ਪੀ.ਸੀ.ਆਰ ਮੋਟਰਸਾਇਕਲ ਵੱਲੋਂ ਸ਼ਹਿਰ ਅੰਦਰ ਰੱਖੀ ਜਾਵੇਗੀ ਚੱਪੇ-ਚੱਪੇ ਤੇ ਨਜ਼ਰ:- ਸ੍ਰੀ ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐਸ
ਕਿਸੇ ਨੂੰ ਵੀ ਕਾਨੂੰਨ ਦੀ ਉਲਘਣਾ ਨਹੀਂ ਕਰਨ ਦਿੱਤੀ ਜਾਵੇਗੀ
ਸ੍ਰੀ ਮੁਕਤਸਰ ਸਾਹਿਬ( ਬੂਟਾ ਸਿੰਘ
) ਮਾਨਯੋਗ ਡੀਜੀਪੀ ਪੰਜਾਬ ਜੀ ਦੀਆਂ ਹਦਾਇਤਾਂ ਤਹਿਤ ਸ.ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਜਿਲ੍ਹੇ ਦੇ ਪੀਸੀਆਰ ਮੋਟਰਸਾਇਕਲ ਪੁਲਿਸ ਮੁਲਾਜਮਾ ਨੂੰ ਜਿਲ੍ਹਾਂ ਪੁਲਿਸ ਹੈੱਡਕੁਆਟਰ ਬਲਾ ਕੇ ਉਨਾਂ੍ਹ ਨੂੰ ਸ਼ਹਿਰ ਅੰਦਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹਦਾਇਤਾ ਜਾਰੀ ਕੀਤੀਆ ਗਈਆ ਹਨ। ਇਸ ਮੌਕੇ ਸ੍ਰੀ ਕੁਲਵੰਤ ਰਾਏ ਐਸ.ਪੀ (ਐਚ), ਸ. ਅਵਤਾਰ ਸਿੰਘ ਡੀ.ਐਸ.ਪੀ (H) ਇੰਸਪੈਕਟਰ ਸੰਜੀਵ ਕੁਮਾਰ ਰੀਡਰ ਮੌਜੂਦ ਸਨ l ਇਸ ਮੌਕੇ ਸ.ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐਸ. ਜੀ ਨੇ ਦੱਸਿਆਂ ਕਿ ਜਿਲ੍ਹਾਂ ਦੇ ਪੀ.ਸੀ.ਆਰ ਮੋਟਰਸਾਇਕਲ ਪੁਲਿਸ ਮੁਲਾਜਮਾਂ ਅੱਜ ਜਿਲ੍ਹਾਂ ਪੁਲਿਸ ਹੈੱਡਕੁਆਰਟਰ ਬਲਾ ਕੇ ਇਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਗਈਆ ਹਨ ਕਿ ਸ਼ਹਿਰ ਦੇ ਅੰਦਰ ਆਪਣੀ ਡਿਊਟੀ ਵਧੀਆਂ ਤਰੀਕੇ ਨਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰਾਂ ਦੀ ਸ਼ਹਿਰ ਅੰਦਰ ਕੋਈ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਬਿਨ੍ਹਾਂ ਦੇਰੀ ਉਸ ਜਗ੍ਹਾਂ ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇ। ਉਨ੍ਹਾਂ ਦੱਸਿਆਂ ਕਿ ਸ਼ਹਿਰ ਅੰਦਰ ਜਿੱਥੇ ਸ਼ਰਾਰਤੀ ਅਨਸਰਾ ਵੱਲੋਂ ਵੱਧ ਵਾਰਦਾਤਾ ਨੂੰ ਅੰਜਾਮ ਦਿੱਤਾ ਜਾ ਰਿਹਾ ਉਸ ਜਗ੍ਹਾਂ ਦੀ ਗਸ਼ਤ ਵਧਾਈ ਜਾਵੇ ਰਾਤ ਸਮੇਂ ਵੀ ਉਸ ਜਗਾ ਤੇ ਨਾਕਾ ਲਗਾ ਕੇ ਸ਼ਰਾਰਤੀ ਅਨਸਰਾ ਤੇ ਨਕੇਲ ਕੱਸੀ ਜਾਵੇ। ਉਨ੍ਹਾਂ ਕਿਹਾ ਕਿ ਰਾਤ ਸਮੇਂ ਸ਼ਹਿਰ ਅੰਦਰ ਬਜਾਰ ਵਿਚ ਗਸਤਾਂ ਕੀਤੀਆਂ ਜਾਣ ਤਾਂ ਜੋ ਚੋਰੀ ਦੀਆਂ ਘਟਨਾਵਾਂ ਨਾ ਵਾਪਰ ਸਕਣ। ਉਨ੍ਹਾਂ ਦੱਸਿਆਂ ਕਿ ਆਪਣੇ ਏਰੀਏ ਦੀ ਬੀਟ ਦਾ ਪੂਰਾ ਵੇਰਵਾ ਬੀਟ ਬੁਕ ਵਿੱਚ ਦਰਜ ਹੋਵੇ ਅਤੇ ਆਪਣੀ ਡਿਊਟੀ ਨੂੰ ਵਧੀਆ ਢੰਗ ਨਾਲ ਨਿਭਾਇਆ ਜਾਵੇ।
ਐਸ.ਐਸ.ਪੀ ਜੀ ਨੇ ਦੱਸਿਆਂ ਕਿ ਬੰਦ ਪਏ ਅਤੇ ਖਰਾਬ ਪਏ ਪੀ.ਸੀ.ਆਰ ਮੋਟਰਸਾਇਕਲਾ ਨੂੰ ਠੀਕ ਕਰਵਾਇਆ ਗਿਆ ਹੈ ਤੇ ਜਿਲ੍ਹਾ ਅੰਦਰ ਕੁੱਲ 31 ਪੀ.ਸੀ.ਆਰ ਮੋਟਰਸਾਇਕਲ ਜੋ 15 ਪੀ.ਸੀ.ਆਰ ਮੋਟਰਸਾਇਕਲ ਮੁਕਤਸਰ ਡਵੀਜ਼ਨ ਵਿੱਚ, 10 ਪੀ.ਸੀ.ਆਰ ਮੋਟਰਸਾਇਕਲ ਮਲੋਟ ਡਵੀਜ਼ਨ ਅਤੇ 6 ਪੀ.ਸੀ.ਆਰ ਮੋਟਰਸਾਇਕਲ ਗਿੱਦੜਬਾਹਾ ਡਵੀਜ਼ਨ ਵਿੱਚ ਤਾਇਨਾਤ ਕੀਤੇ ਗਏ ਹਨ ਇਸ ਤੋਂ ਇਲਾਵਾ ਵੋਮੈਨ ਪੁਲਿਸ ਮੁਲਾਜ਼ਮਾ ਨੂੰ 07 ਸਕੂਟਰੀਆ ਨਾਲ ਤਾਇਨਾਤ ਕੀਤਾ ਗਿਆ ਅਤੇ ਨਾਲ ਹੀ 07 ਰੂਲਰ ਰੈਪਿਡ ਵਹੀਕਲਾਂ ਨੂੰ ਜਿਲ੍ਹਾ ਦੇ ਵੱਖ ਵੱਖ ਥਾਂਵਾ ਪਰ ਗਸ਼ਤ ਵਾ ਚੈਕਿੰਗ ਲਈ ਭੇਜਿਆ ਗਿਆ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਐਸ.ਐਸ.ਪੀ ਜੀ ਨੇ ਕਿਹਾ ਕਿ ਲੋਕਾ ਦੀ ਸੁਰੱਖਿਆਂ ਸਾਡੀ ਪਹਿਲੀ ਜਿਮੇਵਾਰੀ ਹੈ ਕਿਸੇ ਵੀ ਵਿਅਕਤੀ ਨੂੰ ਜਿਲ੍ਹਾਂ ਅੰਦਰ ਕਾਨੂੰਨ ਦੀ ਉਲਘਨਾ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਸਾਰੇ ਪੁਲਿਸ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਉਨ੍ਹਾਂ ਕਿਹਾ ਕਿ ਜੇਕਰ ਕੋਈ ਤੁਹਾਡੇ ਨੇੜ੍ਹੇ ਅਪਰਾਧ ਹੁੰਦਾ ਹੈ ਤਾਂ ਉਸ ਦੀ ਜਾਣਕਾਰੀ ਸਾਡੇ ਵਟਸ ਐਪ ਨੰਬਰ. 80549-42100 ਜਾਂ 112 ਤੇ ਲਿਖ ਕੇ ਉਸ ਦੀ ਸੂਚਨਾ ਦਿਉ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆਂ ਜਾਵੇਗਾ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੇ ਜਾਵੇਗੀ ।
Comments
Post a Comment