150 ਲੋੜਵੰਦ ਪਰਿਵਾਰਾਂ ਲਈ ਉਬਰਾਏ ਬਣੇਂ ਮਸੀਹਾ

ਮੁਕਤਸਰ ਸਾਹਿਬ,ਮਾਰਚ 21 ( ਗੁਰਜੰਟ ਭੱਟੀ ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਪ੍ਰੋ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਅਤੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ ਦੀ ਰਹਿਨੁਮਾਈ ਹੇਠ ਟਰੱਸਟ ਦੀ ਮੁਕਤਸਰ ਸਾਹਿਬ ਟੀਮ ਵਲੋਂ ਡੇਰਾ ਭਾਈ ਮਸਤਾਨ ਸਿੰਘ ਮੁਕਤਸਰ ਸਾਹਿਬ ਵਿਖੇ 150 ਲੋੜਵੰਦ ਪਰਿਵਾਰਾਂ ਨੂੰ 75000 ਦੀ ਰਾਸ਼ੀ ਦੇ ਚੈਕ ਵੰਡੇ ਗਏ।


ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲਾ ਪ੍ਰਧਾਨ ਮੁਕਤਸਰ ਸਾਹਿਬ ਨੇ ਦੱਸਿਆ ਕਿ ਟਰੱਸਟ ਦੀ ਕੋਈ ਵੀ ਰਸੀਦਬੁਕ ਨਹੀਂ ਹੈ ਉਪਰੋਕਤ ਰਾਸ਼ੀ ਦੇ ਚੈਕ ਅੰਗਹੀਣ, ਵਿਧਵਾ, ਮੈਡੀਕਲ ਨਾਲ ਸਬੰਧਿਤ ਪਰਿਵਾਰਾਂ, ਅਤੇ ਬਹੁਤ ਹੀ ਮੰਦਹਾਲੀ ਦੇ ਦੋਰ ਵਿਚੋਂ ਗੁਜ਼ਰ ਰਹੇ ਪਰਿਵਾਰਾਂ ਨੂੰ ਦਿੱਤੇ ਗਏ ਇਹ ਰਾਸ਼ੀ ਉਬਰਾਏ ਜੀ ਵਲੋਂ ਅਪਣੀ ਨੇਕ ਕਮਾਈ ਵਿਚੋਂ ਦਿੱਤੀ ਜਾਂਦੀ ਹੈ ਪੰਜਾਬ, ਹਰਿਆਣਾ, ਹਿਮਾਚਲ ਅਤੇ ਮਹਾਰਾਸ਼ਟਰ ਸੂਬਿਆਂ ਵਿੱਚ ਉਬਰਾਏ ਜੀ ਵਲੋਂ ਨਿਰੰਤਰ ਸੇਵਾਵਾਂ ਜਾਰੀ ਹਨ ਅਤੇ ਕਿਸੇ ਵੀ ਖੇਤਰ ਵਿਚ ਜਦੋਂ ਮਨੁੱਖਤਾ ਨੂੰ ਕੋਈ ਵੀ ਔਂਕੜ ਆਉਂਦੀ ਹੈ ਤਾਂ ਉਬਰਾਏ ਜੀ ਮਸੀਹਾ ਬਣ ਕੇ ਆਉਂਦੇ ਹਨ ਇਸ ਮੌਕੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲਾ ਪ੍ਰਧਾਨ ਮੁਕਤਸਰ ਸਾਹਿਬ ਬਲਵਿੰਦਰ ਸਿੰਘ ਬਰਾੜ ਬਲਜੀਤ ਸਿੰਘ ਮਾਨ ਮਾਸਟਰ ਰਾਜਿੰਦਰ ਸਿੰਘ ਲੈਕਚਰਾਰ ਜਸਪਾਲ ਸਿੰਘ ਰਣਧੀਰ ਸਿੰਘ ਗੁਰਪਾਲ ਸਿੰਘ ਜਸਵਿੰਦਰ ਸਿੰਘ ਮਣਕੂ ਸੋਮ ਨਾਥ ਬਲਜੀਤ ਸਿੰਘ ਮੁਕਤਸਰ ਗੁਰਜੀਤ ਸਿੰਘ ਜੀਤਾ ਗੁਰਚਰਨ ਸਿੰਘ ਜਤਿੰਦਰ ਸਿੰਘ ਕੈਂਥ ਆਦਿ ਹਾਜ਼ਰ ਸਨ।

Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !