ਕਾਂਗਰਸੀ ਐਮ.ਸੀ ਨੂੰ ਖੁਸ਼ ਕਰਨ ਲਈ ਤਕਰੀਬਨ 1 ਸਾਲ ਪਹਿਲਾਂ ਨਗਰ ਕੋਸਲ ਨੇ ਖਾਲੀ ਪਲਾਟਾਂ ਦੀ ਮੋਜੂਦ ਗਲੀ ’ਚ ਲਗਾਈਆ ਇੰਟਰਲਾਕ ਟਾਇਲਾਂ ’ਤੇ
ਹੁਣ ਵਾਟਰ ਵਰਕਸ ਦਾ ਕਾਰਨਾਮਾ, ਉਕਤ ਗਲੀ ’ਚ ਨਹੀ ਹੈ ਕੋਈ ਵੱਸੋ ਪਰ ਪਾਈ ਜਾ ਰਹੀ ਵਾਟਰ ਵਰਕਸ ਦੀ ਪਾਇਪ ਲਾਇਨ
ਸ਼ਹਿਰ ’ਚ ਕਈ ਅਹਿਜੇ ਵਾਰਡ ਵੀ ਮੋਜੂਦ ਹਨ ਜਿਥੇ ਵਸਨੀਕਾਂ ਨੂੰ ਅੱਜ ਦੇ ਸਮੇਂ ਵੀ ਨਹੀ ਹੋਇਆ ਵਾਟਰ ਵਰਕਸ ਦਾ ਪਾਣੀ ਨਸੀਬ
ਸ਼੍ਰੀ ਮੁਕਤਸਰ ਸਾਹਿਬ ( ਮਨਪ੍ਰੀਤ ਮੋਨੂੰ ) - ਪੰਜਾਬ ਅੰਦਰ ਸਰਕਾਰਾਂ ਤਾਂ ਬਦਲ ਚੁੱਕੀਆ ਨੇ ਪਰ ਭਿ੍ਰਸ਼ਟਾਚਾਰ ਦਾ ਦਬ ਦਬਾਅ ਤਿਉ-ਤਿਉ ਬਣਿਆ ਹੋਇਆ ਹੈ । ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਿ੍ਰਸ਼ਟਾਚਾਰ ਨੂੰ ਠੱਲ ਪਾਉਣ ਲਈ ਨਿੱਜੀ ਐਪ ਨੰਬਰ ਜਾਰੀ ਕੀਤਾ ਹੋਇਆ ਹੈ ਅਤੇ ਉਕਤ ’ਤੇ ਲੱਖਾਂ ਦੀ ਗਿਣਤੀ ’ਚ ਭਿ੍ਰਸ਼ਟਾਚਾਰ ਸਬੰਧੀ ਸ਼ਿਕਾਇਤਾਂ ਮਿਲ ਚੁੱਕੀਆ ਹਨ ਪਰ ਫਿਰ ਵੀ ਕਿਸੇ ਨਾ ਕਿਸੇ ਵਿਭਾਗ ’ਚ ਅੱਜ ਦੇ ਸਮੇਂ ਵੀ ਭਿ੍ਰਸ਼ਟਾਚਾਰ ਦਾ ਬੋਲ-ਬਾਲਾ ਜੋਰਾ ’ਤੇ ਹੈ । ਮਾਮਲਾ ਇੰਝ ਸੀ ਕਿ ਪਹਿਲਾਂ ਤਾਂ ਸ਼ਹਿਰ ਦੇ ਵਾਰਡ ਦੇ ਐਮ.ਸੀ ਗੁਰਪ੍ਰੀਤ ਬਰਾੜ ਉਰਫ ਗੋਪੀ ਨੂੰ ਖੁਸ਼ ਕਰਨ ਲਈ ਬਿਨਾਂ ਵੱਸੋਂ ਵਾਲੇ ਖੇਤਰ ’ਚ ਇੰਟਲਾਕ ਟਾਇਲਾਂ ਲਗਾ ਕੇ ਖੁਸ਼ ਕੀਤਾ ਗਿਆ ਕਿਉਕਿ ਉਸ ਵਕਤ ਕਾਂਗਰਸ ਪਾਰਟੀ ਦੀ ਸਰਕਾਰ ਸੱਤਾ ’ਚ ਸੀ ਅਤੇ ਉਕਤ ਐਮ.ਸੀ ਦਾ ਘਰ ਉਕਤ ਗਲੀ ’ਚ ਹੈ ਪਰ ਅੱਜ ਦੇ ਸਮੇਂ ਪੰਜਾਬ ਅੰਦਰ ਸਰਕਾਰਾਂ ਵੀ ਬਦਲ ਚੁੱਕੀਆ ਨੇ ’ਤੇ ਆਮ ਆਦਮੀ ਪਾਰਟੀ ਸੱਤਾ ’ਚ ਆ ਚੁੱਕੀ ਹੈ ਪਰ ਅੱਜ ਦੇ ਸਮੇਂ ਵੀ ਉਕਤ ਐਮ.ਸੀ ਖੁਸ਼ ਕਰਨ ਲਈ ਤਕਰੀਬਨ ਇੱਕ ਸਾਲ ਪਹਿਲਾਂ ਬਣਾਈ ਨਗਰ ਕੋਸਲ ਵੱਲੋ ਗਲੀ ਨੂੰ ਪੁੱਟ ਕੇ ਵਾਟਰ ਵਰਕਸ ਦੀ ਪਾਇਪ ਲਾਇਨ ਪਾਈ ਜਾ ਰਹੀ ਹੈ । ਇਸ ਗੱਲ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ ਹੈ ਕਿ ਉਕਤ ਗਲੀ ਦੇ ਵਸਨੀਕਾਂ ਨੂੰ ਵਾਟਰ ਵਰਕਸ ਦੇ ਪਾਣੀ ਨਾ ਹੋਣ ਕਾਰਨ ਬਹੁਤ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਦਾ ਸੀ ਅਤੇ ਉਕਤ ਗਲੀ ’ਚ ਇਸੇ ਕਾਰਨ ਹੀ ਵਾਟਰ ਵਰਕਸ ਦੀ ਪਾਇਪ ਲਾਇਨ ਪਾਈ ਹੈ ਪਰ ਇਸ ਦੇ ਨਾਲ ਹੀ ਉਕਤ ਗਲੀ ’ਚ ਵੀ ਵਾਟਰ ਵਰਕਸ ਦੀ ਪਾਇਪ ਲਾਇਨ ਪਾਈ ਜਾ ਰਹੀ ਜਿੱਥੇ ਅੱਜ ਤੱਕ ਵੱਸੋ ਹੀ ਨਹੀ ਹੋਈ ਅਤੇ ਉਕਤ ਜਗਾ ’ਤੇ ਉਜਾੜ ਮਤਲਬ ਖਾਲੀ ਪਲਾਟ ਹੀ ਹਨ । ਦੱਸਣਯੋਗ ਹੈ ਕਿ ਉਕਤ ਗਲੀ ’ਚ ਪਾਈ ਜਾ ਰਹੀ ਪਾਇਪ ਲਾਇਨ ਦਾ ਨਕਸ਼ਾ ਘੱਟ ਬਣਾਇਆ ਗਿਆ ਹੈ ਪਰ ਗਲੀ ਬਹੁਤ ਹੀ ਜਿਆਦਾ ਪੁੱਟ ਦਿੱਤੀ ਗਈ । ਇਹ ਕਿਹਾ ਜਾ ਸਕਦਾ ਹੈ ਕਿ ਭਾਵੇਂ ਕਾਂਗਰਸ ਪਾਰਟੀ ਸੀ ਸਰਕਾਰ ਸੱਤਾ ’ਚ ਨਹੀ ਪਰ ਫਿਰ ਵੀ ਉਕਤ ਕਾਗਰਸੀ ਐਮ.ਸੀ ਦੀਆਂ ਪੰਜੇ ਉਗਲਾਂ ਘਿਉ ’ਚ ਹਨ ’ਤੇ ਅੱਜ ਵੀ ਆਪਣਾ ਦਬ ਦਬਾਅ ਕਾਇਮ ਰੱਖਿਆ ਹੋਇਆ ਹੈ । ਜਦ ਇਸ ਸਬੰਧੀ ਵਾਟਰ ਵਰਕਸ ਦੇ ਐਸ.ਡੀ.ਓ ਰਮਿੰਦਰਜੀਤ ਸਿੰਘ ਬੇਦੀ ਨਾਲ ਗੱਲਬਾਤ ਕੀਤੀ ਤਾਂ ਉਨਾਂ ਪੱਲਾ ਝਾੜਦੇ ਹੋਏ ਕਿਹਾ ਕਿ ਮੈਂ ਜੇ.ਈ ਤੋ ਰਿਪੋਰਟ ਮੰਗਵਾਉਦਾ ਹਾਂ ਅਤੇ ਜਦ ਜੇ.ਈ ਜਤਿਨ ਪਰਮਾਰ ਨਾਲ ਗੱਲਬਾਤ ਕੀਤੀ ਤਾਂ ਉਨਾਂ ਸਪੱਸ਼ਟ ਜਵਾਬ ਨਾ ਦਿੰਦੇ ਹੋਏ ਕਿਹਾ ਕਿ ਇਸ ਸਬੰਧੀ ਹੁਣ ਗਲੀ ਦੇ ਵਸਨੀਕਾਂ ਤੋਂ ਲਿਖਵਾ ਕੇ ਲੈ ਲੈਦੇ ਹਾਂ ਅਤੇ ਜਦ ਹਦਇਤਾਂ ਸਬੰਧੀ ਗੱਲਬਾਤ ਕੀਤੀ ਤਾਂ ਕੋਈ ਵੀ ਜਵਾਬ ਨਹੀ ਦੇ ਸਕੇ ।
Comments
Post a Comment