ਪੰਜਾਬ ਰੋਡਵੇਜ਼ ਪਨਬਸ / ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋ ਹੜਤਾਲ ਦਾ ਐਲਾਨ-ਕਮਲ ਕੁਮਾਰ

 ਸਰਕਾਰ ਵੱਲੋ ਮੰਗਾਂ ਵੱਲ ਧਿਆਨ ਨਾ ਦੇਣ ਦੇ ਅਤੇ ਮੈਨਿਜਮੈਟ ਵਲੋਂ ਤੰਗ ਪਰਿਸਾਨ ਕਰਨ ਦੇ ਰੋਸ ਵੱਜੋ ਸ਼ੰਘਰਸ਼ ਕਰਨ ਲਈ ਮਜਬੂਰ ਮੁਲਾਜ਼ਮ-ਗੁਰਪ੍ਰੀਤ ਸਿੰਘ ਢਿੱਲੋਂ



9PB NEWS:- ਸ੍ਰੀ ਮੁਕਤਸਰ ਸਾਹਿਬ,( ਗੁਰਜੰਟ ਸਿੰਘ ਭੱਟੀ ) ਪੰਜਾਬ ਰੋਡਵੇਜ਼ ਪਨਬਸ / ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਮਈ ਦਿਵਸ ਮੌਕੇ ਮੀਟਿੰਗ ਕਮਲ ਕੁਮਾਰ ਸਰਪ੍ਰਸਤਦੀ ਅਗਵਾਈ ਵਿੱਚ ਸ੍ਰੀ ਮੁਕਤਸਰ ਸਾਹਿਬਬੱਸ ਸਟੈਡ ਵਿੱਖੇ ਹੋਈ ।ਇਸ ਮੌਕੇ ਤੇ ਪੰਜਾਬ ਦੇ ਸਮੂਹ ਪੰਜਾਬ ਰੋਡਵੇਜ਼ ਪਨਬਸ ਅਤੇ ਪੀ ਆਰ ਟੀ ਸੀ ਦੇ ਆਹੁਦੇਦਾਰਾ ਤੇ ਵਰਕਰਾਂ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਝੰਡਾ ਲਹਿਰਾਇਆ ਗਿਆ ਅਤੇ ਅਹੁਦੇਦਾਰ ਗੁਰਪ੍ਰੀਤ ਸਿੰਘਅਤੇ ਤਰਸੇਮ ਸਿੰਘ ਮੁਕਤਸਰ ਜੁਆਇੰਟ ਸਕੱਤਰ ਵੱਲੋ ਪਨਬਸ ਤੇ ਪੀ ਆਰ ਟੀ ਸੀ ਦੇ ਮੁਲਾਜਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਲਈ ਸਰਕਾਰ ਤੱਕ ਮੁਲਾਜਮਾਂ ਦੀ ਆਵਾਜ਼ ਪਹੁੰਚਾਉਣ ਲਈ ਸੂਬਾ ਕਮੇਟੀ ਦੁਆਰਾ ਉਲੀਕੇ ਸੰਘਰਸ਼ ਬਾਰੇ ਦੱਸਦੇ ਹੋਏ ਜਾਣਕਾਰੀ ਸਾਝੀ ਕੀਤੀ ਗਈ ਕਿ ਪਨਬਸ ਤੇ ਪੀ ਆਰ ਟੀ ਸੀ ਮੁਲਾਜਮਾਂ ਆਪਣੀਆਂ ਮੰਗਾਂ ਲਈ ਕਾਫੀ ਲੰਬੇ ਸਮੇ ਤੋ ਸੰਘਰਸ਼ ਕਰਦੇ ਆ ਰਹੇ ਹਨ ਪ੍ਰੰਤ ਨਵੀ ਬਣੀ ਸਰਕਾਰਾ ਦੇ ਟਰਾਸਪੋਰਟ ਮੰਤਰੀ ਨਾਲ ਦੋ ਮੀਟਗਾ ਕਰ ਚੁੱਕੇ ਹਾ। ਪਰ ਮੰਤਰੀ ਵੱਲੋ ਪਨਬੱਸ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਜਿਸ ਤੋ ਲੱਗਦਾ ਹੈ ਕਿ ਨਵੀ ਬਣੀ ਸਰਕਾਰ ਵੀ ਪੁਰਾਣੀਆਂ ਸਰਕਾਰਾ ਦੇ ਰਸਤੇ ਤੇ ਚਲਦੀ ਹੋਈ ਪਨਬਸ ਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਵਾਲੇ ਪਾਸੇ ਤੁਰ ਪਈ ਹੈ । ਜਿਸ ਕਾਰਨ ਜਥੇਬੰਦੀ ਨੂੰ ਮਜਬੂਰ ਹੋ ਕੇ ਸਰਕਾਰ ਨੂੰ ਪਨਬਸ ਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਦੀ ਅਹਿਮੀਅਤ ਤੇ ਟਰਾਸਪੋਰਟ ਅਦਾਰੇ ਚ ਇਹਨਾਂ ਮੁਲਾਜਮਾਂ ਦੀਆਂ ਸੇਵਾਵਾ ਤੋ ਜਾਣੂ ਕਰਵਾਉਣ ਸੰਬੰਧੀ ਆਪਣੀਆਂ ਮੰਗਾਂ ਕੱਚੇ ਮੁਲਾਜਮਾਂ ਨੂੰ ਪੱਕਾਂ ਕਰਵਾਉਣਾ,ਪਨਬਸ ਤੇ ਪੀ ਆਰ ਟੀ ਸੀ ਵਿੱਚ ਦਸ ਹਜਾਰ ਨਵੀਆਂ ਬੱਸਾਂ ਪਵਾਉਣਾਂ,ਵਰਕਸ਼ਾਪ ਕਰਮਚਾਰੀਆਂ ਨੂੰ ਰੈਗੂਲਰ ਸਟਾਫ ਦੀ ਤਰਜ ਤੇ ਜਨਤਕ ਤੇ ਹੋਰ ਸਰਕਾਰੀ ਛੁੱਟੀਆਂ ਅਤੇ ਸਕਿੱਲ ਤੇ ਸੈਮੀ ਸਕਿੱਲ ਪੇਅ ਸਕੇਲ ਲਾਗੂ ਕਰਵਾਉਣਾ,ਟਿਕਟ ਦੀ ਜਿੰਮੇਵਾਰੀ ਸਵਾਰੀ ਦੀ ਤੈਅ ਕਰਵਾਉਣਾ,ਨਵੇ ਬਣ ਰਹੇ ਟਾਈਮ ਟੇਬਲ ਜਥੇਬੰਦੀ ਦੀ ਸਲਾਹ ਅਨੁਸਾਰ ਪੰਜਾਬ ਰੋਡਵੇਜ਼ ਤੇ ਪੀ ਆਰ ਟੀ ਸੀ ਦੇ ਪੱਖ ਚ ਬਣਾਉਣ,ਅਧਿਕਾਰੀਆਂ ਵੱਲੋ ਧੱਕੇਸ਼ਾਹੀ ਨਾਲ ਨਜਾਇਜ਼ ਰਿਪੋਰਟਾਂ ਤੇ ਕੰਡੀਸ਼ਨਾਂ ਲਗਾ ਕੇ ਕੱਢੇ ਮੁਲਾਜਮ ਬਹਾਲ ਕਰਨ,ਬਰਾਬਰ ਕੰਮ ਬਰਾਬਰ ਤਨਖਾਹ ਦਾ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਨਾ,ਡਾਟਾ ਐਟਰੀ ਉਪਰੇਟਰਾ ਅਤੇ ਅਡਵਾਂਸ ਬੁਕਰਾ ਦੀ ਤਨਖਾਹ ਵਿੱਚ ਵਾਧਾ ਕਰਨਾ ਅਤੇ ਰਿਪੋਟਾ ਦੀਆਂ ਕੰਡੀਸ਼ਨਾ ਲਾਕੇ ਕੱਢੇ ਮੁਲਾਜ਼ਮਾਂ ਨੂੰ ਅਤੇ ਸ਼ਘੰਰਸ਼ਾ ਦੋਰਾਨ ਕੱਢੇ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਸ਼ਰਤ ਪੂਰੀਆਂ ਤਨਖਾਹਾਂ ਤੇ ਬਹਾਲ ਕਰਵਾਉਣ ਸੰਬੰਧੀ ਮੰਗਾਂ ਨੂੰ ਪੂਰਾ ਕਰਵਾਉਣ ਸੰਬੰਧੀ ਮਿਤੀ 10 ਮਈ ਨੂੰ ਸਮੂਹ ਪੰਜਾਬ ਦੇ ਡਿੱਪੂਆਂ ਤੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ 17 ਮਈ ਨੂੰ ਸਟੇਟ ਲੇਬਲ ਤੇ ਪ੍ਰੈਸ ਕਾਨਫਰੰਸ ਕਰਾਂਗੇ ਅਤੇ ਮਿਤੀ 24 ਮਈ ਨੂੰ ਸਾਰੇ ਪੰਜਾਬ ਦੇ ਪੀ ਆਰ ਟੀ ਸੀ ਤੇ ਪੰਜਾਬ ਰੋਡਵੇਜ਼ ਦੇ ਬੱਸ ਸਟੈਡ ਦੋ ਘੰਟੇ ਲਈ ਬੰਦ ਕਰਕੇ ਮਿਤੀ 28,29 ਮਈ ਨੂੰ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਮੰਗ ਪੱਤਰ ਦੇ ਕੇ ਮਿਤੀ 6 ਜੂਨ ਨੂੰ ਗੇਟ ਰੈਲੀਆਂ ਕਰਕੇ ਮਿਤੀ 8,9,10 ਜੂਨ ਨੂੰ ਹੜਤਾਲ ਕਰਕੇ ਪਨਬਸ ਅਤੇ ਪੀ ਆਰ ਟੀ ਸੀ ਦਾ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ ਅਤੇ ਟਰਾਸਪੋਰਟ ਮੰਤਰੀ ਪੰਜਾਬ ਜਾ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ।


         ਇਸ ਮੌਕੇ ਤੇ ਪ੍ਰਧਾਨ ਜਗਸੀਰ ਸਿੰਘ, ਗੁਰਸੇਵਕ ਸਿੰਘ, ਲਖਵੀਰ ਸਿੰਘ, ਮਨਜੀਤ ਸਿੰਘ, ਬਾਈ ਸੰਧੂ, ਗੁਰਬਾਜ ਸਿੰਘ ਆਦਿ ਆਗੂ ਹਾਜ਼ਰ ਹੋਏ





Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !