ਸ਼ਹਿਰ ’ਚ ਧੜੱਲੇ ਨਾਲ ਚੱਲ ਰਿਹਾ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ, ਪੁਲਿਸ ਪ੍ਰਸ਼ਾਸ਼ਨ ਨੇ ਧਾਰੀ ਚੁੱਪੀ ਦੜੇ ਸੱਟੇ ਦੇ ਗੈਰਕਾਨੂੰਨੀ ਧੰਦੇ ਕਾਰਨ ਹੋ ਚੁੱਕੇ ਹਨ ਘਰਾਂ ਦੇ ਘਰ ਤਬਾਹ, ਜਿੰਮੇਵਾਰ ਕੋਣ ?
ਸ਼੍ਰੀ ਮੁਕਤਸਰ ਸਾਹਿਬ ( ਮਨਪ੍ਰੀਤ ਮੋਨੂੰ ) ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦੇ ਅੰਦਰ ਅਤੇ ਆਸ-ਪਾਸ ਦੇ ਇਲਾਕਿਆ ’ਚ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਧੜੱਲੇ ਨਾਲ ਚੱਲ ਰਿਹਾ ਹੈ ।
ਪਿਛਲੇ ਬਹੁਤ ਸਮੇਂ ਤੋ ਕਈ ਪੁਲਿਸ ਅਧਿਕਾਰੀ ਆਏ ਅਤੇ ਗਏ ਪਰ ਇਹ ਖਾਈਵਾਲ ਹਰ ਪੁਲਿਸ ਅਧਿਕਾਰੀ ਨੂੰ ਆਪਣੇ ਰੰਗ ਵਿੱਚ ਰੰਗ ਲੈਂਦੇ ਹਨ ਅਤੇ ਧੜੱਲੇ ਨਾਲ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਚਲਾ ਰਹੇ ਹਨ ।ਸ਼ਹਿਰ ਦੇ ਕਈ ਜਗਾ ’ਤੇ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਚੱਲ ਰਿਹਾ ਹੈ ਪਰ ਪੁਲਿਸ ਪ੍ਰਸ਼ਾਸ਼ਨ ਵੱਲੋ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਬੰਦ ਕਰਵਾ ਕੇ ਉਕਤ ਖਾਈ ਵਾਲਾਂ ’ਤੇ ਕਾਰਵਾਈ ਕਰਨ ਦੇ ਬਜਾਏ ਚੁੱਪੀ ਧਾਰੀ ਹੋਈ ਹੈ । ਪੁਲਿਸ ਪ੍ਰਸ਼ਾਸ਼ਨ ਵੱਲੋ ਧਾਰੀ ਚੁੱਪੀ ਅਤੇ ਸ਼ਹਿਰ ’ਚ ਚੱਲ ਰਹੇ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਚਲਾਉਣ ਵਾਲਿਆ ’ਤੇ ਕਾਨੂੰਨੀ ਕਾਰਵਾਈ ਨਾ ਕਰਨ ਕਰਕੇ ਮਿਲੀ-ਭੁਗਤ ਦੀ ਬੂ ਆ ਰਹੀ ਹੈ । ਦੱਸਣਯੌਗ ਹੈ ਕਿ ਕੁਝ ਸਮਾਂ ਪਹਿਲਾਂ ਸਾਡੇ ਪੱਤਰਕਾਰ ਵੱਲੋਂ ਸ਼ਹਿਰ ਅਤੇ ਆਸ-ਪਾਸ ਦੇ ਖੇਤਰ ’ਚ ਚੱਲ ਰਹੇ ਦੜੇ ਸੱਟੇ ਦੇ ਗੈਰਕਾਨੂੰਨੀ ਧੰਦੇ ਨੂੰ ਬੰਦ ਕਰਵਾਉਣ ਲਈ ਕਈ ਵਾਰ ਖਬਰਾਂ ਪ੍ਰਕਾਸ਼ਿਤ ਕਰਕੇ ਪ੍ਰਸ਼ਾਸ਼ਨ ਨੂੰ ਜਾਣਕਾਰੀ ਦਿੱਤੀ ਸੀ ਪਰ ਇਸ ਦੇ ਉਲਟ ਉਸ ਵਕਤ ਪੁਲਿਸ ਪ੍ਰਸ਼ਾਸ਼ਨ ਵੱਲੋ ਇਸ ਗੈਰਕਾਨੂੰਨੀ ਧੰਦਾ ਚਲਾਉਣ ਵਾਲੇ ਵਿਅਕਤੀਆ ਦੇ ਖਿਲਾਫ ਕਾਰਵਾਈ ਤਾਂ ਕੀ ਕਰਨੀ ਸੀ ਸਗੋਂ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਚਲਾਉਣ ਵਾਲੇ ਵਿਅਕਤੀਆ ਨੇ ਸਾਡੇ ਪੱਤਰਕਾਰ ’ਤੇ ਜਾਨਲੇਵਾ ਹਮਲਾ ਕਰਕੇ ਕੰਨ ਵੱਢ ਦਿੱਤਾ ਅਤੇ ਉਸ ਵਕਤ ਸੀਨੀਅਰ ਅਧਿਕਾਰੀਆ ਵੱਲੋ ਸਖਤੀ ਕਰਨ ’ਤੇ ਪੁਲਿਸ ਵੱਲੋ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਚਲਾਉਣ ਵਾਲੇ ਖਾਈਵਾਲਾਂ ਦੇ ਖਿਲਾਫ ਕਾਰਵਾਈ ਕਰਕੇ ਇਸ ਗੈਰਕਾਨੂੰਨੀ ਧੰਦੇ ਨੂੰ ਬੰਦ ਕਰਵਾ ਦਿੱਤਾ ਸੀ ਅਤੇ ਹੁਣ ਇਸ ਧੰਦਾ ਦੁਬਾਰਾ ਸੁਰੂ ਹੋ ਗਿਆ ਹੈ । ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਕੁਝ ਲੋਕ ਰਾਤੋ-ਰਾਤ ਅਮੀਰ ਹੋਣ ਦੇ ਸੁਪਨੇ ਦੇਖਦੇ ਹਨ ਅਤੇ ਆਪਣੇ ਕੋਲ ਜੋ ਜਮਾਂ ਪੂੰਜੀ ਹੁੰਦੀ ਹੈ ਉਹ ਦੜੇ ਸੱਟੇ ’ਤੇ ਲਗਾ ਦਿੰਦੇ ਹਨ ਅਤੇ ਜਦ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਕਤ ਵਿਅਕਤੀ ਦੇ ਜਮਾਂ ਪੂੰਜੀ ਦੇ ਪੈਸੇ ਵੀ ਡੁੱਬ ਚੁੱਕੇ ਹਨ ਤਾਂ ਉਕਤ ਵਿਅਕਤੀ ਕੋਲ ਖੁਦਕੁਸ਼ੀ ਕਰਨ ਤੋ ਇਲਾਵਾ ਕੋਈ ਚਾਰਾ ਨਹੀ ਬੱਚਦਾ । ਜੇਕਰ ਸ਼੍ਰੀ ਮੁਕਤਸਰ ਸਾਹਿਬ ਦੇ ਅੰਦਰ ਵੀ ਦੜੇ ਸੱਟੇ ਕਾਰਨ ਲੋਕ ਖੁਦਕੁਸ਼ੀਆ ਕਰਨ ਲੱਗੇ ਤਾਂ ਜਿੰਮੇਵਾਰ ਕੋਣ ਹੋਵੇਗਾ ? ਇਸੇ ਤਰਾਂ ਹੀ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਕਰਨ ਵਾਲੇ ਖਾਈਵਾਲ ਕਈ ਘਰਾਂ ਦੇ ਘਰ ਤਬਾਹ ਕਰ ਚੁੱਕੇ ਹਨ ਅਤੇ ਪੰਜਾਬ ਪੁਲਿਸ ਦੇ ਕੁਝ ਕੁ ਭਿ੍ਰਸ਼ਟ ਮੁਲਾਜ਼ਮ ਕੁਝ ਰੁਪਿਆ ਦੇ ਲਾਲਚ ਵਿੱਚ ਖਾਈਵਾਲਾਂ ਨਾਲ ਘਿਉ ਖਿਚੜੀ ਹੋ ਕੇ ਕਈਆ ਦੀ ਜਿੰਦਗੀਆਂ ਨੂੰ ਦਾਅ ’ਤੇ ਲਗਾ ਦਿੰਦੇ ਹਨ ਅਤੇ ਸਾਰੀ ਪੰਜਾਬ ਪੁਲਿਸ ਦਾ ਨਾਮ ਬਦਨਾਮ ਕਰ ਦਿੰਦੇ ਹਨ ।ਸ਼ਹਿਰ ਵਾਸੀਆ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੋ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸ਼ਨ ਨੂੰ ਇਸ ਗੈਰਕਾਨੂੰਨੀ ਧੰਦੇ ਨੂੰ ਬੰਦ ਕਰਵਾਉਣ ਲਈ ਸਖਤੀ ਨਾਲ ਹੁਕਮ ਦੇਣ ਤਾਂ ਜੋਕਿ ਕਿਸੇ ਗਰੀਬ ਪਰਿਵਾਰ ਦਾ ਚੁੱਲਾ ਨਾ ਬੁੱਝ ਸਕੇ ।
Comments
Post a Comment