ਸ੍ਰੀ ਮੁਕਤਸਰ ਸਾਹਿਬ( ਬੂਟਾ ਸਿੰਘ ) ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਲਈ ਘਰ ਬੈਠੇ ਆਪਣੇ ਮੋਬਾਇਲ/ਕੰਮਪਿਊਟਰ ਰਾਹੀਂ ਸ਼ਿਕਾਇਤ ਦਰਜ ਕਰਵਾਉਣ ਲਈ/ਸਟੇਟਸ ਚੈਕ ਕਰਨ/ਨਿਪਟਾਰਾ ਰਿਪੋਰਟ ਚੈਕ ਕਰਨ/ਅਪੀਲ ਦਾਇਰ ਕਰਨ ਲਈ ਪੀ.ਜੀ.ਆਰ.ਐਸ.ਪੋਰਟਲ ਸ਼ੁਰੂ ਕੀਤਾ ਗਿਆ ਹੈ।
ਉਹਨਾ ਦੱਸਿਆ ਕਿ ਇਹ ਪੋਰਟਲ ਮੁੱਖ ਮੰਤਰੀ , ਪੰਜਾਬ ਅਤੇ ਜਿਲੇ ਵਿੱਚ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਚਲ ਰਿਹਾ ਹੈ ਅਤੇ ਪੋਰਟਲ ਤੇ ਦਰਜ ਸ਼ਿਕਾਇਤ ਦਾ ਨਿਪਟਾਰਾ 14 ਦਿਨ ਅੰਦਰ-ਅੰਦਰ ਸਬੰਧਤ ਵਿਭਾਗ ਵੱਲੋਂ ਕੀਤਾ ਜਾਣਾ ਲਾਜਮੀ ਕੀਤਾ ਗਿਆ ਹੈ।
ਉਹਨਾ ਦੱਸਿਆ ਕਿ ਸ਼ਿਕਾਇਤ ਕਰਤਾ ਪੀ.ਜ਼ੀ.ਆਰ.ਐਸ.ਪੋਰਟਲ ਤੇ ਮੋਬਾਇਲ ਜਾਂ ਕੰਮਪਿਊਟਰ ਰਾਹੀੇ
Connect.punjab.co.in ਤੇ ਲਾਗ ਇੰਨ ਕਰਕੇ ਆਪਣੀ ਸਿਕਾਇਤ ਦਰਜ਼ ਕਰਵਾ ਸਕਦਾ ਹੈ ਅਤੇ ਸ਼ਿਕਾਇਤ ਕਰਤਾ ਪੀ.ਜੀ.ਆਰ.ਐਸ. ਪੋਰਟਲ ਤੇ ਦਰਜ ਕੀਤੀ ਗਈ ਸ਼ਿਕਾਇਤ ਦਾ ਸਟੇਟਸ ਘਰ ਬੈਠਕੇ
Connect.punjab.co.in ਤੇ ਆਪਣਾ ਮੋਬਾਇਲ ਨੰਬਰ ਅਤੇ ਆਪਣੀ ਸ਼ਿਕਾਇਤ ਆਈ.ਡੀ. ਭਰਕੇ ਚੈਕ ਕਰ ਸਕਦਾ ਹੈ। ਸਿਕਾਇਤ ਕਰਤਾ ਟੋਲ ਫਰੀ ਨੰਬਰ 1100 ਤੇ ਕਾਲ ਕਰਕੇ ਜਾਂ ਨਜਦੀਕੀ ਸੇਵਾ ਕੇਂਦਰ ਤੇ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
ਡਿਪਟੀ ਕਮਿਸ਼ਨਰ ਜੀ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਆਪਣੀ ਸ਼ਿਕਾਇਤ ਦਾ ਨਿਪਟਾਰਾ ਨਾ ਹੋਣ ਜਾਂ ਵਿਭਾਗ ਵੱਲੋਂ ਸੰਤੁਸ਼ਟੀਜਨਕ ਜਵਾਬ ਨਾ ਦਿੱਤੇ ਜਾਣ ਤੇ ਆਪਣੀ ਸ਼ਿਕਾਇਤ ਦੀ ਅਪੀਲ ਵੀ ਪੀ.ਜੀ.ਆਰ.ਐਸ.ਪੋਰਟਲ ਤੇ ਦਾਇਰ ਕਰ ਸਕਦਾ ਹੈ ਜਿਸ ਦਾ ਨਿਪਟਾਰਾ ਵਿਭਾਗ ਦੇ ਸੀਨੀਅਰ ਅਧਿਾਕਰੀ ਵੱਲੋਂ ਨਿਸਚਿਤ ਸਮਾਂ ਸੀਮਾਂ ਵਿੱਚ ਕੀਤਾ ਜਾਵੇਗਾ।
ਉਹਨਾ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰਾਂ ਦੀ ਸ਼ਿਕਾਇਤ ਜਾਂ ਅਪੀਲ ਦਫਤਰਾਂ ਵਿੱਚ ਜਾ ਕੇ ਕਰਨ ਦੀ ਬਜਾਏ ਇਸ ਪੋਰਟਲ ਤੇ ਦਰਜ ਕਰਨ ਅਤੇ ਜੇਕਰ ਫਿਰ ਵੀ ਉਹਨਾਂ ਦੀ ਸ਼ਿਕਾਇਤ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਉਹ ਸਬੰਧਤ ਉਪ ਮੰਡਲ ਮੈਜਿਸਟਰੇਟ (SDM) ਪਾਸ ਜਾ ਕੇ ਲਿਖਤੀ ਸ਼ਿਕਾਇਤ ਪੇਸ਼ ਕਰ ਸਕਦਾ ਹੈ। ਉਹਨਾ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਗਏ ਇਸ ਪੋਰਟਲ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ।
Comments
Post a Comment