Posts

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇਕ ਵਿਅਕਤੀ ਨੂੰ 01 ਕਿਲੋ ਅਫੀਮ ਸਮੇਤ ਕੀਤਾ ਕਾਬੂ

Image
ਸ੍ਰੀ ਮੁਕਤਸਰ ਸਾਹਿਬ/ਲੰਬੀ,ਜੂਨ 28 ( ਬੂਟਾ ਸਿੰਘ )ਸ੍ਰੀ ਧਰੁਮਨ ਐਚ ਨਿੰਬਾਲੇ ਆਈ.ਪੀ.ਐਸ ਐਸ.ਐਸ.ਪੀ, ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਗਈ ਹੈ।ਜਿਸ ਤਹਿਤ ਸ੍ਰੀ ਮੋਹਨ ਲਾਲ ਐਸ.ਪੀ (ਇੰਨਵੈ:) ਅਤੇ ਸ੍ਰੀ ਜਸਪਾਲ ਸਿੰਘ ਡੀ.ਐਸ.ਪੀ, ਮਲੋਟ ਜੀ ਦੀ ਯੋਗ ਅਗਵਾਈ ਹੇਠ ਐਸ.ਆਈ ਮਨਿੰਦਰ ਸਿੰਘ ਨੰਬਰ ਅਤੇ ਪੁਲਿਸ ਪਾਰਟੀ ਥਾਣਾ ਲੰਬੀ ਵੱਲੋਂ 27.06.22 ਨੂੰ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪੁੱਲ ਸੂਆ ਬਾਹੱਦ ਰਕਬਾ ਲੰਬੀ ਪੁੱਜੀ ਤਾ ਇੱਕ ਨੌਜਵਾਨ ਇੱਕ ਪਾਰਦਰਸ਼ੀ ਲਿਫਾਫਾ ਵਿੱਚੋਂ ਇੱਕ ਕਾਲੇ ਰੰਗ ਦਾ ਪਦਾਰਥ ਕੱਢਕੇ ਖਾ ਰਿਹਾ ਸੀ, ਜੋ ਪੁਲਿਸ ਪਾਰਟੀ ਨੂੰ ਦੇਖਕੇ ਘਬਰਾ ਕੇ ਭੱਜਣ ਲੱਗਾ ਤਾ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਹਰਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਮਕਾਨ ਨੰਬਰ 45, ਜੇ.ਪੀ ਕਲੌਨੀ, ਪਟਿਆਲਾ ਗੇਟ, ਸੰਗਰੂਰ ਦੱਸਿਆ।ਹਰਪ੍ਰੀਤ ਸਿੰਘ ਉਕਤ ਦੇ ਕਬਜ਼ਾ ਵਿਚਲੇ ਪਾਰਦਰਸ਼ੀ ਲਿਫਾਫਾ ਦੀ ਤਲਾਸ਼ੀ ਕੀਤੀ ਤਾ ਉੇਸ ਵਿੱਚੋਂ 01 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ।ਜਿਸਤੇ ਮੁਕੱਦਮਾ ਨੰਬਰ 149 ਮਿਤੀ 27.06.22 ਅ/ਧ 18ਸੀ/61/85 ਅਸਲਾ ਐਕਟ ਦੁਆਰਾ ਥਾਣਾ ਲੰਬੀ ਬਰਖਿਲਾਫ ਹਰਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਮਕਾਨ ਨੰਬਰ 45, ਜੇ.ਪੀ ਕਲੌਨੀ, ਪਟਿਆਲਾ ਗੇਟ, ਸੰਗਰੂਰ ਦਰਜ ਰਜਿਸਟਰ ਕੀਤਾ ਗਿਆ ਹੈ।ਮੁਕੱਦਮਾ ਜੇਰ ਤਫਤੀਸ਼ ਹੈ।ਦੋਸ਼ੀ ਪਾਸੋਂ ਬ੍ਰਾਮਦ ਹ...

ਆਪਣੀ ਪਤਨੀ ਨੂੰ ਤਲਾਕ ਦੇਣ ਲਈ ਡਰਾਮੇਬਾਜ਼ ਆਪਣੇ ਆਪ ਬਣਿਆ ਅਗਵਾਕਾਰ ਨਜਾਇਜ਼ ਪਿਸਤੌਲ ਸਮੇਤ ਕਾਬੂ

Image
ਸ੍ਰੀ ਮੁਕਤਸਰ ਸਾਹਿਬ,ਜੂੂਨ 28( ਬੂਟਾ ਸਿੰਘ ) ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਨੰਬਰ 107 ਮਿਤੀ 16.06.2022 ਅ/ਧ 364,365,506 ਹਿੰ:ਦੰ ਦਰਜ ਰਜਿਸਟਰ ਕੀਤਾ ਗਿਆ ਸੀ ਕਿ ਰਾਮ ਸਿੰਘ ਵਾਸੀ ਕੁਕਰੀਆਂ ਨਾ ਦੇ ਵਿਅਕਤੀ ਨੇ ਬਿਆਨ ਦਰਜ ਕਰਾਇਆ ਸੀ ਕਿ ਉਸਦਾ ਲੜਕਾ ਗਗਨਦੀਪ ਉਰਫ ਗੱਗੀ ਉਮਰ 23 ਸਾਲ ਜੋ ਪਰਮਿੰਦਰ ਕੋਰ ਪੁੱਤਰੀ ਗੁਰਦੀਪ ਸਿੰਘ ਵਾਸੀ ਬਹਾਵਲ ਵਾਲ, ਨੇੜੇ ਅਬੋਹਰ ਨਾਲ ਸ਼ਾਦੀ ਸ਼ੁਦਾ ਹੈ।ਉਸ ਨੇ ਲ਼ਿਖਾਇਆ ਸੀ ਕਿ ਮਿਤੀ 25 ਫਰਵਰੀ ਨੂੰ ਉਸਦੀ ਨੂੰਹ ਨੂੰ ਉਸਦੇ ਲੜਕੇ ਵੱਲੋਂ ਪਿੰਡ ਸ਼ਿਵਪੁਰ ਕੁਕਰੀਆਂ ਸ਼ਾਦੀ ਤੋ ਬਾਅਦ ਲਿਆਂਦਾ ਗਿਆ ਸੀ ਅਤੇ ਉਸ ਦਿਨ ਤੋਂ ਹੀ ਮੇਰੇ ਲੜਕੇ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਉਸਨੇ ਉਸ ਲੜਕੀ(ਪਰਮਿੰਦਰ ਕੋਰ ) ਨਾਲ ਵਿਆਹ ਕਰਵਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਉਸਦੇ ਲੜਕੇ ਵੱਲੋਂ ਤਲਾਕ ਨਾ ਲੈਣ ਦੀ ਸੂਰਤ ਵਿੱਚ ਮਾੜਾ ਹਸ਼ਰ ਕਰਨ ਦੀ ਚੇਤਾਵਨੀ ਦਿੱਤੀ ਸੀ ।ਮਿਤੀ 14.06.2022 ਨੂੰ ਦਿਨ ਦੇ 11:30 ਵਜੇ ਗਗਨਦੀਪ ਸਿੰਘ ਆਪਣੇ ਘਰ ਤੋ ਅਚਾਨਕ ਗਾਇਬ ਹੋ ਗਿਆ ਸੀ ਅਤੇ ਉਸਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਸੀ ।ਉਸੇ ਦਿਨ ਸ਼ਾਮ ਨੂੰ 8 ਤੋਂ 9 ਵਜੇ ਉਸਦੇ ਭਾਣਜੇ ਮਨਦੀਪ ਸਿੰਘ ਵਾਸੀ ਪਿੰਡ ਗੰਗਾ ਦੇ ਫੋਨ ਨੰਬਰ (62393-94638)ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋ ਵੱਟਸਐਪ ਮੈਸਜ ਰਾਹੀ ਗੁੰਮ ਹੋਣ ਵਾਲੇ ਗਗਨਦੀਪ ਸਿੰ੍ਹਘ ਦੇ ਮੋਬਾਈਲ ਨੰਬਰ 81968-02839 ਤੋਂ ਇੱ...

ਅੱਜ ਸ੍ਰੀ ਮੁਕਤਸਰ ਸਾਹਿਬ ਦੇ ਡੀ ਸੀ ਦਫ਼ਤਰ ਦੇ ਅੱਗੇ ਮਜ਼ਦੂਰ ਜਥੇਬੰਦੀਆਂ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ

Image
9PB NEWS:- ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ )ਅੱਜ ਸ੍ਰੀ ਮੁਕਤਸਰ ਸਾਹਿਬ ਦੇ ਡੀ ਸੀ ਦਫ਼ਤਰ ਦੇ ਅੱਗੇ ਮਜ਼ਦੂਰ ਜਥੇਬੰਦੀਆਂ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਆਪੋ ਆਪਣੀਆਂ ਮੰਗਾਂ ਦਾ ਮੰਗ ਪੱਤਰ ਡੀ ਸੀ ਨੂੰ ਦਿੱਤਾ ਗਿਆ ਮਜ਼ਦੂਰ ਜਥੇਬੰਦੀਆਂ ਅਤੇ ਬਹੁਜਨ ਸਮਾਜ ਪਾਰਟੀ ਦੀਆਂ ਮੰਗਾਂ:- ਅੱਜ ਦੀ ਮਹਿੰਗਾਈ ਨੂੰ ਦੇਖਦੇ ਹੋਏ ਗਰੀਬ ਮਜਦੂਰ ਵਰਗ ਦੀ ਦਿਹਾੜੀ ਘੱਟੋ ਘੱਟ 700/-ਰੁਪਏ ਅਤੇ ਝੋਨੇ ਦੀ ਲਵਾਈ 6000/-ਰੁਪਏ ਪ੍ਰਤੀ ਏਕੜ ਤਹਿ ਕੀਤੀ ਜਾਵੇ। ਪੜ੍ਹੇ ਲਿਖੇ ਨੌਜਵਾਨ ਜਿਨ੍ਹਾ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਨਹੀਂ ਮਿਲੀਆਂ ਉਹ ਪ੍ਰਾਈਵੇਟ ਦੁਕਾਨਾ ਅਤੇ ਫੈਕਟਰੀਆ ਵਿੱਚ 7-8 ਹਜਾਰ ਰੁਪਏ ਵਿੱਚ ਪ੍ਰਤੀ ਮਹੀਨਾ ਕੰਮ ਕਰਦੇ ਹਨ, ਉਹਨਾਂ ਦੀ ਤਨਖਾਹ ਘੱਟੋ ਘੱਟ 15,000/-ਰੁਪਏ ਕੀਤੀ ਜਾਵੇ। ਕਿਸੇ ਮਜਦੂਰ ਦੀ ਫੈਕਟਰੀ ਜਾਂ ਦੁਕਾਨ ਤੇ ਕੰਮ ਕਰਨ ਦੌਰਾਨ ਮੌਤ ਹੋ ਜਾਂਦੀ ਹੈ ਤਾ ਉਸ ਨੂੰ ਸਰਕਾਰ ਵੱਲੋਂ ਘੱਟੋ ਘੱਟ 20 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ ਅਤੇ ਉਥੇ ਕੰਮ ਕਰਦੇ ਸਮੇਂ ਦੁਰਘਟਨਾਵਸ ਸੱਟ ਲੱਗਣ ਤੇ 5 ਲੱਖ ਰੁਪਏ ਮੁਆਵਜ਼ ਦਿੱਤਾ ਜਾਵੇ। 3. ਗਰੀਬ ਵਰਗ ਕੋਲ ਮਜਦੂਰੀ ਦਾ ਇੱਕ ਸਾਧਨ ਰਿਕਸ਼ਾ ਸਬਜੀ ਰੇਹੜ ਜਾਂ ਮੋਟਰ ਸਾਇਕਲ ਰੋਹੜੀਆਂ ਵੀ ਹਨ ਉਹਨਾਂ ਦਾ ਚਲਾਣ ਨਾ ਕੱਟਿਆ ਜਾਵੇ। ਕਿਸਾਨ ਵਰਗ ਦੀ ਗੁਲਾਬੀ ਸੁੰਡੀ ਨਾਲ ਮਰੇ ਨਰਮੇ ਦਾ ਮੁਆਵਜਾ ਮਿਲ ਗਿਆ ਹੈ, ਪਰ ਗਰੀਬ ਮਜਦੂਰਾਂ ਦੇ ਨਰਮੇ ਦੀ ਚੁ...

ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ 01 ਕਿੱਲੋ ਅਫੀਮ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ

Image
9PB NEWS:-  ਸ੍ਰੀ ਮੁਕਤਸਰ ਸਾਹਿਬ (ਗੁਰਜੰਟ ਸਿੰਘ ਭੱਟੀ) ਸ੍ਰੀ ਧਰੁਮਨ ਐਚ ਨਿੰਬਾਲੇ ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਮੋਹਨ ਲਾਲ ਐੱਸ.ਪੀ (ਡੀ) ਅਤੇ ਸ੍ਰੀ ਜਸਪਾਲ ਸਿੰਘ ਡੀ ਐੱਸ ਪੀ ਮਲੋਟ ਦੀ ਅਗਵਾਈ ਹੇਠ ਐਸ.ਆਈ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਲੰਬੀ ਅਤੇ ਪੁਲਿਸ ਪਾਰਟੀ ਵੱਲੋਂ 01 ਕਿੱਲੋ ਅਫੀਮ ਸਮੇਤ 01 ਵਿਅਕਤੀ ਨੂੰ ਕੀਤਾ ਕਾਬੂ ਜਾਣਕਾਰੀ ਅਨੁਸਾਰ ਮਿਤੀ 25.06.22 ਨੂੰ ਜਦ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮਹਿਣਾ ਤੋਂ ਕਿੱਲਿਆਂਵਾਲੀ, ਵੜਿੰਗ ਖੇੜਾ ਆਦਿ ਨੂੰ ਜਾ ਰਿਹਾ ਸੀ ਤਾ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਟੀ-ਪੁਆਇੰਟ ਪਿੰਡ ਕਿਲਿਆਂਵਾਲੀ ਪੁੱਜੀ ਤਾਂ ਸੀਤੋ ਰੋਡ ਤੋਂ ਪਿੰਡ ਕਿੱਲਿਆਂਵਾਲੀ ਨੂੰ ਜਾਂਦੀ ਲਿੰਕ ਰੋਡ ਦੇ ਮੋੜ ਨਜਦੀਕ ਦਰੱਖਤਾਂ ਦੀ ਛਾਵੇਂ ਇੱਕ ਨੌਜਵਾਨ ਆਪਣੇ ਸੱਜੇ ਹੱਥ ਵਿੱਚ ਇੱਕ ਝੋਲਾ ਵਿੱਚ ਕੁੱਝ ਪਾ ਕੇ ਫੜੀ ਖੜਾ ਦਿਖਾਈ ਦਿੱਤਾ।ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਆਪਣਾ ਝੋਲਾ ਜਮੀਨ ਤੇ ਸੁੱਟ ਕੇ ਪਿੱਛੇ ਨੂੰ ਖਿਸਕਣ ਲੱਗਾ।ਜਿਸਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਦਿਨੇਸ਼ ਕੁਮਾਰ ਸਾਲਵੀ ਪੁੱਤਰ ਬਾਲੂ ਲਾਲ ਵਾਸੀ ਧਵਾਲੀਆ ਤਹਿ: ਗੰਗਰਾਰ ਜਿਲ੍ਹਾ ਚਿਤੌੜਗੜ੍ਹ (ਰਾਜਸਥਾਨ) ਦੱਸਿਆ।ਉਸ ਵੱਲੋਂ ਜਮੀਨ ਤੇ ਸੁੱਟੇ ਝੋਲਾ ਬੋਰੀ ਟਾਟ ਜਿਸਦਾ ਮੂੰਹ ਖੁੱਲਾ ਸੀ ਵਿੱਚੋਂ ਲਿਫਾਫਾ ਪਲਾਸਟਿ...

ਸਿਹਤ ਵਿਭਾਗ ਵਲੋਂ ਵਿਸ਼ਵ ਆਬਾਦੀ ਪੰਦਰਵਾੜੇ ਤਹਿਤ ਜਿਲ੍ਹਾ ਪੱਧਰੀ ਕੀਤੀ ਮੀਟਿੰਗ

Image
ਸ੍ਰੀ ਮੁਕਤਸਰ ਸਾਹਿਬ( ਬੂਟਾ ਸਿੰਘ )ਸਿਵਲ ਸਰਜਨ ਡਾ ਰੰਜੂ ਸਿੰਗਲਾ ਦੇ ਨਿਰਦੇਸ਼ਾ ਅਤੇ ਯੋਗ ਅਗਵਾਈ ਹੇਠ ਵਿਸ਼ਵ ਅਬਾਦੀ ਪੰਦਰਵਾੜੇ ਨਾਲ ਸਬੰਧਤ ਜਿਲ੍ਹੇ ਦਾ ਸਾਰੇ ਫੀਲਡ ਸਟਾਫ ਦੀ ਇਕ ਜਿਲ੍ਹਾ ਪੱਧਰੀ ਬੈਠਕ ਦਫਤਰ ਸਿਵਲ ਸਰਜਨ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿਚ ਜਿਲ੍ਹਾ ਟੀਕਾਕਰਨ ਅਫਸਰ ਡਾ. ਵੰਦਨਾ ਬਾਂਸਲ ਅਤੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਮੰਦਰ ਸਿੰਘ ਅਤੇ ਵੱਖ ਵੱਖ ਸਿਹਤ ਸੰਸਥਾਵਾ ਦੇ ਕਰਮਚਾਰੀ ਮੌਜੂਦ ਸਨ। ਸਿਵਲ ਸਰਜਨ ਡਾ। ਰੰਜੂ ਸਿੰਗਲਾ ਵੱਲੋਂ ਸਾਰੇ ਹੀ ਫੀਲਡ ਸਟਾਫ ਨੂੰ ਆਪਣੇਆਪਣੇ ਏਰੀਏ ਦੇ ਲੋਕਾਂ ਨੂੰ ਫੈਮਲੀ ਪਲੈਨਿੰਗ ਦੇ ਪੱਕੇ ਸਾਧਨਾਂ ਜਿਵੇਂ ਕਿ ਨਲਬੰਦੀ ਅਤੇ ਨਸਬੰਦੀ ਕਰਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ ਗਿਆ।ਉਨ੍ਹਾ ਕਿਹਾ ਕਿ ਸਿਹਤ ਵਿਭਾਗ ਵਲੋਂ 27 ਜੂਨ ਤੋਂ 10 ਜੁਲਾਈ ਤੱਕ ਦੰਪਤੀ ਸੰਪਰਕ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਯੋਗ ਜੋੜਿਆਂ ਤੱਕ ਪਹੁੰਚ ਕਰਕੇ ਉਨ੍ਹਾ ਨੂੰ ਪਰਿਵਾਰ ਨਿਯੋਜਨ ਦੇ ਸਾਧਨ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ 11 ਜੁਲਾਈ ਤੋਂ 25 ਜੁਲਾਈ ਤੱਕ ਅਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾਵੇਗਾ ਜਿਸ ਤਹਿਤ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਪਰਿਵਾਰ ਨਿਯੋਜਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ । ਉਨ੍ਹਾਂ ਨੇ ਕਿਹਾ ਕਿ ਫੈਮਿਲੀ ਪਲੈਨਿੰਗ ਰਾਹੀਂ ਵੱਧਦੀ ਹੋਈ ਆਬਾਦੀ ਨੂੰ ਸਥਿਰ ਰੱਖਿਆ ਜਾ ਸਕਦਾ ਹੈ। ਜਿੱਥੇ ਇਸ ਨਾਲ ਪਰਿਵਾਰ ਆਰਥਿਕ ਤੌਰ ਤੇ ਮਜਬੂਤ ਹੋਣਗੇ ਉੱਥੇ ਹੀ ਦੇਸ਼ ਦੇ ਕੁਦਰਤੀ ਸਾਧਨਾਂ ਦ...

ਜਲਾਲਾਬਾਦ ਰੋਡ ਤੋਂ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਆਇਆ ਪੁਲਿਸ ਅੜਿੱਕੇ

Image
ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ ) ਜ਼ਿਲਾ ਪੁਲਿਸ ਨੇ ਜਲਾਲਾਬਾਦ ਰੋਡ ਤੋਂ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ । ਦੱਸਦੇ ਹਨ ਕਿ ਪੁਲਿਸ ਟੀਮ ਗਸ਼ਤ ਦੇ ਸਬੰਧ ਚ ਜਲਾਲਾਬਾਦ ਰੋਡ ਤੇ ਮੌਜੂਦ ਸੀ ਕਿ ਸਾਹਮਣੋਂ ਦੀ ਆ ਰਹੇ ਇੱਕ ਨੌਜਵਾਨ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਜਦੋਂ ਉਸਦੇ ਹੱਥ 'ਚ ਫੜੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇੱਕ ਹਜਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।ਤਫਤੀਸ਼ੀ ਅਫਸਰ ਐਸਆਈ ਜਗਦੀਸ਼ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਅਜੈ ਕੁਮਾਰ ਵਾਸੀ ਮਹਿਮਾ ਬਸਤੀ ਬੂੜਾਗੁੱਜਰ ਰੋਡ ਮੁਕਤਸਰ ਵਜੋਂ ਹੋਈ ਹੈ। ਜਿਸਦੇ ਖਿਲਾਫ ਥਾਣਾ ਸਿਟੀ ਵਿਖੇ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨਾ ਇੱਕ ਕਾਨੂੰਨੀ ਪ੍ਰਕਰਿਆ :- ਐਸ.ਐਸ.ਪੀ.ਨਿੰਬਾਲੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ

Image
ਸ੍ਰੀ ਮੁਕਤਸਰ ਸਾਹਿਬ(  ਬਲਕਾਰ ਸਿੰਘ ਕੌਲਧਾਰ) ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਬੀਤੇ ਸਮੇਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਨੂੰ ਖਤਮ ਕਰਨ ਲਈ ਪੁਲਿਸ ਵਿਭਾਗ ਵੱਲੋਂ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆ ਹਨ। ਇਸ ਮਕਸਦ ਦੀ ਪੂਰਤੀ ਲਈ ਇਸ ਜਿਲ੍ਹਾ ਦੇ ਪੁਲਿਸ ਮੁੱਖੀ ਸ੍ਰੀ ਧਰੂਮਨ ਐੱਚ ਨਿੰਬਾਲੇ ਆਈ.ਪੀ.ਐਸ ਆਪਣੀ ਖੁੱਦ ਦੀ ਕਮਾਂਡ ਹੇਠ ਇੱਕ ਵਿਸ਼ੇਸ਼ ਰਣਨੀਤੀ ਬਣਾ ਕੇ ਜਿਲ੍ਹਾ ਭਰ ਦੇ ਥਾਣਾ ਮੁੱਖੀਆਂ ਅਤੇ ਗਜਟਿਡ ਪੁਲਿਸ ਅਫਸਰਾਂ ਨੂੰ ਸਮੇਂ ਸਮੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ। ਇਸ ਦੇ ਸਿੱਟੇ ਵੱਜੋਂ ਪਿਛਲੇ ਕੁਝ ਸਮੇਂ ਅੰਦਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬ੍ਰਾਮਦਗੀ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਭਾਵੇਂ ਕਿ ਜਿਲ੍ਹਾ ਪੁਲਿਸ ਵੱਲੋਂ ਬ੍ਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਬਕਾਇਦਾ ਸੀਲ ਬੰਦ ਪਾਰਸਲਾਂ ਅਤੇ ਉੱਚ ਪੱਧਰ ਸੁਰੱਖਿਆ ਅਤੇ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ ਅਤੇ ਇਸ ਪ੍ਰਕਾਰ ਸਟੋਰ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਵਿਭਾਗ ਦੇ ਸੀਨੀਅਰ ਅਫਸਰਾਂ ਵੱਲੋਂ ਸਮੇ ਸਮੇ ਚੈੱਕ ਵੀ ਕੀਤਾ ਜਾਂਦਾ ਹੈ, ਪ੍ਰੰਤੂ ਇੰਨ੍ਹਾ ਨਸ਼ੀਲੇ ਪਦਾਰਥਾਂ ਨੂੰ ਅਦਾਲਤੀ ਪ੍ਰਤੀਕ੍ਰਿਆ ਵਿੱਚ ਗੁਜ਼ਰਨ ਤੋਂ ਬਾਅਦ ਨਸ਼ਟ ਕਰਨਾ ਵੀ ਜਰੂਰੀ ਹੋ ਜਾਂਦਾ ਹੈ। ਇਸ ਸਬੰਧੀ ਸਮੇਂ ਸਮੇਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਲੋੜੀਂਦੇ ਦਿਸ਼ਾ ਨਿਰਦੇਸ਼ ਤਹਿਤ ਇਕ ਕਮੇਟੀ ਬਣਾਈ ਗਈ ਅਤੇ ਐਨ.ਡ...

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ 01.500 ਕਿੱਲੋ ਗ੍ਰਾਮ ਅਫੀਮ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ

Image
9PB NEWS:-  ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ ) ਸ੍ਰੀ ਧਰੁਮਣ ਐਚ ਨਿੰਬਾਲੇ ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਮੋਹਨ ਲਾਲ ਐੱਸ.ਪੀ (ਡੀ) ਅਤੇ ਸ੍ਰੀ ਜਸਪਾਲ ਸਿੰਘ ਡੀ ਐੱਸ ਪੀ ਮਲੋਟ ਦੀ ਅਗਵਾਈ ਹੇਠ ਐਸ.ਆਈ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਲੰਬੀ ਵੱਲੋਂ 1.500 ਗ੍ਰਾਮ ਅਫੀਮ ਸਮੇਤ 01 ਵਿਅਕਤੀ ਨੂੰ ਕੀਤਾ ਕਾਬੂ ਜਾਣਕਾਰੀ ਅਨੁਸਾਰ ਮਿਤੀ 18.06.2022 ਨੂੰ ਦੌਰਾਨੇ ਗਸ਼ਤ ਵਾ ਚੈਕਿੰਗ ਅਤੇ ਸ਼ੱਕੀ ਪੁਰਸ਼ਾਂ ਦੇ ਸਬੰਧ ਪਿੰਡ ਲੰਬੀ,ਖਿਉਵਾਲੀ,ਮਿਠੜੀ ਬੁਧਗਿਰ,ਸਿੰਘੇਵਾਲਾ ਤੋ ਹੁੰਦੇ ਹੋਏ ਲਿੰਕ ਰੋਡ ਰਾਹੀ ਮੰਡੀ ਕਿਲਿਆਵਾਲੀ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਮੰਡੀ ਕਿਲਿਆਵਲੀ ਤੋ ਕਰੀਬ 03 ਕਿਲੋਮੀਟਰ ਪਿੱਛੇ ਸੀ ਤਾਂ ਸਾਹਮਣੇ ਤੋਂ ਇੱਕ ਮੋਨਾ ਆਦਮੀ ਜਿਸ ਦੇ ਮੋਢਿਆ ਵਿੱਚ ਪਿੱਠੂ ਬੈਗ ਪਾਇਆ ਹੋਇਆ ਸੀ ਅਚਾਨਕ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਆਪਣੇ ਸੱਜੇ ਹੱਥ ਪਹੀ ਨੂੰ ਖਿਸਕਨ ਲੱਗਾ। ਜਿਸਨੂੰ ਸਾਥੀ ਕ੍ਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਹੀਰਾ ਲਾਲ ਪੁੱਤਰ ਮਾਂਗੇ ਲਾਲ ਪੁੱਤਰ ਦੇਵਾ ਜੀ ਵਾਸੀ ਰਾਤੀ ਖੇੜਾ, ਥਾਣਾ ਗਰੋਠ, ਜਿਲ੍ਹਾ ਮੰਦਸੋਰ, ਮੱਧ ਪ੍ਰਦੇਸ਼ ਦੱਸਿਆ ਅਤੇ ਉਸਦੇ ਕਬਜਾ ਵਿਚਲੇ ਪਿੱਠੂ ਬੈਗ ਹਸਬ ਦੀ ਜਾਬਤਾ ਤਲਾਸ਼ੀ ਕੀਤੀ ਤਾਂ ਵਿੱਚੋ ਇਕ ਮੋਮੀ ਲਿਫਾਫਾ ਵਿਚੋਂ 01 ਕਿਲੋ 500 ਗ੍ਰਾਮ ਅਫੀਮ ਬ੍ਰਾਮਦ ਹੋਣ ਤੇ ਮੁਕੱਦਮ...

ਪੁੱਟੇ ਹੋਏ ਮੀਟਰ ਵਾਪਸ ਲਵਾਉਣ ਲਈ ਅੱਜ ਸਰਾਏਨਾਗਾ ਬਿਜਲੀ ਦਫ਼ਤਰ ਵਿੱਚ ਐੱਸਡੀਓ ਕੋਲ ਫਾਈਲਾਂ ਕਰਵਾਈਆਂ ਜਮ੍ਹਾ

Image
9PB NEWS:-  ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ ) ਭੁੱਟੀ ਵਾਲਾ ਦੇ ਖੇਤ ਮਜ਼ਦੂਰਾਂ ਵੱਲੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਮਜ਼ਦੂਰ ਘਰਾਂ ਵਿੱਚੋਂ ਪੁੱਟੇ ਹੋਏ ਮੀਟਰ ਵਾਪਸ ਲਵਾਉਣ ਲਈ ਅੱਜ ਸਰਾਏਨਾਗਾ ਬਿਜਲੀ ਦਫ਼ਤਰ ਵਿੱਚ ਐੱਸਡੀਓ ਕੋਲ ਫਾਈਲਾਂ ਜਮ੍ਹਾ ਕਰਵਾਈਆਂ ਗਈਆਂ ।ਇਸ ਸਮੇਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਬਾਜ ਸਿੰਘ ਭੁੱਟੀ ਵਾਲਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਰਾਹੀਂ ਮਜ਼ਦੂਰ ਘਰਾਂ ਚੋਂ ਜ਼ਿਆਦਾ ਬਿੱਲ ਆਉਣ ਕਾਰਨ ਪੱਟੇ ਹੋਏ ਬਿਜਲੀ ਮੀਟਰ ਵਾਪਸ ਲਾਉਣ ਦੀ ਮਨਵਾਈ ਗਈ ਸੀ ਜਿਸ ਨੂੰ ਪੰਜਾਬ ਵਿੱਚ ਬਣੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਮੰਨਿਆ ਸੀ ਕਿ ਜ਼ਿਆਦਾ ਬਿੱਲ ਆਉਣ ਕਾਰਨ ਪੱਟੇ ਹੋਏ ਮੀਟਰ ਵਾਪਸ ਲਏ ਜਾਣਗੇ ਅਤੇ ਮਜ਼ਦੂਰਾਂ ਨੂੰ ਚਾਰ ਸੌ ਦੀ ਥਾਂ ਛੇ ਸੌ ਯੂਨਿਟ ਬਿਜਲੀ ਮੁਆਫ ਕੀਤੀ ਜਾਵੇਗੀ । ਪਰ ਮਜ਼ਦੂਰਾਂ ਦੇ ਪੱਟੇ ਹੋਏ ਮੀਟਰ ਵਾਪਸ ਨਹੀਂ ਲਾਏ ਜਾ ਰਹੇ । ਮਾਰਚ ਮਹੀਨੇ ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਨਾਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਹੋਈ ਮੀਟਿੰਗ ਵਿਚ ਅਧਿਕਾਰੀਆਂ ਨੇ ਇੱਕ ਮਹੀਨੇ ਦੇ ਅੰਦਰ ਅੰਦਰ ਮਜ਼ਦੂਰ ਘਰਾਂ ਦੇ ਪੱਟੇ ਹੋਏ ਮੀਟਰ ਵਾਪਸ ਲਾਉਣ ਦੀ ਗੱਲ ਮੰਨੀ ਸੀ ਪਰ ਅਜੇ ਤਕ ਮੀਟਰ ਵਾਪਸ ਨਹੀਂ ਲਾਏ ਗਏ ਜਿਸ ਦੇ ਚੱਲਦਿਆਂ ਪਿੰਡ ਭੁੱਟੀ ਵਾਲਾ ਦੇ ਪੰਦਰਾਂ ਮਜ਼ਦੂਰ ਪਰਿਵਾਰਾਂ ਦੀਆਂ ਪੁੱਟੇ ਹੋ...

ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਪਿੰਡ ਮੌੜ ਵਿਖੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਛੁਡਵਾਇਆ ਨਜਾਇਜ ਕਬਜਾ

Image
ਸ੍ਰੀ ਮੁਕਤਸਰ ਸਾਹਿਬ( ਬੂਟਾ ਸਿੰਘ )ਸ਼੍ਰੀ ਕੁਲਦੀਪ ਸਿੰਘ ਧਾਲੀਵਾਲ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਵਲੋਂ ਗਰਾਮ ਪੰਚਾਇਤਾਂ ਦੀਆਂ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਾਉਣ ਸਬੰਧੀ ਮੁਹਿੰਮ ਚਲਾਈ ਹੋਈ ਹੈ।ਇਸ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਗਰਾਮ ਪੰਚਾਇਤ ਮੌੜ ਵਿਖੇ 3 ਏਕੜ 7 ਕਨਾਲ 14 ਮਰਲੇ ਦਾ ਨਜਾਇਜ਼ ਕਬਜ਼ਾ ਛੁਡਵਾ ਕੇ ਗਰਾਮ ਪੰਚਾਇਤ ਨੂੰ ਦਿੱਤਾ ਗਿਆ।ਇਸ ਮੌਕੇ ਤੇ ਸ਼੍ਰੀ ਸੁਰਿੰਦਰ ਸਿੰਘ ਧਾਲੀਵਾਲ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਮੁਕਤਸਰ ਸਾਹਿਬ, ਸ਼੍ਰੀਮਤੀ ਸੁਖਵਿੰਦਰ ਕੌਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਸ੍ਰੀ ਮੁਕਤਸਰ ਸਾਹਿਬ, ਡਿਊਟੀ ਮੈਜਿਸਟਰੇਟ ਸ਼੍ਰੀ ਗੁਰਚਰਨ ਸਿੰਘ ਨਾਇਬ ਤਹਿਸੀਲਦਾਰ ਲੱਖੇਵਾਲੀ, ਐਸ.ਐਚ.ਓ. ਸਦਰ ਸ੍ਰੀ ਜਗਸੀਰ ਸਿੰਘ, ਸ਼੍ਰੀ ਚਰਨਜੀਤ ਕੁਮਾਰ, ਐਸ.ਈ.ਪੀ.ਓ. ਅਤੇ ਸ਼੍ਰੀ ਸੁਖਜੀਤ ਸਿੰਘ ਪਟਵਾਰੀ ਅਤੇ ਗਰਾਮ ਪੰਚਾਇਤ ਮੌੜ ਸਨ।

ਸਾਂਝੇ ਮਜ਼ਦੂਰ ਮੋਰਚੇ' ਵੱਲੋਂ 9 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਧਰਨੇ ਲਈ ਲਾਮਬੰਦੀ ਸ਼ੁਰੂ

Image
ਭਗਵੰਤ ਮਾਨ 'ਤੇ ਮਜ਼ਦੂਰਾਂ ਨੂੰ ਅਣਗੋਲਿਆਂ ਕਰਨ ਦਾ ਦੋਸ਼ 9PB NEWS:-  ਮੁਕਤਸਰ( ਗੁਰਜੰਟ ਸਿੰਘ ਭੱਟੀ )ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਸਸਤੇ ਭਾਅ ਪਟੇ 'ਤੇ ਲੈਣ, ਮਜ਼ਦੂਰਾਂ ਦੀ ਦਿਹਾੜੀ ਤੇ ਝੋਨਾ ਲਵਾਈ ਦੇ ਰੇਟਾਂ ਚ ਵਾਧਾ ਕਰਨ,ਨਰਮੇ ਦੀ ਚੁਗਾਈ ਦਾ ਮੁਆਵਜਾ ਲੈਣ   , ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਾਉਣ ਤੇ ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਕੇ ਵਾਧੂ ਜ਼ਮੀਨਾਂ ਦੀ ਵੰਡ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ਚ ਕਰਾਉਣ ਆਦਿ ਮੰਗਾਂ ਨੂੰ ਮਜ਼ਦੂਰ ਲੈਕੇ 4 ਮਜਦੂਰ ਜਥੇਬੰਦੀਆਂ ਵੱਲੋਂ 9 ਜੂਨ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਦਿੱਤੇ ਜਾਣ ਵਾਲੇ ਸਾਂਝੇ ਸੂਬਾਈ ਧਰਨੇ ਦੀ ਤਿਆਰੀ ਸਬੰਧੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਦਬੜਾ ਵਿਖੇ ਜਿਲ੍ਹਾ ਕਾਰਜਕਾਰੀ ਪ੍ਰਧਾਨ ਗੁਰਜੰਟ ਸਿੰਘ ਸਾਉਕੇ ਦੀ ਪ੍ਰਧਾਨਗੀ ਹੇਠ ਜਿਲ੍ਹਾ ਕਮੇਟੀ ਦੀ  ਮੀਟਿੰਗ ਕੀਤੀ ਗਈ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲ੍ਹਾ  ਜਨਰਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਅਤੇ ਕਾਲਾ ਸਿੰਘ ਖੂਨ਼ਣ ਖੁਰਦ ਨੇ ਆਖਿਆ ਕਿ  ਖੇਤੀ ਖੇਤਰ 'ਚ ਮੜੇ ਗਏ ਹਰੀ ਕ੍ਰਾਂਤੀ ਦੇ ਮਾਡਲ ਨੇ ਨਾਂ ਸਿਰਫ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਤੇ ਪਸ਼ੂ ਪਾਲਣ ਦੇ ਧੰਦੇ ਨੂੰ ਵੱਡੀ ਫੇਟ ਮਾਰਕੇ ਮਜ਼ਦੂਰਾਂ ਨੂੰ ਕਰਜ਼ਿਆਂ ਤੇ ਖੁਦਕੁਸ਼ੀਆਂ ਦੇ ਬੋਝ ਹੇਠ ਦੱਬ ਦਿੱਤਾ ਹੈ ਸਗੋਂ ਵਾਤਾਵਰਨ ਦੀ ਤਬਾਹੀ ਅਤੇ ਲੋਕਾਂ ਨੂੰ ਚਿ...

ਜਿਲ੍ਹਾ ਪੁਲਿਸ ਵੱਲੋਂ ਲਾਰੈਸ ਬਿਸ਼ਨੋਈ ਗੈਗ ਨਾਲ ਸਬੰਧ ਰੱਖਦੇ ਦੋ ਵਿਅਕਤੀਆਂ ਨੂੰ ਅਸਲੇ ਸਮੇਤ ਕੀਤਾ ਕਾਬੂ

Image
9PB NEWS:-  ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ ) ਪੰਜਾਬ ਸਰਕਾਰ ਵੱਲੋਂ ਸ਼ਰਾਰਤੀ ਅਨਸਰਾਂ ਵਿਰੁੱਧ ਚਲਾਈ ਗਈ ਮਹਿੰਮ ਤਹਿਤ ਸ੍ਰੀ ਧਰੂਮਨ ਐੱਚ ਨਿੰਬਾਲੇ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਜਿਲ੍ਹਾ ਅੰਦਰ ਅਲੱਗ ਅਲੱਗ ਪੁਲਿਸ ਟੀਮਾ ਬਣਾ ਕਿ ਜਿੱਥੇ ਨਸ਼ਿਆ ਦਾ ਕਾਲਾ ਕਾਰੋਬਾਰ ਕਰ ਰਹੇ ਵਿਅਕਤੀਆ ਨੂੰ ਫੜ ਕੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ , ਉੱਥੇ ਹੀ ਸ਼ਰਰਾਰਤੀ ਅਨਸਰਾਂ, ਗੈਗਸ਼ਟਰਾਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਹਿਤ ਹੀ ਸ੍ਰੀ ਮੋਹਨ ਲਾਲ ਕਪਤਾਨ ਪੁਲਿਸ (ਡੀ) ਅਤੇ ਸ੍ਰੀ ਗੁਰਪ੍ਰੀਤ ਸਿੰਘ ਉੱਪ ਕਪਤਾਨ ਪੁੁਲਿਸ (ਡੀ) ਦੀ ਨਿਗਰਾਨੀ ਹੇਠ ਇੰਸਪੈਕਟਰ ਰਾਜ਼ੇਸ਼ ਕੁਮਾਰ ਇੰਚਾਰਜ ਸੀ.ਆਈ.ਏ ਅਤੇ ਪੁਲਿਸ ਪਾਰਟੀ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਰੱਖਦੇ 02 ਵਿਅਕਤੀਆਂ ਅਸਲੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਸਮਾਧ ਬਾਬਾ ਮੋਢਾ ਜੀ ਬਰੀਵਾਲਾ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਅਮਨਦੀਪ ਸਿੰਘ ਉਰਫ ਅਮਨ ਬਾਬਾ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਮਰਾੜ ਕਲਾਂ ਅਤੇ ਮੇਵਾ ਸਿੰਘ ਉਰਫ ਟੀਟੂ ਪੁੱਤਰ ਵੀਰਾ ਸਿੰਘ ਵਾਸੀ ਬਰੀਵਾਲਾ ਜਿੰਨਾ ਪਾਸ ਨਜਾਇਜ਼ ਅਸਲਾ ਹੈ ਅਤੇ ਵਿਦੇਸ਼ੀ ਨੰਬਰ ਆਪਣੇ ਫੋਨ ਤੋ ਕਿਸੇ ਐਪ ਰਾਂਹੀ ਵਿਦੇਸ਼ੀ ਨੰਬਰ ਜਰਨੇਟ ਕਰਕੇ ਧਮਕੀਆ ...

ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਲਈ ਘਰ ਬੈਠੇ ਆਪਣੇ ਮੋਬਾਇਲ/ਕੰਮਪਿਊਟਰ ਰਾਹੀਂ ਸ਼ਿਕਾਇਤ ਦਰਜ ਕਰਵਾਉਣ ਅਤੇ ਸ਼ਿਕਾਇਤ ਦਾ ਸਟੇਟਸ ਚੈਕ ਕਰਨ ਸਬੰਧੀ ਪੀ.ਜੀ.ਆਰ.ਐਸ.ਪੋਰਟਲ ਕੀਤਾ ਸ਼ੁਰੂ

Image
ਸ੍ਰੀ ਮੁਕਤਸਰ ਸਾਹਿਬ( ਬੂਟਾ ਸਿੰਘ )  ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਲਈ ਘਰ ਬੈਠੇ ਆਪਣੇ ਮੋਬਾਇਲ/ਕੰਮਪਿਊਟਰ ਰਾਹੀਂ ਸ਼ਿਕਾਇਤ ਦਰਜ ਕਰਵਾਉਣ ਲਈ/ਸਟੇਟਸ ਚੈਕ ਕਰਨ/ਨਿਪਟਾਰਾ ਰਿਪੋਰਟ ਚੈਕ ਕਰਨ/ਅਪੀਲ ਦਾਇਰ ਕਰਨ ਲਈ ਪੀ.ਜੀ.ਆਰ.ਐਸ.ਪੋਰਟਲ ਸ਼ੁਰੂ ਕੀਤਾ ਗਿਆ ਹੈ।  ਉਹਨਾ ਦੱਸਿਆ ਕਿ ਇਹ ਪੋਰਟਲ ਮੁੱਖ ਮੰਤਰੀ , ਪੰਜਾਬ ਅਤੇ ਜਿਲੇ ਵਿੱਚ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਚਲ ਰਿਹਾ ਹੈ ਅਤੇ ਪੋਰਟਲ ਤੇ ਦਰਜ ਸ਼ਿਕਾਇਤ ਦਾ ਨਿਪਟਾਰਾ 14 ਦਿਨ ਅੰਦਰ-ਅੰਦਰ ਸਬੰਧਤ ਵਿਭਾਗ ਵੱਲੋਂ ਕੀਤਾ ਜਾਣਾ ਲਾਜਮੀ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਸ਼ਿਕਾਇਤ ਕਰਤਾ ਪੀ.ਜ਼ੀ.ਆਰ.ਐਸ.ਪੋਰਟਲ ਤੇ ਮੋਬਾਇਲ ਜਾਂ ਕੰਮਪਿਊਟਰ ਰਾਹੀੇ  Connect.punjab.co.in  ਤੇ ਲਾਗ ਇੰਨ ਕਰਕੇ ਆਪਣੀ ਸਿਕਾਇਤ ਦਰਜ਼ ਕਰਵਾ ਸਕਦਾ ਹੈ ਅਤੇ ਸ਼ਿਕਾਇਤ ਕਰਤਾ ਪੀ.ਜੀ.ਆਰ.ਐਸ. ਪੋਰਟਲ ਤੇ ਦਰਜ ਕੀਤੀ ਗਈ ਸ਼ਿਕਾਇਤ ਦਾ ਸਟੇਟਸ ਘਰ ਬੈਠਕੇ  Connect.punjab.co.in  ਤੇ ਆਪਣਾ ਮੋਬਾਇਲ ਨੰਬਰ ਅਤੇ ਆਪਣੀ ਸ਼ਿਕਾਇਤ ਆਈ.ਡੀ. ਭਰਕੇ ਚੈਕ ਕਰ ਸਕਦਾ ਹੈ। ਸਿਕਾਇਤ ਕਰਤਾ ਟੋਲ ਫਰੀ ਨੰਬਰ 1100 ਤੇ ਕਾਲ ਕਰਕੇ ਜਾਂ ਨਜਦੀਕੀ ਸੇਵਾ ਕੇਂਦਰ ਤੇ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।   ਡਿਪਟੀ ਕਮਿਸ਼ਨਰ ਜੀ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਆਪਣੀ ਸ਼ਿਕਾਇਤ ਦਾ ਨਿਪਟਾਰਾ ਨਾ ਹੋਣ ਜਾਂ ਵਿਭਾਗ...

ਚੌਥੀ ਵਾਰੀ 1ਲੱਖ28 ਹਜਾਰ ਵਿੱਚ ਹੋਈ ਰਾਖਵੀ ਜਮੀਨ ਦੀ ਬੋਲੀ

Image
  9PB NEWS:-  ਸ੍ਰੀ ਮੁਕਤਸਰ ਸਾਹਿਬ ( ਬਲਵੰਤ ਸਿੰਘ ਸੰਮੇਵਾਲੀ ) ਪਿੰਡ ਭੁੱਟੀ ਵਾਲਾ ਚ ਮਜਦੂਰਾਂ ਲਈ ਰਾਖਵੀਂ ਪੰਚਾਇਤੀ ਜਮੀਨ ਦੀ ਬੋਲੀ ਚੌਥੀ ਵਾਰ 3 ਏਕੜ 2 ਕਨਾਲ ਦੀ 1 ਲੱਖ 28 ਹਜਾਰ ਚਰਨਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਨੂੰ ਮਿਲੀ ਮਜ਼ਦੂਰਾਂ ਲਈ ਰਾਖਵੀੰ ਜਮੀਨ । ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਬਾਜ ਸਿੰਘ ਭੁੱਟੀ ਵਾਲਾ ਨੇ ਕਿਹਾ ਕਿ ਅੱਜ ਪਿੰਡ ਭੁੱਟੀ ਵਾਲਾ ਵਿੱਚ 10 ਵਜੇ ਰਾਖਵੀਂ ਪੰਚਾਇਤੀ ਜਮੀਨ ਦੀ ਬੋਲੀ ਸ਼ੁਰੂ ਹੋਈ ਤਾਂ ਮਜ਼ਦੂਰਾਂ ਵਲੋਂ ਘੱਟ ਰੈਟ ਤੇ ਜਮੀਨ ਲੈਣ ਲਈ ਤਿੰਨ ਮਜ਼ਦੂਰਾਂ ਖੜੇ ਸਨ ਅਤੇ ਜਗੀਰਦਾਰਾਂ ਵਲੋਂ ਦੋ ਡੰਮੀ ਬੋਲੀ ਦੇਣ ਵਾਲੇ ਵੀ ਖੜੇ ਕੀਤੇ ਗੲੇ ਸਨ । ਘੱਟ ਰੇਟ ਜਮੀਨ ਲੈਣ ਵਾਲੇ ਮਜਦੂਰਾਂ ਨੇ 90 ਹਜਾਰ ਤਕ ਬੋਲੀ ਦੇ ਕੇ ਬੋਲੀ ਦੇਣੀ ਬੰਦ ਕਰ ਦਿੱਤੀ ਤਾਂ ਦੋਵੇਂ ਡੰਮੀ ਬੋਲੀ ਵਾਲਿਆਂ ਨੇ ਬੋਲੀ ਲਾਉਣੀ ਜਾਰੀ ਰੱਖੀ ਅਤੇ 1 ਲੱਖ 28 ਹਜਾਰ ਤੇ ਗੁਰਚਰਨ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਨਾਮ ਮਜ਼ਦੂਰਾਂ ਲਈ ਰਾਖਵੀਂ ਪੰਚਾਇਤੀ ਜਮੀਨ ਦੇ ਦਿੱਤੀ ਗਈ ।ਯੂਨੀਅਨ ਆਗੂਆਂ ਨੇ ਪੰਚਾਇਤੀ ਸੈਕਟਰੀ ਅਤੇ ਪੰਚਾਇਤੀ ਨੂੰ ਆਖਿਆ ਕਿ ਪੰਚਾਇਤੀ ਕਾਰਵਾਈ ਰਜਿਸਟਰ ਵਿੱਚ ਲਿਖਿਆ ਜਾਵੇ ਕਿ ਜੇਕਰ ਇਹ ਮਜਦੂਰ ਖੁਦ ਵਾਹੀ ਨਹੀਂ ਕਰਦਾ ਤਾਂ ਇਸ ਤੋਂ ਜਮੀਨ ਬਿਨਾਂ ਠੇਕਾ ਦਿੱਤਿਆਂ ਵਾਪਿਸ ਲਈ ਜਾਵੇਗੀ ਅਤੇ ਉਸ ਖਿਲਾਫ 420 ਦਾ ਕੇਸ ਦਰਜ ਕੀਤਾ ਜਾਵੇਗਾ ਪਰ ਅਧਿਕਾਰੀਆਂ ਵਲੋਂ ਅਜਿਹਾ ਨਹੀਂ ਕੀਤਾ ਗਿਆ ।ਯੂਨੀਅਨ ਆਗੂਆਂ ਨੇ ਆਖਿਆ ...

ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਦੀਆਂ ਮੰਗਾ ਤੇ ਧਿਆਨ ਦੇਵੇ ਸਰਕਾਰ- ਗੁਰਪ੍ਰੀਤ ਸਿੰਘ ਢਿੱਲੋਂ        

Image
ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋ ਪੰਜਾਬ ਦੇ ਸਾਰੇ ਐਮ ਐਲ ਏ ਸਹਿਬਾਨਾ ਨੂੰ ਆਪਣੀਆਂ ਮੰਗਾ ਦੇ ਸੰਬੰਧ ਵਿੱਚ ਸੌਂਪੇ ਮੰਗ ਪੱਤਰ- ਕਮਲ ਕੁਮਾਰ 2 ਜੂਨ ਨੂੰ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਅਤੇ ਅਧਿਕਾਰੀਆਂ ਦੀ ਧੱਕੇਸ਼ਾਹੀ ਅਤੇ ਮੰਗਾਂ ਤੋਂ ਕਰਾਉਣਗੇ ਜਾਣੂ-ਤਰਸੇਮ ਸਿੰਘ ਸ੍ਰੀ ਮੁਕਤਸਰ( ਬੂਟਾ ਸਿੰਘ ) ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਪੰਜਾਬ ਵਿੱਚ ਐਮ ਐਲ ਏ ਅਤੇ ਕੈਬਨਿਟ ਮੰਤਰੀ ਸਾਹਿਬਾਨਾ ਨੂੰ ਮੰਗ ਪੱਤਰ ਦਿੱਤੇ ਗਏ ਤੇ ਅਪਣੀ ਮੰਗਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਸਾਰੇ ਹੀ ਐੱਮ ਐਲ ਏ ਸਾਹਿਬਾਨਾਂ ਤੋ ਮੰਗ ਕੀਤੀ ਕਿ ਸਾਡੀਆਂ ਮੰਗਾਂ ਸਬੰਧੀ ਹੜਤਾਲ ਰੱਖੀ ਗਈ ਹੈ ਪ੍ਰੰਤੂ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਇਸ ਲਈ ਆਪ ਜੀ ਵਲੋ ਮੁੱਖ ਮੰਤਰੀ ਸਾਹਿਬ ਨਾਲ ਪੈਨਲ ਮੀਟਿੰਗ ਕਰਾਈ ਜਾਵੇ ਤਾਂ ਜੋ ਸਾਡੀਆਂ ਮੰਗਾਂ ਦਾ ਸਾਰਥਿਕ ਹੱਲ ਕੱਢਿਆ ਜਾ ਸਕੇ। ਸੂਬਾ ਸਰਪ੍ਰਸਤ ਕਮਲ ਕੁਮਾਰ, ਡੀਪੂ ਸਰਪ੍ਰਸਤ ਹਰਜਿੰਦਰ ਸਿੰਘ ਸੇਖੋਂ , ਪ੍ਰਧਾਨ ਜਗਸੀਰ ਸਿੰਘ ਮਾਣਕ ,ਸੀ ਮੀਤ ਪ੍ਰਧਾਨ ਪ੍ਰਗਟ ਸਿੰਘ ਅਤੇ ਕੈਸ਼ੀਅਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਥੇਬੰਦੀ ਵੱਲੋ ਪਿਛਲੇ ਇੱਕ ਮਹੀਨੇ ਤੋ ਪੰਜਾਬ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਆਪਣੀਆਂ ਮੰਗਾ ਦੇ ਸੰਬੰਧ ਵਿੱਚ ਮਿਤੀ 8,9 ਅਤੇ 10 ਜੂਨ ਦੀ ਹੜਤਾਲ ਸੰਬੰਧੀ ਨੋਟਿਸ ਦਿੱਤੇ ਹੋਏ ਨੇ ਪਰ...

ਜੇਕਰ ਮੁਲਾਜ਼ਮਾਂ ਦੇ ਮਸਲੇ ਦਾ ਹੱਲ ਨਾ ਕੀਤਾ ਤਾਂ ਡਾਇਰੈਕਟਰ ਟਰਾਂਸਪੋਰਟ ਅਤੇ ਸਕੈਟਰੀ ਟਰਾਂਸਪੋਰਟ ਦਾ ਕੀਤਾ ਜਾਵੇਗਾ ਘਿਰਾੳ

Image
ਮੈਨੇਜਮੈਂਟ ਦੇ ਤਾਨਾਸ਼ਾਹੀ ਰਵੱਈਏ ਕਰਕੇ ਪੰਜਾਬ ਰੋਡਵੇਜ਼ ਪਨਬੱਸ ਦੇ ਡਿਪੂ ਬੰਦ ਅੱਜ ਪੀ ਆਰ ਟੀ ਸੀ ਦੇ ਡਿਪੂ ਵੀ ਅੱਜ ਤੋਂ ਹੋਣਗੇ ਬੰਦ ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ )ਪੰਜਾਬ ਰੋਡਵੇਜ਼ ਪਨਬੱਸ / ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋ ਟਰਾਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦੁਆਰਾ ਕੱਚੇ ਮੁਲਾਜਮਾਂ ਨਾਲ ਗੁਲਾਮਾ ਵਾਗ ਵਿਵਹਾਰ ਕਰਨ ਅਤੇ ਕੱਚੇ ਮੁਲਾਜਮਾਂ ਲਈ ਤਾਨੇਸ਼ਾਹੀ ਰਵੱਈਆਂ ਅਪਣਾਉਣ ਤੋ ਤੰਗ ਆ ਕੇ ਕੱਲ ਦੁਪਹਿਰ 12 ਵਜੇ ਤੋ ਸਾਰੇ ਪੰਜਾਬ ਦੇ ਪੰਜਾਬ ਰੋਡਵੇਜ਼ ਦੇ ਡਿੱਪੂ ਬੰਦ ਕਰਕੇ ਮੈਨੇਜਮੈਂਟ ਪ੍ਤੀ ਰੋਸ ਪ੍ਗਟ ਕੀਤਾ ਗਿਆ। ਸ੍ਰੀ ਮੁਕਤਸਰ ਸਾਹਿਬ ਡਿੱਪੂ ਦੇ ਗੇਟ ਤੇ ਬੋਲਦਿਆਂ ਜਥੇਬੰਦੀ ਦੇ ਸੂਬਾ ਸਰਪ੍ਰਸਤ ਕਮਲ ਕੁਮਾਰ ਨੇ ਦੱਸਿਆ ਕਿ ਟਰਾਸਪੋਰਟ ਵਿਭਾਗ ਦੇ ਉਚ ਅਧਿਕਾਰੀ ਭਾਰਤ ਦੇ ਸੰਵਿਧਾਨ ਤੋ ਉਲਟ ਜਾ ਕੇ ਕੱਚੇ ਮੁਲਾਜਮਾਂ ਨਾਲ ਤਾਨਾਸ਼ਾਹੀ ਰਵੱਈਆਂ ਅਪਣਾ ਕੇ ਉਹਨਾਂ ਦਾ ਸ਼ੋਸ਼ਣ ਕਰ ਰਹੇ ਹਨ। ਕੱਚੇ ਮੁਲਾਜਮ ਜੋ ਕਿ ਲੰਬੇ ਰੂਟਾਂ ਤੇ ਬੱਸਾਂ ਵਿੱਚ ਪੰਜਾਬ ਦੀ ਜਨਤਾ ਨੂੰ ਸਫਰ ਸਹੂਲਤ ਪ੍ਦਾਨ ਕਰਦੇ ਹਨ ਉਹਨਾਂ ਦਾ ਰੋਟੀ ਪਾਣੀ ਤੱਕ ਰਸਤੇ ਵਿੱਚ ਜਬਰੀ ਬੰਦ ਕਰਵਾਇਆ ਜਾ ਰਿਹਾ ਹੈ ਅਤੇ ਜੇਕਰ ਕੋਈ ਮੁਲਾਜਮ ਕਿਸੇ ਵੀ ਢਾਬੇ ਤੇ ਰਾਸਤੇ ਵਿੱਚ ਕਿਸੇ ਸਵਾਰੀ ਨੂੰ ਮੁਸ਼ਕਿਲ ਆਉਣ ਤੇ ਬੱਸ ਰੋਕਦਾ ਹੈ ਤਾਂ ਉਸਦੀ ਨਜਾਇਜ ਰਿਪੋਰਟ ਕਰਕੇ ਉਸਨੂੰ ਡਿਊਟੀ ਤੋ ਬਗੈਰ ਸੁਣਵਾਈ ਫਾਰਗ ਕਰ ਦਿੱਤਾ ਜਾਦਾ ਹੈ। ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੇ ਸੁ...

ਕੈਬਨਿਟ ਮੰਤਰੀ, ਪੰਜਾਬ 21 ਮਈ ਨੂੰ ਮਲੋਟ ਵਿੱਚ ਆਰੀਅਨਜ਼ ਦੇ ਸਮਾਗਮ ਵਿੱਚ ਹੋਣਗੇ ਸ਼ਾਮਿਲ  

Image
9PB NEWS:- ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ )ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ੍ਹ ਦੁਆਰਾ ਮਲੋਟ ਖੇਤਰ ਦੇ ਲਗਭਗ 40- 50 ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੇ ਮਿਸਾਲੀ ਕੰਮ ਅਤੇ ਮਹੱਤਵਪੂਰਨ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਮਲੋਟ ਵਿੱਚ 21 ਮਈ ਨੂੰ ਅਧਿਆਪਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ।ਇਸ ਸਮਾਗਮ ਵਿੱਚ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਮਲਕੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐੱਸ ਈ) ਸ਼੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਇਸ ਸਮਾਰੋਹ ਦੀ ਪ੍ਰਧਾਨਗੀ ਕਰਨਗੇ।ਕਟਾਰੀਆ ਨੇ ਕਿਹਾ ਕਿ ਇਸ ਖੇਤਰ ਦੀ ਪਛੜੀ ਬੈਲਟ ਦੇ ਬਹੁਤੇ ਵਿਦਿਆਰਥੀ ਵੱਡੇ ਵਿਦਿਅਕ ਅਦਾਰਿਆਂ ਵਿੱਚ ਪ੍ਰੋਫੈਸ਼ਨਲ ਕੋਰਸਾਂ ਦੀ ਉੱਚ ਫੀਸ ਭਰਨ ਦੇ ਯੋਗ ਨਹੀਂ ਹਨ। ਪਰ ਆਰੀਅਨਜ਼ ਲੋੜਵੰਦ ਅਤੇ ਲਾਇਕ ਵਿਦਿਆਰਥੀਆਂ ਲਈ ਪਹਿਲੀ ਪਸੰਦ ਵਜੋਂ ਉਭਰਿਆ ਹੈ ਕਿਉਂਕਿ ਇਸ ਵਿੱਚ ਵੱਖ-ਵੱਖ ਸਕਾਲਰਸ਼ਿਪ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ।ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਦੇ ਇੱਕ ਵਫ਼ਦ ਨੇ ਹਾਲ ਹੀ ਵਿੱਚ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਵਿਦਿਆਰਥੀ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਤਕਨੀ...

ਗੁੰਡਾਗਰਦੀ ਕਰਨ ਵਾਲੇ ਬਾਦਲਾਂ ਦੇ ਆਰਬਿਟ ਬੱਸ ਆਪਰੇਟਰ ਤੋਂ ਮੰਗਵਾਈ ਜਨਤਕ ਮਾਫੀ

Image
9PB NEWS:- ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ )ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਵੱਲੋਂ, ਕੱਲ੍ਹ ਬੀਤੇ ਦਿਨੀਂ ਵਿਦਿਆਰਥੀ ਆਗੂਆਂ ਦੀ ਕੁੱਟਮਾਰ ਕਰਨ ਵਾਲੇ ਆਰਬਿਟ ਬੱਸ ਆਪਰੇਟਰਾਂ ਤੇ ਬਣਦੀ ਕਾਰਵਾਈ ਕਰਾਉਣ ਅਤੇ ਕਾਲਜ ਸਾਹਮਣੇ ਬੱਸ ਸਟਾਪ ਬਣਵਾਉਣ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਕੋਟਕਪੂਰਾ ਰੋਡ(ਸ੍ਰੀ ਮੁਕਤਸਰ ਸਾਹਿਬ) ਜਾਮ ਕੀਤਾ ਗਿਆ।ਵਿਦਿਆਰਥੀਆਂ ਦੇ ਇਸ ਧਰਨੇ ਵਿੱਚ ਨੌਜਵਾਨ ਭਾਰਤ ਸਭਾ,ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੂਰਨ ਸਹਿਯੋਗ ਸਦਕਾ ਸੰਘਰਸ਼ ਜੇਤੂ ਹੋ ਨਿਬੜਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲ੍ਹਾ ਆਗੂ ਸੁਖਪ੍ਰੀਤ ਕੌਰ,ਜਸਪ੍ਰੀਤ ਕੌਰ,ਮਮਤਾ ਰਾਣੀ,ਨੌਜਵਾਨ ਭਰਤ ਸਭਾ ਦੇ ਸੂਬਾ ਜਰਨਲ ਸਕੱਤਰ ਮੰਗਾ ਅਜਾਦ ਨੇ ਦੱਸਿਆ ਕਿ ਸਰਕਾਰੀ ਕਾਲਜ ਦੇ ਵਿਦਿਆਰਥੀ ਪਿਛਲੇ ਲੰਮੇ ਸਮੇਂ ਤੋਂ ਬੱਸ ਸੰਬੰਧੀ ਆ ਰਹੀਆਂ ਦਿੱਕਤਾਂ ਨਾਲ ਜੂਝ ਰਹੇ ਹਨ।ਹਰ ਰੋਜ ਵਿਦਿਆਰਥੀਆਂ ਨਾਲ ਬੱਸ ਕੰਡਕਟਰਾਂ ਵੱਲੋਂ ਬਦਸਲੂਕੀ ਵਧਦੀ ਜਾ ਰਹੀ ਹੈ।ਪਰ ਬੀਤੀ 18 ਮਈ ਨੂੰ ਵਿਦਿਆਰਥੀਆਂ ਦੀ ਅੱਧੀ ਟਿਕਟ ਦੇ ਅਧਿਕਾਰ ਨੂੰ ਕੁਚਲਦੇ ਹੋਏ ਆਰਬਿਟ ਬੱਸ ਆਪਰੇਟਰਾਂ ਵੱਲੋਂ ਵਿਦਿਆਰਥੀਆਂ ਦੀ ਪੂਰੀ ਟਿਕਟ ਕੱਟਣ ਦੀ ਧਮਕੀ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਇਹਨਾਂ ਵਿਦਿਆਰਥੀ ਆਗੂਆਂ ਨੂੰ ਬੱਸ ਸਟੈਂਡ ਲਿਆ ਕੇ ਕੁੱਟ ਮਾਰ ਕੀਤੀ ਗਈ ਸੀ।...

ਜ਼ਮੀਨੀ ਵਿਵਾਦ ਦੇ ਚਲਦਿਆਂ ਨੂੰਹ-ਪੁੱਤ ਨੇ ਕੀਤੀ ਬੁੱਢੇ ਮਾਪਿਆਂ ਦੀ ਕੁੱਟਮਾਰ, ਗੰਭੀਰ ਜ਼ਖਮੀ

Image
9PB NEWS:-  ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ ) ਮੁਕਤਸਰ ਸਾਹਿਬ ਤੋਂ ਕੁਝ ਹੀ ਦੂਰੀ ਤੇ ਪਿੰਡ ਗੁਲਾਬੇਵਾਲਾ ਵਿਖੇ ਜ਼ਮੀਨੀ ਵਿਵਾਦ ਦੇ ਚਲਦਿਆਂ ਨੂੰਹ-ਪੁੱਤ ਵੱਲੋਂ ਮਾਤਾ ਪਿਤਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਪਿੰਡ ਗੁਲਾਬੇਵਾਲਾ ਦੇ ਰਹਿਣ ਵਾਲੇ ਕਰਨੈਲ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਕੁਲਵਿੰਦਰ ਕੌਰ ਪਤਨੀ ਕਰਨੈਲ ਸਿੰਘ ਜੋ ਕਿ ਜ਼ਮੀਨੀ ਵਿਵਾਦ ਦੇ ਚਲਦਿਆਂ ਤਕਰੀਬਨ ਛੇ ਮਹੀਨਿਆਂ ਤੋਂ ਆਪਣੀ ਭੈਣ ਕੋਲ ਪਿੰਡ ਮਨੀਆਂ ਵਾਲੇ ਰਹੇ ਸਨ ਤਾਂ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪੁੱਤਰ ਨਿਰਮਲ ਸਿੰਘ ਅਤੇ ਨੂੰਹ ਵੱਲੋਂ ਉਨ੍ਹਾਂ ਨਾਲ ਕਥਿਤ ਕੁੱਟਮਾਰ ਕੀਤੀ ਗਈ ਸੀ। ਕਰਨੈਲ ਸਿੰਘ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਜਦ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੀ ਦਰਖਾਸਤ ਲਈ ਆਇਆ ਤਾਂ ਜਦ ਉਹ ਵਾਪਸ ਪਿੰਡ ਜਾਣ ਲੱਗੇ ਤਾਂ ਘਰ ਪਹੁੰਚਦਿਆਂ ਹੀ ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੂੰ ਨਾਲ ਲੈ ਕੇ ਨਿਰਮਲ ਸਿੰਘ ਅਤੇ ਉਸਦੀ ਪਤਨੀ ਸੁਖਪ੍ਰੀਤ ਕੌਰ ਨੇ ਕਰਨੈਲ ਸਿੰਘ ਉਸਦੀ ਪਤਨੀ ਕੁਲਵਿੰਦਰ ਕੌਰ ਨਾਲ ਦੁਬਾਰਾ ਕੁੱਟਮਾਰ ਕੀਤੀ ਤੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੀ ਸੂਚਨਾ ਥਾਣਾ ਸਦਰ ਪੁਲਸ ਨੂੰ ਲੱਗਾ ਤਾਂ ਮੌਕੇ ’ਤੇ ਪਿੰਡ ਗੁਲਾਬੇਵਾਲਾ ਵਿਖੇ ਪੁਲਸ ਨੇ ਪਹੁੰਚ ਕੇ ਕਰਨੈਲ ਸਿੰਘ ਤੇ ਉਸ ਦੀ ਪਤਨੀ ਕੁਲਵਿੰਦਰ ਕੌਰ ਨੂੰ ਸਿਵਿਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਕਰਵਾ ਦਿੱਤਾ । ਸ੍ਰੀ ਮੁਕਤਸਰ ਸਾਹਿਬ ਦੇ ...

ਜਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਦਾ ਨਸ਼ਾ ਵਿਰੋਧੀ ਅਭਿਆਨ, 48 ਘੰਟਿਆਂ ਵਿੱਚ 11 ਮੁੱਕਦਮੇ ਦਰਜ, 16 ਦੋਸ਼ੀ ਕਾਬੂ

Image
9PB NEWS:-  ਸ੍ਰੀ ਮੁਕਤਸਰ ਸਾਹਿਬ( ਗੁਰਜੰਟ ਸਿੰਘ ਭੱਟੀ ) ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਸ੍ਰੀ ਧਰੂਮਨ ਐਚ ਨਿੰਬਾਲੇ ਆਈ ਪੀ ਐਸ ਵੱਲੋਂ ਬੀਤੇ ਦਿਨੀ ਇੱਕ ਵਿਸ਼ੇਸ ਨਸ਼ਾ ਵਿਰੋਧੀ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਇਸਦਾ ਮੁੱਖ ਮਕਸਦ ਇਸ ਜਿਲਾ ਨੂੰ ਪੂਰੀ ਤਰਾਂ ਨਾਲ ਨਸ਼ਾ ਮੁਕਤ ਕਰਨਾ ਹੈ। ਇਸ ਮਕਸਦ ਦੀ ਪ੍ਰਾਪਤੀ ਲਈ ਇਸ ਜਿਲਾ ਦੇ ਸਾਰੇ ਥਾਣਾ ਮੁਖੀਆਂ ਵੱਲੋਂ ਆਪਣੇ ਆਪਣੇ ਇਲਾਕਾ ਵਿੱਚ ਨਸ਼ੇ ਦੇ ਖਾਤਮੇ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਅਤੇ ਇਹਨਾਂ ਕੋਸ਼ਿਸ਼ਾਂ ਦੇ ਸਾਰਥਿਕ ਨਤੀਜੇ ਵੀ ਆਏ ਦਿਨ ਸਾਹਮਣੇ ਆ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ 48 ਘੰਟਿਆਂ ਦੌਰਾਨ ਜਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀਆਂ ਕੋਸ਼ਿਸ਼ਾਂ ਸਦਕਾ ਇਸ ਜਿਲਾ ਦੀ ਹਦੂਦ ਅੰਦਰ ਵੱਖ ਵੱਖ ਥਾਣਿਆਂ ਵਿੱਚ ਐਨ ਡੀ ਪੀ ਐਸ ਐਕਟ ਤਹਿਤ ਕੁੱਲ 05 ਮੁੱਕਦਮੇ ਦਰਜ ਕੀਤੇ ਗਏ ਹਨ ਜਦੋ ਕਿ ਆਬਕਾਰੀ ਐਕਟ ਤਹਿਤ 04 ਮੁਕੱਦਮੇ ਦਰਜ ਕੀਤੇ ਗਏ ਹਨ। ਇਸਤੋਂ ਇਲਾਵਾ ਜੂਆ ਐਕਟ ਤੇ ਆਈ ਪੀ ਸੀ ਤਹਿਤ ਇਕ-ਇਕ ਮੁੱਕਦਮਾ ਦਰਜ ਕਰਕੇ ਕੁੱਲ 16 ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਗੈਰ ਸਮਾਜੀ ਸੋਚ ਵਾਲੇ ਸ਼ੱਕੀ ਵਿਅਕਤੀਆਂ ਪਾਸੋਂ 1650 ਨਸ਼ੀਲੀਆਂ ਗੋਲੀਆਂ, 66.07 ਗ੍ਰਾਮ ਹੈਰੋਇਨ, 93 ਬੋਤਲਾਂ ਸ਼ਰਾਬ ਠੇਕਾ (ਹਰਿਆਣਾ ਮਾਰਕਾ) , 1100 ਰੁਪਏ ਕੈਸ਼, ਦੋ ਟਰੈਕਟਰ ਟਰਾਲੀਆਂ ਅਤੇ ਦੋ ਮੋਟਰਸਾਈਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਹਨਾ ਕਾਬੂ ਕੀਤੇ ਵਿਅਕਤੀਆਂ...

ਸਾਊਦੀ ਅਰਬ ਵਾਲੇ ਬਲਵਿੰਦਰ ਦੀ ਬਲੱਡ ਮਨੀ ਲਈ 14 ਲੱਖ ਰੁਪਏ ਘੱਟ ਮਹਿਜ 72 ਘੰਟੇ ਬਾਕੀ,ਪਰਿਵਾਰਕ ਮੈਂਬਰ ਨੇ ਪੰਜਾਬੀਆਂ ਨੂੰ ਅਤੇ ਪੰਜਾਬ ਸਰਕਾਰ ਨੂੰ ਮੱਦਦ ਦੀ ਕੀਤੀ ਅਪੀਲ

Image
9PB NEWS:-  ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ )ਮੁਕਤਸਰ  ਦੇ ਨੇੜਲੇ ਪਿੰਡ ਮੱਲਣ ਦਾ ਵਾਸੀ ਬਲਵਿਦਰ  ਸਿੰਘ ਜੋ ਕਿ ਸਾਊਦੀ ਅਰਬ ਵਿਚ ਮੌਤ ਦੀ ਸ਼ਜਾ ਭੁਗਤ ਰਿਹਾ ਹੈ ਦੇ ਸਬੰਧ ਵਿਚ ਬਲੱਡ ਮਨੀ ਦੋ ਕਰੋੜ ਰੁਪਏ ਇਕੱਠੇ ਕਰਨ ਲਈ ਪਰਿਵਾਰ ਵੱਲੋਂ ਦੇਸ਼ ਵਿਦੇਸ਼ ਵਿਚ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਸੀ। ਜੇਕਰ 15 ਮਈ ਤੱਕ ਬਲੱਡ ਮਨੀ ਨਾ ਭਰੀ ਗਈ ਤਾਂ ਸਾਊਦੀ ਅਰਬ ਦੇ ਕਾਨੂੰਨ ਅਨੁਸਾਰ ਬਲਵਿੰਦਰ ਸਿੰਘ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਇਸ ਲਈ ਹੁਣ ਪਰਿਵਾਰ ਕੋਲ ਕਰੀਬ 1 ਕਰੋੜ 86 ਲੱਖ ਰੁਪਏ ਇਕੱਠਾ ਹੋ ਚੁੱਕਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਜ਼ੋ 40 ਲੱਖ ਰੁਪਏ ਸਾਊਦੀ ਅਰਬ ਵਿਚ ਇਕ ਕੰਪਨੀ ਜਿਸ ਵਿਚ ਬਲਵਿੰਦਰ ਸਿੰਘ ਕੰਮ ਕਰਦਾ ਸੀ ਨੇ ਦੇਣ ਦਾ ਵਾਅਦਾ ਕੀਤਾ ਸੀ ਉਹਨਾ ਨੇ ਪੈਸੇ ਨਹੀਂ ਦਿੱਤੇ। ਜੇਕਰ ਉਹ 40 ਲੱਖ ਰੁਪਏ ਕੰਪਨੀ ਦੇ ਦਿੰਦੀ ਤਾਂ ਹੁਣ ਤੱਕ ਪੈਸੇ ਪੂਰੇ ਹੋ ਗਏ ਹੁੰਦੇ। ਪਰ ਪਰਿਵਾਰਕ ਮੈਂਬਰਾਂ ਅਨੁਸਾਰ ਕੰਪਨੀ ਹੁਣ ਫੋਨ ਹੀ ਨਹੀਂ ਚੁੱਕ ਰਹੀ। ਬਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਨੇ ਸਰਕਾਰ ਤੋਂ ਪੈਸਿਆਂ ਦੀ ਅਪੀਲ ਲਈ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ।ਪਰਿਵਾਰਕ ਨੇ ਦੱਸਿਆ ਕਿ ਮੰਗ ਪੱਤਰ ਦੇ ਦਿੱਤਾ ਪਰ  ਅਜੇ ਇਧਰ ਵੀ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ। ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਮਹਿਜ ਕਰੀਬ 72 ਘੰਟੇ ਰਹਿ ਗਏ ਹਨ ਸੋ ਬਲਵਿੰਦਰ ਸਿੰਘ ਦੀ ਜਾਨ ਬਚਾਉਣ ...

ਨਸ਼ਾ ਛਡਾਊ ਕੇਂਦਰਾਂ ਦੇ ਬੰਦ ਪਏ ਬੂਹੇ ਖੋਲਣ ਦੇ ਹੁਕਮ ਜਾਰੀ,ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਆਲਾ ਅਫ਼ਸਰਾਂ ਨਾਲ ਥੇਹੜੀ ਕੇਂਦਰ ਦਾ ਕੀਤਾ ਦੌਰਾ

Image
ਦਵਾਈਆਂ, ਸਟਾਫ ਅਤੇ ਜਿੰਮ ਨਾਲ ਇਹਨਾਂ ਕੇਂਦਰਾਂ ਨੂੰ ਕੀਤਾ ਜਾਵੇਗਾ ਲੈਸ 9PB NEWS:-  ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ ) ਜ਼ਿਲਾ ਵਾਸੀਆਂ ਨਾਲ ਆਪਣੇ ਇੱਕ ਦਿਨ ਪਹਿਲਾਂ ਕੀਤੇ ਵਾਅਦੇ ਨੂੰ ਅਮਲੀ ਜਾਮਾਂ ਪਾਉਣ ਦੇ ਮੰਤਵ ਨਾਲ ਅੱਜ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਪਿੰਡ ਥੇਹੜੀ ਨਸ਼ਾ ਛਡਾਊ ਕੇਂਦਰ ਵਿਚ ਜਾ ਕੇ ਜਮੀਨੀ ਪੱਧਰ ਤੇ ਜਾਇਜਾ ਲਿਆ। ਲੋੜੀਂਦੇ ਸਮਾਨ ਦੀ ਸੂਚੀ ਤਿਆਰ ਕਰਵਾ ਕੇ ਉਨਾਂ ਸਾਰੇ ਸਮਾਨ ਨੂੰ ਤੁਰੰਤ ਮੁਹੱਇਆ ਕਰਵਾਉਣ ਦੇ ਹੁਕਮ ਜਾਰੀ ਕੀਤੇ। ਡਾ. ਬਲਜੀਤ ਕੌਰ ਨੇ ਸਮੂਹ ਇਲਾਕਾ ਨਿਵਾਸੀਆਂ, ਖਾਸ ਕਰ ਉਨਾਂ ਨੌਜਵਾਨਾਂ ਨੂੰ ਜੋ ਨਸ਼ੇ ਦੀਆਂ ਬੇੜੀਆਂ ਨੂੰ ਤੋੜ ਕੇ ਆਮ ਵਿਅਕਤੀ ਵਾਂਗ ਜੀਵਨ ਜਿਉਣਾ ਚਾਹੁੰਦੇ ਹਨ, ਨੂੰ ਅਪੀਲ ਕੀਤੀ ਕਿ ਇਹਨਾਂ ਕੇਂਦਰਾਂ ਦਾ ਉਹ ਵੱਧ ਤੋਂ ਵੱਧ ਫਾਇਦਾ ਚੁੱਕਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਤੋਂ ਇੱਕ ਇੰਚ ਵੀ ਪਿਛੇ ਨਹੀਂ ਹਟੇਗੀ ਅਤੇ ਨਸ਼ੇ ਰੂਪੀ ਕੋਹੜ ਨੂੰ ਹਰ ਹੀਲੇ ਜੜੋ ਪੁੱਟ ਕੇ ਹੀ ਸਾਹ ਲਵੇਗੀ। ਇਸ ਦੇ ਨਾਲ ਉਨਾਂ ਇਹ ਵੀ ਕਿਹਾ ਕਿ ਇਸ ਕੰਮ ਨੂੰ ਸਿਰੇ ਚੜਾਉਣ ਲਈ ਹਰ ਵਰਗ ਵੀ ਅੱਗੇ ਕਦਮ ਵਧਾਏ ਅਤੇ ਸਰਕਾਰ ਦਾ ਸਾਥ ਦੇਵੇ। ਉਨਾਂ ਦੱਸਿਆ ਕਿ ਇਸ ਨਸ਼ਾ ਛਡਾਊ ਕੇਂਦਰ ਵਿਚ ਪਿਛਲੇ ਦੋ ਸਾਲਾਂ ਤੋਂ ਕੋਈ ਵੀ ਮਰੀਜ ਦਾਖ਼ਲ ਨਹੀਂ ਸੀ ਕੀਤਾ ਗਿਆ ਪਰੰਤੂ ਹੁਣ ਇਸ ਕੇਂਦਰ ਵਿਚ ਹਰ ਸੁਵ...

ਤਰਨਤਾਰਨ ’ਚ ਵਾਪਰਿਆ ਦਰਦਨਾਕ ਹਾਦਸਾ, 2 ਬੱਚਿਆਂ ਸਮੇਤ ਪਰਿਵਾਰ ਦੇ ਚਾਰ ਜੀਆਂ ਦੀ ਗਈ ਜਾਨ

Image
ਤਰਨਤਾਰਨ: ਤਰਨਤਾਰਨ ਵਿਚ ਇਕ ਵੱਡਾ ਹਾਦਸਾ ਵਾਪਰ ਗਿਆ।  ਇਥੇ ਕਪੂਰਥਲਾ ਤੋਂ ਫਤਿਆਬਾਦ  ਜਾ ਰਹੇ ਮੋਟਰਸਾਈਕਲ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ।  ਇਸ ਹਾਦਸੇ ਵਿਚ ਮੋਟਰਸਾਈਕਲ 'ਤੇ ਸਵਾਰ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਜਦਕਿ ਇਕ ਗੰਭੀਰ ਹਾਲਤ ’ਚ ਜ਼ੇਰੇ ਇਲਾਜ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ’ਚ ਇਕ ਔਰਤ, ਇਕ ਵਿਅਕਤੀ ਅਤੇ ਦੋ ਮਾਸੂਮ ਬੱਚੇ ਸ਼ਾਮਲ ਹਨ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ ਉੱਪਰ ਸਵਾਰ ਇਕ ਵਿਅਕਤੀ ਆਪਣੀ ਪਤਨੀ, ਦੋ ਬੱਚਿਆਂ ਤੇ ਇਕ ਹੋਰ ਮਹਿਲਾ ਰਿਸ਼ਤੇਦਾਰ ਸਮੇਤ ਕਸਬਾ ਫਤਿਆਬਾਦ ਤੋਂ ਖਡੂਰ ਸਾਹਿਬ ਵਾਲੇ ਮਾਰਗ ’ਤੇ ਜਾ ਰਿਹਾ ਸੀ। ਰਸਤੇ ਵਿਚ ਮੋਟਰਸਾਈਕਲ ਦੀ ਟਰੱਕ ਨਾਲ ਟੱਕਰ ਹੋ ਗਈ। ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਮੋਟਰਸਾਈਕਲ ਚਲਾ ਰਹੇ ਵਿਅਕਤੀ, ਉਸਦੀ ਪਤਨੀ ਅਤੇ 7 ਤੇ 9 ਸਾਲ ਦੇ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

 ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸੁੱਖਾ ਦੁਨੇਕੇ ਗੈਂਗ ਨਾਲ ਸਬੰਧਿਤ 02 ਗੈਗਸਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

Image
ਸ੍ਰੀ ਮੁਕਤਸਰ ਸਾਹਿਬ (ਬੂਟਾ ਸਿੰਘ) ਧਰੁਮਨ ਐੱਚ ਨਿੰਬਾਲੇ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾਂ ਨਿਰਦੇਸ਼ ਹੇਠ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਮਾੜੇ ਅਨਸਰਾਂ ਅਤੇ ਗੈਗਸਟਰਾਂ ਦੇ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਵਕਤ ਭਰਵਾਂ ਹੁਗਾਰਾ ਮਿਲਿਆ ਜਦੋਂ ਸ੍ਰੀ ਮੋਹਨ ਲਾਲ ਕਪਤਾਨ ਪੁਲਿਸ (ਡੀ) ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਗੁਰਪ੍ਰੀਤ ਸਿੰਘ ਉੱਪ ਕਪਤਾਨ ਪੁਲਿਸ (ਡੀ) ਦੀ ਯੋਗ ਅਗਵਾਈ ਹੇਠ ਇੰਸਪੈਕਟਰ ਰਾਜੇਸ਼ ਕੁਮਾਰ ਇੰਚਾਰਜ ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਸੁੱਖਾ ਦੁਨੇਕੇ ਗੈਂਗ ਨਾਲ ਸਬੰਧਿਤ 02 ਗੈਗਸ਼ਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ।  ਜਾਣਕਾਰੀ ਅਨੁਸਾਰ ਸ.ਥ. ਰਮੇਸ਼ ਕੁਮਾਰ 703/ ਸ.ਮ.ਸ ਸੀ.ਆਈ.ਏ ਸਟਾਫ ਸਮੇਤ ਸਾਥੀ ਕਾਰਮਚਾਰੀਆਂ ਦੇ ਪਿੰਡ ਜੰਡੋਕੇ ਮੌਜੂਦ ਸੀ ਤਾਂ ਉਹਨ੍ਹਾ ਨੂੰ ਇਤਲਾਹ ਮਿਲੀ ਕਿ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਸਰਦੂਲ ਸਿੰਘ ਵਾਸੀ ਡੋਹਕ ਅਤੇ ਹਰਪ੍ਰੀਤ ਸਿੰਘ ਉਰਫ ਹੈਰੀ ਉਰਫ ਗੱਲੀ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਰੁਪਾਣਾ ਜਿਹਨਾਂ ਪਾਸ ਨਜਾਇਜ਼ ਅਸਲਾ ਹੈ ਅਤੇ ਇਹਨ੍ਹਾ ਪਾਸ ਵਿਦੇਸ਼ੀ ਨੰਬਰ ਵੀ ਚੱਲਦੇ ਹਨ ਅਤੇ ਇਹ ਸੁੱਖਾ ਦੁਨੇਕੇ ਗਰੁੱਪ ਨਾਲ ਸਬੰਧ ਰੱਖਦੇ ਹਨ ਅਤੇ ਆਪਣੇ ਮੋਬਾਇਲ ਫੋਨ ਤੋਂ ਵੱਟਸਐਪ ਕਾਲਾ ਰਾਂਹੀ ਡਰਾ ਧਮਕਾ ਕੇ ਲੋਕਾਂ ਤੋਂ ਫਿਰੋਤੀਆਂ ਮੰਗਦੇ ਹਨ, ਜਿਸ ਤੇ ਸ.ਥ. ਰਮੇਸ਼ ਕੁਮਾਰ ਨੇ ਰੁੱਕਾ ਥਾਣਾ ਭੇਜ ਕੇ ਇਹਨ੍ਹਾ ਪਰ ਮੁਕੱਦਮਾ ਨੰ:40 ਮਿਤੀ 09.05.2022 ਅ/...

ਵਿਦੇਸ਼ੀ ਨੰਬਰਾਂ ਵਾਲੇ ਮੋਬਾਈਲਾਂ, ਨਜਾਇਜ ਅਸਲੇ ਤੇ ਗੋਲੀ ਸਿੱਕਾ ਸਮੇਤ ਲਾਰੈਂਸ ਬਿਸਨੋਈ ਗਰੁੱਪ ਦੇ ਦੋ ਮੈਂਬਰ ਕਾਬੂ

Image
 ਸ੍ਰੀ ਮੁਕਤਸਰ ਸਾਹਿਬ , ( ਬੂਟਾ ਸਿੰਘ ) ਜਿਲਾ  ਸ੍ਰੀ ਮੁਕਤਸਰ ਸਾਹਿਬ ਦੀਆਂ ਹੱਦਾਂ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਹੋਣ ਕਾਰਨ ਅਤੇ ਇਹ ਜਿਲ੍ਹਾ ਸੜਕੀ ਅਤੇ ਰੇਲ ਆਵਾਜਾਈ ਰਾਂਹੀ ਦਿੱਲੀ ਅਤੇ ਹੋਰ ਮਹਾਂਨਗਰਾਂ ਨਾਲ ਸਿੱਧੇ ਤੌਰ ਤੇ ਜੁੜੇ ਹੋਣ ਕਾਰਨ ਇੱਥੇ ਸਮਾਜ ਵਿਰੋਧੀ ਅਨਸਰਾਂ ਦੇ ਆਉਣ ਜਾਣ ਦਾ ਖਤਰਾ ਅਕਸਰ ਬਣਿਆ ਰਹਿੰਦਾ ਹੈ। ਇਸ ਪ੍ਰਕਾਰ ਦੇ ਪੇਸ਼ੇਵਰ ਮੁਜਰਿਮਾਂ ਤੇ ਆਪਣੀ ਪਕੜ ਲਗਾਤਰ ਅਤੇ ਮਜਬੂਤ ਬਣਾਏ ਰੱਖਣ ਲਈ ਜਿਲ੍ਹੇ ਦੀਆਂ ਮੁੱਖ ਅਤੇ ਲਿੰਕ ਸੜਕਾਂ ਪਰ ਜਿਲ੍ਹਾ ਪੁਲਿਸ ਵੱਲੋ ਲਗਾਤਰ ਨਾਕਾਬੰਦੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਪੁਲਿਸ ਪਬਲਿਕ ਦੋਸਤੀ ਦੇ ਰਿਸ਼ਤੇ ਨੂੰ ਵਧਾਉਂਦਿਆ ਆਮ ਲੋਕਾਂ ਤੋਂ ਸਹਿਯੋਗ ਅਤੇ ਠੋਸ ਸੂਚਨਾਵਾਂ ਦੀ ਮੰਗ ਕੀਤੀ ਜਾ ਰਹੀ ਹੈ। ਜਿਲ੍ਹਾ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਇਹਨਾਂ ਕੋਸ਼ਿਸ਼ਾਂ ਦੀ ਕਮਾਂਡ ਸ੍ਰੀ ਧਰੂਮਨ ਐਚ. ਨਿੰਬਾਲੇ ਆਈ.ਪੀ.ਐਸ ਵੱਲੋਂ ਖੁੱਦ ਕੀਤੀ ਜਾ ਰਹੀ ਹੈ। ਬੀਤੇ ਕੱਲ ਇੱਕ ਠੋਸ ਅਤੇ ਵਿਸ਼ਵਾਸ਼ ਯੋਗ ਇਤਲਾਹ ਤੇ ਪੁਲਿਸ ਕਾਰਵਾਈ ਕਰਦਿਆਂ ਸਥਾਨਕ ਸੀ.ਆਈ.ਏ (ਕਰਾਈਮ ਬ੍ਰਾਂਚ) ਦੀ ਇੱਕ ਵਿਸ਼ੇਸ਼ ਪੁਲਿਸ ਪਾਰਟੀ ਜਿਸ ਦੀ ਅਗਵਾਈ ਐਸ.ਆਈ ਸੂਰਤ ਸਿੰਘ ਵੱਲੋਂ ਕੀਤੀ ਜਾ ਰਹੀ ਸੀ ਅਤੇ ਉਸ ਵਿੱਚ ਲੋੜੀਦੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਸ਼ਾਮਿਲ ਸਨ, ਦੀਆਂ ਕੋਸ਼ਿਸ਼ਾਂ ਸਦਕਾ ਦੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਜੋ ਖਤਰਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗ...

 40 ਸਿੰਘਾਂ ਦੀ ਸ਼ਹੀਦੀ ਦੀ ਯਾਦ ਵਿਚ ਮਨਾਇਆ ਗਿਆ ਸ਼ਹੀਦੀ ਦਿਹਾੜਾ

Image
ਭਾਰੀ ਗਿਣਤੀ ਦੇ ਵਿੱਚ ਨਮਸਤਕ ਹੋਣ ਪਹੁੰਚੀਆਂ ਸੰਗਤਾਂ ਸ੍ਰੀ ਗੁਰਦੁਆਰਾ ਸਾਹਿਬ ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ) ਸ੍ਰੀ ਮੁਕਤਸਰ ਸਾਹਿਬ ਦੀ ਪਵਿਤਰ ਧਰਤੀ ਤੇ ਅੱਜ 40 ਸਿੰਘਾ ਦੀ ਸ਼ਹੀਦਾ ਦੀ ਯਾਦ ਵਿੱਚ ਅੱਜ ਸ਼ਹੀਦੀ ਦਿਹਾੜਾ  ਮਨਾਇਆ ਗਿਆ ਹੈ । ਇਸ ਮੌਕੇ ਵਿਸ਼ੇਸ਼ ਤੌਰ ਭਾਰੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ। ਐਸ ਜੀ ਪੀ ਸੀ ਦੇ ਪ੍ਰਧਾਨ ਹਰਜਿਂਦਰ ਸਿੰਘ ਧਾਮੀ  ਨੇ  ਪੱਤਰਕਾਰਾ ਨਾਲ  ਗੱਲਬਾਤ  ਕਰਦੇ ਹੋਏ ਕਿਹਾ ਕਿ 40 ਸਿੰਘਾ ਨੇ ਗੁਰੂ ਸਾਹਿਬ ਨੂੰ ਬੇਦਾਵਾ ਲਿੱਖ ਕੇ ਵੱਖ ਹੋਏ ਸੀ । ਗੁਰੂ ਸਾਹਿਬ ਆਪਣੇ ਸਿੱਖਾ ਨੂੰ ਆਖੀਰ ਤੱਕ ਉਡੀਕਦੇ ਹਨ । ਇਹ ਧਰਤੀ ਮਹਾਨ ਸ਼ਹੀਦਾ ਦੀ ਧਰਤੀ ਹੈ । ਇਥੇ ਹਰ ਮਨੁੱਖ ਦੀ ਫਰਿਆਦ ਪੂਰੀ ਹੁੰਦੀ ਹੈ । ਸ਼ਹੀਦੀ ਜੋੜ ਮੇਲੇ ਚ ਵੱਡੀ ਗਿਣਤੀ ਵਿਚ ਸੰਗਤਾ ਨੇ ਨਤਮਸਤਕ ਹੋਕੇ ਆਸ਼ੀਰਵਾਦ ਪ੍ਰਾਪਤ ਕੀਤਾ ।ਇਸ ਮੌਕੇ  ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਘਰ ਨਤਮਸਤਕ ਹੋਣ ਵਾਲੀਆਂ ਵੀਆਈਪੀ ਸ਼ਖਸ਼ੀਅਤਾ ਨੂੰ ਸਨਮਾਨਿਤ ਕਰਨ ਦੀ ਥਾ ਉਨਾ ਨੂੰ ਕਿਤਾਬਾ ਦਿੱਤੀ ਜਾਣ। ਅਸੀ ਸਰਕੂਲਰ ਜਾਰੀ ਕੀਤਾ ਹੈ ਕਿ ਸਿੱਖ ਰਹਿਤ ਮਰਿਆਦਾ ਦੀਆਂ ਕਿਤਾਬਾਂ ਹੀ ਦਿਤੀਆਂ ਜਾਣ ਤਾ ਜੋ ਵਿਤੀ ਬੋਝ ਘਟਾਇਆ ਜਾ ਸਕੇ।ਇਸ ਮੌਕੇ ਅਕਾਲ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ. ਜਥੇਦਾਰ ਰਣਜੀਤ ਸਿੰਘ ਗੌਹਰ ਹਜੂਰ ਸਾਹਿਬ ਅਤੇ ਜਥੇਦਾਰ ਗੁਰਮਿੰਦਰ ਸਿੰਘ ਵੱਲੋਂ ਵੀ ਇਸ ਸ਼ਹੀਦੀ ਸਮਾਗਮ ਦੇ ਵਿੱਚ ...

ਬਾਲ ਮਿੱਤਰ ਪ੍ਰੋਗਰਾਮ ਤਹਿਤ ਐਸ.ਐਸ.ਪੀ ਖੁੱਦ ਬੱਚਿਆਂ ਦੇ ਹੋਏ ਰੂਬਰੂ

Image
 ਪੁਲਿਸ ਅਫਸਰਾਂ ਦੀ ਟੀਮ ਨੇ ਸਾਂਝੇ ਤੌਰ ਤੇ ਸਕੂਲ ਵਿੱਚ ਕੀਤੀ ਸ਼ਿਰਕਤ  9PB NEWS:-  ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ ) ਬੀਤੇ ਦਿਨੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਬਾਲ ਮਿੱਤਰ ਪ੍ਰੋਗਰਾਮ ਤਹਿਤ ਆਏ ਦਿਨ ਕਿਸੇ ਨਾ ਕਿਸੇ ਸਕੂਲ ਜਾਂ ਕਾਲਿਜ ਦੇ ਬੱਚਿਆਂ ਨੂੰ ਜਿਲ੍ਹਾ ਪੁਲਿਸ ਦਫਤਰ ਵਿਖੇ ਬੁਲਾ ਕਿ ਉਨ੍ਹਾ ਨੂੰ ਪੁਲਿਸ ਦੀ ਕਾਰਜ਼ਪ੍ਰਣਾਲੀ ਅਤੇ ਪੁਲਿਸ ਵੱਲੋਂ ਆਮ ਪਬਲਿਕ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸੇ ਪ੍ਰਕਾਰ ਪੁਲਿਸ ਦੀਆਂ ਵੱਖ ਵੱਖ ਟੀਮਾਂ ਸਕੂਲਾਂ ਕਾਲਿਜਾਂ ਵਿੱਚ ਪੁੱਜ ਕੇ ਵਿਦਿਆਰਥੀਆਂ ਦੇ ਨਾਲ ਸਿੱਧਾ ਸਪੰਰਕ ਬਣਾ ਰਹੀਆ ਹਨ ਤਾਂ ਜੋ ਬੱਚੇ ਕਿਸੇ ਮੁਸ਼ਕਲ ਸਮੇਂ ਪੁਲਿਸ ਤੋਂ ਬੇਝਿੱਜਕ ਮੱਦਦ ਪ੍ਰਾਪਤ ਕਰ ਸਕਣ। ਨਿਰਸੰਦੇਹ ਪੁਲਿਸ ਦੀਆ ਇਨ੍ਹਾਂ ਕੋਸ਼ਿਸ਼ਾਂ ਨੂੰ ਵਿਦਿਆਰਥੀ ਅਤੇ ਅਧਿਆਪਕ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇੰਨ੍ਹਾ ਪ੍ਰੋਗਰਾਮਾਂ ਦੀ ਲੜੀ ਵਿੱਚ ਇਜ਼ਾਫਾ ਕਰਦਿਅਂਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁੱਖੀ ਸ੍ਰੀ ਧਰੂਮਨ ਐੱਚ ਨਿੰਬਾਲੇ ਆਈ.ਪੀ.ਐਸ ਵੱਲੋਂ ਜਿਲ੍ਹਾ ਭਰ ਦੇ ਸੀਨੀਅਰ ਪੁਲਿਸ ਅਫਸਰਾਂ ਨੂੰ ਨਾਲ ਲੈ ਕੇ ਅੱਜ ਸਥਾਨਕ ਭਾਈ ਮਸਤਾਨ ਸਿੰਘ ਸੀਨੀਅਰ ਸਕੈਡੰਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜ ਕਿ ਬਾਲ ਮਿੱਤਰ ਪ੍ਰੋਗਰਾਮ ਤਹਿਤ ਇੱਕ ਸੁਖਾਵੇਂ ਮਹੌਲ ਵਿੱਚ ਬੱਚਿਆਂ ਨਾਲ ਗੱਲ ਬਾਤ ਕੀਤੀ ਗਈ। ਇਸ ਮੌਕੇ ਜਿਲ੍ਹਾ ਪੁਲ...

ਪੰਜਾਬ ਰੋਡਵੇਜ਼ ਪਨਬਸ / ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋ ਹੜਤਾਲ ਦਾ ਐਲਾਨ-ਕਮਲ ਕੁਮਾਰ

Image
 ਸਰਕਾਰ ਵੱਲੋ ਮੰਗਾਂ ਵੱਲ ਧਿਆਨ ਨਾ ਦੇਣ ਦੇ ਅਤੇ ਮੈਨਿਜਮੈਟ ਵਲੋਂ ਤੰਗ ਪਰਿਸਾਨ ਕਰਨ ਦੇ ਰੋਸ ਵੱਜੋ ਸ਼ੰਘਰਸ਼ ਕਰਨ ਲਈ ਮਜਬੂਰ ਮੁਲਾਜ਼ਮ-ਗੁਰਪ੍ਰੀਤ ਸਿੰਘ ਢਿੱਲੋਂ 9PB NEWS:-  ਸ੍ਰੀ ਮੁਕਤਸਰ ਸਾਹਿਬ,( ਗੁਰਜੰਟ ਸਿੰਘ ਭੱਟੀ ) ਪੰਜਾਬ ਰੋਡਵੇਜ਼ ਪਨਬਸ / ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਮਈ ਦਿਵਸ ਮੌਕੇ ਮੀਟਿੰਗ ਕਮਲ ਕੁਮਾਰ ਸਰਪ੍ਰਸਤਦੀ ਅਗਵਾਈ ਵਿੱਚ ਸ੍ਰੀ ਮੁਕਤਸਰ ਸਾਹਿਬਬੱਸ ਸਟੈਡ ਵਿੱਖੇ ਹੋਈ ।ਇਸ ਮੌਕੇ ਤੇ ਪੰਜਾਬ ਦੇ ਸਮੂਹ ਪੰਜਾਬ ਰੋਡਵੇਜ਼ ਪਨਬਸ ਅਤੇ ਪੀ ਆਰ ਟੀ ਸੀ ਦੇ ਆਹੁਦੇਦਾਰਾ ਤੇ ਵਰਕਰਾਂ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਝੰਡਾ ਲਹਿਰਾਇਆ ਗਿਆ ਅਤੇ ਅਹੁਦੇਦਾਰ ਗੁਰਪ੍ਰੀਤ ਸਿੰਘਅਤੇ ਤਰਸੇਮ ਸਿੰਘ ਮੁਕਤਸਰ ਜੁਆਇੰਟ ਸਕੱਤਰ ਵੱਲੋ ਪਨਬਸ ਤੇ ਪੀ ਆਰ ਟੀ ਸੀ ਦੇ ਮੁਲਾਜਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਲਈ ਸਰਕਾਰ ਤੱਕ ਮੁਲਾਜਮਾਂ ਦੀ ਆਵਾਜ਼ ਪਹੁੰਚਾਉਣ ਲਈ ਸੂਬਾ ਕਮੇਟੀ ਦੁਆਰਾ ਉਲੀਕੇ ਸੰਘਰਸ਼ ਬਾਰੇ ਦੱਸਦੇ ਹੋਏ ਜਾਣਕਾਰੀ ਸਾਝੀ ਕੀਤੀ ਗਈ ਕਿ ਪਨਬਸ ਤੇ ਪੀ ਆਰ ਟੀ ਸੀ ਮੁਲਾਜਮਾਂ ਆਪਣੀਆਂ ਮੰਗਾਂ ਲਈ ਕਾਫੀ ਲੰਬੇ ਸਮੇ ਤੋ ਸੰਘਰਸ਼ ਕਰਦੇ ਆ ਰਹੇ ਹਨ ਪ੍ਰੰਤ ਨਵੀ ਬਣੀ ਸਰਕਾਰਾ ਦੇ ਟਰਾਸਪੋਰਟ ਮੰਤਰੀ ਨਾਲ ਦੋ ਮੀਟਗਾ ਕਰ ਚੁੱਕੇ ਹਾ। ਪਰ ਮੰਤਰੀ ਵੱਲੋ ਪਨਬੱਸ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਜਿਸ ਤੋ ਲੱਗਦਾ ਹੈ ਕਿ ਨਵੀ ਬਣੀ ਸਰਕਾਰ ਵੀ ਪ...

ਪੁਲਿਸ ਦੇ ਜਵਾਨਾਂ ਦੀ ਸਿਹਤ ਦਾ ਧਿਆਨ ਹਰ ਹਾਲਤ ਵਿੱਚ ਰੱਖਿਆ ਜਾਵੇਗਾ-ਐਸ ਐਸ ਪੀ ਸ੍ਰੀ ਮੁਕਤਸਰ ਸਾਹਿਬ

Image
9PB NEWS:- ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ ) ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਕਰਮਚਾਰੀਆਂ ਨੂੰ ਅਨੁਸ਼ਾਸ਼ਨ ਵਿੱਚ ਪ੍ਰੱਪਕ ਅਤੇ ਆਪਣੇ ਕਿੱਤੇ ਪ੍ਰਤੀ ਮਾਹਿਰ ਕਰਨ ਦੇ ਮੰਤਵ ਨਾਲ ਜਿਲਾ ਪੁਲਿਸ ਲਾਈਨ ਵਿਖੇ ਬੀਤੇ ਕੁਝ ਸਮੇਂ ਤੋਂ ਹਫਤਾਵਰੀ ਪ੍ਰੇਡ ਕਰਵਾਈ ਜਾ ਰਹੀ ਹੈ। ਇਸ ਜਿਲਾ ਦੇ ਪੁਲਿਸ ਮੁਖੀ ਸ੍ਰੀ ਧਰੂਮਨ ਐਚ ਨਿੰਬਾਲੇ ਆਈ ਪੀ ਐਸ ਵੱਲੋਂ ਇਸ ਪ੍ਰੇਡ ਦੀ ਇੰਸਪੈਕਸ਼ਨ ਦੌਰਾਨ ਇਹ ਮਹਿਸੂਸ ਕੀਤਾ ਕਿ ਪੁਲਿਸ ਦੇ ਜਵਾਨ ਅਗਿਆਨਤਾ ਕਾਰਨ ਕਾਫੀ ਗਿਣਤੀ ਵਿੱਚ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹਨ ਅਤੇ ਉਹ ਕਠਿਨ ਪ੍ਰਸਥਤਿਆਂ ਵਿੱਚ ਹੀ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਇਸ ਲਈ ਉਹਨਾਂ ਵੱਲੋਂ ਨਿੱਜੀ ਦਿਲਚਸਪੀ ਲੈ ਕੇ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮਸ਼ਵਰਾ ਕਰਕੇ ਸਥਾਨਿਕ ਪੁਲਿਸ ਲਾਈਨ ਵਿਖੇ ਪੁਲਿਸ ਦੇ ਜਵਾਨਾਂ ਤੇ ਅਧਿਕਾਰੀਆਂ ਲਈ ਇੱਕ ਵਿਸ਼ੇਸ਼ ਸਿਹਤ ਜਾਗਰੂਕਤਾ ਤੇ ਮੁਫਤ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਚੈੱਕਅਪ ਕੈਂਪ ਵਿੱਚ 256 ਤੋ ਵੱਧ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਰੀਰਾਂ ਦੀ ਜਾਂਚ ਕੀਤੀ ਗਈ, ਉਹਨਾਂ ਦਾ ਬੱਲਡ ਪ੍ਰੈਸ਼ਰ, ਸ਼ੂਗਰ ਲੈਵਲ, ਦਿਲ ਦੀ ਧੜਕਨ ਅਤੇ ਜੋੜਾਂ ਦੀ ਸੋਜਸ਼ ਆਦਿ ਦੀ ਚੈਕਿੰਗ ਕੀਤੀ ਗਈ।ਇਸ ਮੌਕੇ ਡਾ: ਸੁਨੀਲ ਅਰੋੜਾ ਤੇ ਡਾ: ਨਵਰੋਜ ਗੋਇਲ ਜੋ ਇਹ ਦੋਨੋ ਡਾਕਟਰ ਐਮ ਡੀ ਸਨ ਤੇ ਸਰਕਾਰੀ ਹਸਪਤਾਲ ਤੋਂ ਆਪਣੀ ਸਮੁੱਚੀ ਟੀਮ ਸਮੇਤ ਪੁਲਿਸ ਲਾਈਨ ਵਿਖੇ ਪਹੁੰਚੇ ਸਨ। ਇਹਨਾਂ ਵੱਲੋਂ 400 ਦੇ ਕ੍ਰੀਬ ਪੁਲਿਸ ਅਧ...

ਰੈਸਟ ਹਾਊਸ ਵਿਖੇ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਨੇ ਸੁਣੀਆ ਸ਼ਿਕਾਇਤਾ

Image
ਅਧਿਕਾਰੀਆ ਨੂੰ ਮਸਲੇ ਹੱਲ ਕਰਨ ਦੇ ਦਿੱਤੇ ਹੁਕਮ, 15 ਦਿਨਾ ਚ ਮੰਗੀ ਰਿਪੋਰਟ ਐਸਸੀ ਵਰਗ ਦੀਆ ਸ਼ਿਕਾਇਤਾ ਨੂੰ ਲੈ ਕਿ ਲਾਪ੍ਰਵਾਹੀ ਬਰਦਾਸ਼ਤ ਨਹੀ: ਪੂਨਮ ਕਾਂਗੜਾ 9PB NEWS:-  ਸ਼੍ਰੀ ਮੁਕਤਸਰ ਸਾਹਿਬ(BALKARAN KAULDHAR)  PUNJAB ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੇ ਮੈਂਬਰ ਸ਼੍ਰੀਮਤੀ ਪੂਨਮ ਕਾਂਗੜਾ ਸਥਾਨਕ ਰੈਸਟ ਹਾਊਸ ਵਿਖੇ ਪਹੁੰਚੇ ਜਿੱਥੇ ਉਹਨਾ ਪਿਛਲੇ ਲੰਮੇ ਸਮੇ ਤੋ ਐਸ ਸੀ ਵਰਗ ਦੀਆ ਪੈਂਡਿੰਗ ਪਈਆ ਸ਼ਿਕਾਇਤਾ ਸੁਣੀਆ ਅਤੇ ਤੁਰੰਤ ਅਧਿਕਾਰੀਆ ਨੂੰ ਠੋਸ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਿਸ ਦੀ ਰਿਪੋਰਟ 15 ਦਿਨਾ ਦੇ ਅੰਦਰ ਅੰਦਰ ਐਸ ਸੀ ਕਮਿਸ਼ਨ ਦੇ ਦਫਤਰ ਸਿਵਲ ਸਕੱਤਰੇਤ ਚੰਡੀਗੜ ਵਿਖੇ ਪੇਸ਼ ਕਰਨ ਦੀ ਹਿਦਾਇਤ ਕੀਤੀ। ਇਸ ਮੋਕੇ ਪ੍ਰਾਪਤ ਇਕ ਸਿਕਾਇਤ ਵਿਚ ਨਿਜੀ ਪ੍ਰਾਇਵੇਟ ਸਕੂਲ ਵੱਲੋਂ ਐਸ ਸੀ ਸਮਾਜ ਦੇ ਪਰਿਵਾਰ ਨਾਲ ਦੁਰ ਵਿਵਹਾਰ ਕਰਨ ਅਤੇ ਜਾਤੀ ਸੂਚਕ ਸਬਦ ਬੋਲਣ ਤੇ ਕਮਿਸ਼ਨ ਵੱਲੋਂ ਪੁਲਿਸ ਨੂੰ ਨਿਰੋਲ ਜਾਂਚ ਕਰਨ ਅਤੇ 10 ਮਈ ਤੱਕ ਇਸ ਸਬੰਧੀ ਰਿਪੋਟ ਕਮਿਸ਼ਨ ਪਾਸ ਪੇਸ਼ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਵਿਕਰਮ ਸਿੰਘ ਜੋ ਕਿ ਰੀੜ ਦੀ ਹੱਡੀ ਦੇ ਮਣਕਿਆ ਤੋ ਪੀੜਤ ਹੈ ਨੇ ਵੀ ਅਪਣਾ ਪਖ ਰੱਖਿਆ ਇਸ ਤੋ ਇਲਾਵਾ ਹੋਰ ਵੀ ਸ਼ਿਕਾਇਤ ਕਰਤਾ ਦੀਆ ਸ਼ਿਕਾਇਤਾ ਸੁਣੀਆ ਇਸ ਮੌਕੇ ਸ਼੍ਰੀਮਤੀ ਪੂਨਮ ਕਾਂਗੜਾ ਨੇ ਕਿਹਾ ਕਿ ਦੋਸ਼ੀਆ ਵਿਰੁੱਧ ਕਾਰਵਾਈ ਕਰਨ ਅਧਿਕਾਰੀ ਉਹਨਾ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਕਈ ਗੰਭੀਰ ਮਸਲਿਆ ਦੀਆ ਸ਼ਿਕਾਇਤਾ ਵੀ ਲੰਬਾ ਸਮੇ ਤੋ ਲਮਕ ਦੀ...

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚੱਲ ਰਹੇ ਫ੍ਰੀ ਕੰਪਿਊਟਰ ਸੈਂਟਰ ਦਾ ਡਾਕਟਰ ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਨੇ ਕੀਤਾ ਉਦਘਾਟਨ

Image
  9PB NEWS:-  ਮੁਕਤਸਰ( ਗੁਰਜੰਟ ਸਿੰਘ ਭੱਟੀ ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਪ੍ਰੋ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਵਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਨੌਜਵਾਨਾਂ ਨੂੰ ਆਤਮਨਿਰਭਰ ਬਣਾਉਣ ਲਈ ਖੋਲੇ ਜਾ ਰਹੇ ਫ੍ਰੀ ਸਿਖਲਾਈ ਸੈਂਟਰਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਅਤੇ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ(ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ) ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਫ੍ਰੀ ਕੰਪਿਊਟਰ ਸੈਂਟਰ ਦਾ ਉਦਘਾਟਨ ਡਾਕਟਰ ਬਲਜੀਤ ਕੌਰ ਮਾਨਯੋਗ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਮੰਤਰੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਅਤੇ ਮਾਨਯੋਗ ਮੰਤਰੀ ਜੀ ਵਲੋਂ ਉਬਰਾਏ ਦੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗੲੀ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਉਪਰਾਲੇ ਨਾਲ਼ ਜਿਥੇ ਬੇਰੁਜ਼ਗਾਰੀ ਨੂੰ ਠੱਲ੍ਹ ਪਵੇਗੀ ਉਥੇ ਨੋਜਵਾਨ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਮਾਨਯੋਗ ਮੰਤਰੀ ਜੀ ਨੇ ਬੱਚਿਆਂ ਨੂੰ ਇਹਨਾਂ ਫ੍ਰੀ ਸਿਖਲਾਈ ਸੈਂਟਰਾਂ ਦਾ ਭਰਪੂਰ ਲਾਭ ਲੈਣ ਲਈ ਵੀ ਪ੍ਰੇਰਿਤ ਕੀਤਾ ਇਸ ਮੌਕੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ , ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲਾ ਪ੍ਰਧਾਨ ਮੁਕਤਸਰ ਸਾਹਿਬ ਅਤੇ ਲੈਕਚਰਾਰ ਜਸਪਾਲ ਸਿੰਘ ਮੈਡਮ ਕਰਮਜੀਤ ਕੌਰ ਬਲਵਿੰਦਰ ਸਿੰਘ ਬਰਾੜ ਮਾਸਟਰ ਰਾਜਿੰਦਰ ਸਿੰਘ ਸੋਮ ਨਾਥ ਅਸ਼ੋਕ ਕੁਮਾਰ ਗੁਰਪਾਲ ਸਿੰਘ ਸੁਰਿੰਦਰ ਕੌਰ, ਨਵਦੀਪ ਕੌਰ ਬਰਾੜ ਬਿੰਦਰ ਕੌਰ ਚ...

ਲੋਕ ਸੇਵਕ ਦਾ ਆਮ ਪਬਲਿਕ ਤੋਂ ਇਲਾਵਾ ਆਪਣੇ ਮਾਤਾਹਿਤ ਸਟਾਫ ਦੀਆਂ ਦੁੱਖ ਤਕਲੀਫਾਂ ਸੁਣਨਾ ਵੀ ਅਤਿ ਜਰੂਰੀ-ਐਸ ਐਸ ਪੀ ਨਿੰਬਾਲੇ

Image
ਰਿਸ਼ਟ ਪੁਸ਼ਟ ਅਤੇ ਖੁਸ਼ਹਾਲ ਕਰਮਚਾਰੀ ਆਮ ਲੋਕਾਂ ਦੀ ਵਧੀਆ ਤਰੀਕੇ ਨਾਲ ਕਰ ਸਕਦਾ ਸੇਵਾ-SSP ਸ੍ਰੀ ਮੁਕਤਸਰ ਸਾਹਿਬ 9pb news:-  ਸ੍ਰੀ ਮੁਕਤਸਰ ਸਾਹਿਬ( ਗੁਰਜੰਟ ਸਿੰਘ ਭੱਟੀ ) ‘ਆਮ ਲੋਕਾਂ ਨੂੰ ਬਣਦਾ ਇਨਸਾਫ ਦੇਣ ਅਤੇੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਪੁਲਿਸ ਕਰਮਚਾਰੀਆਂ ਦਾ ਰਿਸ਼ਟ ਪੁਸ਼ਟ ਤੇ ਅਨੁਸ਼ਾਸ਼ਿਤ ਹੋਣਾ ਅਤਿ ਜਰੂਰੀ ਹੈ, ਜੇਕਰ ਕੋਈ ਮਨੁੱਖ ਸਰੀਰਕ ਤੌਰ ਤੇ ਕਿਸੇ ਦੁੱਖ ਤਕਲੀਫ ਤੋਂ ਪੀੜਤ ਹੋਵੇਗਾ,ਉਸਦੇ ਰਹਿਣ ਬਹਿਣ ਦੀ ਸਹੂਲਤ ਠੀਕ ਨਹੀਂ ਹੋਵੇਗੀ ਤਾਂ ਉਸ ਪਾਸੋਂ ਉਸਦੇ ਫਰਜ਼ਾਂ ਦੀ ਪੂਰਤੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ ’ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਸ੍ਰੀ ਧਰੂਮਨ ਐਚ ਨਿੰਬਾਲੇ ਆਈ ਪੀ ਐਸ ਨੇ ਜਿਲਾ ਪੁਲਿਸ ਲਾਈਨ ਵਿੱਚ ਜਿਲਾ ਭਰ ਦੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਪ੍ਰੇਡ ਦੇ ਨਿਰੀਖਣ ਮੌਕੇ ਕੀਤਾ। ਪੁਲਿਸ ਕਰਮਚਾਰੀਆਂ ਨੂੰ ਸਰੀਰਕ ਤੌਰ ਤੇ ਫਿੱਟ ਤੇ ਅਨੁਸ਼ਾਸ਼ਨ ਬੱਧ ਕਰਨ ਲਈ ਸਥਾਨਿਕ ਪੁਲਿਸ ਲਾਈਨ ਦੇ ਪ੍ਰੇਡ ਗਰਾਊਂਡ ਵਿਖੇ ਇੱਕ ਰੁਟੀਨ ਅਭਿਆਸ ਵਜੋਂ ਇਹਨੀ ਦਿਨੀ ਪ੍ਰੇਡ ਕਰਵਾਈ ਜਾ ਰਹੀ ਹੈ।ਇਸ ਮੌਕੇ ਜਿਲਾ ਪੁਲਿਸ ਮੁਖੀ ਵੱਲੋਂ ਪ੍ਰੇਡ ਉਪਰੰਤ ਆਪਣੇ ਮਤਾਹਿਤ ਸਟਾਫ ਦੀਆਂ ਦੁੱਖ ਤਕਲੀਫਾਂ ਨੂੰ ਸੁਣਿਆ ਗਿਆ ਅਤੇ ਉਹਨਾ ਨੂੰ ਤੁਰੰਤ ਦੂਰ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।ਇਸ ਮੌਕੇ ਕਿਸੇ ਕਿਸਮ ਦੀ ਬਿਮਾਰੀ ਤੋ...