ਸਮਾਜਸੇਵੀ ਅਨੁਰਾਗ ਸ਼ਰਮਾਂ ਵੱਲੋਂ ਡਾ. ਅੰਬੇਡਕਰ ਪਾਰਕ ਦੀ ਮੁੜ ਉਸਾਰੀ ਲਈ ਮੁੱਖਮੰਤਰੀ ਨੂੰ ਲਿਖਿਆ ਪੱਤਰ
ਸ਼੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ ) ਪਿਛਲੇ ਲੰਮੇ ਸਮੇਂ ਤੋ ਲੋਕਸੇਵਾ ਨੂੰ ਸਮਰਪਿਤ ਐਡਵੋਕੇਟ ਅਨਰਾਗ ਸ਼ਰਮਾਂ ਵੱਲੋ ਡਾ. ਅੰਬੇਡਕਰ ਪਾਰਕ ਦੀ ਦਸ਼ਾ ਸੁਧਾਰਨ ਦਾ ਮੁੱਦਾ ਚੁੱਕਿਆ ਹੈ ਕਿਉਕਿ ਪਿਛਲੇ ਲੰੰਮੇਂ ਸਮੇਂ ਤੋਂ ਉਕਤ ਪਾਰਕ ਦੀ ਦਸ਼ਾ ਬਹੁਤ ਹੀ ਖਰਾਬ ਸੀ
। ਮੋਕਾ ਪ੍ਰਸਤ ਅਖੋਤੀ ਸਮਾਜਸੇਵੀਆ ਵੱਲੋ ਸਿਰਫ ਮੀਡੀਆ ਦੀਆ ਸੁਰਖੀਆ ’ਚ ਰਹਿਣ ਲਈ ਇਹ ਮੁੱਦਾ ਚੁੱਕ ਕੇ ਚੁੱਪ ਹੋ ਜਾਂਦੇ ਸਨ ਅਤੇ ਕੁਝ ਸਮੇਂ ਬਾਅਦ ਫਿਰ ਕੋਈ ਹੋਰ ਵਿਸ਼ਾ ਨਾ ਹੋਣ ਕਾਰਨ ਫਿਰ ਇਸ ਵੱਲ ਮੁੱਖ ਕਰ ਲੈਂਦੇ ਸਨ । ਇਸ ਸਬੰਧੀ ਕਈ ਵਾਰ ਅਨੁਰਾਗ ਸ਼ਰਮਾਂ ਨੇ ਦੇਖਿਆ ਪਰ ਅਖੋਤੀ ਸਮਾਜਸੇਵੀਆ ਵੱਲੋ ਸਿਰਫ ਫੋਕੀ ਵਾਹੋ-ਵਾਹੀ ਹੀ ਖੱਟੀ ਜਾ ਰਹੀ ਸੀ ਪਰ ਕੀਤਾ ਕੁਝ ਵੀ ਨਹੀ ਸੀ ਜਾ ਰਿਹਾ । ਇਸ ਤੋ ਬਾਅਦ ਲੋਕ ਸੇਵਾ ਨੂੰ ਸਮਰਪਿਤ ਐਡਵੋਕੇਟ ਅਨੁਰਾਗ ਸ਼ਰਮਾਂ ਵੱਲੋ ਉਕਤ ਪਾਰਕ ਦੀ ਦਸ਼ਾ ਨੂੰ ਸੁਧਾਰਨ ਅਤੇ ਮੁੜ੍ਹ ਉਸਾਰੀ ਲਈ ਪੰਜਾਬ ਦੇ ਨਵਨਿਯੁਕਤ ਮੁੱਖ ਮੰਤਰੀ ਨੂੰ ਪੱਤਰ ਲਿਖਦਿਆ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖਮੰਤਰੀ ਮਾਣਯੋਗ ਭਗਵੰਤ ਮਾਨ ਨੇ ਜੋ ਸਰਕਾਰੀ ਦਫ਼ਤਰਾਂ ਵਿਚ ਡਾ. ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ ਉਹ ਬਹੁਤ ਸ਼ਲਾਘਾਯੋਗ ਹੈ ਪਰ ਇਸਦੇ ਉਲਟ ਡੀਸੀ ਦਫ਼ਤਰ ਸ਼੍ਰੀ ਮੁਕਤਸਰ ਸਾਹਿਬ ਦੇ ਸਾਹਮਣੇ ਬਣੇ ਅੰਬੇਡਕਰ ਪਾਰਕ ਦੀ ਹਾਲਤ ਬਹੁਤ ਤਰਸਯੋਗ ਹੈ। ਦੱਸਣਯੋਗ ਹੈ ਕਿ ਪਾਰਕ ਦੀਆਂ ਗਰੀਲਾ ਟੁੱਟੀਆਂ ਹੋਈਆਂ ਹਨ, ਪਸ਼ੂ ਅੰਦਰ ਆ ਕੇ ਗੰਦਗੀ ਫੈਲਾਉਂਦੇ ਹਨ। ਡਾ.ਅੰਬੇਡਕਰ ਸਾਹਿਬ ਦੇ ਬੁੱਤ ਤੇ ਕੋਈ ਸੁਰੱਖਿਆ ਕਵਚ ਨਹੀਂ ਹੈ ਅਤੇ ਮਾਲੀ ਦਾ ਕੋਈ ਪ੍ਰਬੰਧ ਨਹੀਂ ਹੈ। ਇੰਨਾ ਸਭ ਚੀਜਾਂ ਦੀ ਮੁੜ ਉਸਾਰੀ ਲਈ ਸਮਾਜ ਸੇਵੀ ਅਨੁਰਾਗ ਸ਼ਰਮਾਂ ਨੇ ਮੁੱਖਮੰਤਰੀ ਨੂੰ ਪੱਤਰ ਲਿਖਿਆ ਕੇ ਉਮੀਦ ਜਤਾਈ ਕਿ ਮੁੱਖ ਮੰਤਰੀ ਇਸ ਮਸਲੇ ਤੇ ਗੌਰ ਕਰਕੇ ਮੁਕਤਸਰ ਪ੍ਰਸ਼ਾਸ਼ਨ ਨੂੰ ਪਾਰਕ ਦੀ ਹਾਲਤ ਸੁਧਾਰਨ ਲਈ ਨਿਰਦੇਸ਼ ਜਾਰੀ ਕਰਣਗੇ।
Comments
Post a Comment