ਲੋਕਾਂ ਦੀ ਸੁਰੱਖਿਆ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਨੱਥ ਪਾਉਣ ਲਈ ਜਿਲਾਂ੍ਹ ਪੁਲਿਸ ਵੱਲੋਂ ਅਪ੍ਰੇਸ਼ਨ ਈਗਲ ਤਹਿਤ ਚਲਾਇਆ ਸਰਚ ਅਭਿਆਨ
ਸਰਚ ਅਭਿਆਨ ਦੌਰਾਨ 05 ਵਿਅਕਤੀ ਨਸ਼ੀਲੇ ਪਦਾਰਥਾ ਸਮੇਤ ਕਾਬੂ
25 ਗ੍ਰਾਮ ਹੈਰੋਇਨ, 500 ਨਸ਼ੀਲੀਆਂ ਗੋਲੀਆ ਅਤੇ 6 ਕਿਲੋ ਚੂਰਾ ਪੋਸਤ ਬ੍ਰਾਮਦ
( ਬੂਟਾ ਸਿੰਘ ) ਮਾਨਯੋਗ ਸ੍ਰੀ ਗੋਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ. ਪੰਜਾਬ ਜੀ ਵੱਲੋਂ ਸ਼ਾਰਰਤੀ ਅਨਸਰਾ ਅਤੇ ਨਸ਼ਿਆਂ ਦੇ ਖਾਤਮੇ ਲਈ ਸੂਬਾ ਅੰਦਰ ਅਪ੍ਰੈਸ਼ਨ ਈਗਲ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਚੱਲਦਿਆ ਸ. ਉਪਿੰਦਰਜੀਤ ਸਿੰਘ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੀ ਅਗਵਾਈ ਹੇਠ ਸ੍ਰੀ ਕੁਲਵੰਤ ਰਾਏ ਐਸ.ਪੀ. ਐੱਚ , ਸ੍ਰੀ ਜਗਦੀਸ਼ ਕੁਮਾਰ ਡੀ.ਐਸ.ਪੀ, ਸ. ਬਲਕਾਰ ਸਿੰਘ ਡੀ.ਐਸ.ਪੀ ਮਲੋਟ, ਸ ਜਸਬੀਰ ਡੀ.ਐਸ.ਪੀ ਗਿਦੜਬਾਹਾ, ਮੁੱਖ ਅਫਸਰਾਨ ਥਾਣਾ ਸਮੇਤ ਕੁੱਲ 322 ਪੁਲਿਸ ਅਧਿਕਾਰੀ/ਕ੍ਰਮਚਾਰੀ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਜਿਲ੍ਹਾਂ ਅਧੀਨ ਆਉਂਦੇ ਬੱਸ ਸਟੇਡ, ਰੈਲਵੇ ਸ਼ਟੇਸ਼ਨ ਅਤੇ ਜਿਲ੍ਹਾ ਨਾਲ ਲੱਗਦੇ ਸਰਹੱਦੀ ਏਰੀਆ ਵਿੱਚ ਨਾਕਾ ਬੰਦੀ ਕਰ ਸਰਚ ਅਪ੍ਰੇਸ਼ਨ ਕੀਤੇ ਗਏ।
ਇਸੇ ਤਹਿਤ ਹੀ ਸ.ਉਪਿੰਦਰਜੀਤ ਸਿੰਘ ਆਈ.ਪੀ.ਐਸ. ਐਸ.ਐਸ.ਪੀ ਜੀ ਦੀ ਅਗਵਾਈ ਹੇਠ ਬੱਸ ਸਟੇਡ ਸ੍ਰੀ ਮੁਕਤਸਰ ਸਾਹਿਬ, ਬਸ ਸਟੇਡ ਮਲੋਟ ਵਿਖੇ ਭਾਰੀ ਪੁਲਿਸ ਪਾਰਟੀ ਨਾਲ ਅਚਨਚੇਤ ਪਹੁੰਚ ਕੇ ਸਰਚ ਅਪ੍ਰੇਸ਼ਨ ਚਲਾਇਆ ਗਿਆ।ਇਸ ਮੌਕੇ ਐਸ.ਐਸ.ਪੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆ ਪੂਰੇ ਜਿਲ੍ਹਾ ਅੰਦਰ ਨਾਕਾ ਬੰਦੀ ਕੀਤੀ ਗਈ ਹੈ ਜਿਲੇ ਦੇ ਅੰਦਰ ਅਤੇ ਜਿਲੇ ਤੋਂ ਬਾਹਰ ਜਾਣ ਵਾਲੇ ਹਰ ਇਕ ਵਹੀਕਲ ਦੀ ਪੂਰੀ ਤਰਾਂ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿਲ੍ਹਾ ਅੰਦਰ ਬੱਸ ਸਟੇਡ ਅਤੇ ਰੇਲਵੇ ਸਟੈਸ਼ਨ ਤੇ ਵੀ ਸਰਚ ਅਭਿਆਨ ਚਲਾਇਆ ਗਿਆ ਉਨ੍ਹਾਂ ਦੱਸਿਆ ਕਿ ਇਸ ਸਰਚ ਅਪ੍ਰੇਸ਼ਨ ਦੌਰਾਨ ਕੁੱਲ 05 ਵਿਅਕਤੀਆਂ ਨੂੰ ਕਾਬੂ ਕਰਕੇ , ਉਨ੍ਹਾ ਪਾਸੋਂ 25 ਗ੍ਰਾਮ ਹੈਰੋਇਨ, 500 ਨਸ਼ੀਲੀਆਂ ਗੋਲੀਆ ਅਤੇ 06 ਕਿਲੋ ਚੂਰਾ ਪੋਸਤ ਬ੍ਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰਾ ਦੇ ਅਚਨਚੇਤ ਸਰਚ ਅਪ੍ਰੇਸ਼ਨ ਇਸੇ ਤਰਾ ਚਲਦੇ ਰਹਿਣਗੇ।
Comments
Post a Comment