ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਸ੍ਰੀ ਮੁਕਤਸਰ ਸਾਹਿਬ , 17 ਸਤੰਬਰ (ਦੀਪਕ ਪਾਲ ਸ਼ਰਮਾ)- ਸ਼ਹਿਰ ਦੇ ਇਕ ਸੀਨੀਅਰ ਪੱਤਰਕਾਰ ਨਾਲ ਐਤਵਾਰ 15 ਸਤੰਬਰ ਨੂੰ ਥਾਣਾ ਸਿਟੀ ਦੇ ਇਕ ਕਰਮਚਾਰੀ ਵੱਲੋਂ ਸ਼ੇਰਆਮ ਧੱਕਾਸ਼ਾਹੀ ਕੀਤੀ ਗਈ। ਜਿਸ ਲਈ ਸੋਮਵਾਰ ਸਵੇਰੇ ਕਰੀਬ 60 ਮੋਹਤਵਾਰ ਪੱਤਰਕਾਰਾਂ ਤੇ ਸ਼ਹਿਰੀਆਂ ਦੇ ਵਫ਼ਦ ਵੱਲੋਂ ਇੱਕ ਲਿਖਤੀ ਸ਼ਿਕਾਇਤ ਪੱਤਰ ਐਸਐਸਪੀ ਤੁਸ਼ਾਰ ਗੁਪਤਾ ਨੂੰ ਦੇ ਕੇ ਆਏ ਸਨ ਤੇ ਮੰਗ ਕੀਤੀ ਸੀ ਕਿ ਉਕਤ ਕਰਮਚਾਰੀ ਦੇ ਖਿਲਾਫ ਸੋਮਵਾਰ 16 ਸਤੰਬਰ ਸ਼ਾਮ ਤੱਕ ਕਾਨੂੰਨੀ ਕਾਰਵਾਈ ਕੀਤੀ ਜਾਵੇ । ਉਹਨਾਂ ਵਿਸ਼ਵਾਸ ਦਿਵਾਇਆ ਕਿ ਸ਼ਾਮ ਤੱਕ ਕਾਰਵਾਈ ਕਰ ਦਿੱਤੀ ਜਾਵੇਗੀ। ਪਰ ਮੰਗਲਵਾਰ ਸ਼ਾਮ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਕਿਸੇ ਉੱਚ ਅਧਿਕਾਰੀ ਵੱਲੋਂ ਸਾਡੇ ਨਾਲ ਕੋਈ ਗੱਲਬਾਤ ਕੀਤੀ ਗਈ । ਇਸ ਦੇ ਰੋਸ ਵਜੋਂ ਪੱਤਰਕਾਰ ਭਾਈਚਾਰੇ ਨੇ ਫੈਸਲਾ ਕੀਤਾ ਕਿ ਬੁੱਧਵਾਰ 18 ਸਤੰਬਰ ਨੂੰ ਆਪਣੀਆਂ ਸਹਿਯੋਗੀ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਥਾਣਾ ਸਿਟੀ ਅੱਗੇ ਸਵੇਰੇ 10 ਵਜੇ ਧਰਨਾ ਦਿੱਤਾ ਜਾਵੇਗਾ। ਸਮੂਹ ਜਥੇਬੰਦੀਆਂ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਤੁਹਾਡੀਆਂ ਸਾਰਿਆਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਵਾਲੇ ਪੱਤਰਕਾਰ ਭਾਈਚਾਰੇ ਦਾ ਸਾਥ ਦੇਣ ਲਈ ਬੁੱਧਵਾਰ ਸਵੇਰੇ 10 ਵਜੇ ਥਾਣਾ ਸਿਟੀ ਅੱਗੇ ਧਰਨੇ ਵਿੱਚ ਪੁੱਜੋ।

Comments

Popular posts from this blog

ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਨਵ ਨਿਯੁਕਤ ਪ੍ਰਧਾਨ ਤਰਸੇਮ ਗੋਇਲ ਨੂੰ ਪੌਦਾ ਦੇ ਕੇ ਐਡਵੋਕੇਟ ਅਮਨ ਮਿੱਤਲ ਨੇ ਕੀਤਾ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮਾਨਾ ਗਰੁੱਪ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ 05 ਗੁਰਗਿਆਂ ਸਮੇਤ ਕੁੱਲ 09 ਸ਼ੱਕੀ ਵਿਅਕਤੀ ਕਾਬੂ