ਧਰੂਮਨ ਐੱਚ ਨਿੰਬਲੇ ਆਈ.ਪੀ.ਐਸ. ਨੇ ਜਿਲ੍ਹਾ ਪੁਲਿਸ ਮੁੱਖੀ ਵੱਜੋਂ ਸੰਭਾਲਿਆ ਕਾਰਜ਼ ਭਾਗ 

 ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਭੱਟੀ ) ਸਥਾਨਿਕ ਜਿਲ੍ਹਾ ਪੁਲਿਸ ਦਫਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਧਰੂਮਨ ਐੱਚ ਨਿੰਬਲੇ ਆਈ.ਪੀ.ਐਸ ਨੇ ਅੱਜ ਬਤੌਰ ਸੀਨੀਅਰ ਕਪਤਾਨ ਪੁਲਿਸ ਆਪਣਾ ਕਾਰਜ਼ ਭਾਗ ਸੰਭਾਲ ਲਿਆ ਹੈ

। ਇਸ ਜਿਲ੍ਹਾ ਵਿਖੇ ਆਪਣਾ ਕਾਰਜ਼ ਸੰਭਾਲਣ ਤੋਂ ਤੁਰੰਤ ਬਾਅਦ ਜਿਲ੍ਹਾ ਭਰ ਦੇ ਗਜ਼ਟਿਡ ਪੁਲਿਸ ਅਫਸਰਾਂ, ਥਾਣਾ ਮੁੱਖੀਆਂ, ਇੰਚਾਰਜ਼ ਚੌਕੀਆ ਅਤੇ ਆਪਣੇ ਦਫਤਰੀ ਸਟਾਫ ਨਾਲ ਆਪਣੀ ਪਲੇਠੀ ਮੀਟਿੰਗ ਕਰਦਿਆਂ ਉਹਨਾਂ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਪਹਿਲੀ ਪ੍ਰਾਥਮਿਕਤਾ ਇਮਾਨਦਾਰ ਪੁਲਿਸ ਪ੍ਰਸ਼ਾਸ਼ਨ ਦੇਣਾ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਅਫਸਰਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਇੱਕ ਇੱਤਿਹਾਸਿਕ ਅਤੇ ਹਰਿਆਣਾ ਅਤੇ ਰਾਜਸਥਾਨ ਸਟੇਟ ਦਾ ਗੁਆਢੀ ਹੋਣ ਕਾਰਨ ਆਪਣੀ ਇੱਕ ਵੱਖਰੀ ਪਹਿਚਾਣ ਰੱਖਦਾ ਹੈ ਅਤੇ ਇਸ ਜਿਲ੍ਹਾ ਨੂੰ ਪੂਰੀ ਤਰਾਂ ਨਾਲ ਹਰ ਪ੍ਰਕਾਰ ਦੇ ਨਸ਼ੇ ਤੋਂ ਰਹਿਤ ਰੱਖਣਾ ਅਤੇ ਆਮ ਲੋਕਾਂ ਨੂੰ ਬਣਦਾ ਇੰਨਸਾਫ ਦੇਣਾ ਸਾਡੀ ਸਾਰਿਆ ਦੀ ਜਿੰਮੇਵਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਜਿਲ੍ਹਾ ਵਿੱਚ ਗੈਗਸ਼ਟਰ ਕਲਚਰ, ਰਿਸ਼ਵਤ ਖੋਰੀ, ਨਸ਼ਿਆਂ ਦੀ ਤਸਕਰੀ ਅਤੇ ਬੇਇਨਸਾਫੀ ਨੂੰ ਕਿਸੇ ਵੀ ਸੂਰਤ ਵਿੱਚ ਪਨਪਣ ਨਹੀਂ ਦਿੱਤਾ ਜਾਵੇਗਾ। ਇਸ ਸਬੰਧੀ ਜਿੱਥੇ ਉਹਨ੍ਹਾ ਵੱਲੋਂ ਇਹਨਾਂ ਅਲਾਮਤਾ ਦੇ ਖਾਤਮੇ ਲਈ ਆਪਣੇ ਮਤਾਹਿਤ ਸਟਾਫ ਨੂੰ ਤਾਕੀਦ ਕੀਤੀ ਉੱਥੇ ਨਾਲ ਹੀ ਮੀਡੀਆ ਰਾਂਹੀ ਆਮ ਲੋਕਾਂ ਤੋਂ ਇਸ ਸਬੰਧੀ ਹਰ ਪ੍ਰਕਾਰ ਦੇ ਸਹਿਯੋਗ ਦੀ ਅਪੀਲ ਵੀ ਕੀਤੀ

। ਪਬਲਿਕ ਦੇ ਨਾਮ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪ੍ਰਕਾਰ ਦੀ ਜੁਰਮ ਹੋਣ ਦਾ ਖਦਸ਼ਾ, ਯੋਜਨਾ ਜਾਂ ਅਜਿਹੀ ਕੋਈ ਹੋਰ ਸੂਚਨਾ ਕਿਸੇ ਵੀ ਵਿਅਕਤੀ ਪਾਸ ਹੋਵੇ ਤਾਂ ਉਸ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਬਿਨ੍ਹਾ ਦੇਰੀ ਉਹ ਅਜਿਹੀ ਸੂਚਨਾ ਜਿਲ੍ਹਾ ਪੁਲਿਸ ਪਾਸ ਚਲ ਰਹੇ ਵਿਸ਼ੇਸ਼ ਨੰਬਰ 96994-00413 ਅਤੇ ਜਿਲ੍ਹਾ ਪਲਿਸ ਕੰਟਰੋਲ ਰੂਮ ਨੰਬਰ 8054942100,112 ਪਰ ਦੇਵੇ। ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ ਅਤੇ ਪ੍ਰਸ਼ਾਸ਼ਨ ਵੱਲੋਂ ਉਸ ਦਾ ਬਣਦਾ ਮਾਣ ਸਨਮਾਨ ਵੀ ਕੀਤਾ ਜਾਵੇਗਾ। ਉਨ੍ਹਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਸ਼ੰਦਿਆਂ ਨੂੰ ਇਹ ਸੁੰਨੇਹਾ ਵੀ ਦਿੱਤਾ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸਮੁੱਚੀ ਪੁਲਿਸ ਹਰੇਕ ਪ੍ਰਕਾਰ ਦੇ ਜ਼ੁਰਮਾਂ ਦੀ ਰੋਕਥਾਮ ਅਤੇ ਆਮ ਲੋਕਾਂ ਦੇ ਜਾਨ ਮਾਲ ਦੀ ਰਖਵਾਲੀ ਲਈ 24 ਘੰਟੇ ਹਾਜ਼ਰ ਹੈ।




Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !