ਰੈਸਟ ਹਾਊਸ ਵਿਖੇ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਨੇ ਸੁਣੀਆ ਸ਼ਿਕਾਇਤਾ

ਅਧਿਕਾਰੀਆ ਨੂੰ ਮਸਲੇ ਹੱਲ ਕਰਨ ਦੇ ਦਿੱਤੇ ਹੁਕਮ, 15 ਦਿਨਾ ਚ ਮੰਗੀ ਰਿਪੋਰਟ

ਐਸਸੀ ਵਰਗ ਦੀਆ ਸ਼ਿਕਾਇਤਾ ਨੂੰ ਲੈ ਕਿ ਲਾਪ੍ਰਵਾਹੀ ਬਰਦਾਸ਼ਤ ਨਹੀ: ਪੂਨਮ ਕਾਂਗੜਾ

9PB NEWS:- ਸ਼੍ਰੀ ਮੁਕਤਸਰ ਸਾਹਿਬ(BALKARAN KAULDHAR)  PUNJAB ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੇ ਮੈਂਬਰ ਸ਼੍ਰੀਮਤੀ ਪੂਨਮ ਕਾਂਗੜਾ ਸਥਾਨਕ ਰੈਸਟ ਹਾਊਸ ਵਿਖੇ ਪਹੁੰਚੇ ਜਿੱਥੇ ਉਹਨਾ ਪਿਛਲੇ ਲੰਮੇ ਸਮੇ ਤੋ ਐਸ ਸੀ ਵਰਗ


ਦੀਆ ਪੈਂਡਿੰਗ ਪਈਆ ਸ਼ਿਕਾਇਤਾ ਸੁਣੀਆ ਅਤੇ ਤੁਰੰਤ ਅਧਿਕਾਰੀਆ ਨੂੰ ਠੋਸ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਿਸ ਦੀ ਰਿਪੋਰਟ 15 ਦਿਨਾ ਦੇ ਅੰਦਰ ਅੰਦਰ ਐਸ ਸੀ ਕਮਿਸ਼ਨ ਦੇ ਦਫਤਰ ਸਿਵਲ ਸਕੱਤਰੇਤ ਚੰਡੀਗੜ ਵਿਖੇ ਪੇਸ਼ ਕਰਨ ਦੀ ਹਿਦਾਇਤ ਕੀਤੀ।

ਇਸ ਮੋਕੇ ਪ੍ਰਾਪਤ ਇਕ ਸਿਕਾਇਤ ਵਿਚ ਨਿਜੀ ਪ੍ਰਾਇਵੇਟ ਸਕੂਲ ਵੱਲੋਂ ਐਸ ਸੀ ਸਮਾਜ ਦੇ ਪਰਿਵਾਰ ਨਾਲ ਦੁਰ ਵਿਵਹਾਰ ਕਰਨ ਅਤੇ ਜਾਤੀ ਸੂਚਕ ਸਬਦ ਬੋਲਣ ਤੇ ਕਮਿਸ਼ਨ ਵੱਲੋਂ ਪੁਲਿਸ ਨੂੰ ਨਿਰੋਲ ਜਾਂਚ ਕਰਨ ਅਤੇ 10 ਮਈ ਤੱਕ ਇਸ ਸਬੰਧੀ ਰਿਪੋਟ ਕਮਿਸ਼ਨ ਪਾਸ ਪੇਸ਼ ਕਰਨ ਦੀ ਹਦਾਇਤ ਕੀਤੀ।

ਇਸ ਮੌਕੇ ਵਿਕਰਮ ਸਿੰਘ ਜੋ ਕਿ ਰੀੜ ਦੀ ਹੱਡੀ ਦੇ ਮਣਕਿਆ ਤੋ ਪੀੜਤ ਹੈ ਨੇ ਵੀ ਅਪਣਾ ਪਖ ਰੱਖਿਆ ਇਸ ਤੋ ਇਲਾਵਾ ਹੋਰ ਵੀ ਸ਼ਿਕਾਇਤ ਕਰਤਾ ਦੀਆ ਸ਼ਿਕਾਇਤਾ ਸੁਣੀਆ ਇਸ ਮੌਕੇ ਸ਼੍ਰੀਮਤੀ ਪੂਨਮ ਕਾਂਗੜਾ ਨੇ ਕਿਹਾ ਕਿ ਦੋਸ਼ੀਆ ਵਿਰੁੱਧ ਕਾਰਵਾਈ ਕਰਨ ਅਧਿਕਾਰੀ ਉਹਨਾ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਕਈ ਗੰਭੀਰ ਮਸਲਿਆ ਦੀਆ ਸ਼ਿਕਾਇਤਾ ਵੀ ਲੰਬਾ ਸਮੇ ਤੋ ਲਮਕ ਦੀਆ ਰਹਿਦੀਆ ਹਨ ਜਿਸ ਕਾਰਨ ਅਜਿਹੀਆ ਸਮੱਸਿਆਵਾ ਪੇਦਾ ਕਰਨ ਵਾਲੇ ਅਨਸਰਾ ਦੇ ਹੌਂਸਲੇ ਹੋਰ ਵੀ ਵੱਧ ਜਾਂਦੇ ਹਨ ਸ਼੍ਰੀਮਤੀ ਪੂਨਮ ਕਾਂਗੜਾ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆ ਨੂੰ ਤਾੜਨਾ ਕੀਤੀ ਕਿ ਉਹ ਐਸ ਸੀ ਵਰਗ ਦੀਆ ਸ਼ਿਕਾਇਤਾ ਦਾ ਤੁਰੰਤ ਨਿਪਟਾਰਾ ਕਰਨ।

 ਇਸ ਮੌਕੇ ਅਮਰਜੀਤ ਸਿੰਘ ਡੀ ਐਸ ਪੀ ਸ਼੍ਰੀ ਮੁਕਤਸਰ ਸਾਹਿਬ, ਕਰਮਜੀਤ ਸਿੰਘ ਗਰੇਵਾਲ ਐਸ ਐਚ ਓ ਸਿਟੀ, ਜਗਮੋਹਨ ਸਿੰਘ ਮਾਨ ਜਿਲਾ ਭਲਾਈ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਤੋ ਇਲਾਵਾ ਬਾਬੂ ਸਿੰਘ ਪੰਜਾਵਾ ਸਾਬਕਾ ਮੈਂਬਰ, ਕਰਨ ਕੁਮਾਰ ਓ ਐਸ ਡੀ ਮੈਡਮ ਪੂਨਮ ਕਾਂਗੜਾ, ਅਸ਼ੋਕ ਮਹਿੰਦਰਾ ਹਾਜ਼ਰ ਸਨ


Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !