ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ’ਚ ਆਉਣ ’ਤੇ ਵੀ ਨਹੀ ਰੁਕ ਰਿਹਾ ਚਿੱਟਾ ਨਸ਼ਾ 

 ਹਰ ਰੋਜ ਦੀ ਤਰ੍ਹਾਂ ਵਾਪਰ ਰਹੀਆਂ ਲੁੱਟਾਂਖੋਹਾਂ ’ਤੇ ਗੁੰਡਾਗਰਦੀ ਜਿਹਿਆਂ ਘਟਨਾਵਾਂ, ਆਪ ਦੇ ਕੁਝ ਸਪੋਟਰਾਂ ਵੱਲੋ ਕੀਤੀਆ ਜਾ ਵਧੀਕੀਆਂ ਸਬੰਧੀ ਹੋ ਰਹੀਆ ਸੋਸ਼ਲ ਮੀਡੀਆ ’ਤੇ ਵੀਡਿਓ ਵਾਇਰਲ


ਸ਼੍ਰੀ ਮੁਕਤਸਰ ਸਾਹਿਬ, ( ਬੂਟਾ ਸਿੰਘ ) ਰਿਵਾਇਤੀ ਪਾਰਟੀਆ ਦੇ ਸੱਤਾ ਸਮੇਂ ਤੋਂ ਹੀ ਹੋ ਰਹੀਆ ਲੁੱਟਾਂਖੋਹਾਂ, ਗੁੰਡਾਗਰਦੀ ਅਤੇ ਹੋਰ ਵਾਪਰ ਰਹੀਆ ਘਟਨਾਵਾਂ ਰੁਕਣ ਦਾ ਨਾਮ ਨਹੀ ਲੈ ਰਹੀਆ । ਹਰ ਰੋਜ ਦੀ ਤਰ੍ਹਾਂ ਹੀ ਅਜਿਹੀਆ ਘਟਨਾਵਾਂ ਸ਼ਰੇਆਮ ਵਾਪਰ ਰਹੀਆ ਹਨ । ਇਸ ਤੋਂ ਇਲਾਵਾ ਮੋਟਰਸਾਇਕਲ ਚੋਰੀ ਦੀਆ ਘਟਨਾਵਾਂ ’ਚ ਵੀ ਕਾਫੀ ਵਾਧਾ ਹੋ ਚੁੱਕਾ ਹੈ ਅਤੇ ਪੁਲਿਸ ਪ੍ਰਸ਼ਾਸ਼ਨ ਬੇਵੱਸ ਨਜ਼ਰ ਆਉਣ ਕਰਕੇ ਪੰਜਾਬ ਵਾਸੀਆ ਦੀਆਂ ਆਸਾਂ ’ਤੇ ਵੀ ਪਾਣੀ ਫਿਰਦਾ ਦਿਖਾਈ ਦੇ ਰਿਹਾ ਹੈ । ਪੰਜਾਬ ਦਾ ਹਰ ਵਰਗ ਇਸ ਗੱਲ ਤੋਂ ਜਾਣੂ ਹੈ ਕਿ ਪੰਜਾਬ ਅੰਦਰ ਛੇਵਾਂ ਦਰਿਆ ਨਸ਼ਿਆ ਦਾ ਵਗ ਰਿਹਾ ਹੈ ਅਤੇ ਅਨੇਕਾਂ ਨੋਜਵਾਨ ਇਸ ਦਰਿਆ ’ਚ ਡੁੱਬ ਚੁੱਕੇ ਹਨ ਅਤੇ ਕਈ ਡੂਬਣ ਦੀ ਕਗਾਰ ’ਤੇ ਹਨ । ਪਹਿਲ੍ਹਾਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੇ ਗੁੱਟਕਾ ਸਾਹਿਬ ਹੱਥ ’ਚ ਫੜ੍ਹ ਕੇ ਸੋਹ ਖਾਧੀ ਸੀ ਕਿ ਪੰਜਾਬ ਅੰਦਰੋ ਤਿੰਨ ਹਫਤਿਆ ’ਚ ਨਸ਼ਾ ਖਤਮ ਕਰ ਦੇਣਗੇ ਪਰ ਅਹਿਜਾ ਕੁਝ ਵੀ ਨਹੀ ਹੋਇਆ ’ਤੇ ਸਭ ਕੁਝ ਪਹਿਲ੍ਹਾਂ ਦੀ ਤਰ੍ਹਾਂ ਚੱਲਦਾ ਰਿਹਾ


। ਪੰਜਾਬ ਦੇ ਵਸਨੀਕ ਆਪਣੇ ਨੋਜਵਾਨਾਂ ਨੂੰ ਬਚਾਉਣ ਲਈ ਪਹਿਲ੍ਹਾਂ ਕਾਂਗਰਸ ਵੱਲੋ ਕੀਤੇ ਨਸ਼ਾਂ ਖਤਮ ਕਰਨ ਦੇ ਵਾਅਦੇ ਤੋਂ ਪ੍ਰਭਾਵਿਤ ਹੋ ਕੇ ਹੀ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਚੁਣੀ ਸੀ ਪਰ ਉਕਤ ਪਾਰਟੀ ਆਪਣੇ ਵਾਅਦਿਆ ’ਤੇ ਖਰੀ ਨਹੀ ਉਤਰੀ । ਇਸ ਤੋ ਪੰਜਾਬ ਦੇ ਵਸਨੀਕਾਂ ਨੇ ਪੰਜਾਬ ’ਚ ਬਦਲਾਅ ਲਿਆਉਣ ਦਾ ਮਨ੍ਹ ਬਣਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ’ਚ ਲਿਆਂਦਾ ਕਿਉਕਿ ਪੰਜਾਬ ਦੇ ਵਸਨੀਕਾਂ ਨੂੰ ਆਸ ਸੀ ਸ਼ਾਇਦ ਉਕਤ ਪਾਰਟੀ ਹੀ ਪੰਜਾਬ ਅੰਦਰੋਂ ਨਸ਼ਾਂ ਖਤਮ ਕਰਕੇ ਨੋਜਵਾਨੀ ਨੂੰ ਬਚਾ ਲਵੇ ਪਰ ਹੁਣ ਸ਼ੋਸ਼ਲ ਮੀਡੀਆ ’ਤੇ ਹਰ ਰੋਜ ਦੀ ਤਰ੍ਹਾਂ ਵਾਇਰਲ ਹੋ ਰਹੀਆ ਵੀਡਿਓ ਤੋ ਇੰਝ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵੀ ਪੰਜਾਬ ਅੰਦਰੋਂ ਨਸ਼ਾਂ ਖਤਮ ਕਰਨ ’ਚ ਅਸਮਰੱਥ ਸਾਬਿਤ ਹੋ ਰਹੀ ਹੈ । ਸ਼ੋਸ਼ਲ ਮੀਡੀਆਂ ’ਤੇ ਦੋ ਅਜਿਹੀਆਂ ਵੀਡਿਓ ਵਾਇਰਲ ਹੋ ਰਹੀਆ ਹਨ ਉਕਤ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੋਸ਼ ਦਿੰਦੇ ਦਿਖਾਈ ਦੇ ਰਹੇ ਹਨ, ਹਾਂਲਾਕਿ ਅਦਾਰਾ ਉਕਤ ਵਾਇਰਲ ਵੀਡਿਓਜ਼ ਦੀ ਪੁਸ਼ਟੀ ਨਹੀ ਕਰਦਾ । ਇੱਕ ਵੀਡਿਓ ’ਚ ਰੋਦੀ ਕਰਲਾਉਦੀ ਲੜ੍ਹਕੀ ਦਿਖਾਈ ਦੇ ਰਹੀ ਹੈ ਅਤੇ ਉਕਤ ਵੀਡਿਓ ’ਚ ਸਾਫ-ਸਾਫ ਸੁਣਾਈ ਦੇ ਰਿਹਾ ਹੈ ਕਿ ਉਕਤ ਲੜ੍ਹਕੀ ਆਮ ਆਦਮੀ ਪਾਰਟੀ ਦੇ ਕਿਸੇ ਵਰਕਰ ’ਤੇ ਗੁੰਡਾਗਰਦੀ ਦੇ ਦੋਸ਼ ਲਗਾ ਰਹੀ ਹੈ ਅਤੇ ਦੂਜੀ ਵੀਡਿਓ ’ਚ ਜਲਾਲਾਬਾਦ ਸਾਇਡ ਦਾ ਇੱਕ ਨਸ਼ੇੜ੍ਹੀ ਕਿਸਮ ਦੇ ਵਿਅਕਤੀ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਨੂੰ ਚਿੱਟਾ ਨਸ਼ਾ ਬੰਦ ਨਾ ਕਰਵਾਉਣ ਸਬੰਧੀ ਕੋਸਦਾ ਨਜ਼ਰ ਆ ਰਿਹਾ ਹੈ । ਕਿਉਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਰਨਵੀਨਰ ਅਰਵਿੰਦ ਕੇਜ਼ਰੀਵਾਲ ਨੇ ਪੰਜਾਬ ਵਾਸੀਆ ਨਾਲ ਪੰਜਾਬ ਅੰਦਰੋ ਚਿੱਟਾ ਨਸ਼ਾ ਖਤਮ ਕਰਨ ਦਾ ਭਰੋਸਾ ਦਿੱਤਾ ਸੀ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਮੁੱਖ ਮੰਤਰੀ ਵੱਲੋ ਪੰਜਾਬ ਅੰਦਰ ਵਿੱਕ ਰਹੇ ਚਿੱਟੇ ਨਸ਼ੇ ਸਬੰਧੀ ਕੋਈ ਵੀ ਪ੍ਰਤੀਕਰਮ ਨਹੀ ਦਿੱਤਾ ਗਿਆ । ਉਕਤ ਵੀਡਿਓ ’ਚ ਉਕਤ ਏਰੀਏ ’ਚ ਕਾਫੀ ਵੱਡੀ ਮਾਤਰਾ ’ਚ ਚਿੱਟਾ ਨਸ਼ਾ ਵਿਕਦਾ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ “ਕੋਣ ਕਹਿੰਦਾ ਹੈ ਕਿ ਚਿੱਟਾ ਨਸ਼ਾ ਬੰਦ ਹੋ ਗਿਆ, ਮੈਂ ਲਿਆ ਕੇ ਦਿੰਦਾ ਕਿੰਨੀ ਮਾਤਰਾ ’ਚ ਚਾਹੀਦਾ ਹੈ” । ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ’ਚ ਆਉਣ ਤੋਂ ਬਾਅਦ ਉਕਤ ਪਾਰਟੀ ਦੇ ਨੁਮਾਇੰਦੇਆ ਦੀ ਹਾਜ਼ਰੀ ’ਚ ਟਰੱਕ ਯੂਨੀਅਨਾਂ ਦੇ ਕਬਜ਼ੇ ਲਏ ਜਾ ਰਹੇ ਹਨ, ਕਿਤੇ ਲੁੱਟਾਂਖੋਹਾਂ ਹੋ ਰਹੀਆ ਹਨ, ਕਿਤੇ ਮੋਟਰਸਾਇਕਲ ਚੋਰੀ ਹੋ ਰਹੇ ਹਨ, ਕਿਤੇ ਸ਼ਰੇਆਮ ਗੋਲੀਆਂ ਚਲਾ ਕੇ ਕਤਲ ਕੀਤੇ ਜਾ ਰਹੇ ਹਨ, ਕਿਤੇ ਚਿੱਟਾ ਨਸ਼ਾ ਆਮ ਹੀ ਵਿਕਣ ਆਦਿ ਦੇ ਦੋਸ਼ ਲੱਗ ਰਹੇ ਹਨ । ਦੇਖਣ ’ਚ ਇੰਝ ਲੱਗ ਰਿਹਾ ਹੈ ਕਿ ਪੰਜਾਬ ਦੇ ਵਸਨੀਕਾਂ ਨੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਬਹੁਤ ਹੀ ਜਿਆਦਾ ਪਛਤਾਅ ਰਹੇ ਹੋਣ ? ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਵਾਅਦਿਆ ਚੋਂ ਕੁਝ ਕੁ ਵਾਅਦੇ ਹੀ ਪੂਰੇ ਕੀਤੇ ਹਨ । ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ’ਚ ਆਮ ਆਦਮੀ ਪਾਰਟੀ ਪੰਜਾਬ ਦੇ ਵਸਨੀਕਾਂ ਲਈ ਵਰਦਾਨ ਸਾਬਿਤ ਹੋਵੇ ਪਰ ਅੱਜ ਦੇ ਸਮੇਂ ਪੰਜਾਬ ਦੇ ਹਲਾਤ ਵਿਗੜ੍ਹਦੇ ਦਿਖਾਈ ਦੇ ਰਹੇ ਹਨ, ਜੋਕਿ ਚਿੰਤਾ ਦਾ ਵਿਸ਼ਾ ਹੈ । 



Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !