ਅੱਜ ਸ੍ਰੀ ਮੁਕਤਸਰ ਸਾਹਿਬ ਦੇ ਡੀ ਸੀ ਦਫ਼ਤਰ ਦੇ ਅੱਗੇ ਮਜ਼ਦੂਰ ਜਥੇਬੰਦੀਆਂ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ

9PB NEWS:- ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ )ਅੱਜ ਸ੍ਰੀ ਮੁਕਤਸਰ ਸਾਹਿਬ ਦੇ ਡੀ ਸੀ ਦਫ਼ਤਰ ਦੇ ਅੱਗੇ ਮਜ਼ਦੂਰ ਜਥੇਬੰਦੀਆਂ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਆਪੋ ਆਪਣੀਆਂ ਮੰਗਾਂ ਦਾ ਮੰਗ ਪੱਤਰ ਡੀ ਸੀ ਨੂੰ ਦਿੱਤਾ ਗਿਆ ਮਜ਼ਦੂਰ ਜਥੇਬੰਦੀਆਂ ਅਤੇ ਬਹੁਜਨ ਸਮਾਜ ਪਾਰਟੀ ਦੀਆਂ ਮੰਗਾਂ:-


ਅੱਜ ਦੀ ਮਹਿੰਗਾਈ ਨੂੰ ਦੇਖਦੇ ਹੋਏ ਗਰੀਬ ਮਜਦੂਰ ਵਰਗ ਦੀ ਦਿਹਾੜੀ ਘੱਟੋ ਘੱਟ 700/-ਰੁਪਏ ਅਤੇ ਝੋਨੇ ਦੀ ਲਵਾਈ 6000/-ਰੁਪਏ ਪ੍ਰਤੀ ਏਕੜ ਤਹਿ ਕੀਤੀ ਜਾਵੇ।

ਪੜ੍ਹੇ ਲਿਖੇ ਨੌਜਵਾਨ ਜਿਨ੍ਹਾ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਨਹੀਂ ਮਿਲੀਆਂ ਉਹ ਪ੍ਰਾਈਵੇਟ

ਦੁਕਾਨਾ ਅਤੇ ਫੈਕਟਰੀਆ ਵਿੱਚ 7-8 ਹਜਾਰ ਰੁਪਏ ਵਿੱਚ ਪ੍ਰਤੀ ਮਹੀਨਾ ਕੰਮ ਕਰਦੇ ਹਨ, ਉਹਨਾਂ

ਦੀ ਤਨਖਾਹ ਘੱਟੋ ਘੱਟ 15,000/-ਰੁਪਏ ਕੀਤੀ ਜਾਵੇ। ਕਿਸੇ ਮਜਦੂਰ ਦੀ ਫੈਕਟਰੀ ਜਾਂ ਦੁਕਾਨ ਤੇ ਕੰਮ ਕਰਨ ਦੌਰਾਨ ਮੌਤ ਹੋ ਜਾਂਦੀ ਹੈ ਤਾ ਉਸ ਨੂੰ ਸਰਕਾਰ ਵੱਲੋਂ ਘੱਟੋ ਘੱਟ 20 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ ਅਤੇ ਉਥੇ ਕੰਮ ਕਰਦੇ ਸਮੇਂ ਦੁਰਘਟਨਾਵਸ ਸੱਟ ਲੱਗਣ ਤੇ 5 ਲੱਖ ਰੁਪਏ ਮੁਆਵਜ਼ ਦਿੱਤਾ ਜਾਵੇ। 3.

ਗਰੀਬ ਵਰਗ ਕੋਲ ਮਜਦੂਰੀ ਦਾ ਇੱਕ ਸਾਧਨ ਰਿਕਸ਼ਾ ਸਬਜੀ ਰੇਹੜ ਜਾਂ ਮੋਟਰ ਸਾਇਕਲ ਰੋਹੜੀਆਂ ਵੀ ਹਨ ਉਹਨਾਂ ਦਾ ਚਲਾਣ ਨਾ ਕੱਟਿਆ ਜਾਵੇ।

ਕਿਸਾਨ ਵਰਗ ਦੀ ਗੁਲਾਬੀ ਸੁੰਡੀ ਨਾਲ ਮਰੇ ਨਰਮੇ ਦਾ ਮੁਆਵਜਾ ਮਿਲ ਗਿਆ ਹੈ, ਪਰ ਗਰੀਬ ਮਜਦੂਰਾਂ ਦੇ ਨਰਮੇ ਦੀ ਚੁਗਾਈ ਦਾ ਮੁਆਵਜੂ ਉਹਨਾਂ ਨੂੰ ਅਜੇ ਤੱਕ ਨਹੀਂ ਦਿੱਤਾ ਗਿਆ ਹੈ, ਗਰੀਬ ਘਰਾਂ ਦਾ ਸਰਵੇ ਕਰਵਾ ਕੇ ਘੱਟੋ ਘੱਟ 20, ( ( ਰੁਪਏ ਪ੍ਰਤੀ ਮਜਦੂਰ ਜਿਹੜਾ ਨਰਮੇ ਦੀ ਚੁਗਾਈ ਦਾ ਕੰਮ ਕਰਦੇ ਮਜਦੂਰਾਂ ਨੂੰ ਦਿੱਤਾ ਜਾਵੇ।

ਆਨਲਾਇਨ ਪੜਾਈ ਲਈ ਗਰੀਬ ਵਿਅਕਤੀ ਆਪਣੇ ਬੱਚਿਆ ਨੂੰ ਮਹਿੰਗੇ ਮੋਬਾਇਲ ਖਰੀਦ ਕੇ ਨਹੀਂ ਦੇ ਸਕਦੇ ਇਸ ਲਈ ਗਰੀਬ ਬੱਚਿਆਂ ਦੀ ਪੜਾਈ ਆਵਲਾਇਨ ਕੀਤੀ ਜਾਵੇ। ਮਨਰੇਗਾ ਸਕੀਮ ਜੋ ਪਿੰਡਾ ਤੱਕ ਸੀਮਿਤ ਹੈ ਉਸ ਨੂੰ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾਵੇ।

ਧਾਨ ਮੰਤਰੀ ਨਾਮ ਅਤੇ ਸ਼ਹਿਰੀ ਆਵਾਸ ਯੋਜਨਾ ਦਾ ਫਾਇਦਾ ਅਸਲ ਲੋੜਵੰਦ ਲੋਕ ਪਹੁੰਚਾਇਆ ਜਾਵੇ ਅਤੇ ਜਿੰਨਾ ਨੇ ਇਸ ਯੋਜਨਾ ਤਹਿਤ ਫਾਰਮ ਭਰੇ ਹਨ ਉਨਾਂ ਦਾ ਪੈਸਾ ਉਹਨਾਂ ਦੇ ਖਾਤਿਆਂ ਵਿਚ ਜਲਦੀ ਤੋਂ ਜਲਦੀ ਪਾਇਆ ਜਾਵੇ।

ਕੇਂਦਰ ਸਰਕਾਰ ਵਲੋਂ ਜੋ ਨੌਜਵਾਨਾਂ ਲਈ ਖੋਜ ਵਿੱਚ ਠੇਕੇ ਤੇ 4 ਸਾਲਾਂ ਭਰਤੀ ਵਾਲੀ ਅਗਨੀਪਤ ਸਕੀਮ ਲਿਆਂਦੀ ਗਈ ਹੈ ਦੇਸ਼ ਦੇ ਨੌਜਵਾਨ ਇਸ ਤੋਂ ਬੇਹੱਦ ਨਾਰਾਜ਼ ਹਨ, ਬਹੁਜਨ ਸਮਾਜ ਪਾਰਟੀ ਇਸਦਾ ਪ੍ਰਜੋਰ ਵਿਰੋਧ ਕਰਦੀ ਹੈ।

ਗਰੀਬ ਵਰਗ ਲਈ ਸਿਹਤ ਸਹੂਲਤਾ ਲਈ ਆਯੂਸ਼ਮਾਨ ਕਾਰਡ ਤੁਰੰਤ ਬਹਾਲ ਕੀਤੇ ਜਾਣ। 11. 33 ਪ੍ਰਤਿਸ਼ਤ ਪੰਚਾਇਤੀ ਜ਼ਮੀਨ ਵਿਚੋਂ ਐਸ.ਸੀ. ਵਰਗ ਨੂੰ ਹਿੰਸਾ ਦਿੱਤਾ ਜਾਵੇ।

ਜੋ ਮਜਦੂਰਾ ਉਪਰ ਬੈਂਕਾਂ ਦੇ ਕਰਜ਼ੇ ਹਨ ਉਹ ਤੁਰੰਤ ਮੁਆਫ ਕੀਤੇ ਜਾਣ।

ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਬੋਰਡ ਦੇ ਲਾਭ ਪਾਤਰੀਆਂ ਦੇ ਬੱਚਿਆਂ ਦੇ ਵਜ਼ੀਦੇ

ਸਗਨ ਸਕੀਮਾਂ, ਐਕਸਗ੍ਰੇਸੀਆ ਅਤੇ ਹੋਰ ਬਕਾਇਆ ਜਲਦ ਤੋਂ ਜਲਦ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਾਇਆ ਜਾਵੇ।

ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਬੋਰਡ ਵੱਲੋਂ ਜੋ ਐਕਸਗ੍ਰੇਸ਼ੀਆ ਦੇ ਪੈਸੇ 2 ਲੱਖ ਤੋਂ ਵਧਾ ਕੇ ਪਹਿਲਾਂ ਦੀ ਤਰਾਂ 3 ਲੱਖ ਵੀਹ ਹਜਾਰ ਰੁਪਏ ਕੀਤਾ ਜਾਵੇ।


ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਤੇ ਜੋ ਸੁਗਨ ਸਕੀਮ ਦੇ 31,000/- ਰੁਪਏਮਿਲਦੇ ਹਨ ਉਹ ਵਧਾ ਕੇ 51,000/- ਰੁਪਏ ਕੀਤੇ ਜਾਣ।

ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਲੋਂ ਬਾਕੀ ਰਹਿੰਦੇ ਆਫ-ਲਾਇਨ ਵਾਲੇ ਸਕੀਮਾਂ ਦਾ

ਬਕਾਇਆ ਲਾਭਪਾਤਰੀਆਂ ਦੇ ਖਾਤਿਆਂ ਵਿਚ ਪਾਇਆ ਜਾਂ ਜੀ

ਕ੍ਰਿਪਾ ਕਰਕੇ ਉਪਰੋਕਤ ਲਿਖਿਆ ਸਾਰੀਆਂ ਮੰਗਾ ਨੂੰ ਧਿਆਨ ਵਿੱਚ ਰੱਖਦੇ ਹੋਏ ਜਲਦੀ ਤੋਂ ਜਲਦੀ ਪੂਰੀਆ ਕੀਤੀਆ ਜਾਣ ਜੀ।



Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !