ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ 04 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 2000 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਵੱਖ-ਵੱਖ 02 ਮੁਕੱਦਮੇ ਦਰਜ਼ ਕੀਤੇ ਗਏ

ਸ੍ਰੀ ਮੁਕਤਸਰ ਸਾਹਿਬ ,ਗੁਰਜੰਟ ਭੱਟੀ:-  ਮਾਨਯੋਗ ਸ਼੍ਰੀ ਸੰਦੀਪ ਕੁਮਾਰ ਮਲਿਕ ਆਈ.ਪੀ.ਐਸ, ਐਸ.ਐਸ.ਪੀ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਐਸ.ਪੀ (ਡੀ) ਅਤੇ ਉਪ ਕਪਤਾਨ ਪੁਲਿਸ (ਸ.ਡ) ਸ਼੍ਰੀ ਮੁਕਤਸਰ ਸਾਹਿਬ ਜੀ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਨੂੰ ਉਸ ਵਕਤ ਸਫਲਤਾ ਹਾਸਿਲ ਹੋਈ ਜਦ ਐਨ.ਡੀ.ਪੀ.ਐਸ ਐਕਟ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਪਾਸੋਂ ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਨਿਮਨ ਲਿਖਤ ਅਨੁਸਾਰ ਮੁਕੱਦਮੇ ਦਰਜ਼ ਕੀਤੇ ਗਏ। 


1) ਮੁਕੱਦਮਾ ਨੰਬਰ 55 ਮਿਤੀ 24.03.2022 ਅ/ਧ 22/61/85 ਐੱਨ.ਡੀ.ਪੀ.ਐੱਸ .ਐਕਟ   

ਐਸ.ਆਈ ਮੇਜਰ ਸਿੰਘ ਨੰਬਰ 735/ਮੋਗਾ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਸ਼ੇਰ ਸਿੰਘ ਚੌਕ ਨਜਦੀਕ ਮਾਰਕਿਟ ਕਮੇਟੀ ਮੋਜੂਦ ਸੀ ਤਾਂ ਦੋਸ਼ੀ ਮਨਜਿੰਦਰ ਸਿੰਘ ਉਰਫ ਮੋਨੂੰ ਪੁੱਤਰ ਦਰਸ਼ਨ ਸਿੰਘ ਵਾਸੀ ਮੌੜ ਰੋਡ ਸ਼੍ਰੀ ਮੁਕਤਸਰ ਸਾਹਿਬ ਪਾਸੋਂ 500 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਉੱਕਤ ਮੁਕੱਦਮਾ ਦਰਜ਼ ਕੀਤਾ ਗਿਆ। 

2) ਮੁਕੱਦਮਾ ਨੰਬਰ 56 ਮਿਤੀ 24.03.2022 ਅ/ਧ 22/61/85 ਐੱਨ.ਡੀ.ਪੀ.ਐੱਸ .ਐਕਟ   

ਏ.ਐਸ.ਆਈ ਜਗਦੀਸ਼ ਸਿੰਘ ਨੰਬਰ 426/ਸ:ਮ:ਸ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਕੋਟਲੀ ਰੋਡ ਪੁਲ ਸੁਆ ਪਾਸ ਮੋਜੂਦ ਸੀ ਤਾਂ ਮੋਟਰ ਸਾਇਕਲ ਨੰਬਰ PB-30P-5371 ਪਰ ਸਵਾਰ ਵਿਅਕਤੀ ਰਾਜ ਕੁਮਾਰ ਪੁੱਤਰ ਤਾਰਾ ਚੰਦ ਵਾਸੀ ਨਜਦੀਕ ਨਰਿੰਦਰਾ ਰਾਇਸ ਮਿੱਲਜ਼ ਮੌੜ ਰੋਡ, ਡਿੰਪਲ ਪੁੱਤਰ ਕੁਲਵਿੰਦਰ ਸਿੰਘ ਵਾਸੀ ਨਜਦੀਕ ਬਿਰਧ ਆਸ਼ਰਮ ਜਲਾਲਾਬਾਦ ਰੋਡ ਅਤੇ ਪਵਨ ਕੁਮਾਰ ਪੁੱਤਰ ਮੁੰਨਾ ਲਾਲ ਵਾਸੀ ਨਜਦੀਕ ਬਿਰਧ ਆਸ਼ਰਮ ਗਲੀ ਨੰਬਰ 01, ਜਲਾਲਾਬਾਦ ਰੋਡ ਸ਼੍ਰੀ ਮੁਕਤਸਰ ਸਾਹਿਬ ਦੇ ਕਬਜ਼ਾ ਵਿੱਚੋਂ 1500 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਉੱਕਤ ਮੁਕੱਦਮਾ ਦਰਜ਼ ਕੀਤਾ ਗਿਆ।

Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !