ਗਿੱਦੜਬਾਹਾ ਦੇ ਐੱਸ ਐੱਚ ਓ ਨੂੰ ਸਸਪੈਂਡ ਕਰਾਉਣ ਲਈ 4000 ਦੇ ਕਰੀਬ ਸਾਬਕਾ ਫੌਜੀਆਂ ਨੇ ਖੋਲ੍ਹਿਆ ਮੋਰਚਾ

ਸਾਬਕਾ ਫੌਜੀਆ ਨੇ ਗਿੱਦੜਬਾਹਾ ਦੇ ਐੱਸ ਐੱਚ ਓ ਵੱਲੋਂ ਫੋਜੀਆ ਦੇ ਬੱਚਿਆਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਤੇ ਫੌਜੀਆਂ ਵੱਲੋਂ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਭਾਰੀ ਇਕੱਠ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ।


ਇਸ ਮੋਕੇ ਮੀਡੀਆ ਦੀ ਟੀਮ ਨਾਲ ਗੱਲਬਾਤ ਕਰਦਿਆ ਸਾਬਕਾ ਫੌਜੀ ਨੇ ਦੱਸਿਆ ਕਿ ਮੈ ਤੇ ਮੇਰੇ ਪਿੰਡ ਦੀ ਪੰਚਾਇਤ ਕਿਸੇ ਮਾਮਲੇ ਸਬੰਧੀ ਗਿੱਦੜਬਾਹਾ ਦੇ ਐੱਸ ਐੱਚ ਓ ਮਨਿੰਦਰ ਦੇ ਕੋਲ ਗਏ ਸਨ। ਐਸ ਐਚ ਓ ਮਨਿੰਦਰ ਨੇ ਪੰਚਾਇਤਾਂ ਤੇ ਮੇਰੇ ਨਾਲ ਦੁਰਵਿਹਾਰ ਕੀਤਾ ਤੇ ਮੇਰੇ ਬੱਚਿਆਂ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਗਈ ਜੋ ਦੱਸਣ ਯੋਗ ਨਹੀਂ ਹੈ। ਸਾਬਕਾ ਫ਼ੌਜੀ ਨੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਤੇ ਮੁੱਖ ਮੰਤਰੀ ਤੱਕ ਵੀ ਪਹੁੰਚ ਕਰ ਚੁੱਕੇ ਹਾਂ ਪਰ ਅਜੇ ਤੱਕ ਐਸ ਐਚ ਓ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਸਾਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕਰਨਾ ਪਿਆ ਉਨ੍ਹਾਂ ਕਿਹਾ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਸੀਂ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋ ਜਾਵਾਂਗੇ।


Comments

Popular posts from this blog

ਚਾਲੀ ਮੁਕਤਿਆ ਦੇ ਪਵਿੱਤਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ’ਚ ਸ਼ਰੇਆਮ ਚੱਲ ਰਿਹਾ ਦੜ੍ਹੇ ਸੱਟੇ ਦਾ ਗੈਰਕਾਨੂੰਨੀ ਧੰਦਾ

ਗੁੰਡਾਗਰਦੀ ਕਰਨ ਵਾਲੇ ਬਾਦਲਾਂ ਦੇ ਆਰਬਿਟ ਬੱਸ ਆਪਰੇਟਰ ਤੋਂ ਮੰਗਵਾਈ ਜਨਤਕ ਮਾਫੀ

ਲੋਕ ਸੇਵਕ ਦਾ ਆਮ ਪਬਲਿਕ ਤੋਂ ਇਲਾਵਾ ਆਪਣੇ ਮਾਤਾਹਿਤ ਸਟਾਫ ਦੀਆਂ ਦੁੱਖ ਤਕਲੀਫਾਂ ਸੁਣਨਾ ਵੀ ਅਤਿ ਜਰੂਰੀ-ਐਸ ਐਸ ਪੀ ਨਿੰਬਾਲੇ