ਜਲਾਲਾਬਾਦ ਰੋਡ ਤੋਂ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਆਇਆ ਪੁਲਿਸ ਅੜਿੱਕੇ

ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ ) ਜ਼ਿਲਾ ਪੁਲਿਸ ਨੇ ਜਲਾਲਾਬਾਦ ਰੋਡ ਤੋਂ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ


। ਦੱਸਦੇ ਹਨ ਕਿ ਪੁਲਿਸ ਟੀਮ ਗਸ਼ਤ ਦੇ ਸਬੰਧ ਚ ਜਲਾਲਾਬਾਦ ਰੋਡ ਤੇ ਮੌਜੂਦ ਸੀ ਕਿ ਸਾਹਮਣੋਂ ਦੀ ਆ ਰਹੇ ਇੱਕ ਨੌਜਵਾਨ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਜਦੋਂ ਉਸਦੇ ਹੱਥ 'ਚ ਫੜੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇੱਕ ਹਜਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।ਤਫਤੀਸ਼ੀ ਅਫਸਰ ਐਸਆਈ ਜਗਦੀਸ਼ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਅਜੈ ਕੁਮਾਰ ਵਾਸੀ ਮਹਿਮਾ ਬਸਤੀ ਬੂੜਾਗੁੱਜਰ ਰੋਡ ਮੁਕਤਸਰ ਵਜੋਂ ਹੋਈ ਹੈ। ਜਿਸਦੇ ਖਿਲਾਫ ਥਾਣਾ ਸਿਟੀ ਵਿਖੇ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Comments

Popular posts from this blog

ਚਾਲੀ ਮੁਕਤਿਆ ਦੇ ਪਵਿੱਤਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ’ਚ ਸ਼ਰੇਆਮ ਚੱਲ ਰਿਹਾ ਦੜ੍ਹੇ ਸੱਟੇ ਦਾ ਗੈਰਕਾਨੂੰਨੀ ਧੰਦਾ

ਗੁੰਡਾਗਰਦੀ ਕਰਨ ਵਾਲੇ ਬਾਦਲਾਂ ਦੇ ਆਰਬਿਟ ਬੱਸ ਆਪਰੇਟਰ ਤੋਂ ਮੰਗਵਾਈ ਜਨਤਕ ਮਾਫੀ

ਲੋਕ ਸੇਵਕ ਦਾ ਆਮ ਪਬਲਿਕ ਤੋਂ ਇਲਾਵਾ ਆਪਣੇ ਮਾਤਾਹਿਤ ਸਟਾਫ ਦੀਆਂ ਦੁੱਖ ਤਕਲੀਫਾਂ ਸੁਣਨਾ ਵੀ ਅਤਿ ਜਰੂਰੀ-ਐਸ ਐਸ ਪੀ ਨਿੰਬਾਲੇ