Posts

ਮਾਰਕੀਟ ਕਮੇਟੀ ਦੇ ਸੈਕਟਰੀ ਵੱਲੋਂ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਦਿਵਾਲੀ ਤੇ ਬੰਦੀ ਛੋੜ ਦਿਵਸ ਦੇ ਨਾਲ ਲੱਖ ਲੱਖ ਵਧਾਈਆਂ

 ਮਾਰਕੀਟ ਕਮੇਟੀ ਦੇ ਸੈਕਟਰੀ ਵੱਲੋਂ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਦਿਵਾਲੀ ਤੇ ਬੰਦੀ ਛੋੜ ਦਿਵਸ ਦੇ ਨਾਲ ਲੱਖ ਲੱਖ ਵਧਾਈਆਂ 9PB news  ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰੋ।

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਸ੍ਰੀ ਮੁਕਤਸਰ ਸਾਹਿਬ , 17 ਸਤੰਬਰ (ਦੀਪਕ ਪਾਲ ਸ਼ਰਮਾ)- ਸ਼ਹਿਰ ਦੇ ਇਕ ਸੀਨੀਅਰ ਪੱਤਰਕਾਰ ਨਾਲ ਐਤਵਾਰ 15 ਸਤੰਬਰ ਨੂੰ ਥਾਣਾ ਸਿਟੀ ਦੇ ਇਕ ਕਰਮਚਾਰੀ ਵੱਲੋਂ ਸ਼ੇਰਆਮ ਧੱਕਾਸ਼ਾਹੀ ਕੀਤੀ ਗਈ। ਜਿਸ ਲਈ ਸੋਮਵਾਰ ਸਵੇਰੇ ਕਰੀਬ 60 ਮੋਹਤਵਾਰ ਪੱਤਰਕਾਰਾਂ ਤੇ ਸ਼ਹਿਰੀਆਂ ਦੇ ਵਫ਼ਦ ਵੱਲੋਂ ਇੱਕ ਲਿਖਤੀ ਸ਼ਿਕਾਇਤ ਪੱਤਰ ਐਸਐਸਪੀ ਤੁਸ਼ਾਰ ਗੁਪਤਾ ਨੂੰ ਦੇ ਕੇ ਆਏ ਸਨ ਤੇ ਮੰਗ ਕੀਤੀ ਸੀ ਕਿ ਉਕਤ ਕਰਮਚਾਰੀ ਦੇ ਖਿਲਾਫ ਸੋਮਵਾਰ 16 ਸਤੰਬਰ ਸ਼ਾਮ ਤੱਕ ਕਾਨੂੰਨੀ ਕਾਰਵਾਈ ਕੀਤੀ ਜਾਵੇ । ਉਹਨਾਂ ਵਿਸ਼ਵਾਸ ਦਿਵਾਇਆ ਕਿ ਸ਼ਾਮ ਤੱਕ ਕਾਰਵਾਈ ਕਰ ਦਿੱਤੀ ਜਾਵੇਗੀ। ਪਰ ਮੰਗਲਵਾਰ ਸ਼ਾਮ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਕਿਸੇ ਉੱਚ ਅਧਿਕਾਰੀ ਵੱਲੋਂ ਸਾਡੇ ਨਾਲ ਕੋਈ ਗੱਲਬਾਤ ਕੀਤੀ ਗਈ । ਇਸ ਦੇ ਰੋਸ ਵਜੋਂ ਪੱਤਰਕਾਰ ਭਾਈਚਾਰੇ ਨੇ ਫੈਸਲਾ ਕੀਤਾ ਕਿ ਬੁੱਧਵਾਰ 18 ਸਤੰਬਰ ਨੂੰ ਆਪਣੀਆਂ ਸਹਿਯੋਗੀ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਥਾਣਾ ਸਿਟੀ ਅੱਗੇ ਸਵੇਰੇ 10 ਵਜੇ ਧਰਨਾ ਦਿੱਤਾ ਜਾਵੇਗਾ। ਸਮੂਹ ਜਥੇਬੰਦੀਆਂ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਤੁਹਾਡੀਆਂ ਸਾਰਿਆਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਵਾਲੇ ਪੱਤਰਕਾਰ ਭਾਈਚਾਰੇ ਦਾ ਸਾਥ ਦੇਣ ਲਈ ਬੁੱਧਵਾਰ ਸਵੇਰੇ 10 ਵਜੇ ਥਾਣਾ ਸਿਟੀ ਅੱਗੇ ਧਰਨੇ ਵਿੱਚ ਪੁੱਜੋ।

ਨਾਜ਼ੁਕ ਜਿਹੀਆਂ ਅੱਖਾਂ ਦੇ ਵਿੱਚ,

Image
ਪਿਉਂ  ਨਾਜ਼ੁਕ ਜਿਹੀਆਂ ਅੱਖਾਂ ਦੇ ਵਿੱਚ, ਖੁਆਬ ਘਰੋੜ ਤਰਾਸ਼ੇ ਮੈਂ। ਸਫ਼ਰ ਦਾ ਲੁਤਫ਼ ਉਠਾਉਣ ਲਈ ਬਹਿ ਗਿਆ, ਖਿੜਕੀ ਵਾਲੇ ਪਾਸੇ ਮੈਂ। ਇੱਕ ਹਮਸਫ਼ਰ ਨੇ ਆਣ ਸੁਣਾਇਆ, 'ਪੁੱਤਰਾ ਪੱਧਰਾ ਨਹੀਓਂ ਪੈਂਡਾ'; ਫੁੱਲ ਟਾਂਵਾ ਟਾਂਵਾ ਏ, ਦੇਖੇ ਰਾਹ ਵਿੱਚ ਕੰਡੇ ਖਾਸੇ ਮੈਂ।। ਕਿਤੇ ਠੰਡੀਆਂ ਛਾਵਾਂ ਮਿਲਣ ਗੀਆਂ, ਕਿਤੇ ਧੁੱਪ ਧਰਤ ਭੜਾਸੇ ਵੇ। ਕਰ ਹੋਂਸਲਾ ਲੀਹੇ ਪੈ ਪੁੱਤਰਾ, ਬੰਨ੍ਹ ਪੱਲੇ ਮਿਲੇ ਦਿਲਾਸੇ ਵੇ। ਮੈਂ ਸਾਂਭ ਲਉਂ ਜੇ ਡਿੱਗਿਆ ਤਾਂ, ਤੂੰ ਕਲ਼ਮ ਤਾਂ ਚੱਕ ਤੇਰੀ ਚਾਲ ਤੁਰੂ। ਓਹੋ ਪਿਓ ਹੈ ਮੇਰਾ ਰੱਬ ਵਰਗਾ, ਜੀਹਦੇ ਨਾਲ ਹੋਇਆ ਮੇਰਾ ਸਫ਼ਰ ਸ਼ੁਰੂ।। ਡਾਕਟਰ ਸੰਜੀਵ ਜਿੰਦਲ  ਪ੍ਰਿੰਸੀਪਲ  ਦੇਸ਼ ਭਗਤ ਗਲੋਬਲ ਸਕੂਲ, ਕੋਟਕਪੂਰਾ ਰੋਡ, ਸ੍ਰੀ ਮੁਕਤਸਰ ਸਾਹਿਬ 

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !

Image
ਮੁਕਤੀਸਰ ਪ੍ਰਾਈਵੇਟ ਕਾਰ ਚਾਲਕ ਸੇਵਾ ਸੁਸਾਇਟੀ ਨੇ ਅਵਾਰਾ ਪਸ਼ੂਆਂ ਦਾ ਹੱਲ ਕਰਨ ਦੀ ਸਰਕਾਰ ਨੂੰ ਕੀਤੀ ਅਪੀਲ 9pb news( ਬੂਟਾ ਸਿੰਘ ) ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵੱਧਦੀ ਗਿਣਤੀ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਤੇ ਅਵਾਰਾ ਪਸ਼ੂਆਂ ਦੇ ਨਾਲ ਕਈ ਹਾਦਸੇ ਵੀ ਵਾਪਰ ਚੁੱਕੇ ਹਨ ਜਿਸ ਵਿੱਚ ਲੋਕ ਆਪਣੀਆਂ ਕੀਮਤੀਆਂ ਜਾਨਾ ਗਵਾ ਚੁੱਕੇ ਹਨ ਇਨਾ ਅਵਾਰਾ ਪਸ਼ੂਆਂ ਦਾ ਮੁੱਦਾ ਕਈ ਵਾਰ ਸੋਸ਼ਲ ਵਰਕਰ ਤੇ ਸ਼ਹਿਰ ਦੇ ਲੋਕਾਂ ਨੇ ਸਮੇਂ ਸਮੇਂ ਤੇ ਚੁੱਕਦੇ ਰਹੇ ਹਨ ਤਾਂ ਕਿ ਹਾਦਸਿਆਂ ਤੋਂ ਬਚਿਆ ਜਾ ਸਕੇ ਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਅਵਾਰਾ ਪਸ਼ੂ ਸਬੰਧੀ ਹੁਣ ਮੁਕਤੀਸਰ ਪ੍ਰਾਈਵੇਟ ਕਾਰ ਚਾਲਕ ਸੇਵਾ ਸੁਸਾਇਟੀ ਰਿਜ ਨੰਂ,396,(ਜਿਲ੍ਹਾ ਮੁਕਤਸਰ ਸਾਹਿਬ ) ਵੱਲੋਂ ਇਹਨਾਂ ਅਵਾਰਾ ਪਸ਼ੂਆਂ ਦਾ ਜਲਦ ਤੋਂ ਜਲਦ ਹੱਲ ਕਰਨ ਸਬੰਧੀ ਮਸਲਾ ਚੁੱਕਿਆ ਗਿਆ ਹੈ ਮੁਕਤੀਸਰ ਪ੍ਰਾਈਵੇਟ ਕਾਰ ਚਾਲਕ ਸੇਵਾ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਾਡੇ ਸ਼ਹਿਰ 40 ਮੁਕਤਿਆਂ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮੁਕਤਸਰ ਸਾਹਿਬ ਦੇ ਵਿਚ ਅਵਾਰਾ ਪਸੂਆ ਕਾਰਨ ਬਹੁਤ ਸਾਰੀ ਸਮੱਸਿਆ ਆਉਂਦੀ ਹੈ ਜਿਸ ਦਾ ਸਾਹਮਣਾ ਸ਼ਹਿਰ ਵਾਸੀਆਂ ਨੂੰ ਕਰਨਾ ਪੈ ਰਿਹਾ ਖਾਸ ਕਰਕੇ ਜੋ ਆਪਣੇ ਵਹੀਕਲਾਂ ਰਾਹੀਂ ਰੋਜ਼ਾਨਾ ਸਫਰ ਕਰਦੇ ਹਨ ਇਨਾ ਅਵਾਰਾ ਪਸ਼ੂਆਂ ਦੇ ਕਾਰਨ ਆਏ ਦਿਨ ਹੀ ਸ਼ਹਿਰ ਵਿੱਚ ਐਕਸੀਡੈਂਟ ਹੋ ਰਹੇ ਹਨ ਜਿਨਾਂ ਦੀ ...

ਜਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਸਾਂਸ ਪ੍ਰੋਗਰਾਮ ਅਧੀਨ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਿੱਤੀ ਗਈ ਟਰੇਨਿੰਗ

Image
ਨਮੂਨੀਆ ਦੀ ਜਲਦੀ ਪਛਾਣ ਕਰਕੇ ਅਤੇ ਜਲਦੀ ਇਲਾਜ ਸ਼ੁਰੂ ਕਰਕੇ ਬੱਚਿਆਂ ਦੀਆਂ ਬਹੁਤ ਸਾਰੀਆਂ ਕੀਮਤੀ ਜਾਨਾ ਬਚਾਈਆਂ ਜਾ ਸਕਦੀਆਂ ਹਨ: ਡਾ ਨਵਜੋਤ ਕੌਰ ਸਿਵਲ ਸਰਜਨ ਰਿਪੋਰਟ ਬੂਟਾ ਸਿੰਘ  :- ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿਚ ਦਫਤਰ ਸਿਵਲ ਸਰਜਨ ਵਿਖੇ ਸਾਂਸ ਪ੍ਰੋਗਰਾਮ ਅਧੀਨ ਜਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਅਤੇ ਸੁਪਰਵਾਇਜ਼ਰੀ ਸਟਾਫ ਨੂੰ ਟਰੇਨਿੰਗ ਦਿੱਤੀ ਗਈ । ਟਰੇਨਿੰਗ ਦੋਰਾਨ ਡਾ ਨਵਜੋਤ ਕੌਰ ਸਿਵਲ ਸਰਜਨ ਨੇ ਕਿਹਾ ਕਿ ਪੰਜ ਸਾਲ ਤੱਕ ਦੇ ਬੱਚਿਆਂ ਵਿਚ ਹੋਣ ਵਾਲੀਆਂ ਮੌਤਾ ਦਾ ਨਮੂਨੀਆ ਮੁੱਖ ਕਾਰਨ ਹੈ, ਜੋ ਕਿ ਫੇਫੜਿਆਂ ਵਿਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ ਅਤੇ ਜੇਕਰ ਨਮੂਨੀਆ ਦੀ ਜਲਦੀ ਪਛਾਣ ਕਰਕੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਘਾਤਕ ਸਿੱਧ ਹੋ ਸਕਦਾ ਹੈ। ਉਨ੍ਹਾ ਕਿਹਾ ਕਿ ਨਮੂਨੀਆਂ ਇਕ ਗੰਭੀਰ ਬਿਮਾਰੀ ਹੈ, ਇਸ ਲਈ ਘਰੇਲੂ ਇਲਾਜ ਵਿਚ ਸਮਾਂ ਨਾ ਗਵਾਇਆ ਜਾਵੇ ਅਤੇ ਇਸ ਦੇ ਲੱਛਣਾਂ ਦੀ ਜਲਦੀ ਪਛਾਣ ਕਰਕੇ ਮਰੀਜ ਨੂੰ ਤੁਰੰਤ ਮਾਹਿਰ ਡਾਕਟਰ ਤੋਂ ਇਲਾਜ ਕਰਵਾਇਆ ਜਾਵੇ।ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਮੂਨਿਆਂ ਤੋਂ ਬਚਾਅ ਅਤੇ ਇਸਦੇ ਇਲਾਜ ਸਬੰਧੀ “ਸੋਸ਼ਲ ਅਵੇਅਰਨੈਸ ਐਂਡ ਐਕਸ਼ਨ ਟੂ ਨਿਊਟਰੀਲਾਇਜ਼ ਨਮੂਨੀਆ ਸਕਸੈਸਫੁੱਲੀ” (ਸਾਂਸ) ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ । ਜਿਸ ਤਹਿਤ ਲੋਕਾਂ ਨੂੰ ਨਮੂਨੀਆ ਤੋਂ ਬਚਾਅ ਸਬੰਧੀ ਜਾਗਰੂਕ ਕਰਨਾ, ਨਮੂਨੀਆ ਦੀ ਜਲਦੀ ਪਛਾਣ ਕਰਕੇ ਇਸਦਾ ਇਲਾਜ ਕਰਨਾ ਅਤੇ ਗੰਭੀਰ ਨਮ...

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

Image
ਸੰਯੁਕਤ ਕਿਸਾਨ ਮੋਰਚਾ ਤੇ ਟਰੇਡ ਯੂਨੀਅਨਾਂ ਦੇ ਸੱਦੇ ਤੇ 16ਫਰਵਰੀ ਭਾਰਤ ਬੰਦ ਦੇ ਸੱਦੇ ਨੂੰ ਲਾਗੂ ਕਰਨ ਦਾ ਫੈਸਲਾ ਮੁਕਤਸਰ ,6 ਫਰਵਰੀ ( ਬੂਟਾ ਸਿੰਘ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਬਲੂ ਦੀ ਪ੍ਰਧਾਨਗੀ ਹੇਠ ਕੜਾਕੇ ਦੀ ਠੰਢ ਦੇ ਬਾਵਜੂਦ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਦਿਨੇ ਰਾਤ ਧਰਨੇ ਸ਼ੁਰੂ ਜੋ 6 ਤੋਂ 10 ਫ਼ਰਵਰੀ ਤੱਕ ਜਾਰੀ ਰਹਿਣਗੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਸੀਨੀਅਰ ਮੀਤ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ ਸਹਾਇਕ ਸਕੱਤਰ ਗੁਰਮੀਤ ਸਿੰਘ ਬਿੱਟੂ ਮੱਲਣ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਵਾਅਦਾ ਖਿਲਾਫੀ ਕਰਕੇ ਕਿਸਾਨ ਮਜ਼ਦੂਰ ਪੱਖੀ ਨਵੀਂ ਖੇਤੀ ਨੀਤੀ ਬਣਾਉਣ ਤੋਂ ਭੱਜਣਾਂ ਰੋਕ ਕੇ ਤਰੁੰਤ ਲਾਗੂ ਕਰਵਾਉਣ, ਬੇਜ਼ਮੀਨੇ ਗਰੀਬ ਕਿਸਾਨਾਂ ਮਜ਼ਦੂਰਾਂ ਦੀ ਜ਼ਮੀਨੀ ਤੋਟ ਪੂਰੀ ਕਰਨ ਅਤੇ ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਹਾਸਿਲ ਕਰਨ ਸਮੇਤ ਜ਼ਬਰਨ ਕਰਜ਼ਾ ਵਸੂਲੀ ਲਈ ਜ਼ਮੀਨਾਂ ਮਕਾਨਾਂ ਆਦਿ ਦੀਆਂ ਕੁਰਕੀਆਂ ਨਿਲਾਮੀਆਂ ਦੇ ਖਾਤਮੇ ਵਾਲਾ ਕਰਜ਼ਾ ਕਾਨੂੰਨ ਬਣਾਉਣ, ਫ਼ਸਲੀ ਤਬਾਹੀਆਂ ਦੇ ਲਟਕ ਰਹੇ ਮੁਆਵਜ਼ੇ ਤਰੁੰਤ ਲੈਣ, ਪਾਣੀ ਦੇ ਕਾਰਪੋਰੇਟੀਕਰਨ ਦੀ ਨੀਤੀ ਰੱਦ, ਕਰਨ, ਸਾਰੀਆਂ ਫਸਲਾਂ...

ਖੂਨ : ਇੱਕ ਬੁਨਿਆਦੀ ਲੋੜ - ਪ੍ਰਿੰਸਿਪਲ ਸੰਜੀਵ ਜਿੰਦਲ

Image
9pb news:- ਖੂਨ ਇੱਕ ਜੀਵਤ ਟਿਸ਼ੂ ਹੈ ਜਿਸ ਵਿੱਚ ਜੀਵਿਤ ਸੈੱਲਾਂ ਦੀ ਭਰਪੂਰਤਾ ਹੁੰਦੀ ਹੈ ਜੋ ਜੀਵਨ ਦੇ ਬੁਨਿਆਦੀ ਬਲਾਕ ਹਨ। ਖੂਨ ਵਿੱਚ ਲਾਲ ਸੈੱਲ ਫੇਫੜਿਆਂ ਅਤੇ ਬਾਕੀ ਸਰੀਰ ਦੇ ਵਿਚਕਾਰ ਗੈਸਾਂ ਨੂੰ ਲਿਜਾਣ ਵਿੱਚ ਮਦਦ ਕਰਦੇ ਹਨ। ਚਿੱਟੇ ਲਹੂ ਦੇ ਸੈੱਲ ਜਿਨ੍ਹਾਂ ਦੀਆਂ ਕਈ ਕਿਸਮਾਂ ਹਨ, ਲਾਗ ਨਾਲ ਲੜਦੀਆਂ ਹਨ ਅਤੇ ਸਰੀਰ ਦੀ ਇਮਿਊਨ ਸਿਸਟਮ ਦਾ ਹਿੱਸਾ ਬਣਾਉਂਦੀਆਂ ਹਨ। ਪਲੇਟਲੇਟ ਖੂਨ ਦੇ ਸੈੱਲਾਂ ਦੀ ਇੱਕ ਹੋਰ ਕਿਸਮ ਹੈ ਜੋ ਖੂਨ ਦੇ ਥੱਕੇ ਨੂੰ ਰੋਕਣ ਵਿੱਚ ਮਦਦ ਕਰਦੀ ਹੈ ਅਤੇ ਜਦੋਂ ਸਰੀਰ ਨੂੰ ਸੱਟ ਲੱਗ ਜਾਂਦੀ ਹੈ ਤਾਂ ਖੂਨ ਵਗਣਾ ਬੰਦ ਹੋ ਜਾਂਦਾ ਹੈ। ਪਲਾਜ਼ਮਾ ਗਤਲਾ ਬਣਾਉਣ ਵਾਲੇ ਕਾਰਕਾਂ, ਪ੍ਰੋਟੀਨਾਂ ਅਤੇ ਹੋਰ ਸੁਰੱਖਿਆਤਮਕ ਐਂਟੀਬਾਡੀਜ਼ ਦਾ ਇੱਕ ਅਮੀਰ ਸਰੋਤ ਹੈ ਜੋ ਸਰੀਰ ਵਿੱਚ ਹਰ ਥਾਂ ਖੂਨ ਪਹੁੰਚਾਉਣ ਵਿੱਚ ਮਦਦ ਕਰਦਾ ਹੈ।ਹਰ ਪਲ ਕਿਸੇ ਨਾ ਕਿਸੇ ਨੂੰ ਖੂਨ ਦੀ ਲੋੜ ਹੁੰਦੀ ਹੈ। ਥੈਲੇਸੀਮੀਆ ਵਰਗੀਆਂ ਖੂਨ ਦੀਆਂ ਬੀਮਾਰੀਆਂ ਤੋਂ ਪੀੜਤ ਬੱਚਿਆਂ ਨੂੰ ਖੂਨ ਦੀ ਲੋੜ ਹੁੰਦੀ ਹੈ ਜਿਸ ਲਈ ਵਾਰ-ਵਾਰ ਖੂਨ ਚੜ੍ਹਾਉਣਾ ਪੈਂਦਾ ਹੈ। ਕੈਂਸਰ ਦੇ ਇਲਾਜ ਅਧੀਨ ਮਰੀਜ਼ਾਂ ਨੂੰ ਖੂਨ ਦੀ ਲੋੜ ਹੁੰਦੀ ਹੈ। ਦੁਰਘਟਨਾ ਪੀੜਤ, ਗਰਭ ਅਵਸਥਾ ਅਤੇ ਜਣੇਪੇ ਦੌਰਾਨ ਗਰਭਵਤੀ ਮਾਵਾਂ, ਸਰਜੀਕਲ ਮਰੀਜ਼, ਅਨੀਮਿਕ ਮਰੀਜ਼, ਜਲਣ ਪੀੜਤ, ਸਮੇਂ ਤੋਂ ਪਹਿਲਾਂ ਨਵਜੰਮੇ ਬੱਚੇ ਅਤੇ ਟ੍ਰਾਂਸਪਲਾਂਟ ਦੇ ਮਰੀਜ਼, ਇਨ੍ਹਾਂ ਸਾਰਿਆਂ ਨੂੰ ਬਚਣ ਲਈ ਕਿਸੇ ਨਾ ਕਿਸੇ ਰੂਪ ਵਿੱਚ ਖੂਨ ਦੀ ਲੋੜ ...

ਬਲੱਡ ਸੇਵਾ ਵੈਲਫੇਅਰ ਸੁਸਾਇਟੀ PB 30 ਸ੍ਰੀ ਮੁਕਤਸਰ ਸਾਹਿਬ ਵੱਲੋਂ ਕਰਵਾਏ ਗਏ ਸਿੰਗਲ ਡੋਨੋਰ ਪਲੇਟਲੈਟ ਡੋਨੇਟ

Image
9PB NEWS:-ਰਾਹੂਲ ਕਾਲੜਾ ਨੇ ਅੱਧੀ ਰਾਤ ਕੀਤੇ ਪਲਾਜ਼ਮਾ ਡੋਨੇਟ ਬਲੱਡ ਸੇਵਾ ਵੈਲਫੇਅਰ ਸੁਸਾਇਟੀ PB 30 ਸ੍ਰੀ ਮੁਕਤਸਰ ਸਾਹਿਬ ਵੱਲੋਂ ਰਾਹੂਲ ਕਾਲੜਾ ਜੀ ਵੱਲੋਂ ਅੱਧੀ ਰਾਤ ਨੂੰ ਐਮਰਜੈਂਸੀ ਵਿੱਚ ਸਿੰਗਲ ਡੋਨੋਰ ਪਲੇਟਲੈਟ ਡੋਨੇਟ ਕੀਤੇ ਗਏ। ਸਿੰਗਲ ਡੋਨੋਰ ਪਲੇਟਲੈਟ ਡੋਨੇਟ ਕਰਨਾ ਸਿਹਤ ਸੰਭਾਲ ਦਾ ਅਹਿਮ ਹਿੱਸਾ ਹੈ। ਬਹੁਤ ਸਾਰੇ ਲੋਕ ਮਦਦ ਕਰਨ ਅਤੇ ਦੂਜਿਆਂ ਦੀਆਂ ਜਾਨਾਂ ਬਚਾਉਣ ਲਈ ਨੇਕ ਕੰਮ ਲਈ ਆਪਣੇ ਸਿੰਗਲ ਡੋਨੋਰ ਪਲੇਟਲੈਟ ਡੋਨੇਟ ਕਰਦੇ ਹਨ। ਮਨੁੱਖੀ ਸੈੱਲਾਂ ਦੀ ਕੀਮਤ ਦੇ ਬਰਾਬਰ ਕੁਝ ਵੀ ਨਹੀਂ ਹੈ। ਡਾਕਟਰੀ ਵਿਗਿਆਨ ਵਿੱਚ ਇੰਨੀਆਂ ਕਾਢਾਂ ਅਤੇ ਖੋਜਾਂ ਦੇ ਬਾਵਜੂਦ, ਸੈੱਲ ਬਣਾਉਣ ਵਾਲੀ ਕੋਈ ਪ੍ਰਯੋਗਸ਼ਾਲਾ ਨਹੀਂ ਹੈ। ਇਹ ਸਿਰਫ ਮਨੁੱਖੀ ਸਰੀਰ ਵਿੱਚ ਪਾਇਆ ਜਾ ਸਕਦਾ ਹੈ. ਇਸ ਲਈ, ਸਿੰਗਲ ਡੋਨੋਰ ਪਲੇਟਲੈਟ ਡੋਨੇਟ ਦਾ ਇੱਕੋ ਇੱਕ ਤਰੀਕਾ ਹੈ ਜਿਸ ਰਾਹੀਂ ਜੀਵਨ ਬਚਾਉਣ ਲਈ ਵਰਤਿਆ ਜਾ ਸਕਦਾ ਹੈ ਸਵੈਇੱਛਤ ਦਾਨ ਹੈ।  ਅਮਰਜੈਂਸੀ ਹਰ ਮਿੰਟ ਹੁੰਦੀ ਹੈ, ਅਤੇ ਸਿੰਗਲ ਡੋਨੋਰ ਪਲੇਟਲੈਟ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਜੋ ਇਲਾਜ ਦੌਰਾਨ ਲੋੜੀਂਦਾ ਹੈ। ਭਾਵੇਂ ਇਹ ਦੁਰਘਟਨਾ ਦੀਆਂ ਸੱਟਾਂ, ਜਲਣ, ਬਿਮਾਰੀਆਂ, ਥੈਲੇਸੀਮੀਆ, ਖੂਨ ਵਹਿਣ ਦੀਆਂ ਬਿਮਾਰੀਆਂ, ਲਿਊਕੇਮੀਆ, ਬਲੱਡ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਪੀੜਤ ਬੱਚਿਆਂ ਨੂੰ ਸਿੰਗਲ ਡੋਨੋਰ ਪਲੇਟਲੈਟ ਦੀ ਲੋੜ ਹੁੰਦੀ ਹੈ। ਇਸ ਲਈ ਸਿੰਗਲ ਡੋਨੋਰ ਪਲੇਟਲੈਟ ਡੋਨੇਟ ਦੀ ਮਹੱਤਤਾ ਬਹੁਤ ਜ਼ਿਆਦਾ ਹੈ। ਇਹ ਸਭ ਤੋਂ ...

ਮੈਡੀਕਲ ਪ੍ਰੈਕਟੀਨਰਜ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੀ ਮੀਟਿੰਗ ਹੋਈ

Image
9PB NEWS :- ਬਾਜਾਖਾਨਾ (ਅਵਤਾਰ ਸਿੰਘ ਮੱਲ)  ਮੈਡੀਕਲ ਪ੍ਰੈਕਟੀਨਰਜ ਐਸ਼ੋਸੀਏਸ਼ਨ ਬਲਾਕ ਬਾਜਾਖਾਨਾ ਵੱਲੋਂ ਬਲਾਕ ਪ੍ਰਧਾਨ ਡਾ.ਗੁਰਨਾਇਬ ਸਿੰਘ ਮੱਲਾ ਦੀ ਅਗਵਾਈ ਹੇਠ ਸੇਖ ਫਰੀਦ ਸਕੂਲ ਬਾਜਾਖਾਨਾ ਵਿਖੇ ਮੀਟਿੰਗ ਕੀਤੀ ਗਈ।ਬਲਾਕ ਪ੍ਰਧਾਨ ਡਾ. ਡਾਕਟਰ ਗੁਰਨਾਇਬ ਸਿੰਘ ਮੱਲਾ ਨੇ ਗੱਲਬਾਤ ਕਰਦਿਆਂ ਦੱਸਿਆ ਅੱਜ ਦੀ ਮੀਟਿੰਗ ਵਿੱਚ ਹੈਲੀਓਸ ਹਸਪਤਾਲ ਬਠਿੰਡਾ ਤੋਂ ਡਾ. ਵਰੁਣ ਨਾਗਪਾਲ ਗੈਸਟਰੋ ਸਰਜਨ ਨੇ ਪੇਟ ਦੀਆ ਬਿਮਾਰੀਆਂ ਅਤੇ ਅੰਤੜੀ ਰੋਗ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਅਤੇ ਡਾ. ਸੋਰਭ ਜਿੰਦਲ ਪਲਾਸਟਿਕ ਸਰਜਨ ਨੇ ਵੀ ਟਰੋਮਾ ਬਰਨ ਅਤੇ ਕੋਸਮੈਟਿਕ ਲੇਜਰ ਅਤੇ ਹੇਅਰ ਟਰਾਂਸਪਲਾਂਟ ਬਾਰੇ ਜਾਣਕਾਰੀ ਦਿੱਤੀ ਅਤੇ ਮੈਡੀਕਲ ਪ੍ਰੈਕਟੀਸਨਰਜ ਦੇ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਅੰਤ ਵਿੱਚ ਸਮੂਹ ਆਹੁਦੇਦਾਰਾਂ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਸੁਖਦੇਵ ਸਿੰਘ ਰੋਮਾਣਾ, ਡਾ. ਵੀਰਪਾਲ ਸਿੰਘ ਡੋਡ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਰੀਦਕੋਟ ,ਡਾ. ਗੁਰਜੰਟ ਸਿੰਘ ਝਖੜਵਾਲਾ ,ਡਾ .ਮਹਿੰਦਰ ਸਿੰਘ ਘਣੀਆਂ, ਡਾ. ਸੋਹਣ ਲਾਲ ਰੋਮਾਣਾ, ਡਾ .ਠਾਣਾ ਸਿੰਘ, ਡਾ. ਚਰਨਜੀਤ ਸਿੰਘ ਡਾ .ਪਵਨ ਕੁਮਾਰ, ਡਾ .ਮਨਦੀਪ ਸਿੰਘ ਮੱਲਾ ,ਡਾ .ਜਗਦੇਵ ਸਿੰਘ, ਡਾ. ਅਮਨਦੀਪ ਸਿੰਘ, ਡਾ. ਗੁਲਸ਼ਨ ਕੁਮਾਰ ,ਡਾ .ਜਰਨੈਲ ਸਿੰਘ, ਡਾ. ਨਿਰਮਲ ਕੁਮਾਰ, ਡਾ. ਛਿੰਦਰਪਾਲ ,ਡਾ. ਨਿਰਮਲ ਸਿੰਘ, ਵੈਦ. ਰਣਜੀਤ ਸਿੰਘ, ਵੈਦ. ਜਸਵੰਤ ਸਿੰਘ ਆਦਿ ਵੱਡੀ ਗਿਣਤੀ ਵਿੱ...

ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦਾ ਕੀਤਾ ਦੌਰਾ

Image
MUKTSAR SAHIB:-( BUTTA SINGH )ਐਂਟੀ  ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ। ਜਿਸ ਵਿੱਚ ਜ਼ਿਲ੍ਹਾ ਮੁਕਤਸਰ ਸਾਹਿਬ ਦੀ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਦੀ ਸਮੂਹ ਟੀਮ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੇਦੀ ਜੀ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਚਾਲੀ ਮੁਕਤਿਆਂ ਦੀ ਪਾਵਨ ਧਰਤੀ ਵਿਖੇ ਦੌਰਾ ਕਰਨ ਦਾ ਮੁੱਖ ਮੰਤਵ ਜ਼ਿਲ੍ਹੇ‌ ਵਿੱਚੋਂ ਭਿ੍ਸ਼ਟਾਚਾਰ ਖ਼ਤਮ ਕਰਨਾ ਹੈ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਪੰਜਾਬ ਸਰਕਾਰ ਦਾ ਵੀ ਐਸੋਸੀਏਸ਼ਨ ਨੂੰ ਭਾਰੀ ਸਹਿਯੋਗ ਮਿਲੇਗਾ।ਇਸ ਮੁਹਿੰਮ ਦਾ ਮੁੱਖ ਸੰਦੇਸ਼ ਪੰਜਾਬ ਦੇ ਹਰ ਜ਼ਿਲ੍ਹੇ ਨੂੰ ਭਿ੍ਸ਼ਟਾਚਾਰ ਮੁਕਤ ਕਰਨਾ ਹੈ। ਜਿਸ ਤਹਿਤ ਹਰ ਜ਼ਿਲ੍ਹੇ ਵਿੱਚ ਭ੍ਰਿਸ਼ਟਾਚਾਰ ਮੁਕਤ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸੰਸਥਾ ਨਾਲ ਜੁੜਨ ਦੀ ਅਪੀਲ ਕੀਤੀ।ਇਸ ਮੌਕੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਕੁਮਾਰ ਜੀ,ਜ਼ਿਲ੍ਹਾ ਚੇਅਰਮੈਨ ਸੁਮਿਤ ਕੁਮਾਰ ਜੀ, ਸਾਜਨ ਜੀ ਜ਼ਿਲ੍ਹਾ ਯੂਥ ਡਰੈਕਟਰ, ਸਾਹਿਲ ਜੀ ਜ਼ਿਲ੍ਹਾ ਸਲਾਹਕਾਰ, ਹਰਕੀਰਤ ਜੀ ਯੂਥ ਵਾਇਸ ਡਰੈਕਟਰ, ਜਤਿੰਦਰ ਗਰੋਵਰ ਜੀ ਵਾਇਸ ਚੇਅਰਮੈਨ ਬਠਿੰਡਾ, ਪ੍ਰਵੀਨ ...

14 ਲੱਖ ਦੀ ਖੋਹ ਕਰਨ ਵਾਲੇ ਦੋ ਕਾਬੂ

Image
ਨਿਊਜ਼ ਕਪੂਰਥਲਾ ਨਰੇਸ਼ ਖੋਸਲਾ & ਸਾਜਨ ਖੋਸਲਾ ਖੇਹ ਕੀਤੇ 05 ਲੱਖ 14 ਹਜਾਰ ਰੁਪਏ ਸਮੇਤ 02 ਕਾਬੂ ਸ੍ਰੀ ਨਵਨੀਤ ਸਿੰਘ ਬੈਂਸ IPS , ਸੀਨੀਅਰ ਪੁਲਿਸ ਕਪਤਾਨ, ਜਿਲਾ ਕਪੂਰਥਲਾ ਨੇ ਪੁਲਿਸ ਲਾਇਨ ਕਪੂਰਥਲਾ ਮੈ ਪ੍ਰੈਸ ਕਾਨਫਰੰਸ ਕਰਕੇ  ਦੱਸਿਆ ਕਿ ਮਿਤੀ 05.02.2023 ਨੂੰ ਅਣਪਛਾਤੇ ਨੌਜਵਾਨਾਂ ਵਲੋਂ ਪਿਸਤੌਲ ਦੀ ਨੇਕ ਤੇ ਸਰੂਪ ਸਿੰਘ ਇੰਟਰਪ੍ਰਾਈਜ਼ ਬੇਗੋਵਾਲ ਨਾਮਕ ਵੈਸਟਰਨ ਯੂਨੀਅਨ ਦੇ ਮਾਲਕ ਸਰੂਪ ਸਿੰਘ ਪੁੱਤਰ ਪਿਸ਼ੌਰਾ ਸਿੰਘ ਵਾਸੀ ਜਲਾਲਪੁਰ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਪਾਸੋਂ 14 ਲੱਖ ਰੁਪਏ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਤੋਂ ਮੁਕੱਦਮਾ ਨੰਬਰ 07 ਮਿਤੀ 06.02.2013 ਅਧ 379-ਬੀ ਭਾਵ ਥਾਣਾ ਬੇਗੋ ਵਾਲ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਨੂੰ ਟਰੇਸ ਕਰਨ ਲਈ  ਹਰਵਿੰਦਰ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ (ਇਨਵੈਸਟੀਏਸ਼ਨ) ਕਪੂਰਥਲਾ,  ਬਰਜਿੰਦਰ ਸਿੰਘ, ਪੀ.ਪੀ.ਐਸ. ਉੱਪ ਪੁਲਿਸ ਕਪਤਾਨ (ਡਿਟੈਕਟਿ ਕਪੂਰਥਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਕਪੂਰਥਲਾ ਦੀ ਡਿਊਟੀ ਲਗਾਈ ਗਈ ਸੀ। ਜਿਹਨਾਂ ਨੇ ASI ਚਰਨਜੀਤ ਸਿੰਘ ਇੰਚਾਰਜ ਟੈਕਨੀਕਲ ਸੈਲ ਕਪੂਰਥਲਾ ਅਤੇ ਇੰਸਪੈਕਟਰ ਬਿਕਰਮ ਸਿੰਘ ਮੁੱਖ ਅਫਸਰ ਥਾਣਾ ਤਲਵੰਡੀ ਚੌਧਰੀਆਂ ਨਾਲ ਮਿਲ ਕੇ ਟੈਕਨੀਕਲ ਤਰੀਕੇ ਨਾਲ ਇਸ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਨਾਂ ਨੌਜਵਾਨਾਂ ਗੁਲਾਬ ਸਿੰਘ ਪੁੱਤਰ ਸੂਰਤਾ ਸਿੰਘ ਵਾਸ...

ਵਾਟਰ ਵਰਕਸ, ਸ਼੍ਰੀ ਮੁਕਤਸਰ ਸਾਹਿਬ ਵਿਖੇ ਕੱਚੇ ਮੁਲਾਜ਼ਮ ਨੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਮੰਗਾਂ ਨਹੀਂ ਮੰਨੀਆਂ ਤਾ ਕਰਾਂਗੇ ਵੱਡਾ ਸੰਘਰਸ਼

Image
 ਸਾਹਿਬ ਜਨਵਰੀ 27(ਬੂਟਾ ਸਿੰਘ)ਨਵੀ ਦਾਣਾ ਮੰਡੀ, ਵਾਟਰ ਵਰਕਸ, ਸ਼੍ਰੀ ਮੁਕਤਸਰ ਸਾਹਿਬ ਵਿਖੇ ਕੱਚੇ ਮੁਲਾਜ਼ਮ ਦੇ ਸਬੰਧ ਵਿੱਚ ਇੱਕ ਮੀਟਿੰਗ ਯੂਨੀਅਨ ਦੇ ਪ੍ਰਧਾਨ ਰਜਿੰਦਰ ਕੁਮਾਰ ਭੋਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪ੍ਰਧਾਨ ਸਾਹਿਬ ਵਲੋ ਦੱਸਿਆ ਗਿਆ ਕਿ ਕੱਚੇ ਮੁਲਾਜ਼ਮਾਂ ਦੀ ਤਨਖਾਹਾਂ ਡੀਸੀ, ਰੇਟ ਤੋ ਘੱਟ ਦਿੱਤੀਆ ਜਾਂਦੀਆਂ ਅਤੇ ਇਸ ਦੇ ਨਾਲ ਈ.ਪੀ.ਐਫ ਅਤੇ ਈ.ਐਸ.ਆਈ ਕੱਟਿਆ ਜਾਂਦਾ ਹੈ ਪਰ ਉਸ ਦੀ ਸਟੈਂਟਮੈਂਟ ਨਹੀ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਕੱਚੇ ਮੁਲਾਜ਼ਮਾਂ ਤੋ ਪਤਾ ਲੱਗਾ ਹੈ ਕਿ ਜੂਨ ਅਤੇ ਜੁਲਾਈ 2021 ਦੀ ਤਨਖਾਹ ਵੀ ਕੱਚੇ ਮੁਲਾਜ਼ਮਾਂ ਨੂੰ ਅਜੇ ਤੱਕ ਨਹੀ ਮਿਲੀ। ਪ੍ਰੈਸ ਨਾਲ ਗੱਲ ਬਾਤ ਕਰਦਿਆ ਯੂਨੀਅਨ ਦੇ ਸਕੱਤਰ ਬਲਕਾਰ ਸਿੰਘ ਫਰੀਦਕੋਟ ਨੇ ਦੱਸਿਆ ਕਿ ਕੱਚੇ ਮੁਲਾਜ਼ਮਾਂ ਦਾ ਪਿਛਲੇ ਕਾਫੀ ਲੰਮੇ ਸਮੇਂ ਤੋ ਵੱਡੇ ਪੱਧਰ ਤੇ ਠੇਕੇਦਾਰਾਂ ਅਤੇ ਅਫਸਰ ਸ਼ਾਹੀ ਦੀ ਮਿਲੀਭੁਗਤ ਨਾਲ ਸ਼ੋਸ਼ਣ ਹੋ ਰਿਹਾ ਹੈ। ਅਸੀਂ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਉਂਦੇ ਹਾਂ ਕਿ ਇਹੋ ਜਿਹੇ ਠੇਕੇਦਾਰ ਅਤੇ ਭ੍ਰਿਸ਼ਟ ਅਫਸ਼ਰਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਕੱਚੇ ਮੁਲਾਜ਼ਮਾਂ ਨੂੰ ਸ਼ੋਸ਼ਣ ਤੋ ਬਚਾਇਆ ਜਾ ਸਕੇ। ਅਸੀਂ ਪੰਜਾਬ ਸਰਕਾਰ ਤੋ ਆਸ ਕਰਦੇ ਹਾਂ ਕਿ ਇਸ ਸਾਲ ਤੋ ਠੇਕੇਦਾਰੀ ਸਿਸਟਮ ਬੰਦ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੰਜਾਬ ਮੰਡੀ ਬੋਰਡ ਦੇ ਅਧੀਨ ਕੀਤਾ ਜਾਵੇ। ਕੱਚੇ ਮੁਲਾਜ਼ਮਾਂ ਦੀਆ ਮੰਗਾਂ ਸਬੰਧੀ ਮੰਗ ਪੱਤਰ ਕਾਰਜਕਾਰੀ ਇੰਜੀਨੀਅਰ ਸਿਵਲ, ਪੰਜਾਬ ਮੰਡੀ ਬੋ...

ਜੁੱਡੋ ਖੇਡਾ ਵਿੱਚ ਮਨਪ੍ਰੀਤ ਕੌਰ ਨੇ ਸਿਲਵਰ ਮੈਡਲ ਜਿੱਤ ਕੇ ਮਾਨਸਾ ਜ਼ਿਲ੍ਹੇ ਦਾ ਨਾਮ ਕੀਤਾ ਰੋਸ਼ਨ

Image
9PB NEWS:- ਬੁਢਲਾਡਾ ( ਦਵਿੰਦਰ ਸਿੰਘ ਕੋਹਲੀ )ਪੰਜਾਬ ਸਕੂਲ ਖੇਡਾਂ ਵਿੱਚ ਜੁੱਡੋ ਖੇਡ ਦੇ ਅੰਡਰ-17 ਖੇਡ ਵਰਗ ਵਿੱਚ ਜ਼ਿਲ੍ਹਾ ਮਾਨਸਾ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਖੀ ਦੀ ਮਨਪ੍ਰੀਤ ਕੌਰ ਨੇ ਸਿਲਵਰ ਮੈਡਲ ਜਿੱਤ ਕੇ ਜ਼ਿਲ੍ਹਾ ਮਾਨਸਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ। ਜ਼ਿਲ੍ਹਾ ਮਾਨਸਾ ਵੱਲੋਂ ਟੀਮ ਇੰਚਾਰਜ ਲਖਵਿੰਦਰ ਕੌਰ ਅਤੇ ਮੈਡਮ ਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਜੁੱਡੋ ਟੀਮ ਮਨਪ੍ਰੀਤ ਕੌਰ, ਜਸਪ੍ਰੀਤ ਕੌਰ ਅਤੇ ਕਿਰਤੀ ਨੇ ਭਾਗ ਲਿਆ। ਸਕੂਲ ਇੰਚਾਰਜ ਪ੍ਰਿੰਸੀਪਲ ਰਾਜਿੰਦਰ ਸਿੰਘ ਨੇ ਜੁੱਡੋ ਕੋਚ ਮੈਡਮ ਸ਼ਾਲੂ ਜੀ ਦੇ ਵਿਸ਼ੇਸ਼ ਯੋਗਦਾਨ ਤੇ ਵਧਾਈਆਂ ਦਿੰਦੇ ਹੋਏ ਬੱਚਿਆਂ ਨੂੰ ਆਪਣੇ ਉਜਵੱਲ ਭਵਿੱਖ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈਣ ਕੇ ਸੰਤੁਲਨ ਬਣਾਉਣ ਅਤੇ ਤੰਦਰੁਸਤ ਰਹਿਣ ਲਈ ਪ੍ਰੇਰਿਆ।

ਠੇਕਾ ਮੁਲਾਜਮਾਂ ਦੀਆਂ ਛਾਂਟੀਆਂ ਰੋਕਣ ਅਤੇ ਕੱਚੇ ਪਿੱਲੇ ਰੁਜਗਾਰ ਨੂੰ ਪੱਕਾ ਕਰਨ ਦੀ ਮੰਗ ਲਈ - ਮੁੱਖ ਮੰਤਰੀ ਪੰਜਾਬ ਸਰਕਾਰ ਨੂੰ (ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ) ਰਾਹੀ ਭੇਜਿਆ ‘ਯਾਦ-ਪੱਤਰ’

Image
  ਸ਼੍ਰੀ ਮੁਕਤਸਰ ਸਾਹਿਬ( butta Singh ) - ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31)ਅਤੇ ਸੀ ਐਚ ਬੀ ਪਾਵਰ ਕੋਮ ਐਡ ਟਾਸਕੋ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਜੱਥੇਬੰਦੀ ਵੱਲੋਂ ਵਲੋਂ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਫੈਸਲੇ ਤਹਿਤ ਅੱਜ ਇਥੇ  ਸ਼੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ  ਨੂੰ ਯਾਦ ਪੱਤਰ ਦਿੱਤਾ ਗਿਆ।  ਠੇਕਾ ਮੁਲਾਜਮ ਸਭ ਤੋਂ ਪਹਿਲਾਂ  ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵਿਖੇ ਇਕੱਠੇ ਹੋਏ ਅਤੇ ਇਸਦੇ ਬਾਅਦ ਰੋਸ ਮਾਰਚ ਕਰਦੇ ਹੋਏ ਵਿਧਾਇਕ ਦੀ ਰਿਹਾਇਸ ਪੁੱਜੇ, ਜਿੱਥੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂਅ ਹੇਠ ਇਕ ਵਾਰ ਫਿਰ ‘ਯਾਦ ਪੱਤਰ’ ਦਿੱਤਾ ਗਿਆ। ਇਸ ਮੌਕੇ ਆਗੂਆਂ ਜਸਵੀਰ ਸਿੰਘ ਕਾਲਾ, ਕੇਸਰ ਸਿੰਘ, ਅੰਗਰੇਜ ਸਿੰਘ, ਬਿਕਰਮਜੀਤ ਸਿੰਘ ਕਪੂਰ, ਮਨਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਾਹਰੋ ਪੱਕੀ ਨਵੀਂ ਭਰਤੀ ਕਰਨ ਤੋਂ ਪਹਿਲਾਂ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਸਾਲਾਂਬੱਧੀ ਅਰਸੇ ਤੋਂ ਕੰਮ ਕਰਦੇ ਇਨਲਿਸਟਮੈਂਟ ਅਤੇ ਆਊਟਸੋਰਸ ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਵੇ। ਸਰਕਾਰੀ ਵਿਭਾਗਾਂ ਦੀ ਬੇਰਹਿਮ ਅਤੇ ਅੰਨੀ ਲੁੱਟ ਕਰ ਰਹੀਆਂ ਲੋਟੂ ਕੰਪਨੀਆਂ, ਸੁਸਾਇਟੀਆਂ ਅਤੇ ਠੇਕੇਦਾਰਾਂ ਨੂੰ ਵਿਭਾਗਾਂ ਵਿਚੋਂ ਬਾਹਰ ਕੱਢ ਕੇ ਸਮੂਹ ਇਨਲਿਸਟਮੈਂਟ ਅਤੇ ਆਊਟਸੋਰਸ ਮੁਲਾਜਮਾਂ ਨੂੰ ਸਬੰਧਤ ਵਿਭਾਗਾਂ ’ਚ ਮਰਜ ਕਰਕੇ ਪੱਕੇ ਰੁਜਗ...

ਕੋਆਪ੍ਰੇਟਿਵ ਇੰਸਪੈਕਟਰਾਂ ਨੇ ਦਿੱਤਾ ਡੀਆਰ ਨੂੰ ਮੰਗ ਪੱਤਰ

Image
  9PB NEWS :-  ਸ੍ਰੀ ਮੁਕਤਸਰ ਸਾਹਿਬ ( ਮਨਜੀਤ ਸਿੱਧੂ ਬਰਾੜ )ਦਿ ਪੰਜਾਬ ਸਟੇਟ ਕੋਆਪ੍ਰੇਟਿਵ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਇੰਸਪੈਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਹਿਕਾਰੀ ਸਭਾਵਾਂ ਦੇ ਦਫ਼ਤਰ ਵਿਖੇ ਪਹੁੰਚ ਕੇ ਸਹਿਕਾਰੀ ਸਭਾਵਾਂ ਜਿਲ੍ਹਾ ਰਜਿਸਟਰਾਰ ਨੂੰ ਮੰਗ ਪੱਤਰ ਦਿੱਤਾ। ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਨੇ ਦੱਸਿਆ ਕਿ ਸਾਡੀਆਂ ਬਹੁਤ ਸਾਰੀਆਂ ਮੰਗਾਂ ਹਨ ਜਿਨ੍ਹਾਂ ਵਿੱਚ ਮੁੱਖ ਮੰਗ ਪੇ ਗ੍ਰੇਡ ਨੂੰ ਲੈ ਕੇ ਹੈ। ਸਾਡੇ ਵੱਲੋਂ ਮੁੱਖ ਮੰਗ 3800 ਰੁਪਏ ਗੇ੍ਰਡ ਪੇ ਮੰਗੀ ਗਈ ਸੀ, ਜੋ ਉਸ ਸਮੇਂ ਉੱਚ ਅਧਿਕਾਰੀਆਂ ਨੇ ਇਹ ਮੰਗ ਮੰਨ੍ਹ ਲਈ ਸੀ, ਪਰ ਮਿਤੀ 15-12-22 ਨੂੰ 3600 ਰੁਪਏ ਗ੍ਰੇਡ ਪੇ ਦੇ ਹਿਸਾਬ ਨਾਲ ਲੈਟਰ ਕੱਢ ਦਿੱਤਾ ਗਿਆ, ਜੋ ਸਰਾਸਰ ਸਾਡੇ ਮਹਿਕਮੇ ਦੇ ਉੱਚ ਅਧਿਕਾਰੀਆਂ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ। ਇਸ ਨੂੰ ਲੈ ਕੇ ਅਸੀਂ ਪਹਿਲਾਂ ਵੀ ਮਿਤੀ 23-12-22 ਨੂੰ ਏਆਰ ਦਫ਼ਤਰ ਵਿਖੇ ਆਪਣਾ ਮੰਗ ਪੱਤਰ ਦੇ ਚੁੱਕੇ ਹਾਂ। ਅੱਜ ਜਿਲ੍ਹੇ ਦੇ ਡੀਆਰ ਦਫ਼ਤਰ ਵਿਖੇ ਦਫ਼ਤਰ ਵਿਖੇ ਮੰਗ ਪੱਤਰ ਦੇ ਰਹੇ ਹਾਂ, ਜੇਕਰ ਉੱਚ ਅਧਿਕਾਰੀਆਂ ਅਤੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨ੍ਹੀਆਂ ਤਾਂ ਮਜ਼ਬੂਰਨ ਸਾਨੂੰ ਧਰਨੇ ਦੇਣਗੇ। ਉਹਨਾਂ ਕਿਹਾ ਕਿ ਜਲਦ ਹੀ ਅਸੀਂ ਜੇ ਆਰ ਦਫ਼ਤਰ ਫਿਰੋਜ਼ਪੁਰ ਮੰਡਲ ਵਿਖੇ ਧਰਨਾ ਦੇਵਾਂਗੇ, ਜੇਕਰ ਫਿਰ ਵੀ ਸਾਡੀਆਂ ਮੰਗਾਂ ਨਾ ਮੰਨ੍ਹੀਆਂ ਗਈਆਂ ਤਾਂ ਅਸੀਂ ਭਰਾਤਰ...

ਲੋਕਾਂ ਦੀ ਸੁਰੱਖਿਆ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਨੱਥ ਪਾਉਣ ਲਈ ਜਿਲਾਂ੍ਹ ਪੁਲਿਸ ਵੱਲੋਂ ਅਪ੍ਰੇਸ਼ਨ ਈਗਲ ਤਹਿਤ ਚਲਾਇਆ ਸਰਚ ਅਭਿਆਨ

Image
ਸਰਚ ਅਭਿਆਨ ਦੌਰਾਨ 05 ਵਿਅਕਤੀ ਨਸ਼ੀਲੇ ਪਦਾਰਥਾ ਸਮੇਤ ਕਾਬੂ  25 ਗ੍ਰਾਮ ਹੈਰੋਇਨ, 500 ਨਸ਼ੀਲੀਆਂ ਗੋਲੀਆ ਅਤੇ 6 ਕਿਲੋ ਚੂਰਾ ਪੋਸਤ ਬ੍ਰਾਮਦ ( ਬੂਟਾ ਸਿੰਘ ) ਮਾਨਯੋਗ ਸ੍ਰੀ ਗੋਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ. ਪੰਜਾਬ ਜੀ ਵੱਲੋਂ ਸ਼ਾਰਰਤੀ ਅਨਸਰਾ ਅਤੇ ਨਸ਼ਿਆਂ ਦੇ ਖਾਤਮੇ ਲਈ ਸੂਬਾ ਅੰਦਰ ਅਪ੍ਰੈਸ਼ਨ ਈਗਲ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਚੱਲਦਿਆ ਸ. ਉਪਿੰਦਰਜੀਤ ਸਿੰਘ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੀ ਅਗਵਾਈ ਹੇਠ ਸ੍ਰੀ ਕੁਲਵੰਤ ਰਾਏ ਐਸ.ਪੀ. ਐੱਚ , ਸ੍ਰੀ ਜਗਦੀਸ਼ ਕੁਮਾਰ ਡੀ.ਐਸ.ਪੀ, ਸ. ਬਲਕਾਰ ਸਿੰਘ ਡੀ.ਐਸ.ਪੀ ਮਲੋਟ, ਸ ਜਸਬੀਰ ਡੀ.ਐਸ.ਪੀ ਗਿਦੜਬਾਹਾ, ਮੁੱਖ ਅਫਸਰਾਨ ਥਾਣਾ ਸਮੇਤ ਕੁੱਲ 322 ਪੁਲਿਸ ਅਧਿਕਾਰੀ/ਕ੍ਰਮਚਾਰੀ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਜਿਲ੍ਹਾਂ ਅਧੀਨ ਆਉਂਦੇ ਬੱਸ ਸਟੇਡ, ਰੈਲਵੇ ਸ਼ਟੇਸ਼ਨ ਅਤੇ ਜਿਲ੍ਹਾ ਨਾਲ ਲੱਗਦੇ ਸਰਹੱਦੀ ਏਰੀਆ ਵਿੱਚ ਨਾਕਾ ਬੰਦੀ ਕਰ ਸਰਚ ਅਪ੍ਰੇਸ਼ਨ ਕੀਤੇ ਗਏ।  ਇਸੇ ਤਹਿਤ ਹੀ ਸ.ਉਪਿੰਦਰਜੀਤ ਸਿੰਘ ਆਈ.ਪੀ.ਐਸ. ਐਸ.ਐਸ.ਪੀ ਜੀ ਦੀ ਅਗਵਾਈ ਹੇਠ ਬੱਸ ਸਟੇਡ ਸ੍ਰੀ ਮੁਕਤਸਰ ਸਾਹਿਬ, ਬਸ ਸਟੇਡ ਮਲੋਟ ਵਿਖੇ ਭਾਰੀ ਪੁਲਿਸ ਪਾਰਟੀ ਨਾਲ ਅਚਨਚੇਤ ਪਹੁੰਚ ਕੇ ਸਰਚ ਅਪ੍ਰੇਸ਼ਨ ਚਲਾਇਆ ਗਿਆ।ਇਸ ਮੌਕੇ ਐਸ.ਐਸ.ਪੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆ ਪੂਰੇ ਜਿਲ੍ਹਾ ਅੰਦਰ ਨਾਕਾ ਬੰਦੀ ਕੀਤੀ ਗਈ ਹੈ ਜਿਲੇ ਦੇ ਅੰਦਰ ਅਤੇ ਜਿਲੇ ਤੋਂ ਬਾਹਰ ਜਾਣ ਵਾਲੇ ਹਰ ਇਕ ...

ਗੋਲੀ ਲੱਗਣ ਨਾਲ ਜਖਮੀ ਹੋਏ ਵਿਅਕਤੀ ਦੀ ਪੱਤਰਕਾਰ ਨੇ ਖੂਨਦਾਨ ਕਰਕੇ ਬਚਾਈ ਜਾਨ

Image
9PB NEWS:-  ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ ) ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੇ ਇਕ ਪੈਲੇਸ ਵਿਚ ਗੋਲੀ ਲੱਗਣ ਨਾਲ ਗੰਭੀਰ ਜਖਮੀ ਹੋਏ ਵਿਅਕਤੀ ਦੀ ਖੂਨਦਾਨ ਕਰਕੇ ਜਾਨ ਬਚਾਈ। ਜਿਕਰਯੋਗ ਹੈ ਕਿ ਗੁਰਲਾਲ ਸਿੰਘ ਸੰਧੂ ਜੋ ਕਿ ਵਿਆਹ ਸਮਾਗਮ ਵਿਚ ਆਇਆ ਹੋਇਆ ਸੀ ਅਤੇ ਕਿਸੇ ਆਪਸੀ ਤਕਰਾਰਬਾਜੀ ਕਾਰਨ ਉਸਨੂੰ ਗੋਲੀ ਲੱਗ ਗਈ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ ਅਤੇ ਜਖਮੀ ਵਿਅਕਤੀ ਨੂੰ ਖੂਨ ਦੀ ਸਖਤ ਜਰੂਰਤ ਸੀ, ਜਿਸ ਤੇ ਅਜੀਤ ਦੇ ਪੱਤਰਕਾਰ ਬਲਕਰਨ ਸਿੰਘ ਖਾਰਾ ਨੇ ਇਨਸਾਨੀਅਤ ਫਰਜ ਸਮਝਦਿਆਂ ਖੂਨਦਾਨ ਕਰਕੇ ਜਖਮੀ ਵਿਅਕਤੀ ਦੀ ਜਾਨ ਬਚਾਈ, ਜਿਸਦੀ ਚਾਰੇ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।

ਪੀ.ਸੀ.ਆਰ ਮੋਟਰਸਾਇਕਲ ਵੱਲੋਂ ਸ਼ਹਿਰ ਅੰਦਰ ਰੱਖੀ ਜਾਵੇਗੀ ਚੱਪੇ-ਚੱਪੇ ਤੇ ਨਜ਼ਰ:- ਸ੍ਰੀ ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐਸ

Image
ਕਿਸੇ ਨੂੰ ਵੀ ਕਾਨੂੰਨ ਦੀ ਉਲਘਣਾ ਨਹੀਂ ਕਰਨ ਦਿੱਤੀ ਜਾਵੇਗੀ ਸ੍ਰੀ ਮੁਕਤਸਰ ਸਾਹਿਬ( ਬੂਟਾ ਸਿੰਘ ) ਮਾਨਯੋਗ ਡੀਜੀਪੀ ਪੰਜਾਬ ਜੀ ਦੀਆਂ ਹਦਾਇਤਾਂ ਤਹਿਤ ਸ.ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਜਿਲ੍ਹੇ ਦੇ ਪੀਸੀਆਰ ਮੋਟਰਸਾਇਕਲ ਪੁਲਿਸ ਮੁਲਾਜਮਾ ਨੂੰ ਜਿਲ੍ਹਾਂ ਪੁਲਿਸ ਹੈੱਡਕੁਆਟਰ ਬਲਾ ਕੇ ਉਨਾਂ੍ਹ ਨੂੰ ਸ਼ਹਿਰ ਅੰਦਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹਦਾਇਤਾ ਜਾਰੀ ਕੀਤੀਆ ਗਈਆ ਹਨ। ਇਸ ਮੌਕੇ ਸ੍ਰੀ ਕੁਲਵੰਤ ਰਾਏ ਐਸ.ਪੀ (ਐਚ), ਸ. ਅਵਤਾਰ ਸਿੰਘ ਡੀ.ਐਸ.ਪੀ (H) ਇੰਸਪੈਕਟਰ ਸੰਜੀਵ ਕੁਮਾਰ ਰੀਡਰ ਮੌਜੂਦ ਸਨ l ਇਸ ਮੌਕੇ ਸ.ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐਸ. ਜੀ ਨੇ ਦੱਸਿਆਂ ਕਿ ਜਿਲ੍ਹਾਂ ਦੇ ਪੀ.ਸੀ.ਆਰ ਮੋਟਰਸਾਇਕਲ ਪੁਲਿਸ ਮੁਲਾਜਮਾਂ ਅੱਜ ਜਿਲ੍ਹਾਂ ਪੁਲਿਸ ਹੈੱਡਕੁਆਰਟਰ ਬਲਾ ਕੇ ਇਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਗਈਆ ਹਨ ਕਿ ਸ਼ਹਿਰ ਦੇ ਅੰਦਰ ਆਪਣੀ ਡਿਊਟੀ ਵਧੀਆਂ ਤਰੀਕੇ ਨਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰਾਂ ਦੀ ਸ਼ਹਿਰ ਅੰਦਰ ਕੋਈ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਬਿਨ੍ਹਾਂ ਦੇਰੀ ਉਸ ਜਗ੍ਹਾਂ ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇ। ਉਨ੍ਹਾਂ ਦੱਸਿਆਂ ਕਿ ਸ਼ਹਿਰ ਅੰਦਰ ਜਿੱਥੇ ਸ਼ਰਾਰਤੀ ਅਨਸਰਾ ਵੱਲੋਂ ਵੱਧ ਵਾਰਦਾਤਾ ਨੂੰ ਅੰਜਾਮ ਦਿੱਤਾ ਜਾ ਰਿਹਾ ਉਸ ਜਗ੍ਹਾਂ ਦੀ ਗਸ਼ਤ ਵਧਾਈ ਜਾਵੇ ਰਾਤ ਸਮੇਂ ਵੀ ਉਸ ਜਗਾ ਤੇ ਨਾਕਾ ਲਗਾ ਕੇ ਸ਼ਰਾਰਤੀ ਅਨਸਰਾ ਤੇ ਨਕੇਲ ਕੱਸੀ ਜਾਵੇ। ਉਨ੍ਹਾਂ ਕਿਹ...

ਮਨਿਸਟਰੀਅਲ ਕਾਮਿਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ ਤੇ ਦਿੱਤਾ ਮੰਗ ਪੱਤਰ

Image
9PB NEWS:-  ਸ਼੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ) ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵੱਲੋਂ ਅੱਜ ਜਿਲ੍ਹਾ ਪ੍ਰਧਾਨ ਖੁਸ਼ਕਰਨਜੀਤ ਸਿੰਘ ਦੀ ਅਗਵਾਈ ਹੇਠ ਦਫ਼ਤਰ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਦੇ ਬਾਹਰ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਨੇ ਵੀ ਡੀ.ਸੀ. ਦਫ਼ਤਰ ਕਾਮਿਆਂ ਸਮੇਤ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਕਰਮਚਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇਣ, ਮਹਿੰਗਾਈ ਭੱਤੇ ਜਾਰੀ ਕਰਨ ਅਤੇ ਪਹਿਲਾਂ ਵਾਲੀ ਸਰਕਾਰ ਵੱਲੋਂ ਬੰਦ ਕੀਤੇ ਭੱਤਿਆਂ ਨੂੰ ਬਹਾਲ ਕਰਨ ਆਦਿ ਦੀਆਂ ਗਰੰਟੀਆਂ ਦੇ ਕੇ ਸੱਤਾ ਵਿੱਚ ਪੈਰ ਰੱਖਿਆ ਗਿਆ ਸੀ ਪ੍ਰੰਤੂ 4 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਉਪਰੰਤ ਵੀ ਮੁਲਾਜ਼ਮਾਂ ਦੇ ਹੱਥ ਖਾਲੀ ਹੀ ਹਨ। ਇਸ ਮੌਕੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਆਪ ਸਰਕਾਰ ਨੂੰ ਸੱਤਾ ਵਿੱਚ ਆਉਣ ਉਪਰੰਤ ਮੁਲਾਜ਼ਮ ਵਰਗ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸਮੇਂ—ਸਮੇਂ ਤੇ ਮੰਗ ਪੱਤਰਾਂ ਅਤੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਇਨ੍...

ਡੀ.ਆਈ.ਜੀ ਇੰਟੈਲੀਜੈਂਸ ਪੰਜਾਬ ਅਤੇ ਐਸ.ਐਸ.ਪੀ ਵੱਲੋਂ ਜਿਲ੍ਹਾ ਅੰਦਰ ਨਾਕਿਆ ਦੀ ਅਚਨਚੇਤ ਚੈਕਿੰਗ ਕੀਤੀ ਗਈ

Image
ਸ੍ਰੀ ਮੁਕਤਸਰ ਸਾਹਿਬ,ਜੁਲਾਈ 24( ਬੂਟਾ ਸਿੰਘ ) ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਸ੍ਰੀ ਗੋਰਵ ਯਾਦਵ ਡੀ.ਜੀ.ਪੀ ਪੰਜਾਬ ਵੱਲੋਂ ਸੂਬਾ ਅੰਦਰ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸੂਬੇ ਵਿੱਚ ਇੱਕ ਵਿਸ਼ੇਸ਼ ਵਾਹਨ ਚੈਕਿੰਗ ਅਭਿਆਨ ਸ਼ੁਰੂ ਕੀਤਾ ਗਿਆ ਇਸੇ ਤਹਿਤ ਹੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸ਼ਾਰਰਤੀ ਅਨਸਰਾਂ ਤੇ ਨਿਕੇਲ ਕੱਸਣ ਲਈ ਜਿਲ੍ਹਾ ਅੰਦਰ ਵੱਖ ਵੱਖ ਨਾਕਿਆ ਪਰ ਸੀਲਿੰਗ ਤੇ ਵਿਸ਼ੇਸ਼ ਵਾਹਨ ਚੈਕਿੰਗ ਅਭਿਆਨ ਚਲਾਇਆ ਗਿਆ ਜਿਸ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜਿਲ਼੍ਹਾ ਅੰਦਰ ਵਿਸ਼ੇਸ਼ ਨਾਕੇ ਲਗਾ ਕੇ ਵਹੀਕਲਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਇਸ ਮੌਕੇ ਸ੍ਰੀ ਬਾਬੂ ਲਾਲ ਮੀਨਾ ਆਈ.ਪੀ.ਐਸ. ਇੰਟੈਲੀਜੈਂਸ ਚੰਡੀਗੜ, ਪੰਜਾਬ ਅਤੇ ਸ੍ਰੀ ਸਚਿਨ ਗੁਪਤਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਇਸ ਸਰਚ ਅਭਿਆਨ ਦੀ ਸੁਪਰਵਿਜ਼ਨ ਕਰਦਿਆ ਲੋਕਾਂ ਅੰਦਰ ਸੁਰੱਖਿਆ ਤੇ ਚੇਤਨਾ ਦੀ ਭਾਵਨਾ ਪੈਦਾ ਕਰਨ ਲਈ ਖੁੱਦ ਨਾਕਿਆ ਤੇ ਨਿੰਗਰਾਨੀ ਰੱਖੀ ਗਈ।  ਨਿੰਗਰਾਨੀ ਦੌਰਾਨ ਡੀ.ਆਈ.ਜੀ ਇੰਟੈਲੀਜੈਂਸ ਮੀਨਾ ਜੀ ਨੇ ਦੱਸਿਆ ਕਿ ਪੰਜਾਬ ਵਿੱਚੋ ਨਸ਼ਿਆ ਅਤੇ ਗੈਂਗਸ਼ਟਰ ਤੋਂ ਮੁਕਤ ਬਣਾਉਣ ਦੇ ਉਦੇਸ਼ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਏਰੀਆ ਵਿੱਚ ਲੋਕਾਂ ਵਿੱਚ ਸੁਰੱਖਿਆ ਤੇ ਚੇਤਨਾ ਦੀ ਭਾਵਨਾ ਪੈਦਾ ਕਰਨ ਲਈ ਨਾਕੇ ਲਗਾ ਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਡੀਵਜ਼ਨ ਸ੍ਰੀ ਮੁਕਤਸਰ ਸਾਹਿਬ...

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 165 ਲੋੜਵੰਦ ਪਰਿਵਾਰਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈਕ

Image
9PB NEWS :- ਸ੍ਰੀ ਮੁਕਤਸਰ ਸਾਹਿਬ( ਗੁਰਜੰਟ ਸਿੰਘ )ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਪ੍ਰੋ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਨੂੰ ਅਪਨਾ ਕੇ ਕਿਰਤ ਕਰੋ, ਵੰਡ ਛਕੋ, ਦੇ ਰਾਹ ਚੱਲਦੇ ਹੋਏ ਮਾਨਵਤਾ ਦੀ ਭਲਾਈ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ , ਕਿਸੇ ਵੀ ਦੇਸ਼ ਵਿੱਚ, ਕਿਸੇ ਵੀ ਕੋਮ ਉੱਤੇ ਕੋਈ ਵੀ ਬਿਪਤਾ ਆਉਂਦੀ ਹੈ ਤਾਂ ਡਾਕਟਰ ਉਬਰਾਏ ਬਿਨਾਂ ਕਿਸੇ ਭੇਦ-ਭਾਵ ਦੇ ਉਥੇ ਮਸੀਹਾ ਬਣ ਪਹੁੰਚਦੇ ਹਨ ਲੋਕਵੰਦ ਪਰਿਵਾਰਾਂ ਲੲੀ ਹਰ ਮਹੀਨੇ ਪੈਨਸ਼ਨਾਂ ਦਿਤੀਆਂ ਜਾ ਰਹੀਆਂ ਹਨ ਇਸ ਲੜੀ ਤਹਿਤ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਡੇਰਾ ਭਾਈ ਮਸਤਾਨ ਸਿੰਘ ਮੁਕਤਸਰ ਸਾਹਿਬ ਵਿਖੇ 165 ਪਰਿਵਾਰਾਂ ਨੂੰ ਤਕਰੀਬਨ 90 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈਕ ਵੰਡੇ ਗਏ ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਜ਼ਿਲਾ ਪ੍ਰਧਾਨ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਰਾਸ਼ੀ ਉਬਰਾਏ ਜੀ ਵਲੋਂ ਅਪਣੀ ਨੇਕ ਕਮਾਈ ਵਿਚੋਂ ਦਿੱਤੀ ਜਾਂਦੀ ਹੈ ਟਰੱਸਟ ਦੀ ਕੋਈ ਵੀ ਰਸੀਦਬੁਕ ਨਹੀਂ ਹੈ ਇਸੇ ਤਰ੍ਹਾਂ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ, ਅਤੇ ਹਰਿਆਣਾ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ ਦੇ ਕੁਝ ਜ਼ਿਲਿਆਂ ਵਿਚ ਵੀ ਸਹਾਇਤਾ ਰਾਸ਼ੀਆਂ ਜਾਰੀ ਹਨ ਇਹ ਰਾਸ਼ੀ ਦੇ ਚੈਕ ਵਿਧਵਾ, ਬਜ਼ੁਰਗਾਂ, ਗਰੀਬੀ ਦੀ ਰੇਖਾ ਤੋਂ ਥੱਲੇ ਰਹਿ ਰਹੇ ਪਰਿਵਾਰਾਂ ਨੂੰ ਅਤੇ ਅੰਗਹੀਣ ਅਤੇ ਅਨਾਥ ਬੱਚਿਆਂ ਨੂੰ ਦਿੱਤੇ ਜਾਂਦੇ ਹਨ।ਇਸ...

ਨਕਲੀ ਬੀਜ ਮਿਲਣ ਦੇ ਕਾਰਨ ਕਿਸਾਨ ਦੀ ਮੂੰਗੀ ਦੀ 55 ਤੋ 60 ਏਕੜ ਫਸਲ ਹੋਈ ਖਰਾਬ!

Image
ਸ੍ਰੀ ਮੁਕਤਸਰ ਸਾਹਿਬ, ਜੁਲਾਈ 19( ਬੂਟਾ ਸਿੰਘ )ਫਸਲੀ ਚੱਕਰ ਚੋਂ ਨਿਕਲਣ ਲਈ ਹੀ ਕੀਤੇ ਕੰਮ ਨੇ ਕਿਸਾਨ ਨੂੰ ਪਾਇਆ ਚੱਕਰਾਂ ਵਿਚ ਮਾਮਲਾ ਹੈ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ ਦਾ ਦੁਕਾਨਦਾਰਾਂ ਤੋਂ ਲਿਆਂਦਾ ਮੂੰਗੀ ਦਾ ਬੀਜ ਨਿਕਲਿਆ ਨਕਲੀ ਕਿਸਾਨ ਚਰਨਜੀਤ ਸਿੰਘ ਦਾ ਹੋਇਆ ਲੱਖਾਂ ਦਾ ਨੁਕਸਾਨ ਖੱਜਲ ਖੁਆਰੀ ਵੱਖਰੀ ਤਕਰੀਬਨ ਸੱਠ ਕਿਲੇ ਫ਼ਸਲ ਹੋਈ ਖ਼ਰਾਬ ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ ਕਥਿਤ ਦੋਸ਼ੀਆਂ ਤੇ ਕਾਰਵਾਈ ਦੀ ਕੀਤੀ ਅਪੀਲ   ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਕਾਰਾਂ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਕੜੀ ਦੇ ਤਹਿਤ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਨਿਕਲ ਕੇ ਹੋਰ ਫ਼ਸਲਾਂ ਬੀਜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ ਦੇ ਕਿਸਾਨ ਨੂੰ ਫਸਲੀ ਚੱਕਰ ਵਿੱਚੋਂ ਨਿਕਲਣਾ ਹੀ ਚੱਕਰਾਂ ਵਿੱਚ ਪਾ ਗਿਆ ਕਿਉਂਕਿ ਕਿਸਾਨ ਵੱਲੋਂ ਆਪਣੇ ਤਕਰੀਬਨ ਸੱਠ ਕਿੱਲੇ ਖੇਤਾਂ ਵਿੱਚ ਮੂੰਗੀ ਦੀ ਫਸਲ ਬੀਜੀ ਸੀ ਪਰ ਇਹ ਮੂੰਗੀ ਦੀ ਫ਼ਸਲ ਨਕਲੀ ਵੀਜ ਕਾਰਨ ਹੋਈ ਹੀ ਨਹੀਂ ਜਿਸ ਕਾਰਨ ਕਿਸਾਨ ਨੂੰ ਆਪਣੇ ਖੇਤਾਂ ਵਿੱਚੋਂ ਇਹ ਫਸਲ ਵਾਹੁਣੀ ਪਈ ਅਤੇ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੇ ਨਾਲ ਨਾਲ ਕਿਸਾਨਾਂ ਦੀ ਖੱਜਲ ਖੁਆਰੀ ਵੀ ਹੋਈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਕਿਸਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧ ਵਿਚ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਉੱਚ ਅਧ...

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਡਾਕਟਰ ਉਬਰਾਏ ਦਾ ਸਨਮਾਨ

Image
ਸ੍ਰੀ ਮੁਕਤਸਰ ਸਾਹਿਬ ਜੁਲਾਈ 19( ਬੂਟਾ ਸਿੰਘ )ਸੇਵੀਅਰ ਸਿੰਘ, ਵਿਸ਼ਵ ਵਿਆਪੀ ,ਗ਼ੈਰ ਰਾਜਸੀ ,ਸਵੈ ਵਿੱਤੀ ਰਜਿਸਟਰਡ ਗੈਰ ਸਰਕਾਰੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਪ੍ਰੋ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਨੂੰ ਪਿਛਲੇ ਦਿਨੀਂ ਮੁਕਤਸਰ ਸਾਹਿਬ ਦੀ ਫੇਰੀ ਦੌਰਾਨ ਉਬਰਾਏ ਵਲੋਂ ਕਿਸਾਨ ਅੰਦੋਲਨ ਦੋਰਾਨ ਪਾੲੇ ਵੱਡਮੁੱਲੇ ਯੋਗਦਾਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪ੍ਰਧਾਨ ਸੁਖਦੇਵ ਸਿੰਘ ਬੂੜਾ ਗੁੱਜਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਰਨਲ ਸਕੱਤਰ ਨਿਰਮਲ ਸਿੰਘ ਜੱਸੇਆਣਾ ਦੀ ਅਗਵਾਈ ਵਿੱਚ ਸਨਮਾਨਿਤ ਕੀਤਾ ਗਿਆ ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਜ਼ਿਲਾ ਪ੍ਰਧਾਨ ਮੁਕਤਸਰ ਸਾਹਿਬ ਨੇ ਦੱਸਿਆ ਕਿ ਲੰਬਾ ਅਰਸਾ ਚੱਲੇਂ ਕਿਸਾਨ ਮਜ਼ਦੂਰ ਅਦੋਲਨ ਦੋਰਾਨ ਸਾਰੇ ਬਾਰਡਰਾਂ ਤੇ 24 ਘੰਟੇ ਮੈਡੀਕਲ ਕੈਂਪ, ਅੌਰਤਾਂ ਲੲੀ ਵੱਖਰੇ ਰੈਣਬਸੇਰੇ, ਲੰਗਰ ਲੲੀ ਬਹੁਤ ਵੱਡਾ ਯੋਗਦਾਨ, ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਘੋੜਿਆ ਲਈ ਖੁਰਾਖ ਦਾ ਪ੍ਰਬੰਧ, ਅਤੇ ਕਿਸਾਨ ਜੱਥੇਬੰਦੀਆਂ ਦੀ ਹਰ ਲੋੜ ਨੂੰ ਪੂਰਾ ਕੀਤਾ ਗਿਆ ਅਤੇ ਕਿਸਾਨ ਅੰਦੋਲਨ ਦੋਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਸਿਕ ਪੈਨਸ਼ਨਾਂ ਜਾਰੀ ਹਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਹਰ ਮਹੀਨੇ ਲਗਾਤਾਰ ਪੈਨਸ਼ਨਾਂ ਦਿਤੀਆਂ ਜਾ ਰਹੀਆਂ ਹਨ ਉਪਰੋਕਤ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਖਦੇਵ ਸਿੰਘ ਬੂੜਾ ਗੁੱਜਰ ਜ਼ਿ...

ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਕੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

Image
ਸ੍ਰੀ ਮੁਕਤਸਰ ਸਾਹਿਬ,ਜੁਲਾਈ 19(ਬੂਟਾ ਸਿੰਘ )ਪਿਛਲੇ ਮਹੀਨਿਆਂ ਤੋਂ ਲਗਾਤਾਰ ਬਾਜ਼ਾਰ ਵਿੱਚ ਸੀਵਰੇਜ ਦਾ ਪਾਣੀ ਖੜ੍ਹਾ ਹੋਣ ਕਰਕੇ ਦੁਕਾਨਦਾਰਾਂ ਵੱਲੋਂ ਵੱਖ ਵੱਖ ਮਹਿਕਮਿਆਂ ਤੱਕ ਪਹੁੰਚ ਕੀਤੀ ਗਈ ਸੀ ਪ੍ਰੰਤੂ ਕੋਈ ਸਮੱਸਿਆ ਦਾ ਹੱਲ ਨਾ ਹੁੰਦਾ ਦੇਖ ਕੇ ਅੱਜ ਉਨ੍ਹਾਂ ਦੁਆਰਾ ਆਪਣੀਆਂ ਦੁਕਾਨਾਂ ਬੰਦ ਕਰ ਕੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ।ਇਸ ਵਰਤੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਪਿਛਲੇ ਚਾਲੀ ਸਾਲ ਤੋਂ ਸੀਵਰੇਜ ਪਾਈਪਾਂ ਪਾਈਆਂ ਹੋਈਆਂ ਹਨ ਉਹੀ ਪਾਈਪਾਂ ਚੱਲ ਰਹੀਆਂ ਹਨ ਉਨ੍ਹਾਂ ਮੰਗ ਕੀਤੀ ਕਿ ਸੀਵਰੇਜ ਦੀਆਂ ਪਾਈਪਾਂ ਵੰਡੀਆਂ ਪਾਈਆਂ ਜਾਣ ਤਾਂ ਜੋ ਇਸ ਸਮੱਸਿਆ ਦਾ ਹੱਲ ਹੋ ਸਕੇ ।ਉਹਨੇ ਦੱਸਿਆ ਕਿ ਨਾਕਾ ਨੰਬਰ 2 ਅਤੇ ਬਿਜਲੀ ਵਾਲਾ ਖੂਹ, ਮਿਠਨ ਲਾਲ ਵਾਲੀ ਗਲੀ ,ਨੱਥੂ ਰਾਮ ਸਟਰੀਟ ਵਿੱਚ ਲਗਾਤਾਰ ਗਲੀਆਂ ਵਿਚ ਸੀਵਰੇਜ ਦਾ ਪਾਣੀ ਫਿਰ ਰਿਹਾ ਹੈ ਜਿਸ ਨਾਲ ਦੁਕਾਨਦਾਰਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ।ਉਨ੍ਹਾਂ ਕਿਹਾ ਕਿ ਸੀਵਰੇਜ ਸਿਸਟਮ ਫੇਲ੍ਹ ਹੋਣ ਕਾਰਨ ਗਾਹਕਾਂ ਨੂੰ ਦੁਕਾਨਾਂ ਤੱਕ ਆਉਣ ਵਿੱਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ।ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਗੁਰਦੁਆਰਾ ਇਤਿਹਾਸਕ ਹੋਣ ਕਰਕੇ ਇੱਥੇ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਤਾਂ ਉਨ੍ਹਾਂ ਨੂੰ ਵੀ ਸੀਵਰੇਜ ਦੇ ਪਾਣੀ ਵਿੱਚ ਦੀ ਲੰਘ ਕੇ ਜਾਣਾ ਪੈਂਦਾ ਹੈ । ਉਨ੍ਹਾਂ ਇਹ ਵੀ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਗੇਟ ਨੰਬਰ 2ਦੇ ਨਜ਼ਦੀਕ ਇਕ ਡੰਪ ਬਣਾਇਆ...

ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤੇ ਗਏ ਭਗਤ ਸਿੰਘ ਦੇ ਬਿਆਨ ਸਬੰਧੀ ਨਿਖੇਧੀ ਕਰਦਾ ਹਾਂ - ਸੁਖਬੀਰ ਬਾਦਲ

Image
ਜ਼ਿਲ੍ਹੇ ਚ ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਕੀਤੀ ਮੀਟਿੰਗ   ਸ੍ਰੀ ਮੁਕਤਸਰ ਸਾਹਿਬ, ਜੁਲਾਈ16( ਬੂਟਾ ਸਿੰਘ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫ਼ਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪਹੁੰਚ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿੱਚ ਪਹੁੰਚ ਕੇ ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਮੀਟਿੰਗ ਦੇ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਆ ਰਹੀਆਂ ਸਕੀਮਾਂ ਨੂੰ ਲਾਗੂ ਕਰਨ ਦੇ ਸੰਬੰਧ ਵਿਚ ਪ੍ਰਸ਼ਾਸ਼ਨ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਸਕੀਮਾਂ ਮੈਂਬਰ ਪਾਰਲੀਮੈਂਟਾਂ ਦੇ ਰਾਹੀਂ ਆਉਂਦੀਆਂ ਹਨ, ਉਨ੍ਹਾਂ ਸਕੀਮਾਂ ਨੂੰ ਠੀਕ ਢੰਗ ਨਾਲ ਲਾਗੂ ਕਰਨ ਅਤੇ ਉਨ੍ਹਾਂ ਸਕੀਮਾਂ ਦੇ ਵਿੱਚ ਸੂਬਾ ਸਰਕਾਰ ਵੱਲੋਂ ਬਣਦੀ ਭਾਈਵਾਲੀ ਸਮੇਂ ਸਿਰ ਦੇਣ ਸਬੰਧੀ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੋਈ ਹੈ ਅਤੇ ਅਤੇ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿਚ ਇਨ੍ਹਾਂ ਸਕੀਮਾਂ ਦੇ ਉੱਤੇ ਪੂਰੀ ਤਰ੍ਹਾਂ ਨਜ਼ਰਸਾਨੀ ਰੱਖੀ ਜਾਵੇਗੀ ਤਾਂ ਜੋ ਇਨ੍ਹਾਂ ਸਕੀਮਾਂ ਦਾ ਲਾਭ ਉਸ ਹਰ ਵਰਗ ਨੂੰ ਮਿਲ ਸ...

ਬੁਲਾਰੇ ਲਖਵੀਰ ਸਿੰਘ ਤਖਤਮੁਲਾਣਾ ਆਪਣੇ ਕਰੜੇ ਸ਼ਬਦਾਂ ਬੋਲਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬੀਡੀਪੀਉ ਨਿਖੇਧੀ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਨਜਾਇਜ਼ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇ

Image
9PB NEWS:- ਸ੍ਰੀ ਮੁਕਤਸਰ ਸਾਹਿਬ (ਗੁਰਜੰਟ ਸਿੰਘ ਭੱਟੀ)ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬੀਡੀਪੀਉ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਜਿਸ ਵਿੱਚ ਪਿੰਡ ਤਖਤਮੁਲਾਣਾ ਦੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਧਰਨਾ ਨੂੰ ਸੰਬੋਧਨ ਕਰਦੇ ਹੋਏ ਪਰਮਜੀਤ ਸਿੰਘ ਤਖਤਮੁਲਾਣਾ ਬਲਾਕ ਪ੍ਰਧਾਨ ਬਲਾਕ ਸਕੱਤਰ ਲਖਵੀਰ ਸਿੰਘ ਤਖਤਮੁਲਾਣਾ ਪਿੰਡ ਦੀ ਇਕਾਈ ਪ੍ਰਧਾਨ ਰੀਤ ਕੋਰ ਤਖਤਮੁਲਾਣਾ ਮੈਜਰ ਸਿੰਘ ਤਖਤਮੁਲਾਣਾ ਜਸਪਾਲ ਸਿੰਘ ਤਖਤਮੁਲਾਣਾ ਇੱਕਬਾਲ ਸਿੰਘ ਤਖਤਮੁਲਾਣਾ ਹਰਬੰਸ ਸਿੰਘ ਤਖਤਮੁਲਾਣਾ ਦਰਸ਼ਨ ਸਿੰਘ ਤਖਤਮੁਲਾਣਾ ਅਤੇ ਹੋਰ ਮਜ਼ਦੂਰ ਤੇ ਕਿਸਾਨ ਧਰਨਾ ਵਿੱਚ ਸ਼ਾਮਲ ਹੋਏ ਮੁੱਖ ਬੁਲਾਰੇ ਲਖਵੀਰ ਸਿੰਘ ਤਖਤਮੁਲਾਣਾ ਆਪਣੇ ਕਰੜੇ ਸ਼ਬਦਾਂ ਬੋਲਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬੀਡੀਪੀਉ ਨਿਖੇਧੀ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਨਜਾਇਜ਼ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇ ਅਤੇੇ ਜਿਹੜਾ ਤਿੰਨ ਚਾਰ ਮਹੀਨੇ ਤੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਨਜਾਇਜ਼ ਹਾਜ਼ਰੀ ਪਵਾਅ ਕੇ ਸਰਕਾਰ ਦੇ ਪੈਸੇ ਨੂੰ ਚੂਨਾ ਲਗਾਇਆ ਹੈ ਉਨ੍ਹਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਇਸ ਮੌਕੇ ਤੇ ਬੋਲਦੇ ਬੁਲਾਰੇ ਨੇ ਕਿਹਾ ਕਿ ਫੋਰੀ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਫਿਰ ਧਰਨਾ ਦਿੱਤਾ ਜਾਵੇਗਾ ਮੋਕੇ ਬੀਡੀਪੀਉ ਦੇ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਧਰਨਾ ਵਿੱਚ ਆਕੇ ਗੱਲਬਾਤ ਕੀਤੀ ਤੇ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ ਤੇ ਮੰਗ ਪੱਤਰ ਲਿਆ

ਸਰਕਾਰ ਵੱਲੋਂ ਕਰੋਨਾ ਵੈਕਸਿਨ ਦੀ ਪ੍ਰੀਕਾਸ਼ਨਰੀ ਡੋਜ ਲਗਵਾਉਣ ਲਈ ਸਮਾਂ ਘਟਾਇਆ

Image
ਸ੍ਰੀ ਮੁਕਤਸਰ ਸਾਹਿਬ,ਜੁਲਾਈ 08( ਬੂਟਾ ਸਿੰਘ )ਵਿਨੀਤ ਕੁਮਾਰ ਆਈ. ਏ. ਐਸ. ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਦੀ ਯੋਗ ਅਗਵਾਈ ਵਿੱਚ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਕੋਵਿਡ ਟੀਕਾਕਰਣ ਮੁਹਿੰਮ ਚੱਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦੇਂਦਿਆਂ ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਦੱਸਿਆ ਕਿ ਪਹਿਲਾਂ ਕਰੋਨਾ ਵੈਕਸਿਨ ਦੀ ਦੂਜੀ ਖਰਾਕ ਲਗਵਾਉਣ ਤੋਂ 9 ਮਹੀਨੇ ਬਾਅਦ ਪ੍ਰਕਾਸ਼ਨਰੀ ਡੋਜ (ਬੂਸਟਰ ਡੋਜ) ਲਗਾਈ ਜਾਂਦੀ ਸੀ ਜੋ ਕਿ ਸਰਕਾਰ ਵੱਲੋਂ ਨਵੇਂ ਹੁਕਮਾਂ ਅਨੁਸਾਰ ਪ੍ਰੀਕਾਸ਼ਨਰੀ ਡੋਜ ਦੂਜੀ ਖੁਰਾਕ ਲਗਵਾਉਣ ਤੋਂ 6 ਮਹੀਨੇ ਬਾਅਦ ਲਗਵਾਈ ਜਾ ਸਕਦੀ ਹੈ। ਉਨ੍ਹਾਂ 60 ਸਾਲ ਤੋਂ ਉਪਰ ਅਤੇ ਫਰੰਟ ਲਾਈਨ ਤੇ ਹੈਲਥ ਕੇਅਰ ਵਰਕਰਾਂ ਨੂੰ ਅਪੀਲ ਕੀਤੀ ਗਈ ਜਿਨ੍ਹਾਂ ਦੇ ਦੂਜੀ ਡੋਜ ਲਗੀ ਨੂੰ 6 ਮਹੀਨੇ ਬੀਤ ਗਏ ਹਨ ਉਹ ਆਪਣੀ ਪ੍ਰਕਾਸ਼ਨਰੀ ਡੋਜ ਜਲਦ ਤੋਂ ਜਲਦ ਨੇੜੇ ਦੇ ਕਿਸੇ ਵੀ ਸਿਹਤ ਕੇਂਦਰ ਤੋਂ ਲਗਵਾ ਲੈਣ। ਉਨ੍ਹਾਂ ਕਿਹਾ ਕਿ ਕਰੋਨਾ ਟੀਕਾਕਰਣ ਕਰਵਾਕੇ ਹੀ ਸੰਭਾਵਿਤ ਕੋਰੋਨਾ ਦੀ ਆਉਣ ਵਾਲੀ ਲਹਿਰ ਨੂੰ ਰੋਕਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪਿਛਲੇ ਦਿਨਾਂ ਵਿੱਚ ਕਰੋਨਾ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਲਈ ਕਰੋਨਾ ਤੋਂ ਬਚਣ ਲਈ ਕੋਵਿਡ-19 ਟੀਕਾਕਰਨ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਬਹੁਤ ਲੋਕਾਂ ਦੀ ਦੂਜੀ ਅਤੇ ਪ੍ਰੀਕਾਸ਼ਨਰੀ ਖੁਰਾਕ ਡਿਊ ਹੈ, ਪਰ ਲੋਕ ਟ...

ਡੀ ਐਸ ਪੀ ਜਗਦੀਸ਼ ਕੁਮਾਰ ਨੇ ਕਿਹਾ ਬਖਸੇ ਨਹੀਂ ਜਾਣਗੇ ਸ਼ਰਾਰਤੀ

Image
ਸ੍ਰੀ ਮੁਕਤਸਰ ਸਾਹਿਬ,ਜੁਲਾਈ 08( ਬੂਟਾ ਸਿੰਘ ) ਡੀਐਸਪੀ ਸਬ-ਡਵੀਜ਼ਨ ਜਗਦੀਸ਼ ਕੁਮਾਰ ਨੇ ਕਿਹਾ ਕਿ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਵਾਸਤੇ ਸ਼ਰਾਰਤੀ ਅਨਸਰਾਂ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਡੀਐਸਪੀ ਜਗਦੀਸ਼ ਕੁਮਾਰ ਵੱਲੋਂ ਬੀਤੀ ਬੁੱਧਵਾਰ ਦੇਰ ਸ਼ਾਮ ਆਪਣਾ ਪਦਭਾਰ ਸੰਭਾਲਿਆ ਗਿਆ, ਜਦਕਿ ਇਸ ਤੋਂ ਪਹਿਲਾਂ ਉਹ ਫ਼ਿਰੋਜ਼ਪੁਰ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਸਨ। ਡੀਐਸਪੀ ਨੇ ਕਿਹਾ ਕਿ ਨਸ਼ੇ ਤੇ ਨਕੇਲ ਪਾਉਣ ਵਾਸਤੇ ਐਸਐਸਪੀ ਦੀ ਅਗਵਾਈ ਹੇਠ ਪੁਲਿਸ ਨੇ ਮੁਹਿੰਮ ਤੇਜ਼ ਗਤੀ ਨਾਲ ਸ਼ੁਰੂ ਕਰ ਰੱਖੀ ਹੈ। ਇਸੇ ਤਰਾਂ ਸ਼ਹਿਰ ਵਿਚ ਸ਼ਰਾਰਤੀ ਅਨਸਰਾਂ ਦੇ ਦਾਖਲ ਹੋਣ ਤੋਂ ਰੋਕਣ ਵਾਸਤੇ ਵੀ ਰਾਤ ਸਮੇਂ ਵਿਸ਼ੇਸ਼ ਨਾਕਾਬੰਦੀ ਕੀਤੀ ਜਾ ਰਹੀ ਹੈ।

ਪੁਲਿਸ ਵੱਲੋਂ ਅਮਰਨਾਥ ਯਾਤਰੀਆਂ ਲਈ ਮੁਫਤ ਸਹੂਲਤਾਂ ਦਾ ਐਲਾਨ

Image
ਸ੍ਰੀ ਮੁਕਤਸਰ ਸਾਹਿਬ( Butta singh)    ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਅਮਰਨਾਥ ਯਾਤਰੀਆਂ ਲਈ ਇਸ ਜਿਲ੍ਹੇ ਦੀਆਂ ਮੁੱਖ ਸ਼ੜਕਾਂ ਤੇ ਵੱਖ ਵੱਖ ਥਾਂਈ ਯਾਤਰਾ ਦੌਰਾਨ ਲਗਾਤਾਰ ਮੁਫਤ ਸਹੂਲਤਾਂ ਦਾ ਐਲਾਨ ਕੀਤਾ ਗਿਆ ਹੈ। ਇਸ ਜਿਲ੍ਹਾ ਦੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਧਰੂਮਨ ਐੱਚ ਨਿੰਬਾਲੇ ਆਈ.ਪੀ.ਐਸ ਦੀ ਦੇਖ ਰੇਖ ਹੇਠ ਅਮਰਨਾਥ ਯਾਤਰਾ ਨੂੰ ਜਾਣ ਵਾਲੇ ਸ਼ਰਧਾਲੂਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਸਥਾਨਕ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਤੇ ਪਿੰਡ ਰੁਪਾਣਾ ਦੇ ਨਜ਼ਦੀਕ ਸਥਿਤ ਅਰਸ਼ ਬਹਾਰ ਢਾਬਾ, ਲਾਹੌਰੀਆਂ ਦਾ ਢਾਬਾ ਅਤੇ ਭਲਵਾਨ ਢਾਬੇ ਤੇ ਯਾਤਰੀਆਂ ਲਈ ਵੱਖ-ਵੱਖ ਤਰਾਂ ਦੀਆਂ ਸਹੂਲਤਾਂ ਦੀ ਸ਼ੁਰੂਆਤ ਕੀਤੀ ਗਈ ਹੈ। ਕਿਉਂਕਿ ਇਹ ਯਾਤਰਾ 40 ਦਿਨ ਦੇ ਕ੍ਰੀਬ ਲਗਾਤਾਰ ਚਲਦੀ ਰਹਿਣੀ ਹੈ ਅਤੇ ਪੰਜਾਬ ਦੀਆਂ ਵੱਖ ਵੱਖ ਸ਼ੜਕਾਂ ਤੇ ਭਾਰੀ ਗਿਣਤੀ ਵਿੱਚ ਅਮਰਨਾਥ ਤੀਰਥ ਯਾਤਰੀਆਂ ਦਾ ਆਉਣਾ ਜਾਣਾ ਬਣਿਆ ਰਹਿਣਾ ਹੈ, ਇਸ ਲਈ ਉਹਨਾ ਨੂੰ ਯਾਤਰਾ ਦੌਰਾਨ ਕਾਫੀ ਜਰੂਰਤਾਂ ਉਤਪੰਨ ਹੋਣ ਦੀ ਸੰਭਾਵਨਾ ਬਣੀ ਰਹੇਗੀ। ਇਸ ਲਈ ਯਾਤਰੀਆਂ ਦੀਆਂ ਜਰੂਰਤਾਂ ਅਤੇ ਪੇਸ਼ ਆਉਣ ਵਾਲੀਆ ਮੁਸ਼ਕਿਲਾਂ ਦੇ ਮੱਦੇਨਜ਼ਰ ਇਨ੍ਹਾਂ ਸਥਾਨਾਂ ਤੇ ਅਮਰਨਾਥ ਯਾਤਰੀਆਂ ਦੀ ਸਹੂਲਤ ਲਈ ਮੁਫਤ ਵਿਸ਼ਰਾਮ, ਬਾਥਰੂਮ ਦੀ ਸਵਿਧਾ, ਦਵਾਈਆਂ ਅਤੇ ਮੈਡੀਕਲ ਚੈੱਕਅੱਪ ਤੋਂ ਇਲਾਵਾ ਚਾਹ ਪਾਣੀ ਦਾ ਇੰਤਜਾਮ ਵੀ ਕੀਤਾ ਗਿਆ ਹੈ। ਪੁਲਿਸ ਵਿਭਾਗ ਵੱਲੋਂ ਇਸ ਵੱਡਮੁੱਲੇ ਕਾਰਜ਼ ਲਈ ਸਥਾਨਕ ਢਾਬੇ, ਹੋਟਲ ਅਤੇ ਰ...

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇਕ ਵਿਅਕਤੀ ਨੂੰ 01 ਕਿਲੋ ਅਫੀਮ ਸਮੇਤ ਕੀਤਾ ਕਾਬੂ

Image
ਸ੍ਰੀ ਮੁਕਤਸਰ ਸਾਹਿਬ/ਲੰਬੀ,ਜੂਨ 28 ( ਬੂਟਾ ਸਿੰਘ )ਸ੍ਰੀ ਧਰੁਮਨ ਐਚ ਨਿੰਬਾਲੇ ਆਈ.ਪੀ.ਐਸ ਐਸ.ਐਸ.ਪੀ, ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਗਈ ਹੈ।ਜਿਸ ਤਹਿਤ ਸ੍ਰੀ ਮੋਹਨ ਲਾਲ ਐਸ.ਪੀ (ਇੰਨਵੈ:) ਅਤੇ ਸ੍ਰੀ ਜਸਪਾਲ ਸਿੰਘ ਡੀ.ਐਸ.ਪੀ, ਮਲੋਟ ਜੀ ਦੀ ਯੋਗ ਅਗਵਾਈ ਹੇਠ ਐਸ.ਆਈ ਮਨਿੰਦਰ ਸਿੰਘ ਨੰਬਰ ਅਤੇ ਪੁਲਿਸ ਪਾਰਟੀ ਥਾਣਾ ਲੰਬੀ ਵੱਲੋਂ 27.06.22 ਨੂੰ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪੁੱਲ ਸੂਆ ਬਾਹੱਦ ਰਕਬਾ ਲੰਬੀ ਪੁੱਜੀ ਤਾ ਇੱਕ ਨੌਜਵਾਨ ਇੱਕ ਪਾਰਦਰਸ਼ੀ ਲਿਫਾਫਾ ਵਿੱਚੋਂ ਇੱਕ ਕਾਲੇ ਰੰਗ ਦਾ ਪਦਾਰਥ ਕੱਢਕੇ ਖਾ ਰਿਹਾ ਸੀ, ਜੋ ਪੁਲਿਸ ਪਾਰਟੀ ਨੂੰ ਦੇਖਕੇ ਘਬਰਾ ਕੇ ਭੱਜਣ ਲੱਗਾ ਤਾ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਹਰਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਮਕਾਨ ਨੰਬਰ 45, ਜੇ.ਪੀ ਕਲੌਨੀ, ਪਟਿਆਲਾ ਗੇਟ, ਸੰਗਰੂਰ ਦੱਸਿਆ।ਹਰਪ੍ਰੀਤ ਸਿੰਘ ਉਕਤ ਦੇ ਕਬਜ਼ਾ ਵਿਚਲੇ ਪਾਰਦਰਸ਼ੀ ਲਿਫਾਫਾ ਦੀ ਤਲਾਸ਼ੀ ਕੀਤੀ ਤਾ ਉੇਸ ਵਿੱਚੋਂ 01 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ।ਜਿਸਤੇ ਮੁਕੱਦਮਾ ਨੰਬਰ 149 ਮਿਤੀ 27.06.22 ਅ/ਧ 18ਸੀ/61/85 ਅਸਲਾ ਐਕਟ ਦੁਆਰਾ ਥਾਣਾ ਲੰਬੀ ਬਰਖਿਲਾਫ ਹਰਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਮਕਾਨ ਨੰਬਰ 45, ਜੇ.ਪੀ ਕਲੌਨੀ, ਪਟਿਆਲਾ ਗੇਟ, ਸੰਗਰੂਰ ਦਰਜ ਰਜਿਸਟਰ ਕੀਤਾ ਗਿਆ ਹੈ।ਮੁਕੱਦਮਾ ਜੇਰ ਤਫਤੀਸ਼ ਹੈ।ਦੋਸ਼ੀ ਪਾਸੋਂ ਬ੍ਰਾਮਦ ਹ...

ਆਪਣੀ ਪਤਨੀ ਨੂੰ ਤਲਾਕ ਦੇਣ ਲਈ ਡਰਾਮੇਬਾਜ਼ ਆਪਣੇ ਆਪ ਬਣਿਆ ਅਗਵਾਕਾਰ ਨਜਾਇਜ਼ ਪਿਸਤੌਲ ਸਮੇਤ ਕਾਬੂ

Image
ਸ੍ਰੀ ਮੁਕਤਸਰ ਸਾਹਿਬ,ਜੂੂਨ 28( ਬੂਟਾ ਸਿੰਘ ) ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਨੰਬਰ 107 ਮਿਤੀ 16.06.2022 ਅ/ਧ 364,365,506 ਹਿੰ:ਦੰ ਦਰਜ ਰਜਿਸਟਰ ਕੀਤਾ ਗਿਆ ਸੀ ਕਿ ਰਾਮ ਸਿੰਘ ਵਾਸੀ ਕੁਕਰੀਆਂ ਨਾ ਦੇ ਵਿਅਕਤੀ ਨੇ ਬਿਆਨ ਦਰਜ ਕਰਾਇਆ ਸੀ ਕਿ ਉਸਦਾ ਲੜਕਾ ਗਗਨਦੀਪ ਉਰਫ ਗੱਗੀ ਉਮਰ 23 ਸਾਲ ਜੋ ਪਰਮਿੰਦਰ ਕੋਰ ਪੁੱਤਰੀ ਗੁਰਦੀਪ ਸਿੰਘ ਵਾਸੀ ਬਹਾਵਲ ਵਾਲ, ਨੇੜੇ ਅਬੋਹਰ ਨਾਲ ਸ਼ਾਦੀ ਸ਼ੁਦਾ ਹੈ।ਉਸ ਨੇ ਲ਼ਿਖਾਇਆ ਸੀ ਕਿ ਮਿਤੀ 25 ਫਰਵਰੀ ਨੂੰ ਉਸਦੀ ਨੂੰਹ ਨੂੰ ਉਸਦੇ ਲੜਕੇ ਵੱਲੋਂ ਪਿੰਡ ਸ਼ਿਵਪੁਰ ਕੁਕਰੀਆਂ ਸ਼ਾਦੀ ਤੋ ਬਾਅਦ ਲਿਆਂਦਾ ਗਿਆ ਸੀ ਅਤੇ ਉਸ ਦਿਨ ਤੋਂ ਹੀ ਮੇਰੇ ਲੜਕੇ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਉਸਨੇ ਉਸ ਲੜਕੀ(ਪਰਮਿੰਦਰ ਕੋਰ ) ਨਾਲ ਵਿਆਹ ਕਰਵਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਉਸਦੇ ਲੜਕੇ ਵੱਲੋਂ ਤਲਾਕ ਨਾ ਲੈਣ ਦੀ ਸੂਰਤ ਵਿੱਚ ਮਾੜਾ ਹਸ਼ਰ ਕਰਨ ਦੀ ਚੇਤਾਵਨੀ ਦਿੱਤੀ ਸੀ ।ਮਿਤੀ 14.06.2022 ਨੂੰ ਦਿਨ ਦੇ 11:30 ਵਜੇ ਗਗਨਦੀਪ ਸਿੰਘ ਆਪਣੇ ਘਰ ਤੋ ਅਚਾਨਕ ਗਾਇਬ ਹੋ ਗਿਆ ਸੀ ਅਤੇ ਉਸਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਸੀ ।ਉਸੇ ਦਿਨ ਸ਼ਾਮ ਨੂੰ 8 ਤੋਂ 9 ਵਜੇ ਉਸਦੇ ਭਾਣਜੇ ਮਨਦੀਪ ਸਿੰਘ ਵਾਸੀ ਪਿੰਡ ਗੰਗਾ ਦੇ ਫੋਨ ਨੰਬਰ (62393-94638)ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋ ਵੱਟਸਐਪ ਮੈਸਜ ਰਾਹੀ ਗੁੰਮ ਹੋਣ ਵਾਲੇ ਗਗਨਦੀਪ ਸਿੰ੍ਹਘ ਦੇ ਮੋਬਾਈਲ ਨੰਬਰ 81968-02839 ਤੋਂ ਇੱ...

ਅੱਜ ਸ੍ਰੀ ਮੁਕਤਸਰ ਸਾਹਿਬ ਦੇ ਡੀ ਸੀ ਦਫ਼ਤਰ ਦੇ ਅੱਗੇ ਮਜ਼ਦੂਰ ਜਥੇਬੰਦੀਆਂ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ

Image
9PB NEWS:- ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ )ਅੱਜ ਸ੍ਰੀ ਮੁਕਤਸਰ ਸਾਹਿਬ ਦੇ ਡੀ ਸੀ ਦਫ਼ਤਰ ਦੇ ਅੱਗੇ ਮਜ਼ਦੂਰ ਜਥੇਬੰਦੀਆਂ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਆਪੋ ਆਪਣੀਆਂ ਮੰਗਾਂ ਦਾ ਮੰਗ ਪੱਤਰ ਡੀ ਸੀ ਨੂੰ ਦਿੱਤਾ ਗਿਆ ਮਜ਼ਦੂਰ ਜਥੇਬੰਦੀਆਂ ਅਤੇ ਬਹੁਜਨ ਸਮਾਜ ਪਾਰਟੀ ਦੀਆਂ ਮੰਗਾਂ:- ਅੱਜ ਦੀ ਮਹਿੰਗਾਈ ਨੂੰ ਦੇਖਦੇ ਹੋਏ ਗਰੀਬ ਮਜਦੂਰ ਵਰਗ ਦੀ ਦਿਹਾੜੀ ਘੱਟੋ ਘੱਟ 700/-ਰੁਪਏ ਅਤੇ ਝੋਨੇ ਦੀ ਲਵਾਈ 6000/-ਰੁਪਏ ਪ੍ਰਤੀ ਏਕੜ ਤਹਿ ਕੀਤੀ ਜਾਵੇ। ਪੜ੍ਹੇ ਲਿਖੇ ਨੌਜਵਾਨ ਜਿਨ੍ਹਾ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਨਹੀਂ ਮਿਲੀਆਂ ਉਹ ਪ੍ਰਾਈਵੇਟ ਦੁਕਾਨਾ ਅਤੇ ਫੈਕਟਰੀਆ ਵਿੱਚ 7-8 ਹਜਾਰ ਰੁਪਏ ਵਿੱਚ ਪ੍ਰਤੀ ਮਹੀਨਾ ਕੰਮ ਕਰਦੇ ਹਨ, ਉਹਨਾਂ ਦੀ ਤਨਖਾਹ ਘੱਟੋ ਘੱਟ 15,000/-ਰੁਪਏ ਕੀਤੀ ਜਾਵੇ। ਕਿਸੇ ਮਜਦੂਰ ਦੀ ਫੈਕਟਰੀ ਜਾਂ ਦੁਕਾਨ ਤੇ ਕੰਮ ਕਰਨ ਦੌਰਾਨ ਮੌਤ ਹੋ ਜਾਂਦੀ ਹੈ ਤਾ ਉਸ ਨੂੰ ਸਰਕਾਰ ਵੱਲੋਂ ਘੱਟੋ ਘੱਟ 20 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ ਅਤੇ ਉਥੇ ਕੰਮ ਕਰਦੇ ਸਮੇਂ ਦੁਰਘਟਨਾਵਸ ਸੱਟ ਲੱਗਣ ਤੇ 5 ਲੱਖ ਰੁਪਏ ਮੁਆਵਜ਼ ਦਿੱਤਾ ਜਾਵੇ। 3. ਗਰੀਬ ਵਰਗ ਕੋਲ ਮਜਦੂਰੀ ਦਾ ਇੱਕ ਸਾਧਨ ਰਿਕਸ਼ਾ ਸਬਜੀ ਰੇਹੜ ਜਾਂ ਮੋਟਰ ਸਾਇਕਲ ਰੋਹੜੀਆਂ ਵੀ ਹਨ ਉਹਨਾਂ ਦਾ ਚਲਾਣ ਨਾ ਕੱਟਿਆ ਜਾਵੇ। ਕਿਸਾਨ ਵਰਗ ਦੀ ਗੁਲਾਬੀ ਸੁੰਡੀ ਨਾਲ ਮਰੇ ਨਰਮੇ ਦਾ ਮੁਆਵਜਾ ਮਿਲ ਗਿਆ ਹੈ, ਪਰ ਗਰੀਬ ਮਜਦੂਰਾਂ ਦੇ ਨਰਮੇ ਦੀ ਚੁ...

ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ 01 ਕਿੱਲੋ ਅਫੀਮ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ

Image
9PB NEWS:-  ਸ੍ਰੀ ਮੁਕਤਸਰ ਸਾਹਿਬ (ਗੁਰਜੰਟ ਸਿੰਘ ਭੱਟੀ) ਸ੍ਰੀ ਧਰੁਮਨ ਐਚ ਨਿੰਬਾਲੇ ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਮੋਹਨ ਲਾਲ ਐੱਸ.ਪੀ (ਡੀ) ਅਤੇ ਸ੍ਰੀ ਜਸਪਾਲ ਸਿੰਘ ਡੀ ਐੱਸ ਪੀ ਮਲੋਟ ਦੀ ਅਗਵਾਈ ਹੇਠ ਐਸ.ਆਈ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਲੰਬੀ ਅਤੇ ਪੁਲਿਸ ਪਾਰਟੀ ਵੱਲੋਂ 01 ਕਿੱਲੋ ਅਫੀਮ ਸਮੇਤ 01 ਵਿਅਕਤੀ ਨੂੰ ਕੀਤਾ ਕਾਬੂ ਜਾਣਕਾਰੀ ਅਨੁਸਾਰ ਮਿਤੀ 25.06.22 ਨੂੰ ਜਦ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮਹਿਣਾ ਤੋਂ ਕਿੱਲਿਆਂਵਾਲੀ, ਵੜਿੰਗ ਖੇੜਾ ਆਦਿ ਨੂੰ ਜਾ ਰਿਹਾ ਸੀ ਤਾ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਟੀ-ਪੁਆਇੰਟ ਪਿੰਡ ਕਿਲਿਆਂਵਾਲੀ ਪੁੱਜੀ ਤਾਂ ਸੀਤੋ ਰੋਡ ਤੋਂ ਪਿੰਡ ਕਿੱਲਿਆਂਵਾਲੀ ਨੂੰ ਜਾਂਦੀ ਲਿੰਕ ਰੋਡ ਦੇ ਮੋੜ ਨਜਦੀਕ ਦਰੱਖਤਾਂ ਦੀ ਛਾਵੇਂ ਇੱਕ ਨੌਜਵਾਨ ਆਪਣੇ ਸੱਜੇ ਹੱਥ ਵਿੱਚ ਇੱਕ ਝੋਲਾ ਵਿੱਚ ਕੁੱਝ ਪਾ ਕੇ ਫੜੀ ਖੜਾ ਦਿਖਾਈ ਦਿੱਤਾ।ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਆਪਣਾ ਝੋਲਾ ਜਮੀਨ ਤੇ ਸੁੱਟ ਕੇ ਪਿੱਛੇ ਨੂੰ ਖਿਸਕਣ ਲੱਗਾ।ਜਿਸਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਦਿਨੇਸ਼ ਕੁਮਾਰ ਸਾਲਵੀ ਪੁੱਤਰ ਬਾਲੂ ਲਾਲ ਵਾਸੀ ਧਵਾਲੀਆ ਤਹਿ: ਗੰਗਰਾਰ ਜਿਲ੍ਹਾ ਚਿਤੌੜਗੜ੍ਹ (ਰਾਜਸਥਾਨ) ਦੱਸਿਆ।ਉਸ ਵੱਲੋਂ ਜਮੀਨ ਤੇ ਸੁੱਟੇ ਝੋਲਾ ਬੋਰੀ ਟਾਟ ਜਿਸਦਾ ਮੂੰਹ ਖੁੱਲਾ ਸੀ ਵਿੱਚੋਂ ਲਿਫਾਫਾ ਪਲਾਸਟਿ...

ਸਿਹਤ ਵਿਭਾਗ ਵਲੋਂ ਵਿਸ਼ਵ ਆਬਾਦੀ ਪੰਦਰਵਾੜੇ ਤਹਿਤ ਜਿਲ੍ਹਾ ਪੱਧਰੀ ਕੀਤੀ ਮੀਟਿੰਗ

Image
ਸ੍ਰੀ ਮੁਕਤਸਰ ਸਾਹਿਬ( ਬੂਟਾ ਸਿੰਘ )ਸਿਵਲ ਸਰਜਨ ਡਾ ਰੰਜੂ ਸਿੰਗਲਾ ਦੇ ਨਿਰਦੇਸ਼ਾ ਅਤੇ ਯੋਗ ਅਗਵਾਈ ਹੇਠ ਵਿਸ਼ਵ ਅਬਾਦੀ ਪੰਦਰਵਾੜੇ ਨਾਲ ਸਬੰਧਤ ਜਿਲ੍ਹੇ ਦਾ ਸਾਰੇ ਫੀਲਡ ਸਟਾਫ ਦੀ ਇਕ ਜਿਲ੍ਹਾ ਪੱਧਰੀ ਬੈਠਕ ਦਫਤਰ ਸਿਵਲ ਸਰਜਨ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿਚ ਜਿਲ੍ਹਾ ਟੀਕਾਕਰਨ ਅਫਸਰ ਡਾ. ਵੰਦਨਾ ਬਾਂਸਲ ਅਤੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਮੰਦਰ ਸਿੰਘ ਅਤੇ ਵੱਖ ਵੱਖ ਸਿਹਤ ਸੰਸਥਾਵਾ ਦੇ ਕਰਮਚਾਰੀ ਮੌਜੂਦ ਸਨ। ਸਿਵਲ ਸਰਜਨ ਡਾ। ਰੰਜੂ ਸਿੰਗਲਾ ਵੱਲੋਂ ਸਾਰੇ ਹੀ ਫੀਲਡ ਸਟਾਫ ਨੂੰ ਆਪਣੇਆਪਣੇ ਏਰੀਏ ਦੇ ਲੋਕਾਂ ਨੂੰ ਫੈਮਲੀ ਪਲੈਨਿੰਗ ਦੇ ਪੱਕੇ ਸਾਧਨਾਂ ਜਿਵੇਂ ਕਿ ਨਲਬੰਦੀ ਅਤੇ ਨਸਬੰਦੀ ਕਰਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ ਗਿਆ।ਉਨ੍ਹਾ ਕਿਹਾ ਕਿ ਸਿਹਤ ਵਿਭਾਗ ਵਲੋਂ 27 ਜੂਨ ਤੋਂ 10 ਜੁਲਾਈ ਤੱਕ ਦੰਪਤੀ ਸੰਪਰਕ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਯੋਗ ਜੋੜਿਆਂ ਤੱਕ ਪਹੁੰਚ ਕਰਕੇ ਉਨ੍ਹਾ ਨੂੰ ਪਰਿਵਾਰ ਨਿਯੋਜਨ ਦੇ ਸਾਧਨ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ 11 ਜੁਲਾਈ ਤੋਂ 25 ਜੁਲਾਈ ਤੱਕ ਅਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾਵੇਗਾ ਜਿਸ ਤਹਿਤ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਪਰਿਵਾਰ ਨਿਯੋਜਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ । ਉਨ੍ਹਾਂ ਨੇ ਕਿਹਾ ਕਿ ਫੈਮਿਲੀ ਪਲੈਨਿੰਗ ਰਾਹੀਂ ਵੱਧਦੀ ਹੋਈ ਆਬਾਦੀ ਨੂੰ ਸਥਿਰ ਰੱਖਿਆ ਜਾ ਸਕਦਾ ਹੈ। ਜਿੱਥੇ ਇਸ ਨਾਲ ਪਰਿਵਾਰ ਆਰਥਿਕ ਤੌਰ ਤੇ ਮਜਬੂਤ ਹੋਣਗੇ ਉੱਥੇ ਹੀ ਦੇਸ਼ ਦੇ ਕੁਦਰਤੀ ਸਾਧਨਾਂ ਦ...

ਜਲਾਲਾਬਾਦ ਰੋਡ ਤੋਂ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਆਇਆ ਪੁਲਿਸ ਅੜਿੱਕੇ

Image
ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ ) ਜ਼ਿਲਾ ਪੁਲਿਸ ਨੇ ਜਲਾਲਾਬਾਦ ਰੋਡ ਤੋਂ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ । ਦੱਸਦੇ ਹਨ ਕਿ ਪੁਲਿਸ ਟੀਮ ਗਸ਼ਤ ਦੇ ਸਬੰਧ ਚ ਜਲਾਲਾਬਾਦ ਰੋਡ ਤੇ ਮੌਜੂਦ ਸੀ ਕਿ ਸਾਹਮਣੋਂ ਦੀ ਆ ਰਹੇ ਇੱਕ ਨੌਜਵਾਨ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਜਦੋਂ ਉਸਦੇ ਹੱਥ 'ਚ ਫੜੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇੱਕ ਹਜਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।ਤਫਤੀਸ਼ੀ ਅਫਸਰ ਐਸਆਈ ਜਗਦੀਸ਼ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਅਜੈ ਕੁਮਾਰ ਵਾਸੀ ਮਹਿਮਾ ਬਸਤੀ ਬੂੜਾਗੁੱਜਰ ਰੋਡ ਮੁਕਤਸਰ ਵਜੋਂ ਹੋਈ ਹੈ। ਜਿਸਦੇ ਖਿਲਾਫ ਥਾਣਾ ਸਿਟੀ ਵਿਖੇ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨਾ ਇੱਕ ਕਾਨੂੰਨੀ ਪ੍ਰਕਰਿਆ :- ਐਸ.ਐਸ.ਪੀ.ਨਿੰਬਾਲੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ

Image
ਸ੍ਰੀ ਮੁਕਤਸਰ ਸਾਹਿਬ(  ਬਲਕਾਰ ਸਿੰਘ ਕੌਲਧਾਰ) ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਬੀਤੇ ਸਮੇਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਨੂੰ ਖਤਮ ਕਰਨ ਲਈ ਪੁਲਿਸ ਵਿਭਾਗ ਵੱਲੋਂ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆ ਹਨ। ਇਸ ਮਕਸਦ ਦੀ ਪੂਰਤੀ ਲਈ ਇਸ ਜਿਲ੍ਹਾ ਦੇ ਪੁਲਿਸ ਮੁੱਖੀ ਸ੍ਰੀ ਧਰੂਮਨ ਐੱਚ ਨਿੰਬਾਲੇ ਆਈ.ਪੀ.ਐਸ ਆਪਣੀ ਖੁੱਦ ਦੀ ਕਮਾਂਡ ਹੇਠ ਇੱਕ ਵਿਸ਼ੇਸ਼ ਰਣਨੀਤੀ ਬਣਾ ਕੇ ਜਿਲ੍ਹਾ ਭਰ ਦੇ ਥਾਣਾ ਮੁੱਖੀਆਂ ਅਤੇ ਗਜਟਿਡ ਪੁਲਿਸ ਅਫਸਰਾਂ ਨੂੰ ਸਮੇਂ ਸਮੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ। ਇਸ ਦੇ ਸਿੱਟੇ ਵੱਜੋਂ ਪਿਛਲੇ ਕੁਝ ਸਮੇਂ ਅੰਦਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬ੍ਰਾਮਦਗੀ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਭਾਵੇਂ ਕਿ ਜਿਲ੍ਹਾ ਪੁਲਿਸ ਵੱਲੋਂ ਬ੍ਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਬਕਾਇਦਾ ਸੀਲ ਬੰਦ ਪਾਰਸਲਾਂ ਅਤੇ ਉੱਚ ਪੱਧਰ ਸੁਰੱਖਿਆ ਅਤੇ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ ਅਤੇ ਇਸ ਪ੍ਰਕਾਰ ਸਟੋਰ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਵਿਭਾਗ ਦੇ ਸੀਨੀਅਰ ਅਫਸਰਾਂ ਵੱਲੋਂ ਸਮੇ ਸਮੇ ਚੈੱਕ ਵੀ ਕੀਤਾ ਜਾਂਦਾ ਹੈ, ਪ੍ਰੰਤੂ ਇੰਨ੍ਹਾ ਨਸ਼ੀਲੇ ਪਦਾਰਥਾਂ ਨੂੰ ਅਦਾਲਤੀ ਪ੍ਰਤੀਕ੍ਰਿਆ ਵਿੱਚ ਗੁਜ਼ਰਨ ਤੋਂ ਬਾਅਦ ਨਸ਼ਟ ਕਰਨਾ ਵੀ ਜਰੂਰੀ ਹੋ ਜਾਂਦਾ ਹੈ। ਇਸ ਸਬੰਧੀ ਸਮੇਂ ਸਮੇਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਲੋੜੀਂਦੇ ਦਿਸ਼ਾ ਨਿਰਦੇਸ਼ ਤਹਿਤ ਇਕ ਕਮੇਟੀ ਬਣਾਈ ਗਈ ਅਤੇ ਐਨ.ਡ...

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ 01.500 ਕਿੱਲੋ ਗ੍ਰਾਮ ਅਫੀਮ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ

Image
9PB NEWS:-  ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ ) ਸ੍ਰੀ ਧਰੁਮਣ ਐਚ ਨਿੰਬਾਲੇ ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਮੋਹਨ ਲਾਲ ਐੱਸ.ਪੀ (ਡੀ) ਅਤੇ ਸ੍ਰੀ ਜਸਪਾਲ ਸਿੰਘ ਡੀ ਐੱਸ ਪੀ ਮਲੋਟ ਦੀ ਅਗਵਾਈ ਹੇਠ ਐਸ.ਆਈ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਲੰਬੀ ਵੱਲੋਂ 1.500 ਗ੍ਰਾਮ ਅਫੀਮ ਸਮੇਤ 01 ਵਿਅਕਤੀ ਨੂੰ ਕੀਤਾ ਕਾਬੂ ਜਾਣਕਾਰੀ ਅਨੁਸਾਰ ਮਿਤੀ 18.06.2022 ਨੂੰ ਦੌਰਾਨੇ ਗਸ਼ਤ ਵਾ ਚੈਕਿੰਗ ਅਤੇ ਸ਼ੱਕੀ ਪੁਰਸ਼ਾਂ ਦੇ ਸਬੰਧ ਪਿੰਡ ਲੰਬੀ,ਖਿਉਵਾਲੀ,ਮਿਠੜੀ ਬੁਧਗਿਰ,ਸਿੰਘੇਵਾਲਾ ਤੋ ਹੁੰਦੇ ਹੋਏ ਲਿੰਕ ਰੋਡ ਰਾਹੀ ਮੰਡੀ ਕਿਲਿਆਵਾਲੀ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਮੰਡੀ ਕਿਲਿਆਵਲੀ ਤੋ ਕਰੀਬ 03 ਕਿਲੋਮੀਟਰ ਪਿੱਛੇ ਸੀ ਤਾਂ ਸਾਹਮਣੇ ਤੋਂ ਇੱਕ ਮੋਨਾ ਆਦਮੀ ਜਿਸ ਦੇ ਮੋਢਿਆ ਵਿੱਚ ਪਿੱਠੂ ਬੈਗ ਪਾਇਆ ਹੋਇਆ ਸੀ ਅਚਾਨਕ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਆਪਣੇ ਸੱਜੇ ਹੱਥ ਪਹੀ ਨੂੰ ਖਿਸਕਨ ਲੱਗਾ। ਜਿਸਨੂੰ ਸਾਥੀ ਕ੍ਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਹੀਰਾ ਲਾਲ ਪੁੱਤਰ ਮਾਂਗੇ ਲਾਲ ਪੁੱਤਰ ਦੇਵਾ ਜੀ ਵਾਸੀ ਰਾਤੀ ਖੇੜਾ, ਥਾਣਾ ਗਰੋਠ, ਜਿਲ੍ਹਾ ਮੰਦਸੋਰ, ਮੱਧ ਪ੍ਰਦੇਸ਼ ਦੱਸਿਆ ਅਤੇ ਉਸਦੇ ਕਬਜਾ ਵਿਚਲੇ ਪਿੱਠੂ ਬੈਗ ਹਸਬ ਦੀ ਜਾਬਤਾ ਤਲਾਸ਼ੀ ਕੀਤੀ ਤਾਂ ਵਿੱਚੋ ਇਕ ਮੋਮੀ ਲਿਫਾਫਾ ਵਿਚੋਂ 01 ਕਿਲੋ 500 ਗ੍ਰਾਮ ਅਫੀਮ ਬ੍ਰਾਮਦ ਹੋਣ ਤੇ ਮੁਕੱਦਮ...

ਪੁੱਟੇ ਹੋਏ ਮੀਟਰ ਵਾਪਸ ਲਵਾਉਣ ਲਈ ਅੱਜ ਸਰਾਏਨਾਗਾ ਬਿਜਲੀ ਦਫ਼ਤਰ ਵਿੱਚ ਐੱਸਡੀਓ ਕੋਲ ਫਾਈਲਾਂ ਕਰਵਾਈਆਂ ਜਮ੍ਹਾ

Image
9PB NEWS:-  ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ਭੱਟੀ ) ਭੁੱਟੀ ਵਾਲਾ ਦੇ ਖੇਤ ਮਜ਼ਦੂਰਾਂ ਵੱਲੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਮਜ਼ਦੂਰ ਘਰਾਂ ਵਿੱਚੋਂ ਪੁੱਟੇ ਹੋਏ ਮੀਟਰ ਵਾਪਸ ਲਵਾਉਣ ਲਈ ਅੱਜ ਸਰਾਏਨਾਗਾ ਬਿਜਲੀ ਦਫ਼ਤਰ ਵਿੱਚ ਐੱਸਡੀਓ ਕੋਲ ਫਾਈਲਾਂ ਜਮ੍ਹਾ ਕਰਵਾਈਆਂ ਗਈਆਂ ।ਇਸ ਸਮੇਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਬਾਜ ਸਿੰਘ ਭੁੱਟੀ ਵਾਲਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਰਾਹੀਂ ਮਜ਼ਦੂਰ ਘਰਾਂ ਚੋਂ ਜ਼ਿਆਦਾ ਬਿੱਲ ਆਉਣ ਕਾਰਨ ਪੱਟੇ ਹੋਏ ਬਿਜਲੀ ਮੀਟਰ ਵਾਪਸ ਲਾਉਣ ਦੀ ਮਨਵਾਈ ਗਈ ਸੀ ਜਿਸ ਨੂੰ ਪੰਜਾਬ ਵਿੱਚ ਬਣੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਮੰਨਿਆ ਸੀ ਕਿ ਜ਼ਿਆਦਾ ਬਿੱਲ ਆਉਣ ਕਾਰਨ ਪੱਟੇ ਹੋਏ ਮੀਟਰ ਵਾਪਸ ਲਏ ਜਾਣਗੇ ਅਤੇ ਮਜ਼ਦੂਰਾਂ ਨੂੰ ਚਾਰ ਸੌ ਦੀ ਥਾਂ ਛੇ ਸੌ ਯੂਨਿਟ ਬਿਜਲੀ ਮੁਆਫ ਕੀਤੀ ਜਾਵੇਗੀ । ਪਰ ਮਜ਼ਦੂਰਾਂ ਦੇ ਪੱਟੇ ਹੋਏ ਮੀਟਰ ਵਾਪਸ ਨਹੀਂ ਲਾਏ ਜਾ ਰਹੇ । ਮਾਰਚ ਮਹੀਨੇ ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਨਾਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਹੋਈ ਮੀਟਿੰਗ ਵਿਚ ਅਧਿਕਾਰੀਆਂ ਨੇ ਇੱਕ ਮਹੀਨੇ ਦੇ ਅੰਦਰ ਅੰਦਰ ਮਜ਼ਦੂਰ ਘਰਾਂ ਦੇ ਪੱਟੇ ਹੋਏ ਮੀਟਰ ਵਾਪਸ ਲਾਉਣ ਦੀ ਗੱਲ ਮੰਨੀ ਸੀ ਪਰ ਅਜੇ ਤਕ ਮੀਟਰ ਵਾਪਸ ਨਹੀਂ ਲਾਏ ਗਏ ਜਿਸ ਦੇ ਚੱਲਦਿਆਂ ਪਿੰਡ ਭੁੱਟੀ ਵਾਲਾ ਦੇ ਪੰਦਰਾਂ ਮਜ਼ਦੂਰ ਪਰਿਵਾਰਾਂ ਦੀਆਂ ਪੁੱਟੇ ਹੋ...

ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਪਿੰਡ ਮੌੜ ਵਿਖੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਛੁਡਵਾਇਆ ਨਜਾਇਜ ਕਬਜਾ

Image
ਸ੍ਰੀ ਮੁਕਤਸਰ ਸਾਹਿਬ( ਬੂਟਾ ਸਿੰਘ )ਸ਼੍ਰੀ ਕੁਲਦੀਪ ਸਿੰਘ ਧਾਲੀਵਾਲ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਵਲੋਂ ਗਰਾਮ ਪੰਚਾਇਤਾਂ ਦੀਆਂ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਾਉਣ ਸਬੰਧੀ ਮੁਹਿੰਮ ਚਲਾਈ ਹੋਈ ਹੈ।ਇਸ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਗਰਾਮ ਪੰਚਾਇਤ ਮੌੜ ਵਿਖੇ 3 ਏਕੜ 7 ਕਨਾਲ 14 ਮਰਲੇ ਦਾ ਨਜਾਇਜ਼ ਕਬਜ਼ਾ ਛੁਡਵਾ ਕੇ ਗਰਾਮ ਪੰਚਾਇਤ ਨੂੰ ਦਿੱਤਾ ਗਿਆ।ਇਸ ਮੌਕੇ ਤੇ ਸ਼੍ਰੀ ਸੁਰਿੰਦਰ ਸਿੰਘ ਧਾਲੀਵਾਲ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਮੁਕਤਸਰ ਸਾਹਿਬ, ਸ਼੍ਰੀਮਤੀ ਸੁਖਵਿੰਦਰ ਕੌਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਸ੍ਰੀ ਮੁਕਤਸਰ ਸਾਹਿਬ, ਡਿਊਟੀ ਮੈਜਿਸਟਰੇਟ ਸ਼੍ਰੀ ਗੁਰਚਰਨ ਸਿੰਘ ਨਾਇਬ ਤਹਿਸੀਲਦਾਰ ਲੱਖੇਵਾਲੀ, ਐਸ.ਐਚ.ਓ. ਸਦਰ ਸ੍ਰੀ ਜਗਸੀਰ ਸਿੰਘ, ਸ਼੍ਰੀ ਚਰਨਜੀਤ ਕੁਮਾਰ, ਐਸ.ਈ.ਪੀ.ਓ. ਅਤੇ ਸ਼੍ਰੀ ਸੁਖਜੀਤ ਸਿੰਘ ਪਟਵਾਰੀ ਅਤੇ ਗਰਾਮ ਪੰਚਾਇਤ ਮੌੜ ਸਨ।