ਚੌਥੀ ਵਾਰੀ 1ਲੱਖ28 ਹਜਾਰ ਵਿੱਚ ਹੋਈ ਰਾਖਵੀ ਜਮੀਨ ਦੀ ਬੋਲੀ
9PB NEWS:- ਸ੍ਰੀ ਮੁਕਤਸਰ ਸਾਹਿਬ ( ਬਲਵੰਤ ਸਿੰਘ ਸੰਮੇਵਾਲੀ ) ਪਿੰਡ ਭੁੱਟੀ ਵਾਲਾ ਚ ਮਜਦੂਰਾਂ ਲਈ ਰਾਖਵੀਂ ਪੰਚਾਇਤੀ ਜਮੀਨ ਦੀ ਬੋਲੀ ਚੌਥੀ ਵਾਰ 3 ਏਕੜ 2 ਕਨਾਲ ਦੀ 1 ਲੱਖ 28 ਹਜਾਰ ਚਰਨਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਨੂੰ ਮਿਲੀ ਮਜ਼ਦੂਰਾਂ ਲਈ ਰਾਖਵੀੰ ਜਮੀਨ
। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਬਾਜ ਸਿੰਘ ਭੁੱਟੀ ਵਾਲਾ ਨੇ ਕਿਹਾ ਕਿ ਅੱਜ ਪਿੰਡ ਭੁੱਟੀ ਵਾਲਾ ਵਿੱਚ 10 ਵਜੇ ਰਾਖਵੀਂ ਪੰਚਾਇਤੀ ਜਮੀਨ ਦੀ ਬੋਲੀ ਸ਼ੁਰੂ ਹੋਈ ਤਾਂ ਮਜ਼ਦੂਰਾਂ ਵਲੋਂ ਘੱਟ ਰੈਟ ਤੇ ਜਮੀਨ ਲੈਣ ਲਈ ਤਿੰਨ ਮਜ਼ਦੂਰਾਂ ਖੜੇ ਸਨ ਅਤੇ ਜਗੀਰਦਾਰਾਂ ਵਲੋਂ ਦੋ ਡੰਮੀ ਬੋਲੀ ਦੇਣ ਵਾਲੇ ਵੀ ਖੜੇ ਕੀਤੇ ਗੲੇ ਸਨ । ਘੱਟ ਰੇਟ ਜਮੀਨ ਲੈਣ ਵਾਲੇ ਮਜਦੂਰਾਂ ਨੇ 90 ਹਜਾਰ ਤਕ ਬੋਲੀ ਦੇ ਕੇ ਬੋਲੀ ਦੇਣੀ ਬੰਦ ਕਰ ਦਿੱਤੀ ਤਾਂ ਦੋਵੇਂ ਡੰਮੀ ਬੋਲੀ ਵਾਲਿਆਂ ਨੇ ਬੋਲੀ ਲਾਉਣੀ ਜਾਰੀ ਰੱਖੀ ਅਤੇ 1 ਲੱਖ 28 ਹਜਾਰ ਤੇ ਗੁਰਚਰਨ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਨਾਮ ਮਜ਼ਦੂਰਾਂ ਲਈ ਰਾਖਵੀਂ ਪੰਚਾਇਤੀ ਜਮੀਨ ਦੇ ਦਿੱਤੀ ਗਈ ।ਯੂਨੀਅਨ ਆਗੂਆਂ ਨੇ ਪੰਚਾਇਤੀ ਸੈਕਟਰੀ ਅਤੇ ਪੰਚਾਇਤੀ ਨੂੰ ਆਖਿਆ ਕਿ ਪੰਚਾਇਤੀ ਕਾਰਵਾਈ ਰਜਿਸਟਰ ਵਿੱਚ ਲਿਖਿਆ ਜਾਵੇ ਕਿ ਜੇਕਰ ਇਹ ਮਜਦੂਰ ਖੁਦ ਵਾਹੀ ਨਹੀਂ ਕਰਦਾ ਤਾਂ ਇਸ ਤੋਂ ਜਮੀਨ ਬਿਨਾਂ ਠੇਕਾ ਦਿੱਤਿਆਂ ਵਾਪਿਸ ਲਈ ਜਾਵੇਗੀ ਅਤੇ ਉਸ ਖਿਲਾਫ 420 ਦਾ ਕੇਸ ਦਰਜ ਕੀਤਾ ਜਾਵੇਗਾ ਪਰ ਅਧਿਕਾਰੀਆਂ ਵਲੋਂ ਅਜਿਹਾ ਨਹੀਂ ਕੀਤਾ ਗਿਆ ।ਯੂਨੀਅਨ ਆਗੂਆਂ ਨੇ ਆਖਿਆ ਕਿ ਮਜ਼ਦੂਰਾਂ ਨੂੰ ਘੱਟ ਰੇਟ ਨਾਂ ਦੇਣ ਦੀ ਅੜੀ ਵਾਲੀ ਪੰਚਾਇਤੀ ਅਤੇ ਪ੍ਰਸ਼ਾਸਨ ਜਗੀਰਦਾਰਾਂ ਦੇ ਪੱਖ ਵਿੱਚ ਹੁੰਦਿਆਂ ਵੇਖ ਜਮੀਨ ਝੱਟ ਦੇ ਦਿੱਤੀ ਜਿਸ ਤੋਂ ਸਾਫ ਨਜਰ ਆਉਦਾ ਹੈ ਕਿ ਬਦਲਾਅ ਦੇ ਰਾਮ ਰੌਲੇ ਵਿੱਚ ਮਜ਼ਦੂਰਾਂ ਲਈ ਰਾਖਵੀਂ ਜਮੀਨ ਮਿਲਣ ਦੀ ਆਸ ਅਜੇ ਤਕ ਅਧੂਰੀ ਹੈ ਅਤੇ ਇਸ ਲਈ ਮਜ਼ਦੂਰਾਂ ਨੂੰ ਵੱਡੇ ਪੱਧਰ ਤੇ ਲਾਮਬੰਦ ਹੋਣਾ ਪਵੇਗਾ । ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਨਅਰੇਬਾਜੀ ਕਰਦਿਆਂ ਮੰਗ ਕੀਤੀ ਕਿ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਸਸਤੇ ਭਾਅ ਮਜ਼ਦੂਰਾਂ ਨੂੰ ਠੇਕੇ 'ਤੇ ਦੇਣ ਦੀ ਗਰੰਟੀ ਕਰਨ, ਝੋਨਾ ਲਵਾਈ ਦੇ ਰੇਟਾਂ ਨੂੰ ਲੈਕੇ ਪੇਂਡੂ ਧਨਾਢ ਚੌਧਰੀਆਂ ਵੱਲੋਂ ਮਜ਼ਦੂਰਾਂ ਦੇ ਬਾਈਕਾਟ ਸਬੰਧੀ ਪਾਏ ਜਾ ਰਹੇ ਮਤੇ ਰੋਕਣ, ਮਨਰੇਗਾ ਦਾ ਕੰਮ ਚਲਾਉਣ ਤੇ ਮਨਰੇਗਾ ਕੰਮ ਚ ਆਪ ਪਾਰਟੀ ਦੇ ਚੌਧਰੀਆਂ ਦੀ ਨਜਾਇਜ਼ ਦਖ਼ਲ ਅੰਦਾਜ ਕਰਨ, ਮਜ਼ਦੂਰਾਂ ਦੇ ਪੁੱਟੇ ਮੀਟਰ ਤੁਰੰਤ ਜੋੜਨ ਦੀਆਂ ਮਜਦੂਰ ਮੰਗਾਂ ਵੱਲ ਦੇਵੇ ,ਜੇਕਰ ਜਲਦੀ ਮੰਗਾਂ ਦਾ ਹੱਲ ਨਾਂ ਕੀਤਾ ਤਾਂ ਮਜ਼ਦੂਰਾਂ ਵਲੋਂ ਤਿੱਖਾ ਸ਼ੱਘਰਸ ਕੀਤਾ ਜਾਵੇਗਾ । ਇਸ ਸਮੇਂ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਲਖਵੰਤ ਸਿੰਘ ਕਿਰਤੀ , ਦਰਸ਼ਨ ਸਿੰਘ ,ਭਿੰਦਰ ਸਿੰਘ ,ਜਸਮੇਲ ਸਿੰਘ ,ਸੇਵਕ ਸਿੰਘ,ਬਿੰਦਰ ਸਿੰਘ ,ਬਲਦੇਵ ਸਿੰਘ ,ਚਰਨਜੀਤ ਸਿੰਘ ,ਮੰਗਾ ਸਿੰਘ ,ਮਨਪ੍ਰੀਤ ਕੌਰ ,ਸੁਖਜੀਤ ਕੌਰ ,ਗੁਰਮੇਲ ਕੋਰ,ਸੁਖਪ੍ਰੀਤ ਕੌਰ ਆਦਿ ਹਾਜ਼ਰ ਸਨ।
Comments
Post a Comment