ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪੀ.ਓ.ਸਟਾਫ ਵੱਲੋਂ 07 ਸਾਲ ਤੋਂ ਭਗੌੜੇ ਵਿਅਕਤੀ ਨੂੰ ਕੀਤਾ ਕਾਬੂ

9PB NEWS - ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ ) ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਜੀ ਦੀਆਂ ਹਦਾਇਤਾਂ ਤਹਿਤ ਸ੍ਰੀ ਧਰੁਮਨ ਐੱਚ ਨਿੰਬਾਲੇ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਜਿੱਥੇ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਗਈ ਹੈ


ਉੱਥੇ ਹੀ ਲੋਕਾਂ ਦੀ ਸੁਰੱਖਿਆਂ ਨੂੰ ਮੁੱਖ ਰੱਖਦੇ ਹੋਏ ਨਾਕਾ ਬੰਦੀ ਕਰ ਸ਼ਰਾਰਤੀ ਅਨਸਰਾਂ ਤੇ ਵੀ ਨਿਕੇਲ ਕੱਸੀ ਜਾ ਰਹੀ ਹੈ ਨਾਲ ਹੀ ਜੋ ਵੱਖ ਵੱਖ ਮੁਕੱਦਮਿਆਂ ਵਿੱਚ ਭਗੌੜੇ ਹੋਏ ਵਿਅਕਤੀਆਂ ਨੂੰ ਫੜਨ ਲਈ ਅਲੱਗ ਅਲੱਗ ਪੁਲਿਸ ਟੀਮਾਂ ਗਠਿਤ ਕੀਤੀਆਂ ਗਈਆ ਹਨ। ਇਸੇ ਤਹਿਤ ਹੀ ਏ.ਐਸ.ਆਈ ਗੁਰਮੀਤ ਸਿੰਘ ਇੰਚਾਰਜ ਪੀ.ਓ ਸਟਾਫ ਅਤੇ ਪੁਲਿਸ ਪਾਰਟੀ ਵੱਲੋਂ ਭਗੋੜੇ ਮਨਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ। ਮਨਦੀਪ ਸਿੰਘ ਵੱਲੋਂ ਆਪਣੇ ਗੁਆਂਢ ਵਿੱਚ ਰਹਿਦੇ ਇੱਕ ਪਰਿਵਾਰ ਤੋਂ 17 ਲੱਖ ਰੁਪਏ ਦੀ ਠੱਗੀ ਮਾਰੀ ਸੀ ਜਿਸ ਤੇ ਮੁਕੱਦਮਾ ਨੰ: 109 ਮਿਤੀ 08.06.2013 ਅ/ਧ 420, 406, 506, ਆਈ.ਪੀ.ਸੀ ਥਾਣਾ ਸਿਟੀ ਵਿਖੇ ਦਰਜ਼ ਰਜਿਸਟਰ ਕੀਤਾ ਗਿਆ ਸੀ ਅਤੇ ਇਸ ਮੁਕੱਦਮੇ ਦੀ ਕਾਰਵਾਈ ਮਾਨਯੋਗ ਅਦਾਲਤ ਵਿਖੇ ਚੱਲ ਰਹੀ ਸੀ ਅਤੇ ਮਾਨਯੋਗ ਅਦਾਲਤ ਵੱਲੋਂ ਉੱਕਤ ਮਨਦੀਪ ਸਿੰਘ ਨੂੰ ਮਿਤੀ 10/11/2015 ਨੂੰ ਅਦਾਲਤ ਵਿੱਚ ਤਰੀਕ ਪਰ ਨਾ ਆਉਣ ਕਾਰਨ ਭਗੌੜਾ ਘੋਸ਼ਿਤ ਕਰ ਦਿੱਤਾ ਸੀ ਪੁਲਿਸ ਵੱਲੋਂ ਉੱਕਤ ਦੋਸ਼ੀ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਅੱਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Comments

Popular posts from this blog

ਚਾਲੀ ਮੁਕਤਿਆ ਦੇ ਪਵਿੱਤਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ’ਚ ਸ਼ਰੇਆਮ ਚੱਲ ਰਿਹਾ ਦੜ੍ਹੇ ਸੱਟੇ ਦਾ ਗੈਰਕਾਨੂੰਨੀ ਧੰਦਾ

ਗੁੰਡਾਗਰਦੀ ਕਰਨ ਵਾਲੇ ਬਾਦਲਾਂ ਦੇ ਆਰਬਿਟ ਬੱਸ ਆਪਰੇਟਰ ਤੋਂ ਮੰਗਵਾਈ ਜਨਤਕ ਮਾਫੀ

ਲੋਕ ਸੇਵਕ ਦਾ ਆਮ ਪਬਲਿਕ ਤੋਂ ਇਲਾਵਾ ਆਪਣੇ ਮਾਤਾਹਿਤ ਸਟਾਫ ਦੀਆਂ ਦੁੱਖ ਤਕਲੀਫਾਂ ਸੁਣਨਾ ਵੀ ਅਤਿ ਜਰੂਰੀ-ਐਸ ਐਸ ਪੀ ਨਿੰਬਾਲੇ