ਮੁੱਖਬਰੀ ਦੇ ਅਧਾਰ ’ਤੇ ਚੋਰੀ ਦੇ ਦੱਸ ਮੋਟਰਸਇਕਲਾ ਦੇ ਸਮੇਤ 2 ਵਿਆਕਤੀ ਕਾਬੂ 

9PB NEWS - ਸ਼੍ਰੀ ਮੁਕਤਸਰ ਸਾਹਿਬ ( ਗੁਰਜੰਟ ਭੱਟੀ ) ਜੇਕਰ ਜਿਲ੍ਹੇ ਨੂੰ ਸਾਫ ਸੁਥਰੇ ਅਕਸ ਵਾਲੇ ਪੁਲਿਸ ਅਧਿਕਾਰੀ ਮਿਲ ਜਾਣ ਤਾਂ ਜਿਲ੍ਹਾ ਸਵਰਗ ਬਣ ਜਾਂਦਾ ਹੈ ਅਤੇ ਜੇਕਰ ਅਧਿਕਾਰੀ ਹੀ ਭ੍ਰਿਸ਼ਟ ਮਿਲ ਜਾਣ ਤਾਂ ਜਿਲ੍ਹੇ ਦਾ ਬੇੜਾ ਗਰਗ ਹੋਣੋ ਕੋਈ ਨਹੀ ਰੋਕ ਸਕਦਾ


। ਪਿਛਲੇ ਕੁਝ ਸਮੇਂ ਤੋਂ ਐਸ.ਪੀ (ਡੀ) ਸ਼੍ਰੀ ਮੋਹਨ ਲਾਲ ਦੀ ਅਗਵਾਈ ’ਚ ਕਾਫੀ ਨਸ਼ਾ ਤਸਕਰਾਂ ਅਤੇ ਚੋਰ ਗਿਰੋਹਾਂ ਅਤੇ ਗਲਤ ਅਨਸਰਾਂ ਨੂੰ ਨੱਥ ਲਗਾਤਾਰ ਪਾਈ ਜਾ ਰਹੀ ਹੈ । ਇਸ ਗੱਲ ਤੋਂ ਇਨਕਾਰ ਨਹੀ ਕੀਾ ਜਾ ਸਕਦਾ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਕੁਝ ਪੁਲਿਸ ਅਧਿਕਾਰੀ ਇਮਾਨਦਾਰ ਮਿਲੇ ਹਨ, ਜਿਸ ਕਾਰਨ ਹੀ ਗਲਤ ਅਨਸਰਾਂ ਨੂੰ ਨੱਥ ਲਗਾਤਾਰ ਪਾਈ ਜਾ ਰਹੀ ਹੈ । ਇਸੇ ਲੜ੍ਹੀ ਤਹਿਤ ਬੀਤੇ ਦਿਨ ਵੀ ਮਾਨਯੋਗ ਸ਼੍ਰੀ ਧਰੁਮਨ ਐੱਚ.ਨਿੰਬਲ ਆਈ.ਪੀ.ਐਸ. ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐੱਸ. ਉਪ ਕਪਤਾਨ ਪੁਲਿਸ (ਡੀ) ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਰਾਜੇਸ਼ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਦੋ ਵਿਅਕਤੀਆਂ ਨੂੰ ਮੁਖਬਰੀ ਦੇ ਅਧਾਰ ਪਰ ਕਾਬੂ ਕਰਕੇ ਇਹਨਾਂ ਪਾਸੋ ਵੱਖ-ਵੱਖ ਸ਼ਹਿਰਾਂ ਤੋਂ ਚੋਰੀ ਕੀਤੇ 10 ਮੋਟਰਸਾਇਕਲਾਂ ਸਮੇਤ ਕਾਬੂ ਕੀਤਾ ਗਿਆ। ਪ੍ਰੈਸ ਕਾਨਫਰੰਸ ਦੋਰਾਨ ਜਾਣਕਾਰੀ ਦਿੰਦੇ ਹੋਏ ਸ੍ਰੀ ਮੋਹਨ ਲਾਲ ਪੀ.ਪੀ.ਐੱਸ. ਕਪਤਾਨ ਪੁਲਿਸ (ਡੀ) ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਿਤੀ 02.04.2022 ਨੂੰ ਏ.ਐੱਸ.ਆਈ. ਬਲਜਿੰਦਰ ਸਿੰਘ ਸੀ.ਆਈ.ਏ.ਸਟਾਫ ਸ੍ਰੀ ਮੁਕਤਸਰ ਸਾਹਿਬ ਸਮੇਤ ਪੁਲਿਸ ਪਾਰਟੀ ਦਾਨੇਵਾਲਾ ਚੌਂਕ, ਮਲੋਟ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬੀਰਬਲ ਪੁੱਤਰ ਸੋਹਨ ਲਾਲ ਪੁੱਤਰ ਕ੍ਰਿਸ਼ਨਾ ਲਾਲ ਅਤੇ ਅਜੈ ਕੁਮਾਰ ਪੁੱਤਰ ਸਰੂਪ ਰਾਮ ਪੁੱਤਰ ਲੇਖ ਰਾਮ ਵਾਸੀਆਨ ਦਾਨੇਵਾਲਾ ਜੋ ਵੱਖ-ਵੱਖ ਸ਼ਹਿਰਾਂ ਤੋਂ ਮੋਟਰਸਾਇਕਲ ਚੋਰੀ ਕਰਨ ਦੇ ਆਦੀ ਹਨ ਅਤੇ ਅੱਜ ਵੀ ਇਹਨਾਂ ਪਾਸ ਚੋਰੀ ਦੇ ਮੋਟਰਸਾਇਕਲ ਹਨ ਜਿਹਨਾਂ ਪਰ ਸਵਾਰ ਹੋ ਕੇ ਸ਼ਹਿਰ ਮਲੋਟ ਵਿਖੇ ਘੁੰਮ ਰਹੇ ਹਨ, ਜਿਸ ਦੇ ਅਧਾਰ ’ਤੇ ਏ.ਐੱਸ.ਆਈ. ਬਲਜਿੰਦਰ ਸਿੰਘ ਸੀ.ਆਈ.ਏ.ਸਟਾਫ ਸ੍ਰੀ ਮੁਕਤਸਰ ਸਾਹਿਬ ਨੇ ਉਕਤਾਨ ਦੋਨਾਂ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 65 ਮਿਤੀ 02.04.2022 ਅ/ਧ 379/411 ਹਿੰ:ਦੰ: ਥਾਣਾ ਸਿਟੀ ਮਲਟ ਦਰਜ ਰਜਿਸਟਰ ਕਰਾਇਆ ਅਤੇ ਉਕਤਾਨ ਦੋਨਾਂ ਦੋਸ਼ੀਆਂ ਨੂੰ ਚੋਰੀ ਦੇ 02 ਮੋਟਰ ਸਾਇਕਲਾਂ ਦੇ ਸਮੇਤ ਗ੍ਰਿਫਤਾਰ ਕੀਤਾ, ਇਸ ਤੋਂ ਬਾਅਦ ਕੱਲ ਮਿਤੀ 03.04.2022 ਨੂੰ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਜਿਹਨਾਂ ਪਾਸੋ ਅੱਜ 08 ਹੋਰ ਚੋਰੀ ਦੇ ਮੋਟਰਸਾਇਕਲ ਬ੍ਰਾਮਦ ਕੀਤੇ ਗਏ।




Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !