ਨਾਜ਼ੁਕ ਜਿਹੀਆਂ ਅੱਖਾਂ ਦੇ ਵਿੱਚ,
ਪਿਉਂ
ਨਾਜ਼ੁਕ ਜਿਹੀਆਂ ਅੱਖਾਂ ਦੇ ਵਿੱਚ,
ਖੁਆਬ ਘਰੋੜ ਤਰਾਸ਼ੇ ਮੈਂ।
ਸਫ਼ਰ ਦਾ ਲੁਤਫ਼ ਉਠਾਉਣ ਲਈ ਬਹਿ ਗਿਆ,
ਖਿੜਕੀ ਵਾਲੇ ਪਾਸੇ ਮੈਂ।
ਇੱਕ ਹਮਸਫ਼ਰ ਨੇ ਆਣ ਸੁਣਾਇਆ,
'ਪੁੱਤਰਾ ਪੱਧਰਾ ਨਹੀਓਂ ਪੈਂਡਾ';
ਫੁੱਲ ਟਾਂਵਾ ਟਾਂਵਾ ਏ,
ਦੇਖੇ ਰਾਹ ਵਿੱਚ ਕੰਡੇ ਖਾਸੇ ਮੈਂ।।
ਕਿਤੇ ਠੰਡੀਆਂ ਛਾਵਾਂ ਮਿਲਣ ਗੀਆਂ,
ਕਿਤੇ ਧੁੱਪ ਧਰਤ ਭੜਾਸੇ ਵੇ।
ਕਰ ਹੋਂਸਲਾ ਲੀਹੇ ਪੈ ਪੁੱਤਰਾ,
ਬੰਨ੍ਹ ਪੱਲੇ ਮਿਲੇ ਦਿਲਾਸੇ ਵੇ।
ਮੈਂ ਸਾਂਭ ਲਉਂ ਜੇ ਡਿੱਗਿਆ ਤਾਂ,
ਤੂੰ ਕਲ਼ਮ ਤਾਂ ਚੱਕ ਤੇਰੀ ਚਾਲ ਤੁਰੂ।
ਓਹੋ ਪਿਓ ਹੈ ਮੇਰਾ ਰੱਬ ਵਰਗਾ,
ਜੀਹਦੇ ਨਾਲ ਹੋਇਆ ਮੇਰਾ ਸਫ਼ਰ ਸ਼ੁਰੂ।।
ਡਾਕਟਰ ਸੰਜੀਵ ਜਿੰਦਲ
ਪ੍ਰਿੰਸੀਪਲ
ਦੇਸ਼ ਭਗਤ ਗਲੋਬਲ ਸਕੂਲ, ਕੋਟਕਪੂਰਾ ਰੋਡ, ਸ੍ਰੀ ਮੁਕਤਸਰ ਸਾਹਿਬ
Comments
Post a Comment