ਚਾਲੀ ਮੁਕਤਿਆ ਦੇ ਪਵਿੱਤਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ’ਚ ਸ਼ਰੇਆਮ ਚੱਲ ਰਿਹਾ ਦੜ੍ਹੇ ਸੱਟੇ ਦਾ ਗੈਰਕਾਨੂੰਨੀ ਧੰਦਾ

 ਪੁਲਿਸ ਪ੍ਰਸ਼ਾਸ਼ਨ ਵੱਲੋ ਖਾਈਵਾਲਾਂ ਖਿਲਾਫ ਕਾਰਵਾਈ ਨਾ ਕਰਨਾ, ਮਿਲੀਭੁਗਤ ਜਾਂ ਕੁਝ ਹੋਰ ? 

ਪਹਿਲ੍ਹਾਂ ਵੀ ਖਬਰਾਂ ਪ੍ਰਕਾਸ਼ਿਤ ਕਰਕੇ ਦਿੱਤੀ ਜਾ ਚੁੱਕੀ ਹੈ ਪ੍ਰਸ਼ਾਸ਼ਨ ਨੂੰ ਜਾਣਕਾਰੀ




ਸ਼੍ਰੀ ਮੁਕਤਸਰ ਸਾਹਿਬ, ( ਮਨਪ੍ਰੀਤ ਮੋਨੂੰ) ਗੁਰੁ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਧਰਤੀ ਸ਼੍ਰੀ ਮੁਕਤਸਰ ਸਾਹਿਬ ’ਚ ਦੜ੍ਹੇ ਸੱਟੇ ਦਾ ਗੈਰਕਾਨੂੰਨੀ ਧੰਦਾ ਪਿਛਲੇ ਲੰਮੇ ਸਮੇਂ ਤੋ ਚੱਲਦਾ ਆ ਰਿਹਾ ਹੈ ਅਤੇ ਸਾਡੇ ਪੱਤਰਕਾਰ ਵੱਲੋ ਲਗਾਤਾਰ ਖਾਈਵਾਲਾਂ ਦੇ ਖਿਲਾਫ ਖਬਰਾਂ ਪ੍ਰਕਾਸ਼ਿਤ ਕਰਕੇ ਪ੍ਰਸ਼ਾਸ਼ਨ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ । ਤਕਰੀਬਨ ਇੱਕ ਸਾਲ ਪਹਿਲ੍ਹਾਂ ਦੜ੍ਹੇ ਸੱਟੇ ਦਾ ਧੰਦਾ ਚਲਾਉਣ ਵਾਲੇ ਖਾਈਵਾਲਾਂ ਦੇ ਖਿਲਾਫ ਖਬਰ ਪ੍ਰਕਾਸ਼ਿਤ ਕਰਨ ’ਤੇ ਸਾਡੇ ਪੱਤਰਕਾਰ ’ਤੇ ਜਾਨਲੇਵਾ ਹਮਲਾ ਕਰਕੇ ਕੰਨ ਵੱਢ ਦਿੱਤਾ ਸੀ ਅਤੇ ਉਸ ਸਮੇਂ ਵੀ ਮੋਕੇ ਦੀ ਪੁਲਿਸ ਵੱਲੋਂ ਖਾਲੀਵਾਲਾਂ ਦਾ ਸਾਥ ਦਿੱਤਾ ਗਿਆ ਸੀ । ਉਸ ਸਮੇਂ ਮੋਕੇ ਦੇ ਐਸ.ਐਚ.ਓ ਵੱਲੋਂ ਖਾਈਵਾਲਾਂ ਤੋਂ ਤਕਰੀਬਨ ਤਿੰਨ ਲੱਖ ਮਹੀਨਾ ਲੈਣ ਦੇ ਸ਼ਹਿਰ ’ਚ ਖੂਬ ਚਰਚੇ ਹੋਏ ਸਨ । ਸਾਡੇ ਪੱਤਰਕਾਰ ਵੱਲੋ ਲਗਾਤਾਰ ਕਾਰਵਾਈ ਕਰਨ ਕਰਕੇ ਪੁਲਿਸ ਪ੍ਰਸ਼ਾਸ਼ਨ ਨੂੰ ਝੁਕਣਾ ਪਿਆ ਸੀ ਅਤੇ ਖਾਈਵਾਲਾਂ ਦੇ ਖਿਲਾਫ ਬਣਦੀ ਕਾਰਵਾਈ ਕਰਕੇ ਮੁਕੱਦਮੇ ਦਰਜ ਕੀਤੇ ਗਏ ਸਨ । ਭਾਵੇਂ ਉਸ ਵਕਤ ਪੁਲਿਸ ਨੇ ਖਾਈਵਾਲਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਪਰ ਇੱਕ ਸਾਲ ਤੋਂ ਉੱਪਰ ਬੀਤ ਜਾਣ ਦੇ ਬਾਵਜੂਦ ਵੀ ਮਾਨਯੋਗ ਕੋਰਟ ’ਚ ਚਲਾਨ ਪੇਸ਼ ਨਹੀ ਕੀਤਾ ਗਿਆ ਹੈ । ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦੇ ਅੰਦਰ ਅਤੇ ਆਸ-ਪਾਸ ਦੇ ਇਲਾਕਿਆ ’ਚ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਧੜੱਲੇ ਨਾਲ ਚੱਲ ਰਿਹਾ ਹੈ । ਪਿਛਲੇ ਬਹੁਤ ਸਮੇਂ ਤੋ ਕਈ ਪੁਲਿਸ ਅਧਿਕਾਰੀ ਆਏ ਅਤੇ ਗਏ ਪਰ ਇਹ ਖਾਈਵਾਲ ਹਰ ਪੁਲਿਸ ਅਧਿਕਾਰੀ ਨੂੰ ਆਪਣੇ ਰੰਗ ਵਿੱਚ ਰੰਗ ਲੈਂਦੇ ਹਨ ਅਤੇ ਧੜੱਲੇ ਨਾਲ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਚਲਾ ਰਹੇ ਹਨ ।ਸ਼ਹਿਰ ਦੇ ਕਈ ਜਗਾ ’ਤੇ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਚੱਲ ਰਿਹਾ ਹੈ ਪਰ ਪੁਲਿਸ ਪ੍ਰਸ਼ਾਸ਼ਨ ਵੱਲੋ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਬੰਦ ਕਰਵਾ ਕੇ ਉਕਤ ਖਾਈ ਵਾਲਾਂ ’ਤੇ ਕਾਰਵਾਈ ਕਰਨ ਦੇ ਬਜਾਏ ਚੁੱਪੀ ਧਾਰੀ ਹੋਈ ਹੈ । ਪੁਲਿਸ ਪ੍ਰਸ਼ਾਸ਼ਨ ਵੱਲੋ ਧਾਰੀ ਚੁੱਪੀ ਅਤੇ ਸ਼ਹਿਰ ’ਚ ਚੱਲ ਰਹੇ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਚਲਾਉਣ ਵਾਲਿਆ ’ਤੇ ਕਾਨੂੰਨੀ ਕਾਰਵਾਈ ਨਾ ਕਰਨ ਕਰਕੇ ਮਿਲੀ-ਭੁਗਤ ਦੀ ਬੂ ਆ ਰਹੀ ਹੈ । ਦੱਸਣਯੌਗ ਹੈ ਕਿ ਕੁਝ ਸਮਾਂ ਪਹਿਲਾਂ ਸਾਡੇ ਪੱਤਰਕਾਰ ਵੱਲੋਂ ਸ਼ਹਿਰ ਅਤੇ ਆਸ-ਪਾਸ ਦੇ ਖੇਤਰ ’ਚ ਚੱਲ ਰਹੇ ਦੜੇ ਸੱਟੇ ਦੇ ਗੈਰਕਾਨੂੰਨੀ ਧੰਦੇ ਨੂੰ ਬੰਦ ਕਰਵਾਉਣ ਲਈ ਕਈ ਵਾਰ ਖਬਰਾਂ ਪ੍ਰਕਾਸ਼ਿਤ ਕਰਕੇ ਪ੍ਰਸ਼ਾਸ਼ਨ ਨੂੰ ਜਾਣਕਾਰੀ ਦਿੱਤੀ ਸੀ ’ਤੇ ਉਸ ਵਕਤ ਸੀਨੀਅਰ ਅਧਿਕਾਰੀਆ ਵੱਲੋ ਸਖਤੀ ਕਰਨ ’ਤੇ ਪੁਲਿਸ ਵੱਲੋ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਚਲਾਉਣ ਵਾਲੇ ਖਾਈਵਾਲਾਂ ਦੇ ਖਿਲਾਫ ਕਾਰਵਾਈ ਕਰਕੇ ਇਸ ਗੈਰਕਾਨੂੰਨੀ ਧੰਦੇ ਨੂੰ ਬੰਦ ਕਰਵਾ ਦਿੱਤਾ ਸੀ ਅਤੇ ਹੁਣ ਇਸ ਧੰਦਾ ਦੁਬਾਰਾ ਸੁਰੂ ਹੋ ਗਿਆ ਹੈ । ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਕੁਝ ਲੋਕ ਰਾਤੋ-ਰਾਤ ਅਮੀਰ ਹੋਣ ਦੇ ਸੁਪਨੇ ਦੇਖਦੇ ਹਨ ਅਤੇ ਆਪਣੇ ਕੋਲ ਜੋ ਜਮਾਂ ਪੂੰਜੀ ਹੁੰਦੀ ਹੈ ਉਹ ਦੜੇ ਸੱਟੇ ’ਤੇ ਲਗਾ ਦਿੰਦੇ ਹਨ ਅਤੇ ਜਦ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਕਤ ਵਿਅਕਤੀ ਦੇ ਜਮਾਂ ਪੂੰਜੀ ਦੇ ਪੈਸੇ ਵੀ ਡੁੱਬ ਚੁੱਕੇ ਹਨ ਤਾਂ ਉਕਤ ਵਿਅਕਤੀ ਕੋਲ ਖੁਦਕੁਸ਼ੀ ਕਰਨ ਤੋ ਇਲਾਵਾ ਕੋਈ ਚਾਰਾ ਨਹੀ ਬੱਚਦਾ । ਜੇਕਰ ਸ਼੍ਰੀ ਮੁਕਤਸਰ ਸਾਹਿਬ ਦੇ ਅੰਦਰ ਵੀ ਦੜੇ ਸੱਟੇ ਕਾਰਨ ਲੋਕ ਖੁਦਕੁਸ਼ੀਆ ਕਰਨ ਲੱਗੇ ਤਾਂ ਜਿੰਮੇਵਾਰ ਕੋਣ ਹੋਵੇਗਾ ? ਇਸੇ ਤਰਾਂ ਹੀ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਕਰਨ ਵਾਲੇ ਖਾਈਵਾਲ ਕਈ ਘਰਾਂ ਦੇ ਘਰ ਤਬਾਹ ਕਰ ਚੁੱਕੇ ਹਨ ਅਤੇ ਪੰਜਾਬ ਪੁਲਿਸ ਦੇ ਕੁਝ ਕੁ ਭਿ੍ਰਸ਼ਟ ਮੁਲਾਜ਼ਮ ਕੁਝ ਰੁਪਿਆ ਦੇ ਲਾਲਚ ਵਿੱਚ ਖਾਈਵਾਲਾਂ ਨਾਲ ਘਿਉ ਖਿਚੜੀ ਹੋ ਕੇ ਕਈਆ ਦੀ ਜਿੰਦਗੀਆਂ ਨੂੰ ਦਾਅ ’ਤੇ ਲਗਾ ਦਿੰਦੇ ਹਨ ਅਤੇ ਸਾਰੀ ਪੰਜਾਬ ਪੁਲਿਸ ਦਾ ਨਾਮ ਬਦਨਾਮ ਕਰ ਦਿੰਦੇ ਹਨ ।ਸ਼ਹਿਰ ਵਾਸੀਆ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੋ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸ਼ਨ ਨੂੰ ਇਸ ਗੈਰਕਾਨੂੰਨੀ ਧੰਦੇ ਨੂੰ ਬੰਦ ਕਰਵਾਉਣ ਲਈ ਸਖਤੀ ਨਾਲ ਹੁਕਮ ਦੇਣ ਤਾਂ ਜੋਕਿ ਕਿਸੇ ਗਰੀਬ ਪਰਿਵਾਰ ਦਾ ਚੁੱਲਾ ਨਾ ਬੁੱਝ ਸਕੇ ।





Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !