ਪੁੱਟੇ ਹੋਏ ਮੀਟਰ ਵਾਪਸ ਲਵਾਉਣ ਲਈ ਅੱਜ ਸਰਾਏਨਾਗਾ ਬਿਜਲੀ ਦਫ਼ਤਰ ਵਿੱਚ ਐੱਸਡੀਓ ਕੋਲ ਫਾਈਲਾਂ ਕਰਵਾਈਆਂ ਜਮ੍ਹਾ

9PB NEWS:- ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ ) ਭੁੱਟੀ ਵਾਲਾ ਦੇ ਖੇਤ ਮਜ਼ਦੂਰਾਂ ਵੱਲੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਮਜ਼ਦੂਰ ਘਰਾਂ ਵਿੱਚੋਂ ਪੁੱਟੇ ਹੋਏ ਮੀਟਰ ਵਾਪਸ ਲਵਾਉਣ ਲਈ ਅੱਜ ਸਰਾਏਨਾਗਾ ਬਿਜਲੀ ਦਫ਼ਤਰ ਵਿੱਚ ਐੱਸਡੀਓ ਕੋਲ ਫਾਈਲਾਂ ਜਮ੍ਹਾ ਕਰਵਾਈਆਂ ਗਈਆਂ

।ਇਸ ਸਮੇਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਬਾਜ ਸਿੰਘ ਭੁੱਟੀ ਵਾਲਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਰਾਹੀਂ ਮਜ਼ਦੂਰ ਘਰਾਂ ਚੋਂ ਜ਼ਿਆਦਾ ਬਿੱਲ ਆਉਣ ਕਾਰਨ ਪੱਟੇ ਹੋਏ ਬਿਜਲੀ ਮੀਟਰ ਵਾਪਸ ਲਾਉਣ ਦੀ ਮਨਵਾਈ ਗਈ ਸੀ ਜਿਸ ਨੂੰ ਪੰਜਾਬ ਵਿੱਚ ਬਣੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਮੰਨਿਆ ਸੀ ਕਿ ਜ਼ਿਆਦਾ ਬਿੱਲ ਆਉਣ ਕਾਰਨ ਪੱਟੇ ਹੋਏ ਮੀਟਰ ਵਾਪਸ ਲਏ ਜਾਣਗੇ ਅਤੇ ਮਜ਼ਦੂਰਾਂ ਨੂੰ ਚਾਰ ਸੌ ਦੀ ਥਾਂ ਛੇ ਸੌ ਯੂਨਿਟ ਬਿਜਲੀ ਮੁਆਫ ਕੀਤੀ ਜਾਵੇਗੀ । ਪਰ ਮਜ਼ਦੂਰਾਂ ਦੇ ਪੱਟੇ ਹੋਏ ਮੀਟਰ ਵਾਪਸ ਨਹੀਂ ਲਾਏ ਜਾ ਰਹੇ । ਮਾਰਚ ਮਹੀਨੇ ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਨਾਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਹੋਈ ਮੀਟਿੰਗ ਵਿਚ ਅਧਿਕਾਰੀਆਂ ਨੇ ਇੱਕ ਮਹੀਨੇ ਦੇ ਅੰਦਰ ਅੰਦਰ ਮਜ਼ਦੂਰ ਘਰਾਂ ਦੇ ਪੱਟੇ ਹੋਏ ਮੀਟਰ ਵਾਪਸ ਲਾਉਣ ਦੀ ਗੱਲ ਮੰਨੀ ਸੀ ਪਰ ਅਜੇ ਤਕ ਮੀਟਰ ਵਾਪਸ ਨਹੀਂ ਲਾਏ ਗਏ ਜਿਸ ਦੇ ਚੱਲਦਿਆਂ ਪਿੰਡ ਭੁੱਟੀ ਵਾਲਾ ਦੇ ਪੰਦਰਾਂ ਮਜ਼ਦੂਰ ਪਰਿਵਾਰਾਂ ਦੀਆਂ ਪੁੱਟੇ ਹੋਏ ਮੀਟਰ ਵਾਪਸ ਲਾਉਣ ਲਈ ਅੈਸ ਡੀ ਓ ਕੋਲ ਫਾਈਲਾਂ ਜਮ੍ਹਾ ਕਰਵਾਈਆਂ ਗਈਆਂ ਹਨ ਯੂਨੀਅਨ ਆਗੂਆਂ ਨੇ ਆਖਿਆ ਕਿ ਜੇਕਰ ਮੀਟਰ ਜਲਦੀ ਨਾਂ ਲਾੲੇ ਗੲੇ ਤਾਂ ਜੱਥੇਬੰਦੀ ਵਲੋਂ ਸ਼ੰਘਰਸ਼ ਕੀਤਾ ਜਾਵੇਗਾ । ਇਸ ਸਮੇਂ ਗੁਰਦਾਸ ਸਿੰਘ ਆਸਾ ਬੁਟਰ,ਮੰਦਰ ਸਿੰਘ ,ਮੱਖਣ ਸਿੰਘ ,ਛੋਟੂ ਸਿੰਘ ,ਸੇਵਕ ਸਿੰਘ ,ਕੁਲਵਿੰਦਰ ਕੌਰ ,ਦੋਖੀ,ਮਲਕੀਤ ਕੌਰ ,ਗੁਰਮੇਲ ਕੌਰ ਸ਼ਾਮਿਲ ਸਨ।


Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !