ਸੀ.ਆਈ.ਏ ਸਟਾਫ ਸ੍ਰੀ ਮੁਕਤਸਰ ਸਾਹਿਬ ਵਲੋ 02 ਵਿਅਕਤੀਆ ਨੂੰ 11000 ਨਸ਼ੀਲੀਆਂ ਗੋਲੀਆਂ ਦੇ ਸਮੇਤ ਕੀਤਾ ਕਾਬੂ

 ਸ੍ਰੀ ਮੁਕਤਸਰ ਸਾਹਿਬ, ਮਾਰਚ 19 ( ਬੂਟਾ ਸਿੰਘ ) ਮਾਨਯੋਗ ਸ਼੍ਰੀ ਸੰਦੀਪ ਕੁਮਾਰ ਮਲਿਕ ਆਈ.ਪੀ.ਐੱਸ. ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਹੁੰਗਾਰਾ ਮਿਲਿਆ ਜਿਸ ਸਮੇਂ ਸ੍ਰੀ ਮੋਹਨ ਲਾਲ ਕਪਤਾਨ ਪੁਲਿਸ (ਇੰਨਵੈਂ) ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਇੰਸਪੈਕਟਰ ਰਜੇਸ਼ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ 11000 ਨਸ਼ੀਲੀਆਂ ਗੋਲੀਆਂ ਦੇ ਸਮੇਤ 02 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।


ਜਾਣਕਾਰੀ ਦਿੰਦੇ ਹੋਏ ਉਪ ਕਪਤਾਨ ਪੁਲਿਸ (CAW) ਸ੍ਰੀ ਮਾਨਵਜੀਤ ਸਿੰਘ ਨੇ ਦੱਸਿਆ ਕਿ ਸਬ ਹਰਭਗਵਾਨ ਸਿੰਘ ਨੰਬਰ 121/ਸਮਸ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਚੱਕ ਕਾਲਾ ਸਿੰਘ ਵਾਲਾ ਦੇ ਪਿੰਡ ਦੀ ਫਿਰਨੀ ਤੇ ਹਾਜ਼ਰ ਸੀ ਕਿ ਇਕ ਮੋਟਰ ਸਾਇਕਲ ਪਰ ਆ ਰਹੇ ਦੋ ਮੋਨੇ ਨੌਜਵਾਨਾਂ ਨੂੰ ਮੋਟਰ ਸਾਇਕਲ ਪਿੱਛੇ ਨੂੰ ਮੋੜਦਿਆਂ ਹੋਇਆ ਕਾਬੂ ਕੀਤਾ ਜੋ ਕਿ ਮੋਟਰ ਸਾਇਕਲ ਦੀ ਸੀਟ ਪਰ ਦੋਹਾਂ ਦੇ ਵਿਚਕਾਰ ਰੱਖਿਆ ਹੋਇਆ ਨਸ਼ੀਲੀਆਂ ਗੋਲੀਆਂ ਵਾਲਾ ਲਿਫਾਫਾ ਸੁਟ ਕੇ ਭੱਜਣ ਲੱਗੇ ਸਨ।ਸਥ: ਹਰਭਗਵਾਨ ਸਿੰਘ ਦਾ ਲੋਕਲ ਰੈਂਕ ਹੋਣ ਕਾਰਨ ਉਹ ਅਜਿਹੀ ਤਫਤੀਸ਼ ਅਮਲ ਵਿਚ ਨਹੀਂ ਲਿਆ ਸਕਦਾ ਸੀ। ਇਸ ਲਈ ਸਥਾ ਹਰਭਗਵਾਨ ਸਿੰਘ ਨੇ ਮੌਕਾ ਪਰ ਰੈਗੂਲਰ ਐਨ.ਜੀ.ੳ. ਬੁਲਾਇਆ ਜਿਸ ਤੇ ਐਸ.ਆਈ. ਜਗਸੀਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਮੌਕਾ ਪਰ ਪੁੱਜੇ ਅਤੇ ਐਸ.ਆਈ. ਜਗਸੀਰ ਸਿੰਘ ਨੇ ਆਪਣੀ ਜਾਣ ਪਹਿਛਾਣ ਕਰਵਾਉਦੇ ਦੋਸ਼ੀਆਨ ਦਾ ਨਾਮ ਪਤਾ ਪੁੱਛਿਆ ਜਿਹਨਾਂ ਨੇ ਆਪਣਾ ਨਾਮ ਜਸਪ੍ਰੀਤ ਸਿੰਘ ਉਰਫ ਜੱਸੂ ਪੁੱਤਰ ਗੋਰਾ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਪਿੰਡ ਚੱਟਾ ਕਾਲਾ ਸਿੰਘ ਵਾਲਾ ਅਤੇ ਰਾਜਵਿੰਦਰ ਸਿੰਘ ਉਰਫ ਸ਼ੇਰ ਪੁੱਤਰ ਗੁਰਮੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਦੱਸਿਆ ਵਾਸੀ ਪਿੰਡ ਚੱਕ ਕਾਲਾ ਸਿੰਘ ਵਾਲਾ ਦੱਸਿਆ ਅਤੇ ਇਹਨਾਂ ਦੇ ਕਬਜ਼ਾ ਵਿੱਚੋਂ 550 ਪੱਤੇ ਹਰੇਕ ਪੱਤੇ ਵਿੱਚ 20/20 ਨਸ਼ੀਲੀਆਂ ਗੋਲੀਆਂ ਕੁੱਲ 11000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਹਨਾਂ ਪਰ ਮੁਕੱਦਮਾ ਨੰਬਰ 43 ਮਿਤੀ 18.03.2022 ਅ/ਧ 22C/61/85 NDPS Act ਥਾਣਾ ਸਦਰ ਸ੍ਰੀ ਮੁਕਤਸਰ ਸਹਿਬ ਦਰਜ ਰਜਿਸਟਰ ਕੀਤਾ ਜਾ ਚੁੱਕਾ ਹੈ।ਵਿਅਕਤੀਆ ਉਕਤ ਦਾ ਪੁਲਿਸ ਰਿਮਾਂਡ ਹਾਸ਼ਲ ਕਰਕੇ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

            SUBSCRIBE CHANNEL 9PB NEWS

Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !