ਰਾਸ਼ਨ ਲੈਣ ਜਾਂਦੇ ਨੋਜਵਾਨ ਨੂੰ ਘੇਰ ਕੇ ਮਾਰੀਆ ਗੰਭੀਰ ਸੱਟਾਂ, ਪੰਜ ਦਿਨ ਬੀਤ ਜਾਣ ਦੇ ਬਾਵਜੂਦ ਬਿਆਨ ਦਰਜ ਕਰਨ ਨਹੀ ਪਹੁੰਚੀ ਥਾਣਾ ਸਿਟੀ ਪੁਲਿਸ
ਪੰਜ ਦਿਨ ਬੀਤ ਜਾਣ ਦੇ ਬਾਵਜੂਦ ਹੱਡੀਆਂ ਦੇ ਡਾਕਟਰ ਨੇ ਵੀ ਨਹੀ ਕੀਤਾ ਟੁੱਟੀ ਬਾਹ ਦਾ ਅਪ੍ਰੇਸ਼ਨ ਡਾਕਟਰ
ਥਾਣਾ ਸਿਟੀ ਦੇ ਐਸ.ਐਚ.ਓ ਕਰਮਜੀਤ ਗਰੇਵਾਲ ਨੇ ਸਹੀ ਤਰੀਕੇ ਨਾਲ ਗੱਲਬਾਤ ਨਾ ਕਰਦੇ ਹੋਏ ਆਪਣਾ ਸਪੱਸ਼ਟੀਕਰਨ ਦੇਣ ਤੋ ਕੀਤਾ ਇਨਕਾਰ
ਸ਼੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ ) ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ’ਚ ਪਹਿਲਾਂ ਹੀ ਜੰਗਲਰਾਜ ਕਾਇਮ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਇਸ ’ਚ ਸਭ ਤੋ ਵੱਡਾ ਯੋਗਦਾਨ ਥਾਣਾ ਸਿਟੀ ਦੇ ਐਸ.ਐਚ.ਓ ਕਰਮਜੀਤ ਗਰੇਵਾਲ ਦਾ ਕਿਹਾ ਜਾ ਸਕਦਾ ਹੈ ਕਿਉਕਿ ਉਕਤ ਅਧਿਕਾਰੀ ਵੱਲੋਂ ਜਾ ਤਾਂ ਕਾਰਵਾਈ ਕੀਤੀ ਹੀ ਨਹੀ ਜਾਂਦੀ ਜਾ ਫਿਰ ਹੋ ਸਕਦਾ ਹੈ ਕਿ ਗਲਤ ਅਨਸਰਾਂ ਨਾਲ ਭਾਗੀਦਾਰੀ ਹੋਵੇ ? ਹਰ ਰੋਜ ਦੀ ਤਰਾਂ ਥਾਣਾ ਸਿਟੀ ਦੇ ਐਸ.ਐਚ.ਓ ਕਰਮਜੀਤ ਗਰੇਵਾਲ ਦੇ ਕਾਰਜਕਾਲ ਦੋਰਾਨ ਕਾਫੀ ਮਾਮਲੇ ਸਾਹਮਣੇ ਕੁਝ ਹੀ ਸਮੇਂ ਦੋਰਾਨ ਆ ਰਹੇ ਪਰ ਕਿਸੇ ਵੀ ਸੀਨੀਅਰ ਅਧਿਕਾਰੀ ਵੱਲੋਂ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ’ਚ ਸਖਤੀ ਨਹੀ ਵਰਤੀ ਜਾ ਰਹੀ, ਜਿਸ ਕਾਰਨ ਵੀ ਲੜਾਈ, ਝਗੜੇ, ਲੁੱਟ-ਖੋਹ, ਅਤੇ ਹੋਰ ਭਿਆਨਕ ਵਾਰਦਾਤਾਂ ਵਾਪਰ ਰਹੀਆ ਹਨ । ਮਾਮਲਾ ਇੰਝ ਸੀ ਕਿ ਸ਼ਹਿਰ ਦੇ ਕੋਟਲੀ ਰੋਡ ਦੇ ਵਸਨੀਕ ਇੱਕ ਵਿਅਕਤੀ ਦੀ ਰਾਸ਼ਨ ਲੈਣ ਜਾ ਰਹੇ ਦੋਰਾਨ ਕੁਝ ਵਿਅਕਤੀਆਂ ਵੱਲੋ ਜਾਨਲੇਵਾ ਹਮਲਾ ਕੀਤਾ ਗਿਆ । ਇਸ ਹਮਲੇ ਦੋਰਾਨ ਪੀੜਤ ਵਿਅਕਤੀ ਦੇ ਗੰਭੀਰ ਸੱਟਾ ਲੱਗੀਆਂ ਅਤੇ ਬਾਂਹ ਟੁੱਟ ਗਈ, ਜਿਸ ਕਾਰਨ ਪੀੜਤ ਵਿਅਕਤੀ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਕਰਵਾਉਣਾ ਪਿਆ ਜਿਥੇ ਹੁਣ ਉਕਤ ਦਾ ਇਲਾਜ਼ ਚੱਲ ਰਿਹਾ ਹੈ । ਪੀੜਤ ਵਿਅਕਤੀ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਵੀਡਿਓ ਬਿਆਨ ਦਿੰਦਿਆ ਦੱਸਿਆ ਕਿ ਤਕਰੀਬਨ 05 ਦਿਨ ਪਹਿਲਾਂ ਮੈਂ ਕੋਟਲੀ ਰੋਡ ’ਤੇ ਸਥਿਤ ਦੁਕਾਨ ਤੋ ਰਾਸ਼ਨ ਲੈਣ ਜਾ ਰਿਹਾ ਸੀ ਅਤੇ ਰਸਤੇ ’ਚ ਕੁਝ ਵਿਅਕਤੀਆਂ ਵੱਲੋ ਮੇਰੇ ’ਤੇ ਤੇਜਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ । ਮੇਰੇ ’ਤੇ ਜਾਨਲੇਵਾ ਹਮਲਾ ਕਰਕੇ ਉਕਤ ਵਿਅਕਤੀ ਮੋਕੇ ਤੋਂ ਫਰਾਰ ਹੋ ਗਏ ਅਤੇ ਜਾਂਦੇ-ਜਾਦੇ ਮੇਰਾ ਮੋਬਾਇਲ ਫੋਨ ਅਤੇ ਰਾਸ਼ਨ ਵਾਲੇ ਪੈਸੇ ਤਕਰੀਬਨ 3000 ਰੁਪਏ ਲੁੱਟ ਕੇ ਲੈ ਫਰਾਰ ਹੋ ਗਏ । ਉਨਾਂ ਕਿਹਾ ਕਿ ਮੇਰੇ ਗੰਭੀਰ ਸੱਟਾਂ ਲੱਗੀਆ ਅਤੇ ਬਾਂਹ ਟੁੱਟੀ ਨੂੰ ਤਕਰੀਬਨ ਪੰਜ ਦਿਨ ਬੀਤ ਚੁੱਕੇ ਹਨ ਪਰ ਨਾਹੀ ਥਾਣਾ ਸਿਟੀ ਦੀ ਪੁਲਿਸ ਬਿਆਨ ਲੈਣ ਪਹੁੰਚੀ ਅਤੇ ਨਾਹੀ ਡਾਕਟਰ ਵੱਲੋ ਮੇਰੀ ਬਾਂਹ ਦਾ ਅਪ੍ਰੇਸ਼ਨ ਕੀਤਾ ਗਿਆ ਜਿਸ ਕਾਰਨ ਮੈਂ ਬਹੁਤ ਹੀ ਜਿਆਦਾ ਤਕਲੀਫ ’ਚ ਹਾਂ ਪਰ ਮੇਰੀ ਕਿਤੇ ਵੀ ਕੋਈ ਵੀ ਸੁਣਵਾਈ ਨਹੀ ਹੋ ਰਹੀ । ਦੱਸਣਯੋਗ ਹੈ ਕਿ ਅੱਜ ਫੀਲਡ ਦੋਰਾਨ ਸਾਡੇ ਪੱਤਰਕਾਰ ਨੂੰ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਇੱਕ ਮੋਟਰਸਾਇਕਲ ਚੋਰ ਕਾਬੂ ਕੀਤਾ ਹੈ ਅਤੇ ਉਕਤ ਨੂੰ ਥਾਣਾ ਸਿਟੀ ਵਿਖੇ ਲੈ ਕੇ ਗਏ ਹਨ । ਇਸ ਦੋਰਾਨ ਜਦ ਮੋਟਰਸਾਇਕਲ ਚੋਰ ਅਤੇ ਉਕਤ ਮਾਮਲੇ ਸਬੰਧੀ ਥਾਣਾ ਸਿਟੀ ਦੇ ਐਸ.ਐਚ.ਓ ਕਰਮਜੀਤ ਸਿੰਘ ਗਰੇਵਾਲ ਨਾਲ ਥਾਣਾ ਸਿਟੀ ਜਾ ਕੇ ਰਾਬਤਾ ਕਾਇਮ ਕੀਤਾ ਗਿਆ ਤਾਂ ਉਨਾਂ ਸਾਡੇ ਪੱਤਰਕਾਰ ਨਾਲ ਸਹੀ ਤਰੀਕੇ ਨਾਲ ਗੱਲਬਾਤ ਕਰਦੇ ਹੋਏ ਆਪਣਾ ਸਪੱਸਟੀਕਰਨ ਦੇਣ ਤੋਂ ਮਨਾਂ ਕਰ ਦਿੱਤਾ ਅਤੇ ਸਿਵਲ ਹਸਪਤਾਲ ਹੱਡੀਆਂ ਦੇ ਡਾਕਟਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤਾ ਤਾਂ ਸੰਪਰਕ ਨਹੀ ਹੋ ਸਕਿਆ ।
Comments
Post a Comment