ਪੰਜਾਬ ਰੋਡਵੇਜ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਕੱਚੇ ਮੁਲਾਜਮਾ ਨੂੰ ਪੱਕਾ ਕਰਨ ਸਬੰਧੀ ਲਗਾਇਆ ਧਰਨਾ

 ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ ) ਬੱਸ ਸਟੈਂਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਰੋਡਵੇਜ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਰਿਪੋਰਟਾਂ ਕਰਕੇ ਫਾਰਗ ਕੀਤੇ ਡਰਾਈਵਰ ਅਤੇ ਕੰਡਕਟਰ ਸਟਾਫ ਵਲੋਂ ਪਿੱਛਲੇ ਲੰਮੇ ਸਮੇਂ ਤੋਂ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਸਰਪ੍ਰਸਤ ਕਮਲ ਕੁਮਾਰ ਜੀ ਨੇ ਨਵੀਂ ਬਣੀ ਸਰਕਾਰ ਨੂੰ ਵਧਾਈ ਦੇਂਦੇ ਹੋਏ ਅਪੀਲ ਕੀਤੀ


ਕਿ ਵੱਖ ਵੱਖ ਡਿਪੂਆਂ ਦੇ ਰਿਪੋਰਟਾਂ ਵਾਲੇ ਸਾਥੀ ਜੋ ਕਿ ਡਿਊਟੀ ਤੇ ਬਹਾਲ ਹੋਣ ਲਈ ਲੰਮੇ ਸਮੇ ਤੋਂ ਸੰਗਰਸ਼ ਕਰ ਰਹੇ ਹਨ ਪਰ ਪਿੱਛਲੀ ਸਰਕਾਰ ਅਤੇ ਮਹਿਕਮੇ ਵਲੋਂ ਇਹਨਾਂ ਨੂੰ ਬਹਾਲ ਕਰਨ ਦੀ ਬਜਾਏ ਸਰਕਾਰ ਵਲੋਂ ਨਵੀਂ ਭਰਤੀ ਕੀਤੀ ਗਈ।

ਜੋ ਕਿ ਪੁਰਾਣੇ ਵਰਕਰਾਂ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਸੋ ਅਸੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਰੋਡਵੇਜ ਪਨਬਸ ਵਿਚ ਕੰਮ ਕਰਦੇ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਰਿਪੋਰਟਾਂ ਵਾਲੇ ਸਾਥੀਆਂ ਨੂੰ ਬਹਾਲ ਕੀਤਾ ਜਾਵੇ ਤਾਂ ਕੇ ਸਟਾਫ਼ ਦੀ ਕਮੀ ਕਾਰਨ ਬੰਦ ਪਏ ਰੂਟਾਂ ਨੂੰ ਚਲਾ ਕੇ ਆਮ ਪਬਲਿਕ ਨੂੰ ਸਹੂਲਤ ਦਿਤੀ ਜਾ ਸਕੇ।
ਇਸ ਮੌਕੇ ਕਮਲ ਕੁਮਾਰ, ਗੁਰਸੇਵਕ ਸਿੰਘ,ਲਖਵੀਰ ਸਿੰਘ, ਸੁਖਬਿੰਦਰ ਸਿੰਘ,ਗੁਰਵਿੰਦਰ ਸਿੰਘ ਦਯਾ ਸਿੰਘ ਆਦਿ ਭਾਰੀ ਗਿਣਤੀ ਵਿਚ ਸਾਥੀ ਹਾਜਿਰ ਸਨ।

Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !