ਸਾਊਦੀ ਅਰਬ ਵਾਲੇ ਬਲਵਿੰਦਰ ਦੀ ਬਲੱਡ ਮਨੀ ਲਈ 14 ਲੱਖ ਰੁਪਏ ਘੱਟ ਮਹਿਜ 72 ਘੰਟੇ ਬਾਕੀ,ਪਰਿਵਾਰਕ ਮੈਂਬਰ ਨੇ ਪੰਜਾਬੀਆਂ ਨੂੰ ਅਤੇ ਪੰਜਾਬ ਸਰਕਾਰ ਨੂੰ ਮੱਦਦ ਦੀ ਕੀਤੀ ਅਪੀਲ

9PB NEWS:- ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ )ਮੁਕਤਸਰ  ਦੇ ਨੇੜਲੇ ਪਿੰਡ ਮੱਲਣ ਦਾ ਵਾਸੀ ਬਲਵਿਦਰ  ਸਿੰਘ ਜੋ ਕਿ ਸਾਊਦੀ ਅਰਬ ਵਿਚ ਮੌਤ ਦੀ ਸ਼ਜਾ ਭੁਗਤ ਰਿਹਾ ਹੈ ਦੇ ਸਬੰਧ ਵਿਚ ਬਲੱਡ ਮਨੀ ਦੋ ਕਰੋੜ ਰੁਪਏ ਇਕੱਠੇ ਕਰਨ ਲਈ ਪਰਿਵਾਰ ਵੱਲੋਂ ਦੇਸ਼ ਵਿਦੇਸ਼ ਵਿਚ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਸੀ।


ਜੇਕਰ 15 ਮਈ ਤੱਕ ਬਲੱਡ ਮਨੀ ਨਾ ਭਰੀ ਗਈ ਤਾਂ ਸਾਊਦੀ ਅਰਬ ਦੇ ਕਾਨੂੰਨ ਅਨੁਸਾਰ ਬਲਵਿੰਦਰ ਸਿੰਘ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਇਸ ਲਈ ਹੁਣ ਪਰਿਵਾਰ ਕੋਲ ਕਰੀਬ 1 ਕਰੋੜ 86 ਲੱਖ ਰੁਪਏ ਇਕੱਠਾ ਹੋ ਚੁੱਕਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਜ਼ੋ 40 ਲੱਖ ਰੁਪਏ ਸਾਊਦੀ ਅਰਬ ਵਿਚ ਇਕ ਕੰਪਨੀ ਜਿਸ ਵਿਚ ਬਲਵਿੰਦਰ ਸਿੰਘ ਕੰਮ ਕਰਦਾ ਸੀ ਨੇ ਦੇਣ ਦਾ ਵਾਅਦਾ ਕੀਤਾ ਸੀ ਉਹਨਾ ਨੇ ਪੈਸੇ ਨਹੀਂ ਦਿੱਤੇ। ਜੇਕਰ ਉਹ 40 ਲੱਖ ਰੁਪਏ ਕੰਪਨੀ ਦੇ ਦਿੰਦੀ ਤਾਂ ਹੁਣ ਤੱਕ ਪੈਸੇ ਪੂਰੇ ਹੋ ਗਏ ਹੁੰਦੇ। ਪਰ ਪਰਿਵਾਰਕ ਮੈਂਬਰਾਂ ਅਨੁਸਾਰ ਕੰਪਨੀ ਹੁਣ ਫੋਨ ਹੀ ਨਹੀਂ ਚੁੱਕ ਰਹੀ। ਬਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਨੇ ਸਰਕਾਰ ਤੋਂ ਪੈਸਿਆਂ ਦੀ ਅਪੀਲ ਲਈ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ।ਪਰਿਵਾਰਕ ਨੇ ਦੱਸਿਆ ਕਿ ਮੰਗ ਪੱਤਰ ਦੇ ਦਿੱਤਾ ਪਰ  ਅਜੇ ਇਧਰ ਵੀ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ। ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਮਹਿਜ ਕਰੀਬ 72 ਘੰਟੇ ਰਹਿ ਗਏ ਹਨ ਸੋ ਬਲਵਿੰਦਰ ਸਿੰਘ ਦੀ ਜਾਨ ਬਚਾਉਣ ਲਈ ਉਹਨਾ ਦਾ ਸਹਿਯੋਗ ਕੀਤਾ ਜਾਵੇ ਤਾਂ ਜੋ ਬਲਵਿੰਦਰ ਸਿੰਘ ਦੀ ਜਾਨ ਬਚਾਈ ਜਾ ਸਕੇ ਕਿਉਕੀ ਸਮਾਂ ਬਹੁਤ ਘੱਟ ਰਿਹ ਗਿਆ ਹੈ।



Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !