ਪੁਲਿਸ ਦੇ ਜਵਾਨਾਂ ਦੀ ਸਿਹਤ ਦਾ ਧਿਆਨ ਹਰ ਹਾਲਤ ਵਿੱਚ ਰੱਖਿਆ ਜਾਵੇਗਾ-ਐਸ ਐਸ ਪੀ ਸ੍ਰੀ ਮੁਕਤਸਰ ਸਾਹਿਬ

9PB NEWS:-ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ ) ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਕਰਮਚਾਰੀਆਂ ਨੂੰ ਅਨੁਸ਼ਾਸ਼ਨ ਵਿੱਚ ਪ੍ਰੱਪਕ ਅਤੇ ਆਪਣੇ ਕਿੱਤੇ ਪ੍ਰਤੀ ਮਾਹਿਰ ਕਰਨ ਦੇ ਮੰਤਵ ਨਾਲ ਜਿਲਾ ਪੁਲਿਸ ਲਾਈਨ ਵਿਖੇ ਬੀਤੇ ਕੁਝ ਸਮੇਂ


ਤੋਂ ਹਫਤਾਵਰੀ ਪ੍ਰੇਡ ਕਰਵਾਈ ਜਾ ਰਹੀ ਹੈ। ਇਸ ਜਿਲਾ ਦੇ ਪੁਲਿਸ ਮੁਖੀ ਸ੍ਰੀ ਧਰੂਮਨ ਐਚ ਨਿੰਬਾਲੇ ਆਈ ਪੀ ਐਸ ਵੱਲੋਂ ਇਸ ਪ੍ਰੇਡ ਦੀ ਇੰਸਪੈਕਸ਼ਨ ਦੌਰਾਨ ਇਹ ਮਹਿਸੂਸ ਕੀਤਾ ਕਿ ਪੁਲਿਸ ਦੇ ਜਵਾਨ ਅਗਿਆਨਤਾ ਕਾਰਨ ਕਾਫੀ ਗਿਣਤੀ ਵਿੱਚ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹਨ ਅਤੇ ਉਹ ਕਠਿਨ ਪ੍ਰਸਥਤਿਆਂ ਵਿੱਚ ਹੀ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਇਸ ਲਈ ਉਹਨਾਂ ਵੱਲੋਂ ਨਿੱਜੀ ਦਿਲਚਸਪੀ ਲੈ ਕੇ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮਸ਼ਵਰਾ ਕਰਕੇ ਸਥਾਨਿਕ ਪੁਲਿਸ ਲਾਈਨ ਵਿਖੇ ਪੁਲਿਸ ਦੇ ਜਵਾਨਾਂ ਤੇ ਅਧਿਕਾਰੀਆਂ ਲਈ ਇੱਕ ਵਿਸ਼ੇਸ਼ ਸਿਹਤ ਜਾਗਰੂਕਤਾ ਤੇ ਮੁਫਤ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਚੈੱਕਅਪ ਕੈਂਪ ਵਿੱਚ 256 ਤੋ ਵੱਧ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਰੀਰਾਂ ਦੀ ਜਾਂਚ ਕੀਤੀ ਗਈ, ਉਹਨਾਂ ਦਾ ਬੱਲਡ ਪ੍ਰੈਸ਼ਰ, ਸ਼ੂਗਰ ਲੈਵਲ, ਦਿਲ ਦੀ ਧੜਕਨ ਅਤੇ ਜੋੜਾਂ ਦੀ ਸੋਜਸ਼ ਆਦਿ ਦੀ ਚੈਕਿੰਗ ਕੀਤੀ ਗਈ।ਇਸ ਮੌਕੇ ਡਾ: ਸੁਨੀਲ ਅਰੋੜਾ ਤੇ ਡਾ: ਨਵਰੋਜ ਗੋਇਲ ਜੋ ਇਹ ਦੋਨੋ ਡਾਕਟਰ ਐਮ ਡੀ ਸਨ ਤੇ ਸਰਕਾਰੀ ਹਸਪਤਾਲ ਤੋਂ ਆਪਣੀ ਸਮੁੱਚੀ ਟੀਮ ਸਮੇਤ ਪੁਲਿਸ ਲਾਈਨ ਵਿਖੇ ਪਹੁੰਚੇ ਸਨ। ਇਹਨਾਂ ਵੱਲੋਂ 400 ਦੇ ਕ੍ਰੀਬ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਹਤ ਜਾਗਰੂਕਤਾ ਸਬੰਧੀ ਕੀਮਤੀ ਜਾਣਕਾਰੀ ਦਿੱਤੀ ਗਈ ਤੇ ਇਹ ਸਮਝਾਇਆ ਗਿਆ ਕਿ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਕਿਸ ਪ੍ਰਕਾਰ ਦੀ ਖੁਰਾਕ, ਵਰਜਿਸ਼, ਆਰਾਮ ਤੇ ਡਾਕਟਰੀ ਸਲਾਹ ਮਸ਼ਵਰੇ ਦੀ ਜਰੂਰਤ ਹੰੁਦੀ ਹੈ। ਇਸਤੋਂ ਬਾਅਦ ਇਹਨਾਂ ਡਾਕਟਰਾਂ ਵੱਲੋਂ ਜਨਰਲ ਚੈਕਅੱਪ ਤੋਂ ਬਾਅਦ ਕਿਸੇ ਬਿਮਾਰੀ ਤੋਂ ਗ੍ਰਸਤ ਪਾਏ ਗਏ ਪੁਲਿਸ ਕਰਮਚਾਰੀਆਂ ਨੂੰ ਵੱਖਰੇ ਵੱਖਰੇ ਤੌਰ ਤੇ ਲਿਖਤੀ ਤੌਰ ਤੇ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਜਾਣ ਲਈ ਰੈਫਰ ਕੀਤਾ ਗਿਆ ਤਾਂ ਜੋ ਉਹਨਾਂ ਦੀਆਂ ਬਿਮਾਰੀਆਂ ਦਾ ਇਲਾਜ ਆਧੁਨਿਕ ਮਸ਼ੀਨਾਂ ਤੇ ਦਵਾਈਆਂ ਰਾਂਹੀ ਕੀਤਾ ਜਾ ਸਕੇ।ਇਸ ਜਾਗਰੂਕਤਾ ਕੈਂਪ ਵਿੱਚ ਵਿੱਲਖਣ ਗੱਲ ਇਹ ਰਹੀ ਕਿ ਇਸ ਮੌਕੇ ਮਾਹਰ ਡਾਕਟਰਾਂ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਇਹ ਸਮਝਾਇਆ ਗਿਆ ਕਿ ਜੇਕਰ ਤੁਸੀਂ ਕਿਧਰੇ ਵੀ ਡਿਊਟੀ ਕਰ ਰਹੇ ਹੋ ਅਤੇ ਤੁਹਾਡੇ ਕਿਸੇ ਸਾਥੀ ਕਰਮਚਾਰੀ ਨੂੰ ਅਚਾਨਕ

ਕੋਈ ਸੱਟ ਲੱਗ ਜਾਂਦੀ ਹੈ , ਹਰਟ ਅਟੈਕ ਆ ਜਾਂਦਾ ਹੈ, ਚੱਕਰ ਆ ਜਾਂਦਾ ਹੈ ਜਾਂ ਉਹ ਕਿਸੇ ਕਾਰਨ ਬੇਹੋਸ਼ੀ ਦੀ ਅਵਸਥਾ ਵਿੱਚ ਚਲਾ ਜਾਂਦਾ ਹੈ ਤਾਂ ਤੁਸੀਂ ਆਪਣੇ ਸਾਥੀ ਨੂੰ ਕਿਸ ਪ੍ਰਕਾਰ ਮੁੱਢਲੀ ਸਹਾਇਤਾ ਪ੍ਰਦਾਨ ਕਰ ਸਕਦੇ ਹੋ ਜਾਂ ਅਜਿਹਾ ਹੀ ਕਿਸੇ ਆਮ ਪਬਲਿਕ ਦੇ ਵਿਅਕਤੀ ਨਾਲ ਵਾਪਰਨ ਤੇ ਤੁਸੀਂ ਉਸਦੀ ਕਿਸ ਪ੍ਰਕਾਰ ਡਾਕਟਰ ਕੋਲ ਲੈ ਕੇ ਜਾਣ ਤੱਕ ਮੱਦਦ ਕਰ ਸਕਦੇ ਹੋ। ਇਸ ਮੌਕੇ ਸਰਵ ਸ੍ਰੀ ਜਗਦੀਸ਼ ਬਿਸ਼ਨੋਈ ਕਪਤਾਨ ਪੁਲਿਸ ਸਥਾਨਿਕ, ਮੋਹਨ ਲਾਲ ਕਪਤਾਨ ਪੁਲਿਸ ਇਨਵੈਸਟੀਗੇਸ਼ਨ, ਰਸ਼ਪਾਲ ਸਿੰਘ, ਮਾਨਵਜੀਤ ਸਿੰਘ, ਨਰਿੰਦਰ ਸਿੰਘ ਤੇ ਅਮਰਜੀਤ ਸਿੰਘ(ਸਾਰੇ ਡੀ ਐਸ ਪੀਜ਼) ਵਿਸ਼ੇਸ ਤੌਰ ਤੇ ਹਾਜਿਰ ਸਨ।

Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !