ਬਾਲ ਮਿੱਤਰ ਪ੍ਰੋਗਰਾਮ ਤਹਿਤ ਐਸ.ਐਸ.ਪੀ ਖੁੱਦ ਬੱਚਿਆਂ ਦੇ ਹੋਏ ਰੂਬਰੂ
ਪੁਲਿਸ ਅਫਸਰਾਂ ਦੀ ਟੀਮ ਨੇ ਸਾਂਝੇ ਤੌਰ ਤੇ ਸਕੂਲ ਵਿੱਚ ਕੀਤੀ ਸ਼ਿਰਕਤ
9PB NEWS:- ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ ) ਬੀਤੇ ਦਿਨੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਬਾਲ ਮਿੱਤਰ ਪ੍ਰੋਗਰਾਮ ਤਹਿਤ ਆਏ ਦਿਨ ਕਿਸੇ ਨਾ ਕਿਸੇ ਸਕੂਲ ਜਾਂ ਕਾਲਿਜ ਦੇ ਬੱਚਿਆਂ ਨੂੰ ਜਿਲ੍ਹਾ ਪੁਲਿਸ ਦਫਤਰ ਵਿਖੇ ਬੁਲਾ ਕਿ ਉਨ੍ਹਾ ਨੂੰ ਪੁਲਿਸ ਦੀ ਕਾਰਜ਼ਪ੍ਰਣਾਲੀ ਅਤੇ ਪੁਲਿਸ ਵੱਲੋਂ ਆਮ ਪਬਲਿਕ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸੇ ਪ੍ਰਕਾਰ ਪੁਲਿਸ ਦੀਆਂ ਵੱਖ ਵੱਖ ਟੀਮਾਂ ਸਕੂਲਾਂ ਕਾਲਿਜਾਂ ਵਿੱਚ ਪੁੱਜ ਕੇ ਵਿਦਿਆਰਥੀਆਂ ਦੇ ਨਾਲ ਸਿੱਧਾ ਸਪੰਰਕ ਬਣਾ ਰਹੀਆ ਹਨ ਤਾਂ ਜੋ ਬੱਚੇ ਕਿਸੇ ਮੁਸ਼ਕਲ ਸਮੇਂ ਪੁਲਿਸ ਤੋਂ ਬੇਝਿੱਜਕ ਮੱਦਦ ਪ੍ਰਾਪਤ ਕਰ ਸਕਣ। ਨਿਰਸੰਦੇਹ ਪੁਲਿਸ ਦੀਆ ਇਨ੍ਹਾਂ ਕੋਸ਼ਿਸ਼ਾਂ ਨੂੰ ਵਿਦਿਆਰਥੀ ਅਤੇ ਅਧਿਆਪਕ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇੰਨ੍ਹਾ ਪ੍ਰੋਗਰਾਮਾਂ ਦੀ ਲੜੀ ਵਿੱਚ ਇਜ਼ਾਫਾ ਕਰਦਿਅਂਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁੱਖੀ ਸ੍ਰੀ ਧਰੂਮਨ ਐੱਚ ਨਿੰਬਾਲੇ ਆਈ.ਪੀ.ਐਸ ਵੱਲੋਂ ਜਿਲ੍ਹਾ ਭਰ ਦੇ ਸੀਨੀਅਰ ਪੁਲਿਸ ਅਫਸਰਾਂ ਨੂੰ ਨਾਲ ਲੈ ਕੇ ਅੱਜ ਸਥਾਨਕ ਭਾਈ ਮਸਤਾਨ ਸਿੰਘ ਸੀਨੀਅਰ ਸਕੈਡੰਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜ ਕਿ ਬਾਲ ਮਿੱਤਰ ਪ੍ਰੋਗਰਾਮ ਤਹਿਤ ਇੱਕ ਸੁਖਾਵੇਂ ਮਹੌਲ ਵਿੱਚ ਬੱਚਿਆਂ ਨਾਲ ਗੱਲ ਬਾਤ ਕੀਤੀ ਗਈ। ਇਸ ਮੌਕੇ ਜਿਲ੍ਹਾ ਪੁਲਿਸ ਮੁੱਖੀ ਵੱਲੋਂ ਖੁੱਦ ਵਿਦਿਆਰਥੀਆਂ ਨਾਲ ਗੱਲ ਬਾਤ ਕਰਦੇ ਹੋਏ ਉਨ੍ਹਾਂ ਨੂੰ ਜਿੱਥੇ ਜਿੰਦਗੀ ਦੀਆਂ ਕਦਰਾਂ ਕੀਮਤਾਂ ਤੇ ਤਲਖ ਹਕੀਕਤਾਂ ਬਾਰੇ ਸਮਝਾਇਆ ਉੱਥੇ ਨਾਲ ਹੀ ਇੱਕ ਵਧੀਆ ਇੱਜ਼ਤਦਾਰ ਨਾਗਰਿਕ ਵਜ਼ੋਂ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਢੰਗ ਤਰੀਕੇ ਵੀ ਵਿਦਿਆਰਥੀਆਂ ਨੂੰ ਦੱਸੇ। ਉਨ੍ਹਾਂ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਹਰ ਸਵਾਲ ਦਾ ਜਵਾਬ ਦੋਸਤਾਨਾ ਲਹਿਜ਼ੇ ਵਿੱਚ ਦਿੰਦੇ ਹੋਏ ਉਨ੍ਹਾ ਨਾਲ ਇੱਕ ਪ੍ਰਵਾਰਿਕ ਮੈਂਬਰ ਦੀ ਤਰ੍ਹਾ ਆਪਣੀ ਸਾਂਝ ਸਥਾਪਿਤ ਕੀਤੀ। ਇਸ ਮੌਕੇ ਮਾਹੌਲ ਵੇਖਿਅਂਾ ਹੀ ਬਣ ਰਿਹਾ ਸੀ ਜ਼ਦਂੋ ਬੱਚੇ ਪੁਲਿਸ ਦਾ ਖੌਫ ਆਪਣੇ ਮਨਾ ਵਿੱਚੋਂ ਭੁਲਾ ਕੇ ਅਤੇ ਹੱਸ ਹੱਸ ਕਿ ਸੀਨੀਅਰ ਵਰਦੀਧਾਰੀ ਪੁਲਿਸ ਅਫਸਰਾਂ ਪਾਸੋਂ ਆਪਣੇ ਅਧਿਆਪਕਾਂ ਅਤੇ ਆਪਣੇ ਮਾਤਾ ਪਿਤਾ ਦੇ ਰਿਸ਼ਤੇ ਵਜੋਂ ਸਮਝਦੇ ਹੋਏ ਉਹਨਾਂ ਪਾਸੋਂ ਵੱਖ ਵੱਖ ਤਰਾਂ ਦੇ ਸਵਾਲ ਪੁੱਛ ਰਹੇ ਸਨ ਅਤੇ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਜਿਲ੍ਹਾ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਬਾਲ ਮਿੱਤਰ ਪ੍ਰੋਗਰਾਮ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਸਹੀ ਦਿਸ਼ਾ ਵੱਲ ਅੱਗੇ ਵੱਧ ਰਿਹਾ ਹੈ। ਇਸ ਮੌਕੇ ਪੁਲਿਸ ਅਧਿਕਾਰੀਆਂ ਬੱਚਿਆ ਨੂੰ ਜਿਲ੍ਹਾ ਪੁਲਿਸ ਦਫਤਰ ਵਿੱਖੇ ਸਥਾਪਿਤ ਕੀਤੀਆ ਗਈਆਂ ਵੱਖ ਵੱਖ ਪੁਲਿਸ ਹੈ ਪੁਲਿਸ ਲਾਈਨਜ਼ ਬਾਰੇ ਚਾਨਣਾ ਪਾਇਆ ਗਿਆ ਅਤੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਕਿਸ ਪ੍ਰਕਾਰ ਬੱਚਿਆ, ਔਰਤਾਂ, ਬਜ਼ੁਰਗਾਂ, ਆਮ ਨਾਗਰਿਕਾ, ਸ਼ਿਕਾਇਤ ਦਰਜ ਕਰਵਾਉਣ ਲਈ ਅਤੇ ਪੁਲਿਸ ਤੋਂ ਕਿਸੇ ਵੀ ਪ੍ਰਕਾਰ ਦੀ ਮੱਦਦ ਲਈ ਜਿਲ੍ਹਾ ਪੁਲਿਸ ਕੰਟਰੋਲ ਰੂਮ ਵਿਖੇ ਵੱਖ ਵੱਖ ਹੈਲਪ ਲਾਈਨਜ਼ ਸਥਾਪਿਤ ਕੀਤੀਆਂ ਗਈਆ ਹਨ ਅਤੇ ਇਹ ਹੈਲਪ ਲਾਈਨਜ਼ 24 ਘੰਟੇ ਆਮ ਪਬਲਿਕ ਦੀ ਸੇਵਾ ਲਈ ਕਾਰਜ਼ਸ਼ੀਲ ਰਹਿੰਦੀਆਂ ਹਨ। ਇਸ ਮੌਕੇ ਵੱਖ ਵੱਖ ਕਾਲਸਾਂ ਦੇ ਬੱਚਿਆ ਅਤੇ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਪੁਲਿਸ ਦੀਆਂ ਇੰਨਾਂ ਕੋਸ਼ਿਸ਼ਾ ਦੀ ਰੱਜਵੀਂ ਪ੍ਰਸੰਸਾ ਕੀਤੀ ਗਈ। ਜਿਲ੍ਹਾ ਪੁਲਿਸ ਸਾਂਝ ਕੇਂਦਰ ਦੇ ਸਮੁੱਚੇ ਸਟਾਫ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਪੁਲਿਸ ਸਾਂਝ ਕੇਂਦਰਾਂ ਵੱਲੋਂ ਆਮ ਨਾਗਰਿਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਬੱਚਿਆਂ ਨੂੰ ਪ੍ਰਦਾਨ ਕੀਤੀ। ਇਸ ਬਾਲ ਮਿਲਣੀ ਪ੍ਰੋਗਰਾਮ ਦੌਰਾਨ 2000 ਦੇ ਕ੍ਰੀਬ ਬੱਚੇ ਅਤੇ ਉਨ੍ਹਾਂ ਦੇ ਅਧਿਆਪਿਕ ਪੂਰੇ ਅਨੁਸ਼ਾਸ਼ਨ ਵਿੱਚ ਬੇੈਠ ਕਿ ਪੁਲਿਸ ਅਧਿਕਾਰੀਆਂ ਵੱਲੋਂ ਬੋਲੇ ਜਾ ਰਹੇ ਇੱਕ ਇੱਕ ਸ਼ਬਦ ਨੂੰ ਪੂਰੇ ਗੋਰ ਨਾਲ ਸੁਣ ਰਹੇ ਸਨ।ਇਸ ਮੌਕੇ ਜਿਲਾ ਪੁਲਿਸ ਮੁਖੀ ਨਾਲ ਸਰਵ ਸ੍ਰੀ ਜਗਦੀਸ਼ ਬਿਸ਼ਨੋਈ ਕਪਤਾਨ ਪੁਲਿਸ ਸਥਾਨਿਕ, ਅਮਰਜੀਤ ਸਿੰਘ ਉੱਪ ਕਪਤਾਨ ਪੁਲਿਸ ਮੁਕਤਸਰ, ਕਰਨ ਗਰੇਵਾਲ ਮੁੱਖ ਅਫਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ, ਇੰਸਪੈਕਟਰ ਦਿਨੇਸ਼ ਕੁਮਾਰ, ਸ:ਥ: ਗੁਰਦੇਵ ਸਿੰਘ, ਸ:ਥ: ਜਗਵਿੰਦਰ ਸਿਵੀਆ, ਸ:ਥ: ਰਘਬੀਰ ਸਿੰਘ ਆਦਿ ਵੀ ਬੱਿਚਆਂ ਦੇ ਰੂਬਰੂ ਹੋਏ। ਇਸ ਪ੍ਰੋਗਰਾਮ ਮੌਕੇ ਮੰਚ ਸੰਚਾਲਨ ਮੈਡਮ ਅੰਜੂ ਸੋਨੀ ਵੱਲੋਂ ਕੀਤਾ ਗਿਆ। ਡੇਰਾ ਮਸਤਾਨ ਸਿੰਘ ਸਕੂਲ ਦੇ ਪ੍ਰਿੰਸੀਪਲ ਸ੍ਰੀ ਮੁਨੀਸ਼ ਚੋਪੜਾ ਵੱਲੋਂ ਸਮੁੱਚੇ ਪੁਲਿਸ ਅਫਸਰਾਂ ਦੀ ਟੀਮ ਦਾ ਉਹਨਾਂ ਦੇ ਸਕੂਲ ਵਿੱਚ ਪਹੁੰਚਣ ਤੇ ਜੀ ਆਇਆਂ ਤੇ ਸਕੂਲ ਦੇ ਸਮੁੱਚੇ ਸਟਾਫ ਤੇ ਮੈਨੇਜਮੈਂਟ ਵੱਲੋਂ ਧੰਨਵਾਦ ਵੀ ਕੀਤਾ ਗਿਆ।
Comments
Post a Comment