ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮਾਨਾ ਗਰੁੱਪ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ 05 ਗੁਰਗਿਆਂ ਸਮੇਤ ਕੁੱਲ 09 ਸ਼ੱਕੀ ਵਿਅਕਤੀ ਕਾਬੂ

 ਸਮਾਜ ਵਿਰੋਧੀ ਅਨਸਰਾਂ ਖਿਲਾਫ ਆਂਉਦੇ ਦਿਨਾ ਵਿੱਚ ਸ਼ਿਕੰਜਾ ਹੋਰ ਵੀ ਕਸਿਆ ਜਾਵੇਗਾ: ਐਸ.ਐਸ.ਪੀ ਨਿੰਬਾਲੇ

9PB NEWS:- ਸ੍ਰੀ ਮੁਕਤਸਰ ਸਾਹਿਬ( ਬੂਟਾ ਸਿੰਘ ) ਬੀਤੇ ਸਮੇਂ ਤੋਂ ਜਿਉਂ ਹੀ ਸ੍ਰੀ ਧਰੂਮਲ ਐੱਚ ਨਿੰਬਾਲੇ ਆਈ.ਪੀ.ਐਸ. ਵੱਲੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਪੁਲਿਸ ਵਜੋਂ ਇਸ ਜਿਲ੍ਹਾ ਦਾ ਕਾਰਜ ਭਾਗ ਸੰਭਾਲਿਆ ਹੈ ਉਸ ਦਿਨ ਤੋਂ ਹੀ ਮਾੜ੍ਹੇ ਅਨਸਰਾਂ ਨੂੰ ਜਿਲ੍ਹਾ ਪੁਲਿਸ ਵੱਲੋਂ ਲਗਾਤਾਰ ਨਕੇਲ ਪਾਈ ਜਾ ਰਹੀ ਹੈ। ਪੁਲਿਸ ਵਿਭਾਗ ਦੀਆਂ ਇੰਨ੍ਹਾ ਕੋਸ਼ਿਸ਼ਂ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਿਲ ਹੋਈ ਜਦੋਂ ਪੂਰੇ ਦੇਸ਼ ਵਿੱਚ ਆਪਣੇ ਕਾਲੇ ਕਾਰਨਾਮਿਆਂ ਦੀ ਵਜ਼ਾ ਕਾਰਨ ਜਾਣੇ ਜਾਂਦੇ ਖਤਰਨਾਕ ਗਂੈਗਸਟਰ ਲਾਰੈਂਸ ਬਿਸ਼ਨੋਈ ਨਾਲ ਸਬੰਧਿਤ ਮਾਨਾ ਗਰੁੱਪ ਦੇ 05 ਗੁਰਗਿਆਂ ਨੂੰ ਅਸਲੇ ਅਤੇ ਮਾਰੂ ਹਥਿਆਰਾਂ ਨਾਲ ਕਾਬੂ ਕੀਤਾ ਗਿਆ ਹੈ। 


ਇਨ੍ਹਾ ਕਾਬੂ ਕੀਤੇ ਗਏ ਸ਼ੱਕੀ ਵਿਅਕਤੀਆਂ ਵਿੱਚ ਸੁਖਦੇਵ ਸਿੰਘ ਉਰਫ ਤੇਜ਼ੀ ਪੁੱਤਰ ਪ੍ਰਗਟ ਸਿੰਘ ਵਾਸੀ ਕੱਖਾਂ ਵਾਲੀ, ਸੁਖਵਿੰਦਰ ਸਿੰਘ ਉਰਫ ਸੁੱਖ ਪੁੱਤਰ ਲਖਵਿੰਦਰ ਸਿੰਘ ਵਾਸੀ ਕਰਮਗੜ੍ਹ, ਰਣਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਹਾਂਵੀਰ ਨਗਰ ਮਲੋਟ, ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਪਿੱਪਲ ਸਿੰਘ ਵਾਸੀ ਈਨਾ ਖੇੜ੍ਹਾ ਅਤੇ ਯੱਸ਼ ਕੁਮਾਰ ਕਟਾਰੀਆ ਪੁੱਤਰ ਅਨਿਲ ਕੁਮਾਰ ਵਾਸੀ ਅਦਰਸ਼ ਨਗਰ ਮਲੋਟ ਸ਼ਾਮਿਲ ਹਨ। ਇੱਥੇ ਇਹ ਵਿਸ਼ੇਸ ਤੋਰ ਤੇ ਜਿਕਰਯੋਗ ਹੈ ਕਿ ਰਣਜੀਤ ਸਿੰਘ ਦੇ ਵਿਰੁੱਧ ਪਹਿਲਾਂ ਹੀ ਲੁੱਟ ਖੋਹ ਅਤੇ ਇਰਾਦਾ ਕਤਲ ਦੇ 8 ਮਾਮਲੇ ਅਤੇ ਸੁਖਦੇਵ ਸਿੰਘ ਉਰਫ ਤੇਜ਼ੀ ਦੇ ਵਿਰੁੱਧ ਅਜਿਹੇ ਹੀ 06 ਮਾਮਲੇ ਪੰਜਾਬ ਦੇ ਵੱਖ ਵੱਖ ਥਾਣਿਆਂ ਵਿੱਚ ਦਰਜ਼ ਹਨ। ਇਹਨਾ ਦੋਸ਼ੀਆਂ ਨੇ ਮੁਢਲੀ ਪੁੱਛ ਗਿੱਛ ਅਤੇ ਤਫਤੀਸ਼ ਦੌਰਾਨ ਪੁਲਿਸ ਪਾਸ ਇਹ ਮੰਨਿਆਂ ਕਿ ਉਹ ਧਮਕੀ ਅਤੇ ਫਿਰੌਤੀ ਲਈ ਮਲੋਟ ਏਰੀਏ ਦੇ ਨਾਮਵਰ ਲੋਕਾਂ ਨੂੰ ਅਕਸਰ ਫੋਨ ਕਾਲਾਂ ਰਾਂਹੀ ਫਿਰੌਤੀਆਂ ਲਈ ਅਕਸਰ ਧਮਕਾਇਆ ਕਰਦੇ ਸਨ। ਇਹਨ੍ਹਾ ਵੱਲੋਂ ਕਾਲੇ ਕਾਰਨਾਮਿਆਂ ਨੂੰ ਅੰਜ਼ਾਮ ਦੇਣ ਲਈ ਵਰਤੇ ਜਾਂਦੇ ਹਥਿਆਰਾਂ ਵਿੱਚੋਂ ਇੱਕ ਪਿਸਟਲ 32 ਬੋਰ(7.62), 02 ਕਿਰਪਾਨਾ, ਇੱਕ ਰਾਡ ਲੋਹਾ ਇੱਕ ਕਾਪਾ ਬ੍ਰਾਮਦ ਹੋਏ ਹਨ। ਇੰਨਾ ਸ਼ੱਕੀ ਵਿਅਕਤੀਆ ਦੇ ਖਿਲਾਫ ਮੁੱਕਦਮਾ ਨੰਬਰ 78 ਮਿਤੀ 13/04/2022 ਅ/ਧ 399,402 ਹਿੰ:ਦੰ ਅਤੇ 25/54/59 ਅਸਲਾ ਐਕਟ ਥਾਣਾ ਸਿਟੀ ਮਲੋਟ ਦਰਜ਼ ਰਜਿਸ਼ਟਰ ਕੀਤਾ ਜਾ ਚੁੱਕਾ ਹੈ।ਇਹਨਾ ਪਾਸੋਂ ਹੋਰ ਵੀ ਸਖਤੀ ਅਤੇ ਬਾਰੀਕੀ ਨਾਲ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਦੇ ਹੋਰ ਸਾਥੀਆਂ ਦਾ ਵੀ ਪਤਾ ਲਗਾਇਆ ਜਾ ਸਕੇ।

 


ਇਸੇ ਪ੍ਰਕਾਰ ਸ੍ਰੀ ਜਸਪਾਲ ਸਿੰਘ ਕਪਤਾਨ ਪੁਲਿਸ ਮਲੋਟ ਅਤੇ ਇੰਸਪੈਕਟਰ ਚੰਦਰ ਸ਼ੇਖਰ ਮੁੱਖ ਅਫਸਰ ਥਾਣਾ ਸਿਟੀ ਮਲੋਟ ਦੀਆਂ ਕੋਸ਼ਿਸ਼ਾਂ ਸਦਕਾ ਇੱਕ ਹੋਰ ਵੱਖਰੀ ਕੋਸ਼ਿਸ਼ ਦੌਰਾਨ ਐਸ.ਆਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਪੁਲਿਸ ਪਾਰਟੀ ਵੱਲੋਂ ਗੁਰਦੇਵ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਵਾਰਡ ਨੰਬਰ 5 ਛੱਜਘੜ ਮੁਹੱਲਾ ਮਲੋਟ ਪਾਸੋਂ 5 ਗ੍ਰਾਮ ਹੈਰੋਇਨ ਸਮੇਤ ਇੱਕ ਮੋਟਰਸਾਇਕਲ ਨੰਬਰ ਪੀ.ਬੀ.30 ਐਨ 0170, ਮਾਇਆ ਦੇਵੀ ਉਰਫ ਬਿੱਲੋ ਪਤਨੀ ਬੁੱਧ ਰਾਮ ਵਾਸੀ ਵਾਰਡ ਨੰ: 5 ਛੱਜਘੜ ਮੁਹੱਲਾ ਮਲੋਟ ਪਾਸੋਂ 10 ਗ੍ਰਾਮ ਹੈਰੋਇਨ ਸਮੇਤ 59,500 ਰੁਪਏ ਡਰੱਗ ਮਨੀ, 5 ਤੋਲੇ ਸੋਨਾ ਜਿਸ ਵਿੱਚ 2 ਸੋਨੇ ਦੀਆਂ ਚੈਨਾਂ ਕ੍ਰੀਬ 3 ਤੋਲੇ, ਇੱਕ ਜੋੜੀ ਕੰਨਾਂ ਦੀਆਂ ਵਾਲੀਆਂ ਕ੍ਰੀਬ ਇੱਕ ਤੋਲਾ, ਗਲੇ ਦੀਆਂ ਬੁਗਤੀਆਂ ਕ੍ਰੀਬ ਇੱਕ ਤੋਲਾ ਅਤੇ 30 ਤੋਲੇ ਚਾਂਦੀ ਜਿਸ ਵਿੱਚ 20 ਤੋਲੇ ਦੀਆਂ ਪੰਜੇਬਾਂ, 10 ਤੋਲੇ ਦੇ ਕੰਗਣ, ਹਰਜਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਵਾਰਡ ਨੰ: 2 ਲਛਮਣ ਕਲੋਨੀ ਗਿਦੜਬਾਹਾ ਪਾਸੋਂ 01 ਗ੍ਰਾਮ ਹੈਰੋਇਨ ਸਮੇਤ ਸਰਿੰਜ, ਸੂਈ ਅਤੇ ਬਿੰਨਾਂ ਨੰਬਰੀ ਮੋਟਰਸਾਇਕਲ , ਗੋਵਿੰਦ ਸਿੰਘ ਉਰਫ ਰਮਨ ਪੁੱਤਰ ਅਜਾਇਬ ਸਿੰਘ ਵਾਸੀ ਪਿੰਡ ਦੋਲਾ ਤੋਂ 01 ਗ੍ਰਾਮ ਹੈਰੋਇਨ ਸਮੇਤ ਸਰਿੰਜ ਅਤੇ ਸੂਈ ਬ੍ਰਾਮਦ ਹੋਏ। ਇਸ ਪ੍ਰਕਾਰ ਇਹਨਾ ਸਾਰੇ ਦੋਸ਼ੀਆਂ ਤੋਂ ਕੁੱਲ 17 ਗ੍ਰਾਮ ਹੈਰੋਇਨ ਤੇ ਉਕਤ ਦੱਸੇ ਅਨੁਸਾਰ ਨਗਦੀ, ਸੋਨਾ ਅਤੇ ਚਾਂਦੀ ਬ੍ਰਾਮਦ ਹੋਣ ਤੇ ਇਹਨ੍ਹਾ ਦੇ ਖਿਲਾਫ ਮੁੱਕਦਮਾ ਨੰ:77 ਮਿਤੀ 13/04/2022 ਅ/ਧ 21,27,27/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਮਲੋਟ ਦਰਜ਼ ਰਜਿਸ਼ਟਰ ਕਰਕੇ ਇੰਨਾਂ ਸਾਰੇ ਦੋਸ਼ੀਆਂ ਨੂੰ ਸਬੰਧਿਤ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਇਹਨਾਂ ਦੋਸ਼ੀਆਂ ਤੋ ਵੀ ਬਾਰੀਕੀ ਅਤੇ ਸਖਤੀ ਨਾਲ ਪੁੱਛਗਿੱਛ ਕਰਕੇ ਇਹਨਾਂ ਵੱਲੋਂ ਨਸ਼ਾ ਤਸਕਰੀ ਨਾਲ ਸਬੰਧਿਤ ਇਹਨਾਂ ਦੇ ਸੰਗੀ ਸਾਥੀਆਂ ਦਾ ਪਤਾ ਲਗਾਇਆ ਜਾਵੇਗਾ ਤਾਂ ਜੋ ਇਸ ਜਿਲਾ ਵਿੱਚ ਨਸ਼ੇ ਨੂੰ ਜੜ ਤੋਂ ਹੀ ਖਤਮ ਕੀਤਾ ਜਾ ਸਕੇ।

Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !