ਜਿਨ੍ਹਾਂ ਟਰੱਕ ਅਪਰੇਟਰਾਂ ਦੀ ਰੋਟੀ ਵਿੱਚ ਮਾਰੀ ਲੱਤ ਉਕਤ ਟਰੱਕ ਯੂਨੀਅਨ ਦੇ ਪ੍ਰਧਾਨ/ਮੈਬਰ ਬਨਣ ਲਈ ਕਰਦੇ ਨੇ ਆਪ ਦੀ ਚਾਕਰੀ

 ਉਕਤ ਵਿਅਕਤੀਆ ਨੇ ਨਿੱਜੀ ਲਾਲਚ ਖਾਤਰ ਕੀਤਾ ਸੀ ਤਕਰੀਬਨ 900 ਅਪਰੇਟਰਾਂ ਨੂੰ ਰੋਟੀ ਤੋਂ ਵਾਂਝੇ

ਸਮੂਹ ਟਰੱਕ ਅਪਰੇਟਰਾਂ ਦੀ ਐਮ.ਐਲ.ਏ ਮੁਕਤਸਰ ਨੂੰ ਅਪੀਲ ਉਕਤ ਅਜਿਹੇ ਵਿਅਕਤੀਆਂ ਤੋਂ ਕਰਨ ਕਿਨਾਰਾ

ਸ਼੍ਰੀ ਮੁਕਤਸਰ ਸਾਹਿਬ ( ਮਨਪ੍ਰੀਤ ਮੋਨੂੰ ) ਪਿਛਲੇ ਪੰਜ ਸਾਲ ਪਹਿਲ੍ਹਾਂ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਗੁੱਟਕਾ ਸਾਹਿਬ ਹੱਥ ’ਚ ਫੜ੍ਹ ਕੇ ਝੂਠੀਆ ਸਹੋਾ ਖਾਕੇ ਪੰਜਾਬ ਦੀ ਸੱਤਾ ’ਚ ਆਏ ਸਨ ਅਤੇ ਆਉਦਿਆ ਹੀ ਉਕਤ ਨੇ ਪੰਜਾਬ ਦੇ ਵਸਨੀਕਾਂ ਨੂੰ ਕਾਫੀ ਪ੍ਰੇਸ਼ਾਨ ਆਦਿ ਕੀਤਾ ਸੀ, ਜਿਸ ਤੋ ਬਾਅਦ ਪੰਜਾਬ ਦੇ ਵਾਸਨੀਕ ਪੰਜਾਬ ’ਚ ਬਦਲਾਅ ਲਿਅਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ’ਚ ਲੈ ਕੇ ਆਏ । ਹੁਣ ਗੱਲ ਕਰੀਏ ਉਨ੍ਹਾਂ ਵਿਅਕਤੀਆਂ ਦੀ ਜਿਹੜ੍ਹੇ ਹਰ ਸਰਕਾਰ ’ਚ ਹੀ ਆਪਣਾ ਮੁਨਾਫਾ ਕਮਾਉਦੇ ਆਏ ਹਨ । ਉਕਤ ਵਿਅਕਤੀ ਪਹਿਲ੍ਹਾਂ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਸ਼੍ਰੀ ਮੁਕਤਸਰ ਸਾਹਿਬ ਦੀ ਟਰੱਕ ਯੂਨੀਅਨ ਨੂੰ ਨਿੱਜੀ ਮਿੱਲ ਦੇ ਸਰਮਾਏਦਾਰਾਂ ਦੇ ਹੱਥਾਂ ’ਚ ਸੋਪ ਅਤੇ ਤਕਰੀਬਨ 900 ਟਰੱਕ ਅਪਰੇਟਰਾਂ ਦੀ ਰੋਟੀ ’ਚ ਲੱਤ ਮਾਰ ਕੇ ਮੋਟੇ ਰੁਪਏ ਕਮਾਏ ਅਤੇ ਜਦ ਪੰਜਾਬ ਅੰਦਰ ਸਿਆਸੀ ਹਵਾ ਬਦਲੀ ਤਾਂ ਚੋਣਾਂ ਤੋ ਤਕਰੀਬਨ ਇੱਕ ਮਹੀਨਾਂ ਪਹਿਲ੍ਹਾਂ ਆਮ ਆਦਮੀ ਪਾਰਟੀ ਦੀ ਗੋਦ ’ਚ ਬੈਠੇ ਤਾਂ ਜੋਕਿ ਨਵੀ ਸਰਕਾਰ ਸੱਤਾ ’ਚ ਆਉਣ ’ਤੇ ਟਰੱਕ ਯੂਨੀਅਨ ਦੇ ਪ੍ਰਧਾਨ/ਮੈਂਬਰ ਬਣ ਕੇ ਫਿਰ ਤੋ ਮੋਟੇ ਪੈਸੇ ਬਣਾ ਸਕਣ । ਮਾਮਲਾ ਇੰਝ ਸੀ ਕੁਝ ਟਰੱਕ ਉਪਰੇਟਰ ਨੇ ਸਾਡੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ’ਚ ਕਾਂਗਰਸ ਦੀ ਸਰਕਾਰ ਸੱਤਾ ’ਚ ਆਉਦਿਆ ਹੀ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆ ਸਨ ਅਤੇ ਉਸ ਵਕਤ ਕੁਝ ਕਾਂਗਰਸੀ ਵਿਅਕਤੀਆ ਟਰੱਕ ਯੂਨੀਅਨ ਨੂੰ ਸ਼ਹਿਰ ਦੇ ਨਜ਼ਦੀਕ ਪੈਦੀ ਨਿੱਜੀ ਮਿੱਲ ਨੂੰ ਮੋਟੇ ਰੁਪਿਆ ’ਚ ਵੇਚ ਕੇ ਪੂਰੇ ਪੰਜ ਸਾਲ ਕਾਲੀ ਕਮਾਈ ਕੀਤੀ ਅਤੇ ਜਦ ਹੁਣ ਪੰਜਾਬ ਟਰੱਕ ਯੂਨੀਅਨ ਬਹਾਲ ਹੋਣ ਲੱਗੀਆ ਹਨ ਤਾਂ ਉਕਤ ਵਿਅਕਤੀ ਕਾਂਗਰਸ ਪਾਰਟੀ ਦੀ ਪਿੱਠ ’ਤੇ ਛੂਰਾ ਮਾਰ ਕੇ ਆਮ ਆਦਮੀ ਪਾਰਟੀ ’ਚ ਜਾ ਰਲੇ ਹਨ । ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆ ਨੇ ਪਹਿਲ੍ਹਾਂ ਟਰੱਕ ਅਪਰੇਟਰਾਂ ਦੀ ਪਿੱਠ ’ਚ ਛੂਰਾ ਮਾਰਿਆ ਅਤੇ ਬਾਅਦ ’ਚ ਕਾਂਗਰਸ ਪਾਰਟੀ ਦੇ ? ਅੱਜ ਦੇ ਸਮੇਂ ਦੁਬਾਰਾ ਫਿਰ ਟਰੱਕ ਯੂਨੀਅਨ ਦੀ ਪ੍ਰਧਾਨਗੀ ਲਈ ਤਰਲੋ ਮੱਛੀ ਹੋ ਰਹੇ ਹਨ । ਉਕਤ ਟਰੱਕ ਅਪਰੇਟਰਾਂ ਨੇ ਆਮ ਆਦਮੀ ਪਾਰਟੀ ਸ਼੍ਰੀ ਮੁਕਤਸਰ ਸਾਹਿਬ ਦੇ ਐਮ.ਐਲ.ਏ ਜਗਦੀਪ ਸਿੰਘ “ਕਾਕਾ ਬਰਾੜ੍ਹ” ਨੂੰ ਅਪੀਲ ਕੀਤੀ ਕਿ ਅਜਿਹੇ ਵਿਅਕਤੀਆ ਤੋ ਕਿਨਾਰਾ ਕਰਨ ਜਿਹੜ੍ਹੇ ਵਿਅਕਤੀਆ ਨੇ ਪੰਜ ਸਾਲ ਪਹਿਲ੍ਹਾਂ 900 ਦੇ ਕਰੀਬ ਟਰੱਕ ਅਪਰੇਟਰਾਂ ਨੂੰ ਭੁੱਖੇ ਮਰਨ ਲਈ ਮਜਬੂਰ ਕੀਤਾ । ਉਨ੍ਹਾਂ ਕਿਹਾ ਇਨ੍ਹਾਂ ਕੁਝ ਕੁ ਵਿਅਕਤੀਆ ਕਾਰਨ ਬਹੁਤੇ ਵਿਅਕਤੀਆ ਦੇ ਟਰੱਕ ਕਬਾੜ੍ਹ ’ਚ ਵੇਚਣੇ ਪਏ ਸਨ । ਅਜਿਹੇ ਵਿਅਕਤੀਆ ਨੂੰ ਟਰੱਕ ਯੂਨੀਅਨ ਤੋਂ ਦੂਰ ਰੱਖਿਆ ਜਾਵੇ ਅਤੇ ਟਰੱਕ ਯੂਨੀਅਨ ਨੂੰ ਦੁਬਾਰਾ ਬਹਾਲ ਕਰਕੇ ਸਾਡੀ ਰੋਜੀ ਰੋਟੀ ਨੂੰ ਦੁਬਾਰਾ ਚਲਾਇਆ ਜਾਵੇ।


Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !