ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਦੀਆਂ ਮੰਗਾ ਤੇ ਧਿਆਨ ਦੇਵੇ ਸਰਕਾਰ- ਗੁਰਪ੍ਰੀਤ ਸਿੰਘ ਢਿੱਲੋਂ
2 ਜੂਨ ਨੂੰ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਅਤੇ ਅਧਿਕਾਰੀਆਂ ਦੀ ਧੱਕੇਸ਼ਾਹੀ ਅਤੇ ਮੰਗਾਂ ਤੋਂ ਕਰਾਉਣਗੇ ਜਾਣੂ-ਤਰਸੇਮ ਸਿੰਘ
ਸ੍ਰੀ ਮੁਕਤਸਰ( ਬੂਟਾ ਸਿੰਘ ) ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਪੰਜਾਬ ਵਿੱਚ ਐਮ ਐਲ ਏ ਅਤੇ ਕੈਬਨਿਟ ਮੰਤਰੀ ਸਾਹਿਬਾਨਾ ਨੂੰ ਮੰਗ ਪੱਤਰ ਦਿੱਤੇ ਗਏ ਤੇ ਅਪਣੀ ਮੰਗਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਸਾਰੇ ਹੀ ਐੱਮ ਐਲ ਏ ਸਾਹਿਬਾਨਾਂ ਤੋ ਮੰਗ ਕੀਤੀ ਕਿ ਸਾਡੀਆਂ ਮੰਗਾਂ ਸਬੰਧੀ ਹੜਤਾਲ ਰੱਖੀ ਗਈ ਹੈ ਪ੍ਰੰਤੂ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਇਸ ਲਈ ਆਪ ਜੀ ਵਲੋ ਮੁੱਖ ਮੰਤਰੀ ਸਾਹਿਬ ਨਾਲ ਪੈਨਲ ਮੀਟਿੰਗ ਕਰਾਈ ਜਾਵੇ ਤਾਂ ਜੋ ਸਾਡੀਆਂ ਮੰਗਾਂ ਦਾ ਸਾਰਥਿਕ ਹੱਲ ਕੱਢਿਆ ਜਾ ਸਕੇ। ਸੂਬਾ ਸਰਪ੍ਰਸਤ ਕਮਲ ਕੁਮਾਰ, ਡੀਪੂ ਸਰਪ੍ਰਸਤ ਹਰਜਿੰਦਰ ਸਿੰਘ ਸੇਖੋਂ , ਪ੍ਰਧਾਨ ਜਗਸੀਰ ਸਿੰਘ ਮਾਣਕ ,ਸੀ ਮੀਤ ਪ੍ਰਧਾਨ ਪ੍ਰਗਟ ਸਿੰਘ ਅਤੇ ਕੈਸ਼ੀਅਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਥੇਬੰਦੀ ਵੱਲੋ ਪਿਛਲੇ ਇੱਕ ਮਹੀਨੇ ਤੋ ਪੰਜਾਬ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਆਪਣੀਆਂ ਮੰਗਾ ਦੇ ਸੰਬੰਧ ਵਿੱਚ ਮਿਤੀ 8,9 ਅਤੇ 10 ਜੂਨ ਦੀ ਹੜਤਾਲ ਸੰਬੰਧੀ ਨੋਟਿਸ ਦਿੱਤੇ ਹੋਏ ਨੇ ਪਰੰਤੂ ਸਰਕਾਰ ਵੱਲੋ ਕੋਈ ਵੀ ਧਿਆਨ ਜਥੇਬੰਦੀ ਦੀਆਂ ਮੰਗਾਂ ਵੱਲ ਨਹੀ ਦਿੱਤਾ ਜਾ ਰਿਹਾ ਇਸ ਕਾਰਨ ਯੂਨੀਅਨ ਵਲੋਂ ਪੰਜਾਬ ਦੀ ਜਨਤਾ ਨੂੰ ਆਪਣਾ ਪੱਖ ਦੱਸਣ ਅਤੇ ਮਹਿਕਮੇ ਦੇ ਅਧਿਕਾਰੀਆਂ ਵਲੋਂ ਕੀਤੀਆਂ ਜਾ ਰਹੀਆਂ ਧੱਕੇਸਾਹੀ ਅਤੇ ਟਾਇਮ ਟੇਬਲ ਵਿੱਚ ਧਾਂਧਲੀ ਅਤੇ ਬੱਸਾਂ ਦੀਆਂ ਬਾਡੀਆਂ ਵਿੱਚ ਕੁਰੱਪਸ਼ਨ ਬਾਰੇ ਅਤੇ ਸਰਕਾਰ ਦੀ ਅਣਦੇਖੀ ਅਤੇ ਸਰਕਾਰ ਵਲੋਂ ਯੂਨੀਅਨ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਦੀ ਸਚਾਈ ਅਤੇ ਲੋਕਾਂ ਨਾਲ ਝੂਠ ਬੋਲ ਕੇ ਕੀਤੇ ਧੋਖੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਜਥੇਬੰਦੀ ਦੀਆਂ ਮੁੱਖ ਮੰਗਾਂ ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨਾ ਅਤੇ ਮਹਿਕਮੇ ਨੂੰ ਮੁਨਾਫ਼ੇ ਵੱਲ ਲਿਆਉਣ ਲਈ ਮੰਗ ਦਾ ਹੱਲ ਕਰਵਾਉਣ ਨੂੰ ਲੈ ਕੇ ਲੰਬੇ ਸਮੇ ਤੋ ਸੰਘਰਸ਼ ਕਰਦੀ ਆ ਰਹੀ ਹੈ ਅਤੇ ਸਰਕਾਰ ਤੱਕ ਆਪਮਣੀ ਆਵਾਜ ਪਹੁੰਚਾਉਣ ਲਈ ਅੱਜ ਜਥੇਬੰਦੀ ਵੱਲੋ ਪੰਜਾਬ ਦੀ ਜਨਤਾਂ ਦੇ ਚੁਣੇ ਹੋਏ ਨੁਮਾਇੰਦੇ ਜਿਹਨਾਂ ਦੇ ਸਿਰ ਤੇ ਪੰਜਾਬ ਨੂੰ ਸੰਭਾਲਣ ਦੀ ਜਿੰਮੇਵਾਰੀ ਹੈ ਸਾਰੇ ਹੀ ਪੰਜਾਬ ਦੇ ਹਰੇਕ ਹਲਕੇ ਦੇ ਐਮ ਐਲ ਏ ਸਹਿਬਾਨਾ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਇਸ ਵਿਸ਼ਵਾਸ਼ ਨਾਲ ਦਿੱਤੇ ਹਨ ਕਿ ਆਮ ਆਦਮੀ ਸਰਕਾਰ ਸਾਡੀਆਂ ਮੰਗਾਂ ਜਿਹਨਾਂ ਵਿੱਚ ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ,ਨਜਾਇਜ ਠੇਕੇ ਤੇ ਭਰਤੀ ਬੰਦ ਕੀਤੀ ਜਾਵੇ, ਵਰਕਸ਼ਾਪ ਵਿੱਚ ਬਾਹਰਲੇ ਸੂਬਿਆ ਤੋ ਠੇਕੇਦਾਰ ਲਿਆ ਕੇ ਮਾਰੂ ਕੰਡੀਸ਼ਨਾਂ ਲਗਾ ਕੇ ਅਤੇ ਵਾਰ ਅਦਲਾ-ਬਦਲੀ ਕਰਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ।ਜਥੇਬੰਦੀ ਲੰਬੇ ਸਮੇ ਤੋ ਠੇਕੇਦਾਰ ਨੂੰ ਵਿਭਾਗ ਵਿੱਚੋ ਬਾਹਰ ਕੱਢਣ ਦੀ ਮੰਗ ਕਰਦੀ ਆ ਰਹੀ ਹੈ ਤਾਂ ਜੋ ਪੰਜਾਬ ਸਰਕਾਰ ਦਾ 20 ਕਰੋੜ ਰੁਪਏ ਸਲਾਨਾ ਸਰਵਿਸ ਟੈਕਸ ਅਤੇ ਜੀ ਐਸ ਟੀ ਦੇ ਠੇਕੇਦਾਰ ਕਾਰਨ ਦਿੱਤੇ ਜਾਣ ਵਾਲੇ ਬੰਦ ਹੋਣ ਅਤੇ ਉਹ 20 ਕਰੋੜ ਵਿਭਾਗ ਦੇ ਹੋਰ ਵਿਕਾਸ ਦੇ ਕਾਰਜਾ ਤੇ ਖਰਚ ਕਰਕੇ ਪੰਜਾਬ ਦੀ ਜਨਤਾਂ ਨੂੰ ਵਧੀਆ ਸਫਰ ਸਹੂਲਤ ਦਿੱਤੀ ਜਾ ਸਕੇ।ਟਰਾਸਪੋਰਟ ਮਾਫੀਏ ਨੂੰ ਨੱਥ ਪਾਈ ਜਾਵੇ,ਔਰਤਾ ਦੇ ਫਰੀ ਸਫਰ ਸਹੂਲਤ ਦੇ ਪੈਸੇ ਵਿਭਾਗ ਨੂੰ ਸਮੇ ਸਿਰ ਦਿੱਤੇ ਜਾਣ ਤਾਂ ਜੋ ਵਰਕਰਾਂ ਦੀਆ ਤਨਖਾਹਾ ,ਡੀਜਲ ਅਤੇ ਸਪੇਅਰ ਪਾਰਟ ਲਈ ਪੈਸੇ ਦੀ ਆ ਰਹੀ ਘਾਟ ਨੂੰ ਪੂਰਾ ਕਰ ਸਕੀਏ ਇਸ ਲਈ ਅੱਜ ਪੂਰੇ ਪੰਜਾਬ ਵਿੱਚ ਮੰਗ ਪੱਤਰ ਸੌਪੇ ਗਏ ਹਨ
ਜਰਨਲ ਸਕੱਤਰ ਗੁਰਸੇਵਕ ਸਿੰਘ ,ਜੁਆਇੰਟ ਸਕੱਤਰ ਬਲਰਾਜ ਸਿੰਘ, ਮੀਤ ਪ੍ਰਧਾਨ ਅੰਗਰੇਜ ਸਿੰਘ,ਲਖਵੀਰ ਸਿੰਘ ਮਾਨ ,ਗੁਰਪ੍ਰੀਤ ਸਿੰਘ ਢਿਲੋਂ , ਭੁਪਿੰਦਰ ਸਿੰਘ ਸੰਧੂ ਵੱਲੋ ਦੱਸਿਆ ਗਿਆ ਕਿ ਜਥੇਬੰਦੀ ਵੱਲੋ ਮਿਤੀ 8,9 ਅਤੇ 10 ਜੂਨ ਨੂੰ ਹੜਤਾਲ ਰੱਖੀ ਗਈ ਹੈ ਅਤੇ ਜੇਕਰ ਸਰਕਾਰ ਨੇ ਅਜੇ ਵੀ ਮੰਗਾ ਵੱਲ ਧਿਆਨ ਨਾ ਦਿੱਤਾ ਤਾਂ 2 ਜੂਨ ਨੂੰ ਪ੍ਰੈਸ ਕਾਨਫਰੰਸ ਕਰਕੇ ਹੜਤਾਲ ਸੰਬੰਧੀ ਅਤੇ ਪੰਜਾਬ ਦੀ ਜਨਤਾ ਨੂੰ ਸਰਕਾਰ ਦੀਆਂ ਮਾਰੂ ਕੰਡੀਸ਼ਨਾਂ ਬਾਰੇ ਦੱਸਿਆ ਜਾਵੇਗਾ ਜਥੇਬੰਦੀ ਨਹੀ ਚਾਹੁੰਦੀ ਕਿ ਪਨਬੱਸ ਅਤੇ ਪੀ ਆਰ ਟੀ ਸੀ ਦੀ ਹੜਤਾਲ ਹੋਣ ਕਾਰਨ ਪੰਜਾਬ ਦੀ ਜਨਤਾ ਨੂੰ ਮੁਸ਼ਕਿਲਾ ਦਾ ਸਾਹਮਣਾ ਨਾ ਕਰਨਾ ਪਵੇ ਪਰੰਤੂ ਵਰਕਰਾਂ ਨੂੰ ਪੱਕੇ ਕਰਵਾਉਣ ਲਈ ਸਰਕਾਰ ਤੱਕ ਆਵਾਜ ਪਹੁੰਚਾਉਣ ਲਈ ਜਥੇਬੰਦੀ ਨੂੰ ਮਜਬੂਰਨ ਹੜਤਾਲ ਦੇ ਰਸਤੇ ਤੇ ਤੁਰਨਾਂ ਪੈ ਰਿਹਾ ਹੈ ਕਿਉਕਿ ਕਰਮਚਾਰੀਆਂ ਦੀਆਂ ਉਮਰਾਂ ਰਿਟਾਇਰਮੈਂਟ ਤੇ ਪੁੱਜ ਗਈਆਂ ਹਨ ਅਤੇ ਬਹੁਤ ਸਾਰੇ ਕਰਮਚਾਰੀ ਕੱਚੇ ਹੀ ਰਿਟਾਇਰ ਹੋ ਕੇ ਖਾਲੀ ਹੱਥ ਘਰ ਨੂੰ 15 - 20 ਸਾਲ ਸਰਕਾਰੀ ਵਿਭਾਗ ਵਿੱਚ ਸੇਵਾ ਨਿਭਾ ਕੇ ਜਾਣ ਨੂੰ ਮਜਬੂਰ ਨੇ ਕਿਉਕਿ ਕੋਈ ਪੈਨਸ਼ਨ ਜਾ ਭੱਤਾ ਤੱਕ ਰਿਟਾਇਰ ਹੋਣ ਤੇ ਕੱਚੇ ਮੁਲਾਜ਼ਮਾਂ ਨੂੰ ਨਹੀ ਦਿੱਤਾ ਜਾਦਾ। ਸੋ ਜਥੇਬੰਦੀ ਵੱਲੋ ਅੱਜ ਸਾਰੇ ਹਲਕਾ ਵਧਾਇਕਾ ਨੂੰ ਪੰਜਾਬ ਭਰ ਵਿੱਚ ਮੰਗ ਪੱਤਰ ਦੇ ਕੇ ਆਪਣੇ ਵਿਭਾਗ ਦੇ ਕੱਚੇ ਮੁਲਾਜਮਾਂ ਦੀਆਂ ਮਜਬੂਰੀਆਂ ਤੇ ਹਾਲਾਤ ਤੋ ਜਾਣੂ ਕਰਵਾਇਆ ਹੈ ਅਤੇ ਅਪੀਲ ਕੀਤੀ ਗਈ ਹੈ ਕਿ ਸਮਾਂ ਰਹਿੰਦੇ ਸਾਡੀਆਂ ਮੰਗਾਂ ਦਾ ਹੱਲ ਕਰਵਾਇਆ ਜਾਵੇ ਜਿਹਨਾਂ ਮੰਗਾਂ ਨੂੰ ਜਾਇਜ ਦੱਸ ਕੇ ਵੋਟਾ ਸਮੇ ਸਰਕਾਰ ਬਣੀ ਸੀ। ਜੇਕਰ ਸਮਾਂ ਰਹਿੰਦੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਨੂੰ ਮਜਬੂਰਨ ਪਨਬੱਸ ਪੀ ਆਰ ਟੀ ਸੀ ਦਾ ਮੁਕੰਮਲ ਚੱਕਾਂ ਜਾਮ ਕਰਕੇ ਮਿਤੀ 8,9 ਅਤੇ 10 ਜੂਨ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਮਿਤੀ 9 ਨੂੰ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ।
Comments
Post a Comment