ਜਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਦਾ ਨਸ਼ਾ ਵਿਰੋਧੀ ਅਭਿਆਨ, 48 ਘੰਟਿਆਂ ਵਿੱਚ 11 ਮੁੱਕਦਮੇ ਦਰਜ, 16 ਦੋਸ਼ੀ ਕਾਬੂ
9PB NEWS:- ਸ੍ਰੀ ਮੁਕਤਸਰ ਸਾਹਿਬ( ਗੁਰਜੰਟ ਸਿੰਘ ਭੱਟੀ ) ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਸ੍ਰੀ ਧਰੂਮਨ ਐਚ ਨਿੰਬਾਲੇ ਆਈ ਪੀ ਐਸ ਵੱਲੋਂ ਬੀਤੇ ਦਿਨੀ ਇੱਕ ਵਿਸ਼ੇਸ ਨਸ਼ਾ ਵਿਰੋਧੀ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਇਸਦਾ ਮੁੱਖ ਮਕਸਦ ਇਸ ਜਿਲਾ ਨੂੰ ਪੂਰੀ ਤਰਾਂ ਨਾਲ ਨਸ਼ਾ ਮੁਕਤ ਕਰਨਾ ਹੈ। ਇਸ ਮਕਸਦ ਦੀ ਪ੍ਰਾਪਤੀ ਲਈ ਇਸ ਜਿਲਾ ਦੇ ਸਾਰੇ ਥਾਣਾ ਮੁਖੀਆਂ ਵੱਲੋਂ ਆਪਣੇ ਆਪਣੇ ਇਲਾਕਾ ਵਿੱਚ ਨਸ਼ੇ ਦੇ ਖਾਤਮੇ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਅਤੇ ਇਹਨਾਂ ਕੋਸ਼ਿਸ਼ਾਂ ਦੇ ਸਾਰਥਿਕ ਨਤੀਜੇ ਵੀ ਆਏ ਦਿਨ ਸਾਹਮਣੇ ਆ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ 48 ਘੰਟਿਆਂ ਦੌਰਾਨ ਜਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀਆਂ ਕੋਸ਼ਿਸ਼ਾਂ ਸਦਕਾ ਇਸ ਜਿਲਾ ਦੀ ਹਦੂਦ ਅੰਦਰ ਵੱਖ ਵੱਖ ਥਾਣਿਆਂ ਵਿੱਚ ਐਨ ਡੀ ਪੀ ਐਸ ਐਕਟ ਤਹਿਤ ਕੁੱਲ 05 ਮੁੱਕਦਮੇ ਦਰਜ ਕੀਤੇ ਗਏ ਹਨ ਜਦੋ ਕਿ ਆਬਕਾਰੀ ਐਕਟ ਤਹਿਤ 04 ਮੁਕੱਦਮੇ ਦਰਜ ਕੀਤੇ ਗਏ ਹਨ। ਇਸਤੋਂ ਇਲਾਵਾ ਜੂਆ ਐਕਟ ਤੇ ਆਈ ਪੀ ਸੀ ਤਹਿਤ ਇਕ-ਇਕ ਮੁੱਕਦਮਾ ਦਰਜ ਕਰਕੇ ਕੁੱਲ 16 ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਗੈਰ ਸਮਾਜੀ ਸੋਚ ਵਾਲੇ ਸ਼ੱਕੀ ਵਿਅਕਤੀਆਂ ਪਾਸੋਂ 1650 ਨਸ਼ੀਲੀਆਂ ਗੋਲੀਆਂ, 66.07 ਗ੍ਰਾਮ ਹੈਰੋਇਨ, 93 ਬੋਤਲਾਂ ਸ਼ਰਾਬ ਠੇਕਾ (ਹਰਿਆਣਾ ਮਾਰਕਾ) , 1100 ਰੁਪਏ ਕੈਸ਼, ਦੋ ਟਰੈਕਟਰ ਟਰਾਲੀਆਂ ਅਤੇ ਦੋ ਮੋਟਰਸਾਈਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਹਨਾ ਕਾਬੂ ਕੀਤੇ ਵਿਅਕਤੀਆਂ ਵਿੱਚ 2 ਔਰਤਾਂ ਵੀ ਸ਼ਾਮਿਲ ਹਨ। ਜਿਲਾ ਪੁਲਿਸ ਵੱਲੋਂ ਇਹਨਾਂ ਸਾਰੇ ਮਾਮਲਿਆਂ ਦੀ ਬਾਰੀਕੀ ਅਤੇ ਡੂੰਘਾਈ ਨਾਲ ਪੁਲਿਸ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਪ੍ਰਕਾਰ ਦੇ ਕਾਲੇ ਧੰਦਿਆਂ ਵਿੱਚ ਇਹਨਾਂ ਕਾਬੂ ਕੀਤੇ ਗਏ ਸ਼ੱਕੀ ਵਿਅਕਤੀਆਂ ਨਾਲ ਹੋਰ ਕੌਣ-ਕੌਣ ਸ਼ਾਮਿਲ ਹੋ ਸਕਦਾ ਹੈ ਅਤੇ ਇਹਨਾਂ ਨਸ਼ਾ ਤਸਕਰਾਂ ਨੇ ਆਪਣੀ ਕਾਲੀ ਕਮਾਈ ਰਾਂਹੀ ਕਿੰਨਾ ਕੁ ਧਨ ਇਕੱਤਰ ਕੀਤਾ ਹੈ। ਜੇਕਰ ਇਹਨਾਂ ਵਿੱਚੋ ਕਿਸੇ ਵੀ ਨਸ਼ਾ ਤਸਕਰ ਨੇ ਆਪਣੀ ਕਾਲੀ ਕਮਾਈ ਰਾਂਹੀ ਬੇਨਾਮੀ ਜਾਇਦਾਦ ਬਣਾਈ ਪਾਈ ਗਈ ਤਾਂ ਉਸਨੂੰ ਵੀ ਕਾਨੂੰਨ ਅਨੁਸਾਰ ਜਬਤ ਕੀਤਾ ਜਾਵੇਗਾ।
Comments
Post a Comment