ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚੱਲ ਰਹੇ ਫ੍ਰੀ ਕੰਪਿਊਟਰ ਸੈਂਟਰ ਦਾ ਡਾਕਟਰ ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਨੇ ਕੀਤਾ ਉਦਘਾਟਨ
9PB NEWS:- ਮੁਕਤਸਰ( ਗੁਰਜੰਟ ਸਿੰਘ ਭੱਟੀ ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਪ੍ਰੋ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਵਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਨੌਜਵਾਨਾਂ ਨੂੰ ਆਤਮਨਿਰਭਰ ਬਣਾਉਣ ਲਈ ਖੋਲੇ ਜਾ ਰਹੇ ਫ੍ਰੀ ਸਿਖਲਾਈ ਸੈਂਟਰਾਂ
ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਅਤੇ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ(ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ) ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਫ੍ਰੀ ਕੰਪਿਊਟਰ ਸੈਂਟਰ ਦਾ ਉਦਘਾਟਨ ਡਾਕਟਰ ਬਲਜੀਤ ਕੌਰ ਮਾਨਯੋਗ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਮੰਤਰੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਅਤੇ ਮਾਨਯੋਗ ਮੰਤਰੀ ਜੀ ਵਲੋਂ ਉਬਰਾਏ ਦੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗੲੀ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਉਪਰਾਲੇ ਨਾਲ਼ ਜਿਥੇ ਬੇਰੁਜ਼ਗਾਰੀ ਨੂੰ ਠੱਲ੍ਹ ਪਵੇਗੀ ਉਥੇ ਨੋਜਵਾਨ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਮਾਨਯੋਗ ਮੰਤਰੀ ਜੀ ਨੇ ਬੱਚਿਆਂ ਨੂੰ ਇਹਨਾਂ ਫ੍ਰੀ ਸਿਖਲਾਈ ਸੈਂਟਰਾਂ ਦਾ ਭਰਪੂਰ ਲਾਭ ਲੈਣ ਲਈ ਵੀ ਪ੍ਰੇਰਿਤ ਕੀਤਾ ਇਸ ਮੌਕੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ , ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲਾ ਪ੍ਰਧਾਨ ਮੁਕਤਸਰ ਸਾਹਿਬ ਅਤੇ ਲੈਕਚਰਾਰ ਜਸਪਾਲ ਸਿੰਘ ਮੈਡਮ ਕਰਮਜੀਤ ਕੌਰ ਬਲਵਿੰਦਰ ਸਿੰਘ ਬਰਾੜ ਮਾਸਟਰ ਰਾਜਿੰਦਰ ਸਿੰਘ ਸੋਮ ਨਾਥ ਅਸ਼ੋਕ ਕੁਮਾਰ ਗੁਰਪਾਲ ਸਿੰਘ ਸੁਰਿੰਦਰ ਕੌਰ, ਨਵਦੀਪ ਕੌਰ ਬਰਾੜ ਬਿੰਦਰ ਕੌਰ ਚਹਿਲ ਮੈਡਮ ਮਨਿੰਦਰ ਕੌਰ ਮੈਡਮ ਨਵਜੋਤ ਕੌਰ ਮੈਡਮ ਹੇਮ ਲਤਾ ਅਮ੍ਰਿਤ ਪਾਲ ਅਤੇ ਕੰਪਿਊਟਰ ਸੈਂਟਰ ਦੇ ਸਿਖਿਆਰਥੀ ਹਾਜ਼ਰ ਸਨ
Comments
Post a Comment