨ ਅਤੇ ਉਹਨਾ ਦੇ ਹੱਲ ਲਈ ਇੱਕ “ਅਰਦਲ ਰੂਮ” ਲਗਾਇਆ ਗਿਆ ਤੇ ਇੱਕ ਪਰਿਵਾਰ ਦੇ ਮੁਖੀ ਵਜੋਂ ਉਹਨਾਂ ਸਾਰੀਆਂ ਦੁੱਖ ਤਕਲੀਫਾਂ ਦਾ ਤੁਰੰਤ ਹੱਲ ਵੀ ਕੀਤਾ ਗਿਆ। ਪ੍ਰੇਡ ਅਤੇ ਅਰਦਲ ਰੂਮ ਤੋਂ ਬਾਅਦ ਜਿਲਾ ਪੁਲਿਸ ਮੁਖੀ ਵੱਲੋਂ ਇਹ ਮਹਿਸੂਸ ਕੀਤਾ ਗਿਆ ਕਿ ਵਿਭਾਗ ਦੇ ਕਰਮਚਾਰੀਆਂ ਦੇ ਰਹਿਣ ਤੇ ਕੰਮ ਕਰਨ ਦੀ ਜਗਾ੍ਹ ਦਾ ਸਾਫ ਸੁਥਰਾ ਤੇ ਸੁਰੱਖਿਅਤ ਹੋਣਾ ਅਤਿ ਜਰੂਰੀ ਹੈ ਇਸ ਲਈ ਉਹਨਾਂ ਵੱਲੋਂ ਆਪਣੇ ਸਾਥੀ ਅਫਸਰਾਂ ਸਮੇਤ ਪੁਲਿਸ ਲਾਈਨ ਵਿੱਚ ਕਰਮਚਾਰੀਆਂ ਦੇ ਰਹਿਣ ਲਈ ਬਣੇ ਹੋਏ ਸਰਕਾਰੀ ਕੁਆਟਰਾਂ, ਪੁਲਿਸ ਲਾਈਨ ਦਫਤਰ ਤੇ ਜਿਲਾ ਪੁਲਿਸ ਦਫਤਰ ਦੀਆਂ ਵੱਖ ਵੱਖ ਬ੍ਰਾਂਚਾ ਦੇ ਕਮਰਿਆਂ ਨੂੰ ਚੈੱਕ ਕੀਤਾ ਗਿਆ।ਉਹਨਾਂ ਵੱਲੋਂ ਇਹਨਾਂ ਸਰਕਾਰੀ ਬਿਲਡਿੰਗਾਂ ਦੇ ਰੱਖ ਰਖਾਵ ਤੇ ਸਫਾਈ ਨੂੰ ਠੀਕ ਰੱਖਣ ਦੇ ਨਾਲ ਨਾਲ ਪਾਈਆਂ ਜਾ ਰਹੀਆਂ ਘਾਟਾਂ ਨੂੰ ਵੀ ਪੂਰਿਆਂ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ।ਇਸ ਮੌਕੇ ਜਿਲਾ ਪੁਲਿਸ ਮੁਖੀ ਨੇ ਇਹ ਸ਼ਪਸ਼ੱਟ ਕੀਤਾ ਕਿ ਵਿਭਾਗ ਦੇ ਕਰਮਚਾਰੀਆਂ ਦੀ ਬਿਹਤਰੀ ਲਈ ਇਸ ਪ੍ਰਕਾਰ ਦੀਆਂ ਕੋਸ਼ਿਸ਼ਾਂ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ।ਇਸ ਮੌਕੇ ਸ੍ਰੀ ਜਗਦੀਸ਼ ਬਿਸ਼ਨੋਈ ਕਪਤਾਨ ਪੁਲਿਸ ਸਥਾਨਿਕ, ਸ੍ਰੀ ਮੋਹਨ ਲਾਲ ਕਪਤਾਨ ਪੁਲਿਸ ਇਨਵੈਸਟੀਗੇਸ਼ਨ, ਸ: ਨਰਿੰਦਰ ਸਿੰਘ ਡੀ ਐਸ ਪੀ ਗਿੱਦੜਬਾਹਾ, ਸ: ਅਮਰਜੀਤ ਸਿੰਘ ਡੀ ਐਸ ਪੀ ਸ.ਮ.ਸ. ਤੇ ਸ: ਗੁਰਪ੍ਰੀਤ ਸਿੰਘ ਡੀ ਐਸ ਪੀ ਡੀ ਵੀ ਹਾਜਿਰ ਸਨ। ਮੀਡੀਆ ਨੂੰ ਇਹ ਜਾਣਕਾਰੀ ਵਿਭਾਗ ਦੇ ਲੋਕ ਸੰਪਰਕ ਅਧਿਕਾਰੀ ਜਗਸੀਰ ਸਿੰਘ ਵੱਲੋਂ ਮੁੱਹਈਆ ਕਰਵਾਈ ਗਈ।
Comments
Post a Comment