ਨਸ਼ਾ ਛਡਾਊ ਕੇਂਦਰਾਂ ਦੇ ਬੰਦ ਪਏ ਬੂਹੇ ਖੋਲਣ ਦੇ ਹੁਕਮ ਜਾਰੀ,ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਆਲਾ ਅਫ਼ਸਰਾਂ ਨਾਲ ਥੇਹੜੀ ਕੇਂਦਰ ਦਾ ਕੀਤਾ ਦੌਰਾ

ਦਵਾਈਆਂ, ਸਟਾਫ ਅਤੇ ਜਿੰਮ ਨਾਲ ਇਹਨਾਂ ਕੇਂਦਰਾਂ ਨੂੰ ਕੀਤਾ ਜਾਵੇਗਾ ਲੈਸ

9PB NEWS:- ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ ) ਜ਼ਿਲਾ ਵਾਸੀਆਂ ਨਾਲ ਆਪਣੇ ਇੱਕ ਦਿਨ ਪਹਿਲਾਂ ਕੀਤੇ ਵਾਅਦੇ ਨੂੰ ਅਮਲੀ ਜਾਮਾਂ ਪਾਉਣ ਦੇ ਮੰਤਵ ਨਾਲ ਅੱਜ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਪਿੰਡ ਥੇਹੜੀ ਨਸ਼ਾ ਛਡਾਊ ਕੇਂਦਰ ਵਿਚ ਜਾ ਕੇ ਜਮੀਨੀ ਪੱਧਰ ਤੇ ਜਾਇਜਾ ਲਿਆ। ਲੋੜੀਂਦੇ ਸਮਾਨ ਦੀ ਸੂਚੀ ਤਿਆਰ ਕਰਵਾ ਕੇ ਉਨਾਂ ਸਾਰੇ ਸਮਾਨ ਨੂੰ ਤੁਰੰਤ ਮੁਹੱਇਆ ਕਰਵਾਉਣ ਦੇ ਹੁਕਮ ਜਾਰੀ ਕੀਤੇ।

ਡਾ. ਬਲਜੀਤ ਕੌਰ ਨੇ ਸਮੂਹ ਇਲਾਕਾ ਨਿਵਾਸੀਆਂ, ਖਾਸ ਕਰ ਉਨਾਂ ਨੌਜਵਾਨਾਂ ਨੂੰ ਜੋ ਨਸ਼ੇ ਦੀਆਂ ਬੇੜੀਆਂ ਨੂੰ ਤੋੜ ਕੇ ਆਮ ਵਿਅਕਤੀ ਵਾਂਗ ਜੀਵਨ ਜਿਉਣਾ ਚਾਹੁੰਦੇ ਹਨ, ਨੂੰ ਅਪੀਲ ਕੀਤੀ ਕਿ ਇਹਨਾਂ ਕੇਂਦਰਾਂ ਦਾ ਉਹ ਵੱਧ ਤੋਂ ਵੱਧ ਫਾਇਦਾ ਚੁੱਕਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਤੋਂ ਇੱਕ ਇੰਚ ਵੀ ਪਿਛੇ ਨਹੀਂ ਹਟੇਗੀ ਅਤੇ ਨਸ਼ੇ ਰੂਪੀ ਕੋਹੜ ਨੂੰ ਹਰ ਹੀਲੇ ਜੜੋ ਪੁੱਟ ਕੇ ਹੀ ਸਾਹ ਲਵੇਗੀ। ਇਸ ਦੇ ਨਾਲ ਉਨਾਂ ਇਹ ਵੀ ਕਿਹਾ ਕਿ ਇਸ ਕੰਮ ਨੂੰ ਸਿਰੇ ਚੜਾਉਣ ਲਈ ਹਰ ਵਰਗ ਵੀ ਅੱਗੇ ਕਦਮ ਵਧਾਏ ਅਤੇ ਸਰਕਾਰ ਦਾ ਸਾਥ ਦੇਵੇ। ਉਨਾਂ ਦੱਸਿਆ ਕਿ ਇਸ ਨਸ਼ਾ ਛਡਾਊ ਕੇਂਦਰ ਵਿਚ ਪਿਛਲੇ ਦੋ ਸਾਲਾਂ ਤੋਂ ਕੋਈ ਵੀ ਮਰੀਜ ਦਾਖ਼ਲ ਨਹੀਂ ਸੀ ਕੀਤਾ ਗਿਆ ਪਰੰਤੂ ਹੁਣ ਇਸ ਕੇਂਦਰ ਵਿਚ ਹਰ ਸੁਵਿਧਾ ਉਪਲਬੱਧ ਕਰਵਾਈ ਜਾਵੇਗੀ। 


ਉਨਾਂ ਕਿਹਾ ਕਿ ਇਸ ਕੇਂਦਰ ਵਿਚ ਸੁਰੱਖਿਆ, ਵਾਰਡ ਅਟੈਂਡਟ, ਖਾਣਾਂ, ਦਵਾਈਆਂ, ਮੈਡੀਕਲ ਸਟਾਫ ਅਤੇ ਮਰੀਜ਼ ਲਈ ਸਰੀਰਕ ਕਸਰਤ ਕਰਨ ਦੇ ਮੰਤਵ ਨਾਲ ਜਿੰਮ ਦੀ ਵਿਵਸਥਾ ਵੀ ਕੀਤੀ ਜਾਵੇਗੀ। ਉਨਾਂ ਇਹ ਵੀ ਕਿਹਾ ਕਿ ਪਿੰਡ ਪੱਧਰ ਦੀਆਂ ਨਿਗਰਾਨ ਕਮੇਟੀਆਂ ਨੂੰ ਵੀ ਮੁੱੜ ਸੁਰਜੀਤ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏਡੀਸੀ (ਜ) ਰਾਜਦੀਪ ਕੌਰ ਅਤੇ ਸਿਹਤ ਵਿਭਾਗ ਦੇ ਨੁੰਮਾਇੰਦੇ ਹਾਜਰ ਸਨ।





Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਨਵ ਨਿਯੁਕਤ ਪ੍ਰਧਾਨ ਤਰਸੇਮ ਗੋਇਲ ਨੂੰ ਪੌਦਾ ਦੇ ਕੇ ਐਡਵੋਕੇਟ ਅਮਨ ਮਿੱਤਲ ਨੇ ਕੀਤਾ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮਾਨਾ ਗਰੁੱਪ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ 05 ਗੁਰਗਿਆਂ ਸਮੇਤ ਕੁੱਲ 09 ਸ਼ੱਕੀ ਵਿਅਕਤੀ ਕਾਬੂ