ਗੁੰਡਾਗਰਦੀ ਕਰਨ ਵਾਲੇ ਬਾਦਲਾਂ ਦੇ ਆਰਬਿਟ ਬੱਸ ਆਪਰੇਟਰ ਤੋਂ ਮੰਗਵਾਈ ਜਨਤਕ ਮਾਫੀ

9PB NEWS:- ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ )ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਵੱਲੋਂ, ਕੱਲ੍ਹ ਬੀਤੇ ਦਿਨੀਂ ਵਿਦਿਆਰਥੀ ਆਗੂਆਂ ਦੀ ਕੁੱਟਮਾਰ ਕਰਨ ਵਾਲੇ ਆਰਬਿਟ ਬੱਸ ਆਪਰੇਟਰਾਂ ਤੇ ਬਣਦੀ ਕਾਰਵਾਈ ਕਰਾਉਣ ਅਤੇ ਕਾਲਜ ਸਾਹਮਣੇ ਬੱਸ ਸਟਾਪ ਬਣਵਾਉਣ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਕੋਟਕਪੂਰਾ ਰੋਡ(ਸ੍ਰੀ ਮੁਕਤਸਰ ਸਾਹਿਬ) ਜਾਮ ਕੀਤਾ ਗਿਆ।ਵਿਦਿਆਰਥੀਆਂ ਦੇ ਇਸ ਧਰਨੇ ਵਿੱਚ ਨੌਜਵਾਨ ਭਾਰਤ ਸਭਾ,ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੂਰਨ ਸਹਿਯੋਗ ਸਦਕਾ ਸੰਘਰਸ਼ ਜੇਤੂ ਹੋ ਨਿਬੜਿਆ।

ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲ੍ਹਾ ਆਗੂ ਸੁਖਪ੍ਰੀਤ ਕੌਰ,ਜਸਪ੍ਰੀਤ ਕੌਰ,ਮਮਤਾ ਰਾਣੀ,ਨੌਜਵਾਨ ਭਰਤ ਸਭਾ ਦੇ ਸੂਬਾ ਜਰਨਲ ਸਕੱਤਰ ਮੰਗਾ ਅਜਾਦ ਨੇ ਦੱਸਿਆ ਕਿ ਸਰਕਾਰੀ ਕਾਲਜ ਦੇ ਵਿਦਿਆਰਥੀ ਪਿਛਲੇ ਲੰਮੇ ਸਮੇਂ ਤੋਂ ਬੱਸ ਸੰਬੰਧੀ ਆ ਰਹੀਆਂ ਦਿੱਕਤਾਂ ਨਾਲ ਜੂਝ ਰਹੇ ਹਨ।ਹਰ ਰੋਜ ਵਿਦਿਆਰਥੀਆਂ ਨਾਲ ਬੱਸ ਕੰਡਕਟਰਾਂ ਵੱਲੋਂ ਬਦਸਲੂਕੀ ਵਧਦੀ ਜਾ ਰਹੀ ਹੈ।ਪਰ ਬੀਤੀ 18 ਮਈ ਨੂੰ ਵਿਦਿਆਰਥੀਆਂ ਦੀ ਅੱਧੀ ਟਿਕਟ ਦੇ ਅਧਿਕਾਰ ਨੂੰ ਕੁਚਲਦੇ ਹੋਏ ਆਰਬਿਟ ਬੱਸ ਆਪਰੇਟਰਾਂ ਵੱਲੋਂ ਵਿਦਿਆਰਥੀਆਂ ਦੀ ਪੂਰੀ ਟਿਕਟ ਕੱਟਣ ਦੀ ਧਮਕੀ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਇਹਨਾਂ ਵਿਦਿਆਰਥੀ ਆਗੂਆਂ ਨੂੰ ਬੱਸ ਸਟੈਂਡ ਲਿਆ ਕੇ ਕੁੱਟ ਮਾਰ ਕੀਤੀ ਗਈ ਸੀ।ਆਗੂਆਂ ਵੱਲੋਂ ਮੰਗ ਕੀਤੀ ਗਈ ਸੀ ਕਿ ਵਿਦਿਆਰਥੀਆਂ ਨਾਲ ਗੁੰਡਾਗਰਦੀ ਕਰਨ ਵਾਲੇ ਆਪਰੇਟਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਆੌਰਬਿਟ ਬੱਸਾਂ ਵਾਲਿਆਂ ਦਾ ਪਿਛਲਾ ਰਿਕਾਰਡ ਦੱਸਦਿਆਂ ਆਗੂਆਂ ਨੇ ਕਿਹਾ ਕਿ ਅੌਰਬਿਟ ਬੱਸਾਂ ਵਾਲਿਆਂ ਵੱਲੋਂ ਕੀਤੀ ਗਈ ਇਹ ਕੋਈ ਪਹਿਲਾ ਹਰਕਤ ਨਹੀ ਸੀ,ਇਸ ਤੋਂ ਪਹਿਲਾਂ ਵੀ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆਏ ਹਨ ਅਤੇ ਆਪਣੇ ਇਤਿਹਾਸ ਨੂੰ ਦੁਹਰਾਉੰਦੇ ਹੋਏ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਜਨਤਕ ਜਥੇਬੰਦੀਅਾਂ ਦੇ ਸਹਿਯੋਗ ਨਾਲ ਬਾਦਲਾਂ ਦੀ ਨੱਕ ਹੇਠ ਹੁੰਦੀ ਗੁੰਡਾਗਰਦੀ ਨੂੰ ਨੱਥ ਪਾਉਣ ਲਈ ਸੰਘਰਸ਼ ਵਿਢਿਆ ਗਿਆ। ਜੋ ਕਿ ਜੇਤੂ ਹੋ ਨਿਬੜਿਆ।ਆਰਬਿਟ ਬੱਸ ਦੇ ਭੂਤਰੇ ਹੋਏ ਗੁੰਡੇ ਵੱਲੋਂ ਸੰਘਰਸ਼ ਅੱਗੇ ਝੁਕਦਿਆਂ ਜਨਤਕ ਮਾਫੀ ਮੰਗੀ ਗਈ ਅਤੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਅੱਗੇ ਤੋਂ ਕਾਲਜ ਸਾਹਮਣੇ ਬੱਸ ਰੋਕ ਕੇ ਚੜਾ ਕੇ ਤੇ ਉਤਾਰ ਕੇ ਜਾਇਆ ਜਾਵੇਗਾ। ਵਿਦਿਆਰਥੀ ਆਗੂ ਸੁਖਵੀਰ ਕੌਰ ਸੋਨੀ,ਜਸਪ੍ਰੀਤ ਕੌਰ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਲਖਵੰਤ ਕਿਰਤੀ ਨੇ ਪੰਜਾਬ ਰੋਡਵੇਜ਼ ਦੇ ਜਰਨਲ ਮੈਨੇਜਰ ਨਾਲ ਹੋਈ ਗੱਲਬਾਤ ਤੋਂ ਬਾਅਦ ਜਾਣਕਾਰੀ ਦਿੱਤੀ ਕਿ ਵਿਦਿਆਰਥੀਆਂ ਨੂੰ ਸਾਰੀਆਂ ਬੱਸਾਂ ਤੇ ਚੜ੍ਹਾਉਣ ਦੀ ਸਮੱਸਿਆ ਨੂੰ ਕੁਝ ਦਿਨਾਂ ਦੇ ਅੰਦਰ ਹੱਲ ਕੀਤੀ ਜਾਵੇਗੀ।ਬੱਸ ਸਟਾਪ ਬਣਾਉਣ ਵਾਲੀ ਮੰਗ ਤੇ ਸੋਚਣ ਲਈ ਪੰਜਾਬ ਰੋਡਵੇਜ ਦੇ ਸਟਾਫ ਵੱਲੋਂ ਸਮਾਂ ਮੰਗਿਆ ਗਿਆ। ਇਸ ਮੌਕੇ ਨੌਜਵਾਨ ਭਾਰਤ ਸਭਾ ਤੋਂ ਮਹਾਸ਼ਾ ਸਮਾਘ,ਜਗਜੀਤ ਨਾਬਰ,ਬੱਬਰ , ਵਿਦਿਆਰਥੀ ਆਗੂ ਦਿਲਕਰਨ ਸਿੰਘ,ਗੁਰਪ੍ਰੀਤ ਸਿੰਘ,ਸ਼ਵਨਪ੍ਰੀਤ,ਆਰਜ਼ੂ,ਗੁਰਦਿੱਤ ਸਿੰਘ,ਲਖਵਿੰਦਰ ਸਿੰਘ ਆਦਿ ਵਿਦਿਆਰਥੀ ਸ਼ਾਮਲ ਸਨ।





Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !