ਜਿਲ੍ਹਾ ਪੁਲਿਸ ਵੱਲੋਂ ਲਾਰੈਸ ਬਿਸ਼ਨੋਈ ਗੈਗ ਨਾਲ ਸਬੰਧ ਰੱਖਦੇ ਦੋ ਵਿਅਕਤੀਆਂ ਨੂੰ ਅਸਲੇ ਸਮੇਤ ਕੀਤਾ ਕਾਬੂ
9PB NEWS:- ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ ) ਪੰਜਾਬ ਸਰਕਾਰ ਵੱਲੋਂ ਸ਼ਰਾਰਤੀ ਅਨਸਰਾਂ ਵਿਰੁੱਧ ਚਲਾਈ ਗਈ ਮਹਿੰਮ ਤਹਿਤ ਸ੍ਰੀ ਧਰੂਮਨ ਐੱਚ ਨਿੰਬਾਲੇ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਜਿਲ੍ਹਾ ਅੰਦਰ ਅਲੱਗ ਅਲੱਗ ਪੁਲਿਸ ਟੀਮਾ ਬਣਾ ਕਿ ਜਿੱਥੇ ਨਸ਼ਿਆ ਦਾ ਕਾਲਾ ਕਾਰੋਬਾਰ ਕਰ ਰਹੇ ਵਿਅਕਤੀਆ ਨੂੰ ਫੜ ਕੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ
, ਉੱਥੇ ਹੀ ਸ਼ਰਰਾਰਤੀ ਅਨਸਰਾਂ, ਗੈਗਸ਼ਟਰਾਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਹਿਤ ਹੀ ਸ੍ਰੀ ਮੋਹਨ ਲਾਲ ਕਪਤਾਨ ਪੁਲਿਸ (ਡੀ) ਅਤੇ ਸ੍ਰੀ ਗੁਰਪ੍ਰੀਤ ਸਿੰਘ ਉੱਪ ਕਪਤਾਨ ਪੁੁਲਿਸ (ਡੀ) ਦੀ ਨਿਗਰਾਨੀ ਹੇਠ ਇੰਸਪੈਕਟਰ ਰਾਜ਼ੇਸ਼ ਕੁਮਾਰ ਇੰਚਾਰਜ ਸੀ.ਆਈ.ਏ ਅਤੇ ਪੁਲਿਸ ਪਾਰਟੀ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਰੱਖਦੇ 02 ਵਿਅਕਤੀਆਂ ਅਸਲੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਸਮਾਧ ਬਾਬਾ ਮੋਢਾ ਜੀ ਬਰੀਵਾਲਾ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਅਮਨਦੀਪ ਸਿੰਘ ਉਰਫ ਅਮਨ ਬਾਬਾ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਮਰਾੜ ਕਲਾਂ ਅਤੇ ਮੇਵਾ ਸਿੰਘ ਉਰਫ ਟੀਟੂ ਪੁੱਤਰ ਵੀਰਾ ਸਿੰਘ ਵਾਸੀ ਬਰੀਵਾਲਾ ਜਿੰਨਾ ਪਾਸ ਨਜਾਇਜ਼ ਅਸਲਾ ਹੈ ਅਤੇ ਵਿਦੇਸ਼ੀ ਨੰਬਰ ਆਪਣੇ ਫੋਨ ਤੋ ਕਿਸੇ ਐਪ ਰਾਂਹੀ ਵਿਦੇਸ਼ੀ ਨੰਬਰ ਜਰਨੇਟ ਕਰਕੇ ਧਮਕੀਆ ਦਿੰਦੇ ਹਨ। ਇੰਨਾ ਦੇ ਲੌਰੈਸ ਬਿਸ਼ਨੋਈ ਗਰੁੱਪ ਦੇ ਸਚਿਨ ਵਾਸੀ ਚੜੇਵਾਨ ਨਾਲ ਸਬੰਧ ਹਨ। ਜੋ ਹੁਣੇ ਅਮਨ ਬਾਬਾ ਅਤੇ ਮੇਵਾ ਸਿੰਘ ਉਕਤਾਨ ਆਪਣੇ ਬਿਨਾ ਨੰਬਰੀ ਮੋਟਰਸਾਇਕਲ ਤੇ ਪੁਲ ਸੂਆ ਬਾ-ਹੱਦ ਰਕਬਾ ਮਰਾੜ ਕਲਾ ਲਿੰਕ ਰੋਡ ਪਰ ਖੜੇ ਕਿਸੇ ਫਿਰੋਤੀ ਦੇਣ ਵਾਲੇ ਦੀ ਉਡੀਕ ਕਰ ਰਹੇ ਹਨ ਜਿਸ ਤੇ ਪੁਲਿਸ ਵੱਲੋਂ ਅਮਨਦੀਪ ਸਿੰਘ ਉਰਫ ਅਮਨ ਬਾਬਾ ਅਤੇ ਮੇਵਾ ਸਿੰਘ ਉਰਫ ਟੀਟੂ ਉਕਤਾਨ ਵਿਰੁੱਧ ਮੁਕੱਦਮਾ ਨੰਬਰ 47 ਮਿਤੀ 03.06.2022 ਅ/ਧ 384,506 ਹਿੰ:ਦੰ 25(6),25(7),25(8) ਅਸਲਾ ਐਕਟ ਥਾਣਾ ਬਰੀਵਾਲਾ ਦਰਜ ਕਰ ਪੁਲਿਸ ਪਾਰਟੀ ਵੱਲੋਂ ਅਮਨ ਬਾਬਾ ਅਤੇ ਮੇਵਾ ਸਿੰਘ ਉਕਤਾਨ ਨੂੰ ਸੂਆ ਬਾ ਹੱਦ ਮਰਾੜ ਕਲਾ ਲਿੰਕ ਰੋਡ ਤੋਂ ਕਾਬੂ ਕੀਤਾ ਗਿਆ ਇਨ੍ਹਾਂ ਪਾਸੋਂ 01 ਪਿਸਤੋਲ 32 ਬੋਰ ਦੇਸੀ, 03 ਜਿੰਦਾ ਕਾਰਤੂਸ, 02 ਮੋਬਾਇਲ ਫੋਨ, ਅਤੇ 01 ਮੋਟਰਸਾਇਕਲ ਬਿਨ੍ਹਾ ਨੰਬਰੀ ਬ੍ਰਾਮਦ ਕੀਤਾ ਗਿਆ ਹੈ। ਮੁਢਲੀ ਪੁੱਛ ਗਿੱਛ ਤੋਂ ਮੰਨਿਆ ਕਿ ਉਹ ਵਿਦੇਸ਼ੀ ਨੰਬਰ ਆਪਣੇ ਫੋਨ ਤੋ ਕਿਸੇ ਐਪ ਰਾਂਹੀ ਵਿਦੇਸ਼ੀ ਨੰਬਰ ਜਰਨੇਟ ਕਰਕੇ ਧਮਕੀਆ ਦਿੰਦੇ ਸਨ। ਪੁਲਿਸ ਵੱਲੋਂ ਮਾਨਯੋਗ ਅਦਾਲਤ ਤੋਂ 03 ਦਿਨ ਦਾ ਰਮਾਂਡ ਹਾਸਿਲ ਕੀਤਾ ਗਿਆ ਅਤੇ ਅਗਲੇਰੀ ਪੁੱਛ ਗਿੱਛ ਅਮਲ ਵਿੱਚ ਲਿਆਦੀ ਜਾਵੇਗੀ।
ਪਹਿਲਾਂ ਮੁਕੱਦਮੇ ਦਰਜ਼:
ਇੱਥੇ ਇਹ ਵੀ ਦੱਸਣਯੋਗ ਹੈ ਕਿ ਅਮਨਦੀਪ ਸਿੰਘ ਉਰਫ ਅਮਨ ਬਾਬਾ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਮਰਾੜ ਕਲਾਂ ਖਿਲਾਫ ਪਹਿਲਾ 07 ਮੁਕੱਦਮੇ ਦਰਜ਼ ਹਨ
1. ਮੁਕੱਦਮਾ ਨੰਬਰ 99 ਮਿਤੀ 30.10.2017 ਅ/ਧ 399,401,402 ਹਿੰ:ਦੰ 25,54,59 ਅਸਲਾ ਐਕਟ ਅਤੇ 22/61/85 ਅੇਨ.ਡੀ.ਪੀ.ਐਸ ਐਕਟ ਥਾਣਾ ਸਦਰ ਅਬੋਹਰ (ਫਾਜਿਲਕਾ)
2. ਮੁਕੱਦਮਾ ਨੰਬਰ 19 ਮਿਤੀ 06.03.2019 ਅ/ਧ 308,325,341,324,323,506,148,149 ਹਿੰ:ਦੰ ਥਾਨਾ ਸਦਰ ਕੋਟਕਪੂਰਾ ਦਰਜ਼ ਰਜਿਸ਼ਟਰ (ਫਰੀਦਕੋਟ)
3. ਮੁਕੱਦਮਾ ਨੰਬਰ ਮਿਤੀ 01.11.2020 ਅ/ਧ 399,402 ਹਿੰ:ਦੰ, 21/25/29 ਐਨ.ਡੀ.ਪੀ.ਐਸ. ਐਕਟ , 25 ਅਸਲਾ ਐਕਟ ਥਾਣਾ ਬਹਾਦਰ ( ਬਰਨਾਲਾ) ਵਿਖੇ ਦਰਜ਼ ਹਨ।
4. ਮੁਕੱਦਮਾ ਨੰ: 108 ਮਿਤੀ 11.11.2017 ਅ/ਧ 354,115,506,120ਬੀ ਹਿੰ:ਦੰ ਥਾਣਾ ਬਰੀਵਾਲਾ
5. ਮੁਕੱਦਮਾ ਨੰਬਰ 28 ਮਿਤੀ 26.03.2022 ਅ/ਧ 452, 454,380, 148,149,427 ਹਿੰ:ਦੰ ਥਾਣਾ ਬਰੀਵਾਲਾ
6. ਮੁਕੱਦਮਾ ਨੰਬਰ 50 ਮਿਤੀ 12.07.20216 ਅ/ਧ 379 ਬੀ ਹਿੰ:ਦੰ ਥਾਣਾ ਬਰੀਵਾਲਾ
7. ਮੁਕੱਦਮਾ ਨੰਬਰ 105 ਮਿਤੀ 13.08.2017 ਅ/ਧ 307,34 ਹਿੰ:ਦੰ 25/54/59 ਅਸਲਾ ਐਕਟ ਥਾਣਾ ਸਦਰ ਕੋਟਕਪੂਰਾ
Comments
Post a Comment