ਸਰਕਾਰ ਵੱਲੋਂ ਕਰੋਨਾ ਵੈਕਸਿਨ ਦੀ ਪ੍ਰੀਕਾਸ਼ਨਰੀ ਡੋਜ ਲਗਵਾਉਣ ਲਈ ਸਮਾਂ ਘਟਾਇਆ
ਸ੍ਰੀ ਮੁਕਤਸਰ ਸਾਹਿਬ,ਜੁਲਾਈ 08( ਬੂਟਾ ਸਿੰਘ )ਵਿਨੀਤ ਕੁਮਾਰ ਆਈ. ਏ. ਐਸ. ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਦੀ ਯੋਗ ਅਗਵਾਈ ਵਿੱਚ ਸਿਹਤ ਵਿਭਾਗ ਨੇ ਕੋਰੋਨਾ
ਵਾਇਰਸ ਨੂੰ ਹਰਾਉਣ ਲਈ ਕੋਵਿਡ ਟੀਕਾਕਰਣ ਮੁਹਿੰਮ ਚੱਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦੇਂਦਿਆਂ ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਦੱਸਿਆ ਕਿ ਪਹਿਲਾਂ ਕਰੋਨਾ ਵੈਕਸਿਨ ਦੀ ਦੂਜੀ ਖਰਾਕ ਲਗਵਾਉਣ ਤੋਂ 9 ਮਹੀਨੇ ਬਾਅਦ ਪ੍ਰਕਾਸ਼ਨਰੀ ਡੋਜ (ਬੂਸਟਰ ਡੋਜ) ਲਗਾਈ ਜਾਂਦੀ ਸੀ ਜੋ ਕਿ ਸਰਕਾਰ ਵੱਲੋਂ ਨਵੇਂ ਹੁਕਮਾਂ ਅਨੁਸਾਰ ਪ੍ਰੀਕਾਸ਼ਨਰੀ ਡੋਜ ਦੂਜੀ ਖੁਰਾਕ ਲਗਵਾਉਣ ਤੋਂ 6 ਮਹੀਨੇ ਬਾਅਦ ਲਗਵਾਈ ਜਾ ਸਕਦੀ ਹੈ। ਉਨ੍ਹਾਂ 60 ਸਾਲ ਤੋਂ ਉਪਰ ਅਤੇ ਫਰੰਟ ਲਾਈਨ ਤੇ ਹੈਲਥ ਕੇਅਰ ਵਰਕਰਾਂ ਨੂੰ ਅਪੀਲ ਕੀਤੀ ਗਈ ਜਿਨ੍ਹਾਂ ਦੇ ਦੂਜੀ ਡੋਜ ਲਗੀ ਨੂੰ 6 ਮਹੀਨੇ ਬੀਤ ਗਏ ਹਨ ਉਹ ਆਪਣੀ ਪ੍ਰਕਾਸ਼ਨਰੀ ਡੋਜ ਜਲਦ ਤੋਂ ਜਲਦ ਨੇੜੇ ਦੇ ਕਿਸੇ ਵੀ ਸਿਹਤ ਕੇਂਦਰ ਤੋਂ ਲਗਵਾ ਲੈਣ। ਉਨ੍ਹਾਂ ਕਿਹਾ ਕਿ ਕਰੋਨਾ ਟੀਕਾਕਰਣ ਕਰਵਾਕੇ ਹੀ ਸੰਭਾਵਿਤ ਕੋਰੋਨਾ ਦੀ ਆਉਣ ਵਾਲੀ ਲਹਿਰ ਨੂੰ ਰੋਕਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪਿਛਲੇ ਦਿਨਾਂ ਵਿੱਚ ਕਰੋਨਾ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਲਈ ਕਰੋਨਾ ਤੋਂ ਬਚਣ ਲਈ ਕੋਵਿਡ-19 ਟੀਕਾਕਰਨ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਬਹੁਤ ਲੋਕਾਂ ਦੀ ਦੂਜੀ ਅਤੇ ਪ੍ਰੀਕਾਸ਼ਨਰੀ ਖੁਰਾਕ ਡਿਊ ਹੈ, ਪਰ ਲੋਕ ਟੀਕਾਕਰਣ ਲਈ ਅੱਗੇ ਨਹੀਂ ਆ ਰਹੇ। ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਰੋਨਾ ਟੀਕਾਕਰਣ ਦੀ ਪੂਰਨ ਖੁਰਾਕਾਂ ਲੈ ਕੇ ਹੀ ਕੋਰੋਨਾ ਵਿਰੁੱਧ ਸੰਪੂਰਨ ਇਮਿਊਨਿਟੀ ਪੈਦਾ ਕੀਤੀ ਜਾ ਸਕਦੀ ਹੈ। ਇਸ ਸਮੇਂ ਡਾ. ਬੰਦਨਾ ਬਾਂਸਲ ਜਿਲ੍ਹਾ ਟੀਕਾਕਰਨ ਅਫਸਰ ਨੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 15 ਸਾਲ ਤੋਂ ਉੱਪਰ ਦੇ ਅੰਦਾਜਨ 785000 ਲੋਕਾਂ ਵਿਚੋਂ ਸਿਰਫ 670000 ਲੋਕਾਂ ਨੇ ਆਪਣੀ ਕੋਵਿਡ-19 ਵੈਕਸੀਨੇਸ਼ਨ ਦੀ ਪਹਿਲੀ ਖੁਰਾਕ ਲਈ ਹੈ ਅਤੇ ਸਿਰਫ 566000 ਲੋਕਾਂ ਨੇ ਆਪਣੀ ਦੂਜੀ ਖੁਰਾਕ ਲਈ ਹੈ। ਇਸੇ ਤਰ੍ਹਾਂ ਹੀ ਸਿਰਫ 12000 ਲੋਕਾਂ ਨੇ ਪ੍ਰੀਕਾਸ਼ਨਰੀ ਡੋਜ ਲਈ ਹੈ। ਇਸ ਲਈ ਉਨ੍ਹਾਂ ਬਾਕੀ ਰਹਿੰਦੇ ਲੋਕਾਂ ਨੂੰ ਆਪਣੀ ਕੋਵਿਡ-19 ਟੀਕਾਕਰਨ ਪੂਰਾ ਕਰਨ ਲਈ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਬੱਚੇ ਵੀ ਕੋਰੋਨਾ ਤੋਂ ਪ੍ਰਭਾਵਿਤ ਹੋ ਰਹੇ ਹਨ ਇਸ ਲਈ ਆਪਣੇ 12 ਤੋਂ 14 ਸਾਲ ਤੱਕ ਦੇ ਬੱਚਿਆਂ ਦੇ ਕੋਰਬੀਵੈਕਸ ਵੈਕਸਿਨ ਨੇੜੇ ਦੀ ਸਿਹਤ ਸੰਸਥਾ ਤੋਂ ਜਰੂਰ ਲਗਾਈ ਜਾਵੇ। ਉਨ੍ਹਾਂ ਦੱਸਿਆ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ 12 ਤੋਂ 14 ਸਾਲ ਦੇ ਅੰਦਾਜਨ 28000 ਬੱਚਿਆਂ ਵਿਚੋਂ ਸਿਰਫ 18500 ਬੱਚਿਆਂ ਦੇ ਕੋਰਬੀਵੈਕਸ ਦੀ ਪਹਿਲੀ ਖੁਰਾਕ ਅਤੇ ਸਿਰਫ 10500 ਬੱਚਿਆਂ ਦੀ ਕੋਰਬੀਵੈਕਸ ਦੀ ਦੂਜੀ ਖੁਰਾਕ ਲੱਗੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਅਤੇ ਆਪਣੇ ਪਰਿਵਾਰ ਦੇ ਕੋਰੋਨਾ ਟੀਕਾਕਰਣ ਕਰਵਾਉਣਾ 100 ਪ੍ਰਤੀਸ਼ਤ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਰੋਨਾ ਦੀ ਆਉਣ ਵਾਲੀ ਸੰਭਾਵਿਤ ਲਹਿਰ ਤੋਂ ਬਚਿਆ ਜਾ ਸਕੇ। ਉਹਨਾਂ ਜਨਤਾ ਨੇ ਚੁਣੇ ਹੋਏ ਨੁਮਾਇੰਦਿਆਂ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜਿਲ੍ਹੇ ਦੇ ਸਾਰੇ ਲੋਕਾਂ ਦੇ ਕੋਰੋਨਾ ਟੀਕਾਕਰਣ ਕਰਵਾਉਣਾ ਲਈ ਸਹਿਯੋਗ ਦੇਣ।ਉਹਨਾਂ ਕਿਹਾ ਜੋ ਵਿਅਕਤੀ ਦੂਜੀ ਖੁਰਾਕ ਮਿਸ ਕਰਦਾ ਹੈ ਤਾਂ ਉਸ ਲਈ ਕੋਵਿਡ-19 ਪਾਜ਼ੇਟਿਵ ਹੋਣ ਦਾ ਖ਼ਤਰਾ ਬਣ ਸਕਦਾ ਹੈ। ਉਹਨਾਂ ਦੱਸਿਆ ਕਿ ਪਹਿਲੀ ਖੁਰਾਕ ਲਗਾਉਣ ਨਾਲ 50 ਪ੍ਰਤੀਸ਼ਤ ਸੁਰੱਖਿਆ ਮਿਲਦੀ ਹੈ, ਪਰ ਦੂਜੀ ਖੁਰਾਕ ਲਗਾਉਣ ਨਾਲ ਲਗਭਗ 90 ਪ੍ਰਤੀਸ਼ਤ ਤੱਕ ਸੁਰੱਖਿਆ ਵੱਧ ਜਾਂਦੀ ਹੈ। ਜੇਕਰ ਅਸੀਂ ਦੂਜੀ ਖੁਰਾਕ ਸਮੇਂ ਸਿਰ ਨਹੀਂ ਲਗਵਾਉਂਦੇ ਤਾਂ ਇਸ ਨਾਲ ਸੰਪੂਰਨ ਇਮਿਊਨਿਟੀ ਨਹੀਂ ਬਣਦੀ।
Comments
Post a Comment