ਕੋਆਪ੍ਰੇਟਿਵ ਇੰਸਪੈਕਟਰਾਂ ਨੇ ਦਿੱਤਾ ਡੀਆਰ ਨੂੰ ਮੰਗ ਪੱਤਰ
9PB NEWS:- ਸ੍ਰੀ ਮੁਕਤਸਰ ਸਾਹਿਬ (ਮਨਜੀਤ ਸਿੱਧੂ ਬਰਾੜ)ਦਿ ਪੰਜਾਬ ਸਟੇਟ ਕੋਆਪ੍ਰੇਟਿਵ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਇੰਸਪੈਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਹਿਕਾਰੀ
ਸਭਾਵਾਂ ਦੇ ਦਫ਼ਤਰ ਵਿਖੇ ਪਹੁੰਚ ਕੇ ਸਹਿਕਾਰੀ ਸਭਾਵਾਂ ਜਿਲ੍ਹਾ ਰਜਿਸਟਰਾਰ ਨੂੰ ਮੰਗ ਪੱਤਰ ਦਿੱਤਾ। ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਨੇ ਦੱਸਿਆ ਕਿ ਸਾਡੀਆਂ ਬਹੁਤ ਸਾਰੀਆਂ ਮੰਗਾਂ ਹਨ ਜਿਨ੍ਹਾਂ ਵਿੱਚ ਮੁੱਖ ਮੰਗ ਪੇ ਗ੍ਰੇਡ ਨੂੰ ਲੈ ਕੇ ਹੈ। ਸਾਡੇ ਵੱਲੋਂ ਮੁੱਖ ਮੰਗ 3800 ਰੁਪਏ ਗੇ੍ਰਡ ਪੇ ਮੰਗੀ ਗਈ ਸੀ, ਜੋ ਉਸ ਸਮੇਂ ਉੱਚ ਅਧਿਕਾਰੀਆਂ ਨੇ ਇਹ ਮੰਗ ਮੰਨ੍ਹ ਲਈ ਸੀ, ਪਰ ਮਿਤੀ 15-12-22 ਨੂੰ 3600 ਰੁਪਏ ਗ੍ਰੇਡ ਪੇ ਦੇ ਹਿਸਾਬ ਨਾਲ ਲੈਟਰ ਕੱਢ ਦਿੱਤਾ ਗਿਆ, ਜੋ ਸਰਾਸਰ ਸਾਡੇ ਮਹਿਕਮੇ ਦੇ ਉੱਚ ਅਧਿਕਾਰੀਆਂ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ। ਇਸ ਨੂੰ ਲੈ ਕੇ ਅਸੀਂ ਪਹਿਲਾਂ ਵੀ ਮਿਤੀ 23-12-22 ਨੂੰ ਏਆਰ ਦਫ਼ਤਰ ਵਿਖੇ ਆਪਣਾ ਮੰਗ ਪੱਤਰ ਦੇ ਚੁੱਕੇ ਹਾਂ। ਅੱਜ ਜਿਲ੍ਹੇ ਦੇ ਡੀਆਰ ਦਫ਼ਤਰ ਵਿਖੇ ਦਫ਼ਤਰ ਵਿਖੇ ਮੰਗ ਪੱਤਰ ਦੇ ਰਹੇ ਹਾਂ, ਜੇਕਰ ਉੱਚ ਅਧਿਕਾਰੀਆਂ ਅਤੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨ੍ਹੀਆਂ ਤਾਂ ਮਜ਼ਬੂਰਨ ਸਾਨੂੰ ਧਰਨੇ ਦੇਣਗੇ। ਉਹਨਾਂ ਕਿਹਾ ਕਿ ਜਲਦ ਹੀ ਅਸੀਂ ਜੇ ਆਰ ਦਫ਼ਤਰ ਫਿਰੋਜ਼ਪੁਰ ਮੰਡਲ ਵਿਖੇ ਧਰਨਾ ਦੇਵਾਂਗੇ, ਜੇਕਰ ਫਿਰ ਵੀ ਸਾਡੀਆਂ ਮੰਗਾਂ ਨਾ ਮੰਨ੍ਹੀਆਂ ਗਈਆਂ ਤਾਂ ਅਸੀਂ ਭਰਾਤਰੀ ਜਥੇਬੰਦੀਆਂ ਨੂੰ ਲੈ ਕੇ ਸੰਘਰਸ਼ ਕਰਾਂਗੇ। ਇਸ ਮੌਕੇ ’ਤੇ ਡੀਆਰ ਰਾਜਨ ਗੁਰਬਖਸ਼ ਰਾਏ ਨੇ ਇਨ੍ਹਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਇਨ੍ਹਾਂ ਦੀਆਂ ਮੰਗਾਂ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾ ਕੇ ਇਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਇਸ ਮੌਕੇ ’ਤੇ ਪ੍ਰਧਾਨ ਰਛਪਾਲ ਸਿੰਘ, ਮੀਤ ਪ੍ਰਧਾਨ ਧਰਮਿੰਦਰ ਸਿੰਘ, ਕੈਸ਼ੀਅਰ ਗੁਰਵਿੰਦਰ ਸਿੰਘ, ਸਿਕੰਦਰ ਸਿੰਘ, ਮਨਜਿੰਦਰ ਸਿੰਘ, ਸ਼ਮੀਰ ਕਟਾਰੀਆ, ਰਵੀ ਕੁਮਾਰ, ਸਿਮਰਤ ਸਿੰਘ, ਪਰਮਜੀਤ ਸਿੰਘ, ਦਿਲਪ੍ਰੀਤ ਸਿੰਘ, ਬਿਕਮਰਜੀਤ ਸਿੰਘ ਆਦਿ ਹਾਜ਼ਰ ਸਨ।
Butta Singh reporter muktsar Sahib
contact for news 96530-24500
https://www.facebook.com/sriMuktsarsahi?mibextid=ZbWKwL
9PB NEWS CONTACT FOR NEWS CONTACT NUMBER 9653024500
Comments
Post a Comment