ਆਪਣੀ ਪਤਨੀ ਨੂੰ ਤਲਾਕ ਦੇਣ ਲਈ ਡਰਾਮੇਬਾਜ਼ ਆਪਣੇ ਆਪ ਬਣਿਆ ਅਗਵਾਕਾਰ ਨਜਾਇਜ਼ ਪਿਸਤੌਲ ਸਮੇਤ ਕਾਬੂ

ਸ੍ਰੀ ਮੁਕਤਸਰ ਸਾਹਿਬ,ਜੂੂਨ 28( ਬੂਟਾ ਸਿੰਘ ) ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਨੰਬਰ 107 ਮਿਤੀ 16.06.2022 ਅ/ਧ 364,365,506 ਹਿੰ:ਦੰ ਦਰਜ ਰਜਿਸਟਰ ਕੀਤਾ ਗਿਆ ਸੀ


ਕਿ ਰਾਮ ਸਿੰਘ ਵਾਸੀ ਕੁਕਰੀਆਂ ਨਾ ਦੇ ਵਿਅਕਤੀ ਨੇ ਬਿਆਨ ਦਰਜ ਕਰਾਇਆ ਸੀ ਕਿ ਉਸਦਾ ਲੜਕਾ ਗਗਨਦੀਪ ਉਰਫ ਗੱਗੀ ਉਮਰ 23 ਸਾਲ ਜੋ ਪਰਮਿੰਦਰ ਕੋਰ ਪੁੱਤਰੀ ਗੁਰਦੀਪ ਸਿੰਘ ਵਾਸੀ ਬਹਾਵਲ ਵਾਲ, ਨੇੜੇ ਅਬੋਹਰ ਨਾਲ ਸ਼ਾਦੀ ਸ਼ੁਦਾ ਹੈ।ਉਸ ਨੇ ਲ਼ਿਖਾਇਆ ਸੀ ਕਿ ਮਿਤੀ 25 ਫਰਵਰੀ ਨੂੰ ਉਸਦੀ ਨੂੰਹ ਨੂੰ ਉਸਦੇ ਲੜਕੇ ਵੱਲੋਂ ਪਿੰਡ ਸ਼ਿਵਪੁਰ ਕੁਕਰੀਆਂ ਸ਼ਾਦੀ ਤੋ ਬਾਅਦ ਲਿਆਂਦਾ ਗਿਆ ਸੀ ਅਤੇ ਉਸ ਦਿਨ ਤੋਂ ਹੀ ਮੇਰੇ ਲੜਕੇ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਉਸਨੇ ਉਸ ਲੜਕੀ(ਪਰਮਿੰਦਰ ਕੋਰ ) ਨਾਲ ਵਿਆਹ ਕਰਵਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਉਸਦੇ ਲੜਕੇ ਵੱਲੋਂ ਤਲਾਕ ਨਾ ਲੈਣ ਦੀ ਸੂਰਤ ਵਿੱਚ ਮਾੜਾ ਹਸ਼ਰ ਕਰਨ ਦੀ ਚੇਤਾਵਨੀ ਦਿੱਤੀ ਸੀ ।ਮਿਤੀ 14.06.2022 ਨੂੰ ਦਿਨ ਦੇ 11:30 ਵਜੇ ਗਗਨਦੀਪ ਸਿੰਘ ਆਪਣੇ ਘਰ ਤੋ ਅਚਾਨਕ ਗਾਇਬ ਹੋ ਗਿਆ ਸੀ ਅਤੇ ਉਸਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਸੀ ।ਉਸੇ ਦਿਨ ਸ਼ਾਮ ਨੂੰ 8 ਤੋਂ 9 ਵਜੇ ਉਸਦੇ ਭਾਣਜੇ ਮਨਦੀਪ ਸਿੰਘ ਵਾਸੀ ਪਿੰਡ ਗੰਗਾ ਦੇ ਫੋਨ ਨੰਬਰ (62393-94638)ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋ ਵੱਟਸਐਪ ਮੈਸਜ ਰਾਹੀ ਗੁੰਮ ਹੋਣ ਵਾਲੇ ਗਗਨਦੀਪ ਸਿੰ੍ਹਘ ਦੇ ਮੋਬਾਈਲ ਨੰਬਰ 81968-02839 ਤੋਂ ਇੱਕ ਵਟੱਸਐਪ ਆਡਿਉ ਕਲਿੱਪ ਰਾਹੀ ਜਾਣਕਾਰੀ ਦਿੱਤੀ ਗਈ ਕਿ ਗਗਨਦੀਪ ਸਿੰਘ ਨੂੰ ਉਹਨਾਂ ਵੱਲੋਂ ਅਗਵਾ ਕਰ ਲ਼ਿਆ ਗਿਆ ਹੈ ਅਤੇ ਅਜਿਹੇ ਕਈ ਧਮਕੀ ਭਰੇ ਮੈਸਜ ਲਗਾਤਾਰ ਉਸਦੇ ਫੋਨ ਪਰ ਆਉਂਦੇ ਰਹੇ ਜਿਸ ਵਿੱਚ ਕਿਸੇ ਅਣਪਛਾਤੀ ਆਵਾਜ਼ ਵਿੱਚ ਪਰਮਿੰਦਰ ਕੋਰ ਤੋਂ ਗਗਨਦੀਪ ਸਿੰਘ ਨੂੰ ਤਲਾਕ ਦੇ ਕਾਗਜ਼ ਲਿਖ ਕੇ ਭੇਜਣ ਦੀ ਮੰਗ ਕੀਤੀ ਗਈ ਸੀ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਗਗਨਦੀਪ ਸਿੰਘ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਗਈ ਸੀ ।ਇਸਦੇ ਨਾਲ ਹੀ ਉਸੇ ਫੋਨ ਤੇ ਗਗਨਦੀਪ ਸਿੰਘ ਦੇ ਹੱਥ ਪੈਰ ਬੰਨ ਕੇ ਅਤੇ ਮੂੰਹ ਵਿੱਚ ਕੱਪੜਾ ਪਾ ਕੇ ਬੇਹੋਸ਼ੀ ਦੀ ਹਾਲਤ ਵਿੱਚ ਸੁੱਟੇ ਹੋਏ ਅਤੇ ਨਾਲ ਹੀ ਇੱਕ ਵਿਅਕਤੀ ਵੱਲੋ ਹੱਥ ਵਿੱਚ ਇੱਕ ਦੇਸੀ ਕੱਟਾ ਪਿਸਤੌਲ ਫੜੇ ਹੋਏ ਦੀਆਂ ਫੋਟੋਆਂ ਵੀ ਭੇਜੀਆਂ ਗਈਆਂ ਸਨ ।ਇਹ ਮਾਮਲਾ ਜਿਲਾ ਪੁਲਿਸ ਮੁਖੀ ਸ੍ਰੀ ਧਰੁਮਣ ਐੱਚ. ਨਿੰਬਾਲੇ IPS ਜੀ ਦੇ ਧਿਆਨ ਵਿੱਚ ਆਉਂਣ ਤੋਂ ਬਾਅਦ ਉਹਨਾਂ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਸ੍ਰ: ਅਮਰਜੀਤ ਸਿੰਘ (ਉਪ-ਕਪਤਾਨ ਪੁਲਿਸ)PPS ਸ:ਡ ਸ੍ਰੀ ਮੁਕਤਸਰ ਸਾਹਿਬ ਵੱਲੋਂ ਤਿਆਰ ਕੀਤੀ ਗਈ ਰਣਨੀਤੀ ਅਨੁਸਾਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੇ ਮੁਖੀ ਸ੍ਰ: ਜਗਸੀਰ ਸਿੰਘ ਵੱਲੋ ਵੱਖ-ਵੱਖ ਟੀਮਾ ਦਾ ਗਠਨ ਕਰਕੇ ਪੁਲਿਸ ਤਫਤੀਸ਼ ਆਰੰਭ ਕੀਤੀ ਗਈ ।ਇਸ ਲਈ ਪੁਲਿਸ ਦੇ ਸਾਈਬਰ ਸੈੱਲ ਦੀ ਮਦਦ ਵੀ ਹਾਸਿਲ ਕੀਤੀ ਗਈ ।ਪੁਲਿਸ ਤਫਤੀਸ਼ ਦੇ ਵਿਗਿਆਨਿਕ ਅਤੇ ਆਧੁਨਿਕ ਢੰਗ ਤਰੀਕਿਆਂ ਦੀ ਵਰਤੋਂ ਕਰਦਿਆਂ ਕੁਝ ਦਿਨਾਂ ਦੀ ਮਿਹਨਤ ਦੇ ਅੰਦਰ ਹੀ ਜਿਲਾ੍ਹ ਪੁਲਿਸ ਇਸ ਸਿੱਟੇ ਤੇ ਪੁੱਜੀ ਕਿ ਗਗਨਦੀਪ ਸਿੰਘ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ ਬਲਕਿ ਉਹ ਖ਼ੁਦ ਹੀ ਅਗਵਾ ਹੋਣ ਦਾ ਡਰਾਮਾ ਕਰ ਰਿਹਾ ਹੈ ਅਤੇ ਆਪਣੀ ਆਵਾਜ਼ ਬਦਲ ਕੇ ਕਿਸੇ ਅਣਪਛਾਤੀ ਜਗ੍ਹਾ ਤੋਂ ਵਾਰ-ਵਾਰ ਧਮਕੀ ਭਰੇ ਆਡਿਓ ਕਲਿੱਪ ਭੇਜ ਰਿਹਾ ਹੈ ।ਪੁਲਿਸ ਨੇ ਇਹ ਵੀ ਪਤਾ ਲਗਾ ਲਿਆ ਕਿ ਗਗਨਦੀਪ ਸਿੰਘ ਅੰਮ੍ਰਿਤਸਰ ਦੇ ਕਿਸੇ ਹੋਟਲ ਵਿੱਚ ਲੁਕਿਆ ਹੋਇਆ ਹੈ ।ਇੱਕ ਪੁਲਿਸ ਟੀਮ ਜਿਸਦੀ ਅਗਵਾਈ ਸਹਾਇਕ ਥਾਣੇਦਾਰ ਬਲਵੰਤ ਸਿੰਘ ਵੱਲੋਂ ਕੀਤੀ ਜਾ ਰਹੀ ਸੀ, ਵੱਲੋਂ ਗਗਨਦੀਪ ਸਿੰਘ ਨੂੰ ਕਾਬੂ ਕਰਕੇ ਸਖ਼ਤੀ ਨਾਲ ਪੁੁੱਛਗਿੱਛ ਕੀਤੀ ਗਈ ਅਤੇ ਉਸਨੇ ਸਾਰਾ ਸੱਚ ਪੁਲਿਸ ਪਾਸ ਉਗਲ ਦਿੱਤਾ ਅਤੇ ਨਾਲ ਹੀ ਉਸਦੀ ਨਿਸ਼ਾਨਦੇਹੀ ਤੇ ਉਸ ਵੱਲੋਂ ਵਟੱਸਐਪ ਮੈਸਜ ਵਿੱਚ ਦਿਖਾਇਆ ਜਾ ਰਿਹਾ ਦੇਸੀ ਕੱਟਾ ਪਿਸਤੌਲ ਸਮੇਤ ਦੋ ਕਾਰਤੂਸਾਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ।ਇਸ ਲਈ ਹੁਣ ਸੰਬੰਧਤ ਮੁਕੱਦਮਾ ਵਿੱਚ ਅਗਵਾਕਾਰ ਗਗਨਦੀਪ ਸਿੰਘ ਹੀ ਦੋਸ਼ੀ ਬਣ ਗਿਆ ਹੈ ਅਤੇ ਉਸਦੇ ਬਰਖਿਲਾਫ ਅ/ਧ 420,182,177 ਹਿੰ:ਦੰ ਅਤੇ 25/54/59 ਅਸਲਾ ਐਕਟ ਦਾ ਵਾਧਾ ਕਰਕੇ ਅਗਲੀ ਤਫ਼ਤੀਸ਼ ਕੀਤੀ ਜਾ ਰਹੀ ਹੈ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸੇ ਗਗਨਦੀਪ ਸਿੰਘ ਵੱਲੋ ਆਪਣੀ ਵਿਚੋਲਣ ਅਤੇ ਰਿਸ਼ਤੇਦਾਰਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਵੀ ਤਲਾਕ ਲੈਣ ਲਈ ਧਮਕੀ ਭਰੇ ਮੈਸਜ਼ ਭੇਜੇ ਜਾਦੇ ਰਹੇ ਸਨ ਜਿੰਨਾਂ ਬਾਰੇ ਵੱਖਰੇ ਤੌਰ ਪਰ ਤਫਤੀਸ਼ ਜਾਰੀ ਹੈ


Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !