ਪੁਲਿਸ ਵੱਲੋਂ ਅਮਰਨਾਥ ਯਾਤਰੀਆਂ ਲਈ ਮੁਫਤ ਸਹੂਲਤਾਂ ਦਾ ਐਲਾਨ

ਸ੍ਰੀ ਮੁਕਤਸਰ ਸਾਹਿਬ( Butta singh)


   ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਅਮਰਨਾਥ ਯਾਤਰੀਆਂ ਲਈ ਇਸ ਜਿਲ੍ਹੇ ਦੀਆਂ ਮੁੱਖ ਸ਼ੜਕਾਂ ਤੇ ਵੱਖ ਵੱਖ ਥਾਂਈ ਯਾਤਰਾ ਦੌਰਾਨ ਲਗਾਤਾਰ ਮੁਫਤ ਸਹੂਲਤਾਂ ਦਾ ਐਲਾਨ ਕੀਤਾ ਗਿਆ ਹੈ। ਇਸ ਜਿਲ੍ਹਾ ਦੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਧਰੂਮਨ ਐੱਚ ਨਿੰਬਾਲੇ ਆਈ.ਪੀ.ਐਸ ਦੀ ਦੇਖ ਰੇਖ ਹੇਠ ਅਮਰਨਾਥ ਯਾਤਰਾ ਨੂੰ ਜਾਣ ਵਾਲੇ ਸ਼ਰਧਾਲੂਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਸਥਾਨਕ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਤੇ ਪਿੰਡ ਰੁਪਾਣਾ ਦੇ ਨਜ਼ਦੀਕ ਸਥਿਤ ਅਰਸ਼ ਬਹਾਰ ਢਾਬਾ, ਲਾਹੌਰੀਆਂ ਦਾ ਢਾਬਾ ਅਤੇ ਭਲਵਾਨ ਢਾਬੇ ਤੇ ਯਾਤਰੀਆਂ ਲਈ ਵੱਖ-ਵੱਖ ਤਰਾਂ ਦੀਆਂ ਸਹੂਲਤਾਂ ਦੀ ਸ਼ੁਰੂਆਤ ਕੀਤੀ ਗਈ ਹੈ। ਕਿਉਂਕਿ ਇਹ ਯਾਤਰਾ 40 ਦਿਨ ਦੇ ਕ੍ਰੀਬ ਲਗਾਤਾਰ ਚਲਦੀ ਰਹਿਣੀ ਹੈ ਅਤੇ ਪੰਜਾਬ ਦੀਆਂ ਵੱਖ ਵੱਖ ਸ਼ੜਕਾਂ ਤੇ ਭਾਰੀ ਗਿਣਤੀ ਵਿੱਚ ਅਮਰਨਾਥ ਤੀਰਥ ਯਾਤਰੀਆਂ ਦਾ ਆਉਣਾ ਜਾਣਾ ਬਣਿਆ ਰਹਿਣਾ ਹੈ, ਇਸ ਲਈ ਉਹਨਾ ਨੂੰ ਯਾਤਰਾ ਦੌਰਾਨ ਕਾਫੀ ਜਰੂਰਤਾਂ ਉਤਪੰਨ ਹੋਣ ਦੀ ਸੰਭਾਵਨਾ ਬਣੀ ਰਹੇਗੀ। ਇਸ ਲਈ ਯਾਤਰੀਆਂ ਦੀਆਂ ਜਰੂਰਤਾਂ ਅਤੇ ਪੇਸ਼ ਆਉਣ ਵਾਲੀਆ ਮੁਸ਼ਕਿਲਾਂ ਦੇ ਮੱਦੇਨਜ਼ਰ ਇਨ੍ਹਾਂ ਸਥਾਨਾਂ ਤੇ ਅਮਰਨਾਥ ਯਾਤਰੀਆਂ ਦੀ ਸਹੂਲਤ ਲਈ ਮੁਫਤ ਵਿਸ਼ਰਾਮ, ਬਾਥਰੂਮ ਦੀ ਸਵਿਧਾ, ਦਵਾਈਆਂ ਅਤੇ ਮੈਡੀਕਲ ਚੈੱਕਅੱਪ ਤੋਂ ਇਲਾਵਾ ਚਾਹ ਪਾਣੀ ਦਾ ਇੰਤਜਾਮ ਵੀ ਕੀਤਾ ਗਿਆ ਹੈ। ਪੁਲਿਸ ਵਿਭਾਗ ਵੱਲੋਂ ਇਸ ਵੱਡਮੁੱਲੇ ਕਾਰਜ਼ ਲਈ ਸਥਾਨਕ ਢਾਬੇ, ਹੋਟਲ ਅਤੇ ਰੈਸਟੋਰੈਂਟ ਦੇ ਮਾਲਕਾਂ ਦੇ ਸਹਿਯੋਗ ਦੇ ਨਾਲ ਇਹਨ੍ਹਾਂ ਸਹੂਲਤਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹਨਾ ਸਹੂਲਤਾਂ ਦੀ ਸ਼ੁਰੂਆਤ ਦੀ ਪਹਿਲ ਕਦਮੀ ਕਰਦਿਆਂ ਸ. ਅਮਰਜੀਤ ਸਿੰਘ ਉੱਪ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ, ਸ.ਜਗਸੀਰ ਸਿੰਘ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਅਤੇ ਏ.ਐਸ.ਆਈ ਅਸ਼ੋਕ ਕੁਮਾਰ ਇੰਚ: ਚੌਂਕੀ ਦੂਹੇਵਾਲਾ ਵੱਲੋਂ ਅਰਸ਼ ਬਹਾਰ ਢਾਬਾ ਮੁਕਤਸਰ ਮਲੋਟ ਰੋਡ ਤੇ ਫਲੈਕਸ ਬੋਰਡ ਲਗਾ ਕੇ ਅਤੇ ਚੌਂਕੀ ਦੂਹੇਵਾਲਾ ਵਿਖੇ ਯਾਤਰੀ ਕਾਊਂਟਰ ਖੋਲ ਕੇ ਪੁਲਿਸ ਵਿਭਾਗ ਵੱਲੋਂ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਸ. ਹਰਨੇਕ ਸਿੰਘ ਹੁੰਦਲ, ਸ੍ਰੀ ਬੋਬੀ ਮਾਲਕ ਲਾਹੌਰੀਆਂ ਦਾ ਢਾਬਾ, ਪਹਿਲਵਾਨ ਢਾਬਾ, ਗ੍ਰਾਮ ਪਚਾਇਤ ਸੋਥਾ, ਪਵਨ ਕੁਮਾਰ ਪੱਤਰਕਾਰ ਰੁਪਾਣਾ ਅਤੇ ਰੁਪਾਣਾ ਜਨ ਸਹਾਰਾ ਕਲੱਬ ਦੇ ਪ੍ਰਧਾਨ ਸ. ਗੁਰਮੀਤ ਸਿੰਘ ਅਤੇ ਭਾਰੀ ਗਿਣਤੀ ਵਿੱਚ ਇਲਾਕੇ ਦੇ ਮੋਹਤਵਾਰ ਵਿਅਕਤੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇੱਥੇ ਇਹ ਵੀ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਜਿਲ੍ਹਾ ਪੁਲਿਸ ਵੱਲੋਂ ਅਮਰਨਾਥ ਯਾਤਰੀਆਂ ਲਈ ਇਸੇ ਪ੍ਰਕਾਰ ਦੇ ਵਿਸ਼ੇਸ਼ ਫ੍ਰੀ ਸੁਵਿਧਾਵਾਂ ਵਾਲੇ ਕੈਂਪ ਇਸ ਜਿਲ੍ਹੇ ਦੀਆਂ ਵੱਖ ਵੱਖ ਸ਼ੜਕਾਂ ਤੇ ਜਿਨ੍ਹਾਂ ਵਿੱਚ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿਦੜਬਾਹਾ ਆਦਿ ਸ਼ਾਮਲ ਹਨ ਵੀ ਲਗਾਏ ਜਾ ਰਹੇ ਹਨ ਅਤੇ ਨਾਲ ਹੀ ਜਿਲ੍ਹਾ ਪੁਲਿਸ ਮੁਖੀ ਵੱਲੋਂ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !