ਡੀ.ਆਈ.ਜੀ ਇੰਟੈਲੀਜੈਂਸ ਪੰਜਾਬ ਅਤੇ ਐਸ.ਐਸ.ਪੀ ਵੱਲੋਂ ਜਿਲ੍ਹਾ ਅੰਦਰ ਨਾਕਿਆ ਦੀ ਅਚਨਚੇਤ ਚੈਕਿੰਗ ਕੀਤੀ ਗਈ
ਸ੍ਰੀ ਮੁਕਤਸਰ ਸਾਹਿਬ,ਜੁਲਾਈ 24( ਬੂਟਾ ਸਿੰਘ ) ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਸ੍ਰੀ ਗੋਰਵ ਯਾਦਵ ਡੀ.ਜੀ.ਪੀ ਪੰਜਾਬ ਵੱਲੋਂ ਸੂਬਾ ਅੰਦਰ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸੂਬੇ ਵਿੱਚ ਇੱਕ ਵਿਸ਼ੇਸ਼ ਵਾਹਨ ਚੈਕਿੰਗ ਅਭਿਆਨ ਸ਼ੁਰੂ ਕੀਤਾ ਗਿਆ ਇਸੇ ਤਹਿਤ ਹੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸ਼ਾਰਰਤੀ ਅਨਸਰਾਂ ਤੇ
ਨਿਕੇਲ ਕੱਸਣ ਲਈ ਜਿਲ੍ਹਾ ਅੰਦਰ ਵੱਖ ਵੱਖ ਨਾਕਿਆ ਪਰ ਸੀਲਿੰਗ ਤੇ ਵਿਸ਼ੇਸ਼ ਵਾਹਨ ਚੈਕਿੰਗ ਅਭਿਆਨ ਚਲਾਇਆ ਗਿਆ ਜਿਸ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜਿਲ਼੍ਹਾ ਅੰਦਰ ਵਿਸ਼ੇਸ਼ ਨਾਕੇ ਲਗਾ ਕੇ ਵਹੀਕਲਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਇਸ ਮੌਕੇ ਸ੍ਰੀ ਬਾਬੂ ਲਾਲ ਮੀਨਾ ਆਈ.ਪੀ.ਐਸ. ਇੰਟੈਲੀਜੈਂਸ ਚੰਡੀਗੜ, ਪੰਜਾਬ ਅਤੇ ਸ੍ਰੀ ਸਚਿਨ ਗੁਪਤਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਇਸ ਸਰਚ ਅਭਿਆਨ ਦੀ ਸੁਪਰਵਿਜ਼ਨ ਕਰਦਿਆ ਲੋਕਾਂ ਅੰਦਰ ਸੁਰੱਖਿਆ ਤੇ ਚੇਤਨਾ ਦੀ ਭਾਵਨਾ ਪੈਦਾ ਕਰਨ ਲਈ ਖੁੱਦ ਨਾਕਿਆ ਤੇ ਨਿੰਗਰਾਨੀ ਰੱਖੀ ਗਈ।
ਨਿੰਗਰਾਨੀ ਦੌਰਾਨ ਡੀ.ਆਈ.ਜੀ ਇੰਟੈਲੀਜੈਂਸ ਮੀਨਾ ਜੀ ਨੇ ਦੱਸਿਆ ਕਿ ਪੰਜਾਬ ਵਿੱਚੋ ਨਸ਼ਿਆ ਅਤੇ ਗੈਂਗਸ਼ਟਰ ਤੋਂ ਮੁਕਤ ਬਣਾਉਣ ਦੇ ਉਦੇਸ਼ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਏਰੀਆ ਵਿੱਚ ਲੋਕਾਂ ਵਿੱਚ ਸੁਰੱਖਿਆ ਤੇ ਚੇਤਨਾ ਦੀ ਭਾਵਨਾ ਪੈਦਾ ਕਰਨ ਲਈ ਨਾਕੇ ਲਗਾ ਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਡੀਵਜ਼ਨ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਏਰੀਏ ਵਿੱਚ 29 ਨਾਕੇ ਅਤੇ ਜਿਲ੍ਹਾ ਦੇ ਨਾਲ ਲੱਗਦੇ ਸਰੱਹਦੀ ਤੇ ਅੰਤਰਰਾਸ਼ਟਰੀ 27 ਨਾਕੇ ਅਤੇ ਕੁੱਲ 56 ਨਾਕੇ ਲਗਾ ਕੇ ਪੁਲਿਸ ਵੱਲੋਂ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ੱਕੀ ਵਾਹਨਾਂ/ਵਿਅਕਤੀਆ ਦੀ ਬਰੀਕੀ ਨਾਲ ਤਲਾਸ਼ੀ ਕੀਤੀ ਗਈ ਅਤੇ ਆਮ ਲੋਕਾਂ ਵਿੱਚ ਅਸੁਵਿਧਾ ਨੂੰ ਯਕੀਨੀ ਬਣਾਇਆ ਗਿਆ ਤੇ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਸੀ ਕੇ ਉਹ ਸਰਚ ਅਪ੍ਰੈਸ਼ਨ ਦੌਰਾਨ ਹਰੇਕ ਯਾਤਰੀ ਨਾਲ ਦੋਸਤਾਨਾ ਅਤੇ ਨਿਮਰਤਾ ਨਾਲ ਵਿਵਹਾਰ ਕੀਤਾ ਜਾਵੇੇ।
ਇਸ ਮੌਕੇ ਸ੍ਰੀ ਸਚਿਨ ਗੁਪਤਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਦੀ ਹਰਕਤ ਤੇ ਤਿਖੀ ਨਜ਼ਰ ਰੱਖਣ ਲਈ ਜਿਲ੍ਹਾ ਅੰਦਰ ਨਿਰਧਾਰਿਕ ਥਾਵਾਂ ਪਰ ਨਿਗਰਾਨੀ ਦੇ ਲਈ ਗਜ਼ਟਿਡ ਅਫਸਰਾਂ ਦੀ ਡਿਊਟੀ ਲਗਾਈ ਗਈ ਜਿਨ੍ਹਾਂ ਵੱਲੋਂ ਆਪਣੀਆਂ ਪੁਲਿਸ ਟੀਮਾਂ ਨਾਲ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾ ਦੱਸਿਆ ਕਿ 70 ਪਰਸੈਂਟ ਪੁਲਿਸ ਫੋਰਸ ਨੂੰ ਨਾਕਿਆ ਤੇ ਤਾਇਨਾਤ ਕੀਤਾ ਗਿਆ ਜਿਨਾਂ ਵੱਲੋਂ ਜਿਲ੍ਹਾ ਅੰਦਰ ਨਾਕਿਆ ਤੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆਂ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਤਿਆਰ ਹੈ।
Comments
Post a Comment