Posts

Showing posts from March, 2022

ਐਸ.ਐਸ.ਪੀ ਜੀ ਵੱਲੋਂ ਸਿਪਾਹੀ ਜਰਮਨਜੀਤ ਸਿੰਘ ਨੂੰ ਹੈਂਡਬਾਲ ਚੈਂਪੀਅਨਸ਼ਿਪ `ਚ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਦਿੱਤੀ ਮੁਬਾਰਕਬਾਦ

Image
 ਸ੍ਰੀ ਮੁਕਤਸਰ ਸਾਹਿਬ( ਗੁਰਜੰਟ ਭੱਟੀ )  ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਿਪਾਹੀ ਜਰਮਨਜੀਤ ਸਿੰਘ ਨੇ ਪੰਜਾਬ ਪੁਲਿਸ ਟੀਮ ਵੱਲੋਂ ਖੇਡਦੇ ਹੋਏ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਵਿਖੇ  50ਵੀ. ਹੈਂਡਬਾਲ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਸ੍ਰੀ ਸੰਦੀਪ ਕੁਮਾਰ ਮਲਿਕ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਨੇ ਆਪਣੇ ਦਫਤਰ ਵਿਖੇ ਸਿਪਾਹੀ ਜਰਮਨਜੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ ਅਤੇ ਕਾਮਨਾ ਕੀਤੀ ਕਿ ਇਸੇ ਤਰਾਂ ਭਵਿੱਖ ਵਿੱਚ ਵੀ ਅੱਗੇ ਚੰਗੇ ਖਿਡਾਰੀ ਵਜ਼ੋ ਨਾਮ ਚਮਕਾਉਦਾ ਰਹੇਂ ।

ਰਾਸ਼ਨ ਲੈਣ ਜਾਂਦੇ ਨੋਜਵਾਨ ਨੂੰ ਘੇਰ ਕੇ ਮਾਰੀਆ ਗੰਭੀਰ ਸੱਟਾਂ, ਪੰਜ ਦਿਨ ਬੀਤ ਜਾਣ ਦੇ ਬਾਵਜੂਦ ਬਿਆਨ ਦਰਜ ਕਰਨ ਨਹੀ ਪਹੁੰਚੀ ਥਾਣਾ ਸਿਟੀ ਪੁਲਿਸ

Image
 ਪੰਜ ਦਿਨ ਬੀਤ ਜਾਣ ਦੇ ਬਾਵਜੂਦ ਹੱਡੀਆਂ ਦੇ ਡਾਕਟਰ ਨੇ ਵੀ ਨਹੀ ਕੀਤਾ ਟੁੱਟੀ ਬਾਹ ਦਾ ਅਪ੍ਰੇਸ਼ਨ ਡਾਕਟਰ ਥਾਣਾ ਸਿਟੀ ਦੇ ਐਸ.ਐਚ.ਓ ਕਰਮਜੀਤ ਗਰੇਵਾਲ ਨੇ ਸਹੀ ਤਰੀਕੇ ਨਾਲ ਗੱਲਬਾਤ ਨਾ ਕਰਦੇ ਹੋਏ ਆਪਣਾ ਸਪੱਸ਼ਟੀਕਰਨ ਦੇਣ ਤੋ ਕੀਤਾ ਇਨਕਾਰ ਸ਼੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ ) ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ’ਚ ਪਹਿਲਾਂ ਹੀ ਜੰਗਲਰਾਜ ਕਾਇਮ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਇਸ ’ਚ ਸਭ ਤੋ ਵੱਡਾ ਯੋਗਦਾਨ ਥਾਣਾ ਸਿਟੀ ਦੇ ਐਸ.ਐਚ.ਓ ਕਰਮਜੀਤ ਗਰੇਵਾਲ ਦਾ ਕਿਹਾ ਜਾ ਸਕਦਾ ਹੈ ਕਿਉਕਿ ਉਕਤ ਅਧਿਕਾਰੀ ਵੱਲੋਂ ਜਾ ਤਾਂ ਕਾਰਵਾਈ ਕੀਤੀ ਹੀ ਨਹੀ ਜਾਂਦੀ ਜਾ ਫਿਰ ਹੋ ਸਕਦਾ ਹੈ ਕਿ ਗਲਤ ਅਨਸਰਾਂ ਨਾਲ ਭਾਗੀਦਾਰੀ ਹੋਵੇ ? ਹਰ ਰੋਜ ਦੀ ਤਰਾਂ ਥਾਣਾ ਸਿਟੀ ਦੇ ਐਸ.ਐਚ.ਓ ਕਰਮਜੀਤ ਗਰੇਵਾਲ ਦੇ ਕਾਰਜਕਾਲ ਦੋਰਾਨ ਕਾਫੀ ਮਾਮਲੇ ਸਾਹਮਣੇ ਕੁਝ ਹੀ ਸਮੇਂ ਦੋਰਾਨ ਆ ਰਹੇ ਪਰ ਕਿਸੇ ਵੀ ਸੀਨੀਅਰ ਅਧਿਕਾਰੀ ਵੱਲੋਂ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ’ਚ ਸਖਤੀ ਨਹੀ ਵਰਤੀ ਜਾ ਰਹੀ, ਜਿਸ ਕਾਰਨ ਵੀ ਲੜਾਈ, ਝਗੜੇ, ਲੁੱਟ-ਖੋਹ, ਅਤੇ ਹੋਰ ਭਿਆਨਕ ਵਾਰਦਾਤਾਂ ਵਾਪਰ ਰਹੀਆ ਹਨ । ਮਾਮਲਾ ਇੰਝ ਸੀ ਕਿ ਸ਼ਹਿਰ ਦੇ ਕੋਟਲੀ ਰੋਡ ਦੇ ਵਸਨੀਕ ਇੱਕ ਵਿਅਕਤੀ ਦੀ ਰਾਸ਼ਨ ਲੈਣ ਜਾ ਰਹੇ ਦੋਰਾਨ ਕੁਝ ਵਿਅਕਤੀਆਂ ਵੱਲੋ ਜਾਨਲੇਵਾ ਹਮਲਾ ਕੀਤਾ ਗਿਆ । ਇਸ ਹਮਲੇ ਦੋਰਾਨ ਪੀੜਤ ਵਿਅਕਤੀ ਦੇ ਗੰਭੀਰ ਸੱਟਾ ਲੱਗੀਆਂ ਅਤੇ ਬਾਂਹ ਟੁੱਟ ਗਈ, ਜਿਸ ਕਾਰਨ ਪੀੜਤ ਵਿਅਕਤੀ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਾ

ਕਾਂਗਰਸੀ ਐਮ.ਸੀ ਨੂੰ ਖੁਸ਼ ਕਰਨ ਲਈ ਤਕਰੀਬਨ 1 ਸਾਲ ਪਹਿਲਾਂ ਨਗਰ ਕੋਸਲ ਨੇ ਖਾਲੀ ਪਲਾਟਾਂ ਦੀ ਮੋਜੂਦ ਗਲੀ ’ਚ ਲਗਾਈਆ ਇੰਟਰਲਾਕ ਟਾਇਲਾਂ ’ਤੇ

Image
ਹੁਣ ਵਾਟਰ ਵਰਕਸ ਦਾ ਕਾਰਨਾਮਾ, ਉਕਤ ਗਲੀ ’ਚ ਨਹੀ ਹੈ ਕੋਈ ਵੱਸੋ ਪਰ ਪਾਈ ਜਾ ਰਹੀ ਵਾਟਰ ਵਰਕਸ ਦੀ ਪਾਇਪ ਲਾਇਨ ਸ਼ਹਿਰ ’ਚ ਕਈ ਅਹਿਜੇ ਵਾਰਡ ਵੀ ਮੋਜੂਦ ਹਨ ਜਿਥੇ ਵਸਨੀਕਾਂ ਨੂੰ ਅੱਜ ਦੇ ਸਮੇਂ ਵੀ ਨਹੀ ਹੋਇਆ ਵਾਟਰ ਵਰਕਸ ਦਾ ਪਾਣੀ ਨਸੀਬ ਸ਼੍ਰੀ ਮੁਕਤਸਰ ਸਾਹਿਬ ( ਮਨਪ੍ਰੀਤ ਮੋਨੂੰ ) - ਪੰਜਾਬ ਅੰਦਰ ਸਰਕਾਰਾਂ ਤਾਂ ਬਦਲ ਚੁੱਕੀਆ ਨੇ ਪਰ ਭਿ੍ਰਸ਼ਟਾਚਾਰ ਦਾ ਦਬ ਦਬਾਅ ਤਿਉ-ਤਿਉ ਬਣਿਆ ਹੋਇਆ ਹੈ । ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਿ੍ਰਸ਼ਟਾਚਾਰ ਨੂੰ ਠੱਲ ਪਾਉਣ ਲਈ ਨਿੱਜੀ ਐਪ ਨੰਬਰ ਜਾਰੀ ਕੀਤਾ ਹੋਇਆ ਹੈ ਅਤੇ ਉਕਤ ’ਤੇ ਲੱਖਾਂ ਦੀ ਗਿਣਤੀ ’ਚ ਭਿ੍ਰਸ਼ਟਾਚਾਰ ਸਬੰਧੀ ਸ਼ਿਕਾਇਤਾਂ ਮਿਲ ਚੁੱਕੀਆ ਹਨ ਪਰ ਫਿਰ ਵੀ ਕਿਸੇ ਨਾ ਕਿਸੇ ਵਿਭਾਗ ’ਚ ਅੱਜ ਦੇ ਸਮੇਂ ਵੀ ਭਿ੍ਰਸ਼ਟਾਚਾਰ ਦਾ ਬੋਲ-ਬਾਲਾ ਜੋਰਾ ’ਤੇ ਹੈ । ਮਾਮਲਾ ਇੰਝ ਸੀ ਕਿ ਪਹਿਲਾਂ ਤਾਂ ਸ਼ਹਿਰ ਦੇ ਵਾਰਡ ਦੇ ਐਮ.ਸੀ ਗੁਰਪ੍ਰੀਤ ਬਰਾੜ ਉਰਫ ਗੋਪੀ ਨੂੰ ਖੁਸ਼ ਕਰਨ ਲਈ ਬਿਨਾਂ ਵੱਸੋਂ ਵਾਲੇ ਖੇਤਰ ’ਚ ਇੰਟਲਾਕ ਟਾਇਲਾਂ ਲਗਾ ਕੇ ਖੁਸ਼ ਕੀਤਾ ਗਿਆ ਕਿਉਕਿ ਉਸ ਵਕਤ ਕਾਂਗਰਸ ਪਾਰਟੀ ਦੀ ਸਰਕਾਰ ਸੱਤਾ ’ਚ ਸੀ ਅਤੇ ਉਕਤ ਐਮ.ਸੀ ਦਾ ਘਰ ਉਕਤ ਗਲੀ ’ਚ ਹੈ ਪਰ ਅੱਜ ਦੇ ਸਮੇਂ ਪੰਜਾਬ ਅੰਦਰ ਸਰਕਾਰਾਂ ਵੀ ਬਦਲ ਚੁੱਕੀਆ ਨੇ ’ਤੇ ਆਮ ਆਦਮੀ ਪਾਰਟੀ ਸੱਤਾ ’ਚ ਆ ਚੁੱਕੀ ਹੈ ਪਰ ਅੱਜ ਦੇ ਸਮੇਂ ਵੀ ਉਕਤ ਐਮ.ਸੀ ਖੁਸ਼ ਕਰਨ ਲਈ ਤਕਰੀਬਨ ਇੱਕ ਸਾਲ ਪਹਿਲਾਂ ਬਣਾਈ ਨਗਰ ਕੋਸਲ ਵੱਲੋ ਗਲੀ ਨੂੰ ਪੁੱਟ ਕੇ ਵਾਟਰ ਵਰਕਸ ਦੀ ਪਾਇਪ ਲਾਇਨ ਪ

ਕਿਸਾਨਾਂ ਲਾਠੀਚਾਰਜ ਵਿਰੁੱਧ ਲੰਬੀ 'ਚ ਨੈਸ਼ਨਲ ਹਾਈਵੇ ਜਾਮ   ਡੀ ਸੀ ਦਫ਼ਤਰ ਅੱਗੇ ਲਗਾਤਾਰ ਧਰਨੇ ਦਾ ਐਲਾਨ

Image
 ਲੰਬੀ,ਮੁਕਤਸਰ ਸਾਹਿਬ ( ਗੁਰਜੰਟ ਭੱਟੀ) ਗੁਲਾਬੀ ਸੁੰਡੀ ਕਾਰਨ ਖ਼ਰਾਬ ਨਰਮੇ ਦਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਨੂੰ ਲੈਕੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਕੱਲ ਦੇਰ ਰਾਤ ਤੱਕ ਨਾਇਬ ਤਹਿਸੀਲਦਾਰ ਦਫ਼ਤਰ ਦਾ ਘਿਰਾਓ ਕਰੀ ਬੈਠੇ ਕਿਸਾਨਾਂ ਤੇ ਮਜ਼ਦੂਰਾਂ ਉਤੇ ਭਾਰੀ ਪੁਲਿਸ ਫੋਰਸ ਵਲੋਂ ਲਾਠੀਚਾਰਜ ਕਰਕੇ ਅੱਧੀ ਦਰਜਨ ਕਿਸਾਨਾਂ ਤੇ ਮਜ਼ਦੂਰਾਂ ਨੂੰ ਜ਼ਖ਼ਮੀ ਕਰਨ ਤੇ ਉਲਟ ਕਿਸਾਨ ਮਜ਼ਦੂਰ ਆਗੂਆਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਵਿਰੁੱਧ ਸੈਂਕੜੇ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਵੱਲੋਂ ਤਹਿਸੀਲ ਦਫ਼ਤਰ ਅੱਗੇ ਮਲੋਟ -ਡੱਬਵਾਲੀ ਨੈਸ਼ਨਲ ਹਾਈਵੇ ਉੱਤੇ 1 ਵਜੇ ਤੋਂ 5 ਵਜੇ ਤੱਕ ਚੱਕਾ ਜਾਮ ਕੀਤਾ ਗਿਆ । ਇਸ ਜਾਮ ਵਿੱਚ ਜ਼ਿਲ੍ਹਾ ਮੁਕਤਸਰ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮੰਗ ਕੀਤੀ ਕਿ ਕਿਸਾਨਾਂ ਮਜ਼ਦੂਰਾਂ 'ਤੇ ਲਾਠੀਚਾਰਜ ਦੇ ਦੋਸ਼ੀ ਅਧਿਕਾਰੀਆਂ 'ਤੇ ਮੁਕੱਦਮਾ ਦਰਜ ਕੀਤਾ ਜਾਵੇ, ਮਜ਼ਦੂਰਾਂ ਕਿਸਾਨਾਂ 'ਤੇ ਦਰਜ਼ ਕੇਸ ਵਾਪਸ ਲਿਆ ਜਾਵੇ, ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਏ ਨਰਮੇ ਦਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਅਤੇ ਮੁਆਵਜ਼ਾ ਸੂਚੀ ਚੋਂ ਬਾਹਰ ਰਹਿੰਦੇ ਯੋਗ ਕਿਸਾਨਾਂ ਦੀ ਸ਼ਨਾਖਤ ਕਰਨ ਲਈ ਪਿੰਡ ਪੱਧਰ 'ਤੇ ਜਨਤਕ ਸੁਣਵਾਈ ਕੀਤੀ ਜਾਵੇ ਅਤੇ ਨਰਮਾ ਚੁ

CM ਭਗਵੰਤ ਮਾਨ ਅੱਜ ਪੰਜਾਬ ਪੱਖੀ ਕਰਨਗੇ ਵੱਡਾ ਐਲਾਨ

Image
ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਅੱਜ ਵੱਡਾ ਐਲਾਨ ਕਰੇਗੀ ਆਮ ਆਦਮੀ ਪਾਰਟੀ ਦੇ ਆਫ਼ੀਸ਼ੀਅਲ ਹੈਂਡਲ ਤੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਅੱਜ CM ਮਾਨ ਪੰਜਾਬ ਪੱਖੀ ਐਲਾਨ ਕਰਨਗੇ। ਥੋੜ੍ਹੀ ਦੇਰ ‘ਚ ਕੱਚੇ ਮੁਲਾਜ਼ਮਾਂ ਨੂੰ CM ਮਾਨ ਮਿਲਣਗੇ। ਮੰਤਰੀ ਭਗਵੰਤ ਮਾਨ ਵੱਖ ਵੱਖ ਯੂਨੀਅਨਾਂ ਨਾਲ ਮੀਟਿੰਗ ਕਰਨਗੇ। ਜਿਨ੍ਹਾਂ ‘ਚ ਪਾਵਰਕਾਮ ਆਊਟਸੋਰਸ ਤੇ ਟਰਾਂਸਕੋ ਠੇਕਾ ਮੁਲਾਜ਼ਮ, ਬੀਐੱਡ ਟੈੱਟ ਤੇ ਈਟੀਟੀ ਪਾਸ ਕੱਚੇ ਮੁਲਾਜ਼ਮਾਂ ਸ਼ਾਮਿਲ ਹਨ। ਇਨ੍ਹਾਂ ਨਾਲ ਉਹ ਨਾਲ ਮੁਲਾਕਾਤ ਕਰਨਗੇ।

ਅੱਜ ਮੁੜ ਵਧੀਆਂ ਤੇਲ ਦੀਆਂ ਕੀਮਤਾਂ, ਪੈਟਰੋਲ-ਡੀਜ਼ਲ 55 ਪੈਸੇ ਪ੍ਰਤੀ ਲੀਟਰ ਹੋਇਆ ਮਹਿੰਗਾ

Image
 ਪਿਛਲੇ ਛੇ ਦਿਨਾਂ ਦੀ ਗੱਲ ਕਰੀਏ ਤਾਂ ਪੈਟਰੋਲ ਦੀ ਕੀਮਤ ਵਿਚ 3.55 ਰੁਪਏ ਦਾ ਵਾਧਾ ਹੋਇਆ ਹੈ। ਚੰਡੀਗੜ੍ਹ - ਪਿਛਲੇ ਇਕ ਹਫ਼ਤੇ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋਮਵਾਰ ਜਾਂ ਮੰਗਲਵਾਰ ਨੂੰ ਪੈਟਰੋਲ 100 ਰੁਪਏ ਦਾ ਅੰਕੜਾ ਪਾਰ ਕਰ ਜਾਵੇਗਾ। ਐਤਵਾਰ ਨੂੰ ਵੀ ਅੰਮ੍ਰਿਤਸਰ 'ਚ ਪੈਟਰੋਲ 48 ਪੈਸੇ ਅਤੇ ਡੀਜ਼ਲ 52 ਪੈਸੇ ਮਹਿੰਗਾ ਹੋਇਆ ਹੈ। ਪਿਛਲੇ ਸੋਮਵਾਰ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਿਹਾ ਹੈ। ਵੀਰਵਾਰ ਨੂੰ ਛੱਡ ਕੇ ਹਰ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ। ਐਤਵਾਰ ਨੂੰ ਇਨ੍ਹਾਂ ਕੀਮਤਾਂ ਵਿਚ ਵਾਧਾ ਆਮ ਦਿਨਾਂ ਨਾਲੋਂ ਘੱਟ ਸੀ। ਜਿੱਥੇ ਸ਼ਨੀਵਾਰ ਨੂੰ ਪੈਟਰੋਲ ਦੀ ਕੀਮਤ 98.68 ਰੁਪਏ ਸੀ, ਉੱਥੇ ਹੀ ਐਤਵਾਰ ਨੂੰ ਇਹ ਰੇਟ 99 ਰੁਪਏ ਨੂੰ ਪਾਰ ਕਰਕੇ 99.16 ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ ਸ਼ਨੀਵਾਰ ਨੂੰ 87.43 ਰੁਪਏ ਤੋਂ ਵਧ ਕੇ 87.95 ਰੁਪਏ ਹੋ ਗਈ ਹੈ। ਇਸ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦੀ ਪ੍ਰਕਿਰਿਆ ਮੰਗਲਵਾਰ ਤੋਂ ਸ਼ੁਰੂ ਹੋਈ ਸੀ। ਪਿਛਲੇ ਛੇ ਦਿਨਾਂ ਦੀ ਗੱਲ ਕਰੀਏ ਤਾਂ ਪੈਟਰੋਲ ਦੀ ਕੀਮਤ ਵਿਚ 3.55 ਰੁਪਏ ਦਾ ਵਾਧਾ ਹੋਇਆ ਹੈ। ਡੀਜ਼ਲ ਦੀ ਕੀਮਤ 6 ਦਿਨਾਂ 'ਚ 3.54 ਰੁਪਏ ਵਧ ਗਈ ਹੈ। ਪੰਜਾਬ ਵਿਚ ਪਿਛਲੇ ਸਾਲ 2 ਨਵੰਬਰ 2021 ਨੂੰ ਪੈਟਰੋਲ ਦੀ ਕੀਮਤ ਸਭ ਤੋਂ ਵੱਧ 111.73 ਰੁਪਏ ਸੀ ਅਤੇ 1 ਨਵੰਬਰ ਨੂੰ ਡੀਜ਼ਲ ਦ

ਸਮਾਜਸੇਵੀ ਅਨੁਰਾਗ ਸ਼ਰਮਾਂ ਵੱਲੋਂ ਡਾ. ਅੰਬੇਡਕਰ ਪਾਰਕ ਦੀ ਮੁੜ ਉਸਾਰੀ ਲਈ ਮੁੱਖਮੰਤਰੀ ਨੂੰ ਲਿਖਿਆ ਪੱਤਰ

Image
ਸ਼੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ )  ਪਿਛਲੇ ਲੰਮੇ ਸਮੇਂ ਤੋ ਲੋਕਸੇਵਾ ਨੂੰ ਸਮਰਪਿਤ ਐਡਵੋਕੇਟ ਅਨਰਾਗ ਸ਼ਰਮਾਂ ਵੱਲੋ ਡਾ. ਅੰਬੇਡਕਰ ਪਾਰਕ ਦੀ ਦਸ਼ਾ ਸੁਧਾਰਨ ਦਾ ਮੁੱਦਾ ਚੁੱਕਿਆ ਹੈ ਕਿਉਕਿ ਪਿਛਲੇ ਲੰੰਮੇਂ ਸਮੇਂ ਤੋਂ ਉਕਤ ਪਾਰਕ ਦੀ ਦਸ਼ਾ ਬਹੁਤ ਹੀ ਖਰਾਬ ਸੀ । ਮੋਕਾ ਪ੍ਰਸਤ ਅਖੋਤੀ ਸਮਾਜਸੇਵੀਆ ਵੱਲੋ ਸਿਰਫ ਮੀਡੀਆ ਦੀਆ ਸੁਰਖੀਆ ’ਚ ਰਹਿਣ ਲਈ ਇਹ ਮੁੱਦਾ ਚੁੱਕ ਕੇ ਚੁੱਪ ਹੋ ਜਾਂਦੇ ਸਨ ਅਤੇ ਕੁਝ ਸਮੇਂ ਬਾਅਦ ਫਿਰ ਕੋਈ ਹੋਰ ਵਿਸ਼ਾ ਨਾ ਹੋਣ ਕਾਰਨ ਫਿਰ ਇਸ ਵੱਲ ਮੁੱਖ ਕਰ ਲੈਂਦੇ ਸਨ । ਇਸ ਸਬੰਧੀ ਕਈ ਵਾਰ ਅਨੁਰਾਗ ਸ਼ਰਮਾਂ ਨੇ ਦੇਖਿਆ ਪਰ ਅਖੋਤੀ ਸਮਾਜਸੇਵੀਆ ਵੱਲੋ ਸਿਰਫ ਫੋਕੀ ਵਾਹੋ-ਵਾਹੀ ਹੀ ਖੱਟੀ ਜਾ ਰਹੀ ਸੀ ਪਰ ਕੀਤਾ ਕੁਝ ਵੀ ਨਹੀ ਸੀ ਜਾ ਰਿਹਾ । ਇਸ ਤੋ ਬਾਅਦ ਲੋਕ ਸੇਵਾ ਨੂੰ ਸਮਰਪਿਤ ਐਡਵੋਕੇਟ ਅਨੁਰਾਗ ਸ਼ਰਮਾਂ ਵੱਲੋ ਉਕਤ ਪਾਰਕ ਦੀ ਦਸ਼ਾ ਨੂੰ ਸੁਧਾਰਨ ਅਤੇ ਮੁੜ੍ਹ ਉਸਾਰੀ ਲਈ ਪੰਜਾਬ ਦੇ ਨਵਨਿਯੁਕਤ ਮੁੱਖ ਮੰਤਰੀ ਨੂੰ ਪੱਤਰ ਲਿਖਦਿਆ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖਮੰਤਰੀ ਮਾਣਯੋਗ ਭਗਵੰਤ ਮਾਨ ਨੇ ਜੋ ਸਰਕਾਰੀ ਦਫ਼ਤਰਾਂ ਵਿਚ ਡਾ. ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ ਉਹ ਬਹੁਤ ਸ਼ਲਾਘਾਯੋਗ ਹੈ ਪਰ ਇਸਦੇ ਉਲਟ ਡੀਸੀ ਦਫ਼ਤਰ ਸ਼੍ਰੀ ਮੁਕਤਸਰ ਸਾਹਿਬ ਦੇ ਸਾਹਮਣੇ ਬਣੇ ਅੰਬੇਡਕਰ ਪਾਰਕ ਦੀ ਹਾਲਤ ਬਹੁਤ ਤਰਸਯੋਗ ਹੈ। ਦੱਸਣਯੋਗ ਹੈ ਕਿ ਪਾਰਕ ਦੀਆਂ ਗਰੀਲਾ ਟੁੱਟੀਆਂ ਹੋਈਆਂ ਹਨ, ਪਸ਼ੂ ਅੰਦਰ ਆ ਕੇ ਗੰਦਗੀ ਫੈਲਾਉਂਦੇ

ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ 04 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 2000 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਵੱਖ-ਵੱਖ 02 ਮੁਕੱਦਮੇ ਦਰਜ਼ ਕੀਤੇ ਗਏ

Image
ਸ੍ਰੀ ਮੁਕਤਸਰ ਸਾਹਿਬ ,ਗੁਰਜੰਟ ਭੱਟੀ:-  ਮਾਨਯੋਗ ਸ਼੍ਰੀ ਸੰਦੀਪ ਕੁਮਾਰ ਮਲਿਕ ਆਈ.ਪੀ.ਐਸ, ਐਸ.ਐਸ.ਪੀ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਐਸ.ਪੀ (ਡੀ) ਅਤੇ ਉਪ ਕਪਤਾਨ ਪੁਲਿਸ (ਸ.ਡ) ਸ਼੍ਰੀ ਮੁਕਤਸਰ ਸਾਹਿਬ ਜੀ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਨੂੰ ਉਸ ਵਕਤ ਸਫਲਤਾ ਹਾਸਿਲ ਹੋਈ ਜਦ ਐਨ.ਡੀ.ਪੀ.ਐਸ ਐਕਟ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਪਾਸੋਂ ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਨਿਮਨ ਲਿਖਤ ਅਨੁਸਾਰ ਮੁਕੱਦਮੇ ਦਰਜ਼ ਕੀਤੇ ਗਏ।  1) ਮੁਕੱਦਮਾ ਨੰਬਰ 55 ਮਿਤੀ 24.03.2022 ਅ/ਧ 22/61/85 ਐੱਨ.ਡੀ.ਪੀ.ਐੱਸ .ਐਕਟ    ਐਸ.ਆਈ ਮੇਜਰ ਸਿੰਘ ਨੰਬਰ 735/ਮੋਗਾ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਸ਼ੇਰ ਸਿੰਘ ਚੌਕ ਨਜਦੀਕ ਮਾਰਕਿਟ ਕਮੇਟੀ ਮੋਜੂਦ ਸੀ ਤਾਂ ਦੋਸ਼ੀ ਮਨਜਿੰਦਰ ਸਿੰਘ ਉਰਫ ਮੋਨੂੰ ਪੁੱਤਰ ਦਰਸ਼ਨ ਸਿੰਘ ਵਾਸੀ ਮੌੜ ਰੋਡ ਸ਼੍ਰੀ ਮੁਕਤਸਰ ਸਾਹਿਬ ਪਾਸੋਂ 500 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਉੱਕਤ ਮੁਕੱਦਮਾ ਦਰਜ਼ ਕੀਤਾ ਗਿਆ।  2) ਮੁਕੱਦਮਾ ਨੰਬਰ 56 ਮਿਤੀ 24.03.2022 ਅ/ਧ 22/61/85 ਐੱਨ.ਡੀ.ਪੀ.ਐੱਸ .ਐਕਟ    ਏ.ਐਸ.ਆਈ ਜਗਦੀਸ਼ ਸਿੰਘ ਨੰਬਰ 426/ਸ:ਮ:ਸ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਕੋਟਲੀ ਰੋਡ ਪੁਲ ਸੁਆ ਪਾਸ ਮੋਜੂਦ ਸੀ ਤਾਂ ਮੋਟਰ ਸਾਇਕਲ ਨੰਬਰ PB-30P-5371 ਪਰ ਸਵਾਰ ਵਿਅਕਤੀ ਰਾਜ ਕੁਮਾਰ ਪੁੱਤਰ ਤਾਰਾ ਚੰਦ ਵਾਸੀ ਨਜਦੀਕ ਨਰਿੰਦਰਾ ਰਾਇਸ ਮਿੱਲਜ਼ ਮੌੜ ਰੋਡ, ਡਿੰਪਲ ਪੁੱਤਰ ਕੁਲਵਿੰਦਰ ਸਿੰਘ ਵਾਸ

ਸੇਤਿਆ ਪੇਪਰ ਮਿੱਲ ਨੂੰ ’ਚ ਜਾਂਦੇ ਤੂੜੀ ਨਾਲ ਭਰੇ ਓਵਰਲੋਡ ਵਹੀਕਲ ਦੇ ਰਹੇ ਹਾਦਸਿਆ ਨੂੰ ਸੱਦਾ ਮਿੱਲ ਸਰਮਾਏਦਾਰਾਂ ਦੀ ਹੋਣ ਕਾਰਨ ਨਹੀ ਹੁੰਦੀ ਓਵਰਲੋਡ ਵਹੀਕਲ ਚਾਲਕਾਂ ’ਤੇ ਕੋਈ ਕਾਰਵਾਈ ਪਹਿਲਾਂ ਵੀ ਖਬਰਾਂ ਪ੍ਰਕਾਸ਼ਿਤ ਕਰਕੇ ਦਿੱਤੀ ਜਤ ਚੁੱਕੀ ਹੈ ਪ੍ਰਸ਼ਾਸ਼ਨ ਨੂੰ ਜਾਣਕਾਰੀ ਪਰ ਪ੍ਰਸ਼ਾਸ਼ਨ ਹਦਸਾ ਹੋਣ ਦੇ ਇੰਤਜਾਰ ’ਚ

Image
ਸ਼੍ਰੀ ਮੁਕਤਸਰ ਸਾਹਿਬ ( ਮਨਪ੍ਰੀਤ ਮੋਨੂੰ )  ਸ਼ਹਿਰ ਦੇ ਨਜ਼ਦੀਕੀ ਪਿੰਡ ਰੁਪਾਣਾ ਦੇ ਕੋਲ ਚੱਲ ਰਹੀ ਪੇਪਰ ਮਿੱਲ ਨੂੰ ਕਾਗਜ਼ ਬਨਾਉਣ ਲਈ ਤੂੜੀ ਵਰਤੋ ਵਿੱਚ ਆਉਦੀ ਹੈ ਜਿਸ ਕਾਰਨ ਮਿੱਲ ਵੱਲੋ ਤੂੜੀ ਦਾ ਸਟਾਕ ਇਕੱਠਾ ਰੱਖਣਾ ਪੈਂਦਾ ਹੈ । ਜਿਸ ਕਾਰਨ ਤੂੜੀ ਨਾਲ ਭਰੇ ਓਵਰਲੋਡ ਵਹੀਕਲ ਸੇਤੀਆ ਪੇਪਰ ਮਿੱਲ ਦੇ ਬਾਹਰ ਖੜੇ ਅਤੇ ਮਿੱਲ ਵੱਲ ਨੂੰ ਜਾਂਦੇ ਆਮ ਹੀ ਦੇਖੇ ਜਾਂਦੇ ਹਨ । ਇਨਾਂ ਓਵਰਲੋਡ ਵਹੀਕਲਾਂ ਕਾਰਨ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਦਾ ਖਤਰਾ ਹਰ ਸਮੇਂ ਮੰਡਰਾਉਦਾ ਰਹਿੰਦਾ ਹੈ । ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਓਵਰਲੋਡ ਵਹੀਕਲਾਂ ਕਾਰਨ ਹੁੰਦੇ ਜਾਨੀ-ਮਾਲੀ ਨੁਕਸਾਨ ਹੋਣ ਤੋ ਬਾਅਦ ਹੀ ਪ੍ਰਸ਼ਾਸ਼ਨ ਆਪਣੀ ਗੂੜੀ ਨੀਂਦ ਵਿੱਚੋ ਜਾਗਦਾ ਹੈ । ਜਨਤਾ ਦੀਆ ਅੱਖਾ ਠੰਡੀਆ ਕਰਨ ਲਈ ਕੁਝ ਸਮਾਂ ਤਾਂ ਓਵਰਲੋਡ ਵਹੀਕਲ ਅਤੇ ਵਹੀਕਲ ਚਾਲਕਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਪਰ ਕੁਝ ਸਮਾਂ ਬਾਅਦ ਹੀ ਸਥਿਤੀ ਜਿਉ ਦੀ ਤਿਉ ਹੀ ਬਣ ਜਾਂਦੀ ਹੈ ।ਕੁਝ ਦਿਨ ਪਹਿਲਾ ਵੀ ਸ਼ਹਿਰ ਦੇ ਡਾ. ਕੇਹਰ ਸਿੰਘ ਚੋਕ ਤੋ ਬਠਿੰਡਾ ਰੋਡ ਬਾਇਪਾਸ ਦੇ ਕੁੂਝ ਦਿਨ ਬਾਅਦ ਹੀ ਤੂੜੀ ਨਾਲ ਭਰੇ ਟ੍ਰੈਕਟਰ-ਟਰਾਲੇ ਜਿਆਦਾ ਓਵਰਲੋਡ ਹੋਣ ਕਾਰਨ ਪਲਟਦੇ ਰਹਿੰਦੇ ਹਨ । ਅਹਿਜਾ ਇਸ ਰੋਡ ’ਤੇ ਕਈ ਵਾਰ ਹੋ ਚੁੱਕਾ ਹੈ ਅਤੇ ਇਸ ਹਾਦਸੇ ਨਾਲ ਜਾਨੀ ਨੁਕਸਾਨ ਦਾ ਬਚਾਅ ਰਿਹਾ ਹੈ । ਇਸ ਓਵਰਲੋਡ ਵਹੀਕਲਾਂ ਸਬੰਧੀ ਕਈ ਵਾਰ ਸਾਡੇ ਪੱਤਰਕਾਰ ਵੱਲੋ ਖਬਰਾਂ ਪ੍ਰਕਾਸ਼ਿਤ ਕਰਕੇ ਪ੍ਰਸ਼ਾਸ਼ਨ ਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਪਰ ਦ

ਸ਼ਹਿਰ ’ਚ ਧੜੱਲੇ ਨਾਲ ਚੱਲ ਰਿਹਾ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ, ਪੁਲਿਸ ਪ੍ਰਸ਼ਾਸ਼ਨ ਨੇ ਧਾਰੀ ਚੁੱਪੀ ਦੜੇ ਸੱਟੇ ਦੇ ਗੈਰਕਾਨੂੰਨੀ ਧੰਦੇ ਕਾਰਨ ਹੋ ਚੁੱਕੇ ਹਨ ਘਰਾਂ ਦੇ ਘਰ ਤਬਾਹ, ਜਿੰਮੇਵਾਰ ਕੋਣ ?

Image
 ਸ਼੍ਰੀ ਮੁਕਤਸਰ ਸਾਹਿਬ ( ਮਨਪ੍ਰੀਤ ਮੋਨੂੰ )  ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦੇ ਅੰਦਰ ਅਤੇ ਆਸ-ਪਾਸ ਦੇ ਇਲਾਕਿਆ ’ਚ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਧੜੱਲੇ ਨਾਲ ਚੱਲ ਰਿਹਾ ਹੈ ।  ਪਿਛਲੇ ਬਹੁਤ ਸਮੇਂ ਤੋ ਕਈ ਪੁਲਿਸ ਅਧਿਕਾਰੀ ਆਏ ਅਤੇ ਗਏ ਪਰ ਇਹ ਖਾਈਵਾਲ ਹਰ ਪੁਲਿਸ ਅਧਿਕਾਰੀ ਨੂੰ ਆਪਣੇ ਰੰਗ ਵਿੱਚ ਰੰਗ ਲੈਂਦੇ ਹਨ ਅਤੇ ਧੜੱਲੇ ਨਾਲ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਚਲਾ ਰਹੇ ਹਨ ।ਸ਼ਹਿਰ ਦੇ ਕਈ ਜਗਾ ’ਤੇ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਚੱਲ ਰਿਹਾ ਹੈ ਪਰ ਪੁਲਿਸ ਪ੍ਰਸ਼ਾਸ਼ਨ ਵੱਲੋ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਬੰਦ ਕਰਵਾ ਕੇ ਉਕਤ ਖਾਈ ਵਾਲਾਂ ’ਤੇ ਕਾਰਵਾਈ ਕਰਨ ਦੇ ਬਜਾਏ ਚੁੱਪੀ ਧਾਰੀ ਹੋਈ ਹੈ । ਪੁਲਿਸ ਪ੍ਰਸ਼ਾਸ਼ਨ ਵੱਲੋ ਧਾਰੀ ਚੁੱਪੀ ਅਤੇ ਸ਼ਹਿਰ ’ਚ ਚੱਲ ਰਹੇ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਚਲਾਉਣ ਵਾਲਿਆ ’ਤੇ ਕਾਨੂੰਨੀ ਕਾਰਵਾਈ ਨਾ ਕਰਨ ਕਰਕੇ ਮਿਲੀ-ਭੁਗਤ ਦੀ ਬੂ ਆ ਰਹੀ ਹੈ । ਦੱਸਣਯੌਗ ਹੈ ਕਿ ਕੁਝ ਸਮਾਂ ਪਹਿਲਾਂ ਸਾਡੇ ਪੱਤਰਕਾਰ ਵੱਲੋਂ ਸ਼ਹਿਰ ਅਤੇ ਆਸ-ਪਾਸ ਦੇ ਖੇਤਰ ’ਚ ਚੱਲ ਰਹੇ ਦੜੇ ਸੱਟੇ ਦੇ ਗੈਰਕਾਨੂੰਨੀ ਧੰਦੇ ਨੂੰ ਬੰਦ ਕਰਵਾਉਣ ਲਈ ਕਈ ਵਾਰ ਖਬਰਾਂ ਪ੍ਰਕਾਸ਼ਿਤ ਕਰਕੇ ਪ੍ਰਸ਼ਾਸ਼ਨ ਨੂੰ ਜਾਣਕਾਰੀ ਦਿੱਤੀ ਸੀ ਪਰ ਇਸ ਦੇ ਉਲਟ ਉਸ ਵਕਤ ਪੁਲਿਸ ਪ੍ਰਸ਼ਾਸ਼ਨ ਵੱਲੋ ਇਸ ਗੈਰਕਾਨੂੰਨੀ ਧੰਦਾ ਚਲਾਉਣ ਵਾਲੇ ਵਿਅਕਤੀਆ ਦੇ ਖਿਲਾਫ ਕਾਰਵਾਈ ਤਾਂ ਕੀ ਕਰਨੀ ਸੀ ਸਗੋਂ ਦੜੇ ਸੱਟੇ ਦਾ ਗੈਰਕਾਨੂੰਨੀ ਧੰਦਾ ਚਲਾਉਣ ਵਾਲੇ ਵਿਅਕਤੀਆ ਨੇ ਸਾਡੇ ਪੱਤਰਕਾਰ ’ਤੇ

ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ 04 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਚੋਰੀ ਕੀਤੇ ਹੋਏ 04 ਮੋਟਰ ਸਾਇਕਲ ਬ੍ਰਾਮਦ ਕੀਤੇ ਗਏ

Image
ਸ੍ਰੀ ਮੁਕਤਸਰ ਸਾਹਿਬ ( ਗੁਰਜੰਟ ਭੱਟੀ ) ਸ਼੍ਰੀ ਸੰਦੀਪ ਕੁਮਾਰ ਮਲਿਕ ਆਈ.ਪੀ.ਐਸ, ਐਸ.ਐਸ.ਪੀ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਸ੍ਰੀ ਮੋਹਨ ਲਾਲ ਪੀ.ਪੀ.ਐਸ, ਐਸ.ਪੀ (ਡੀ) ਅਤੇ ਸ੍ਰੀ ਅਮਰਜੀਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ (ਸ.ਡ) ਸ਼੍ਰੀ ਮੁਕਤਸਰ ਸਾਹਿਬ ਜੀ ਦੀ ਅਗਵਾਈ ਹੇਠ SHO ਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਨੂੰ ਉਸ ਵਕਤ ਸਫਲਤਾ ਹਾਸਲ ਹੋਈ ਕਿ ਸ:ਥ ਬਲਦੇਵ ਸਿੰਘ ਨੰਬਰ 814/ਸ:ਮ:ਸ ਸਮੇਤ ਸਾਥੀ ਕਰਮਚਾਰੀਆਂ ਦੇ ਬ੍ਰਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਠਿੰਡਾ ਚੌਕ ਨਜਦੀਕ ਗੁਰੂਦਵਾਰਾ ਤਰਨਤਾਰਨ ਸਾਹਿਬ ਵਿਖੇ ਨਾਕਾਬੰਦੀ ਕਰਕੇ ਆਉਣ ਜ਼ਾਣ ਵਾਲੇ ਵਹੀਕਲਾਂ ਦੀ ਚੈਕਿੰਗ ਕਰ ਰਿਹਾ ਸੀ ਤਾਂ ਬਠਿੰਡਾ ਸਾਇਡ ਵਾਲੇ ਪਾਸਿਓ 02 ਮੋਟਰ ਸਾਇਕਲ ਬਿਨ੍ਹਾ ਨੰਬਰੀ ਪਰ 04 ਮੋਨੇ ਨੌਜਵਾਨ ਸਵਾਰ ਸਨ, ਜਿੰਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਮੋਟਰ ਸਾਇਕਲ ਭਜਾਉਣ ਦੀ ਕੋਸ਼ਿਸ਼ ਕੀਤੀ ਜਿੰਨ੍ਹਾਂ ਨੂੰ ਸ:ਥ ਬਲਦੇਵ ਸਿੰਘ ਨੰਬਰ 814/ਸ:ਮ:ਸ ਵੱਲੋਂ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਦੋਨਾਂ ਮੋਟਰ ਸਾਇਕਲਾਂ ਦੀ ਮਾਲਕੀ ਸਬੰਧੀ ਪੁੱਛਿਆ ਤਾਂ ਕਾਬੂ ਕੀਤੇ ਗਏ ਵਿਅਕਤੀਆਂ ਵੱਲੋਂ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਮੋਟਰ ਸਾਇਲਕਾਂ ਸਬੰਧੀ ਕੋਈ ਕਾਗਜ਼ਾਤ ਪੇਸ਼ ਕੀਤਾ। ਜਿਸਤੇ ਮੁਕੱਦਮਾ ਨੰਬਰ 54 ਮਿਤੀ 21/03/2022 ਅ/ਧ 379,411 ਹਿ:ਦੰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਦ

ਪੰਜਾਬ ਰੋਡਵੇਜ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਕੱਚੇ ਮੁਲਾਜਮਾ ਨੂੰ ਪੱਕਾ ਕਰਨ ਸਬੰਧੀ ਲਗਾਇਆ ਧਰਨਾ

Image
  ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ ) ਬੱਸ ਸਟੈਂਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਰੋਡਵੇਜ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਰਿਪੋਰਟਾਂ ਕਰਕੇ ਫਾਰਗ ਕੀਤੇ ਡਰਾਈਵਰ ਅਤੇ ਕੰਡਕਟਰ ਸਟਾਫ ਵਲੋਂ ਪਿੱਛਲੇ ਲੰਮੇ ਸਮੇਂ ਤੋਂ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਸਰਪ੍ਰਸਤ ਕਮਲ ਕੁਮਾਰ ਜੀ ਨੇ ਨਵੀਂ ਬਣੀ ਸਰਕਾਰ ਨੂੰ ਵਧਾਈ ਦੇਂਦੇ ਹੋਏ ਅਪੀਲ ਕੀਤੀ ਕਿ ਵੱਖ ਵੱਖ ਡਿਪੂਆਂ ਦੇ ਰਿਪੋਰਟਾਂ ਵਾਲੇ ਸਾਥੀ ਜੋ ਕਿ ਡਿਊਟੀ ਤੇ ਬਹਾਲ ਹੋਣ ਲਈ ਲੰਮੇ ਸਮੇ ਤੋਂ ਸੰਗਰਸ਼ ਕਰ ਰਹੇ ਹਨ ਪਰ ਪਿੱਛਲੀ ਸਰਕਾਰ ਅਤੇ ਮਹਿਕਮੇ ਵਲੋਂ ਇਹਨਾਂ ਨੂੰ ਬਹਾਲ ਕਰਨ ਦੀ ਬਜਾਏ ਸਰਕਾਰ ਵਲੋਂ ਨਵੀਂ ਭਰਤੀ ਕੀਤੀ ਗਈ। ਜੋ ਕਿ ਪੁਰਾਣੇ ਵਰਕਰਾਂ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਸੋ ਅਸੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਰੋਡਵੇਜ ਪਨਬਸ ਵਿਚ ਕੰਮ ਕਰਦੇ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਰਿਪੋਰਟਾਂ ਵਾਲੇ ਸਾਥੀਆਂ ਨੂੰ ਬਹਾਲ ਕੀਤਾ ਜਾਵੇ ਤਾਂ ਕੇ ਸਟਾਫ਼ ਦੀ ਕਮੀ ਕਾਰਨ ਬੰਦ ਪਏ ਰੂਟਾਂ ਨੂੰ ਚਲਾ ਕੇ ਆਮ ਪਬਲਿਕ ਨੂੰ ਸਹੂਲਤ ਦਿਤੀ ਜਾ ਸਕੇ। ਇਸ ਮੌਕੇ ਕਮਲ ਕੁਮਾਰ, ਗੁਰਸੇਵਕ ਸਿੰਘ,ਲਖਵੀਰ ਸਿੰਘ, ਸੁਖਬਿੰਦਰ ਸਿੰਘ,ਗੁਰਵਿੰਦਰ ਸਿੰਘ ਦਯਾ ਸਿੰਘ ਆਦਿ ਭਾਰੀ ਗਿਣਤੀ ਵਿਚ ਸਾਥੀ ਹਾਜਿਰ ਸਨ।

CM ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਹੈਲਪਲਾਈਨ ਨੰਬਰ ਕੀਤਾ ਜਾਰੀ

Image
  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਵਿਰੁੱਧ ਸ਼ਿਕਾਇਤਾਂ ਲਈ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ 95012-00200 ਜਾਰੀ ਕੀਤਾ ਹੈ। ਇਹ ਵਟਸਐਪ ਨੰਬਰ ਹੈ। ਜਿਸ ਰਾਹੀਂ ਲੋਕ ਰਿਸ਼ਵਤ ਮੰਗਣ ਜਾਂ ਲੈਣ ਦੀ ਆਡੀਓ ਜਾਂ ਵੀਡੀਓ ਭੇਜ ਸਕਦੇ ਹਨ। ਸੀਐਮ ਮਾਨ ਨੇ ਕਿਹਾ ਕਿ ਹਰ ਕੋਈ ਇਹ ਨੰਬਰ ਆਪਣੇ ਕੋਲ ਨੋਟ ਕਰ ਲਵੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਨੰਬਰ ‘ਤੇ ਭ੍ਰਿਸ਼ਟਾਚਾਰ ਨਾਲ ਜੁੜੀ ਸ਼ਿਕਾਇਤ ਹੀ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਰਿਸ਼ਵਤ ਲੈਂਦਾ ਹੈ ਜਾਂ ਕੰਮ ਲਈ ਕਮਿਸ਼ਨ ਮੰਗਦਾ ਹੈ ਤਾਂ ਉਸ ਦੀ ਆਡੀਓ ਜਾਂ ਵੀਡੀਓ ਮੈਨੂੰ ਭੇਜੋ। ਇਸ ‘ਤੇ ਆਉਣ ਵਾਲੀ ਸ਼ਿਕਾਇਤ ਦੀ ਨਿਰਪੱਖ ਜਾਂਚ ਹੋਵੇਗੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਉਨ੍ਹਾਂ ਦੀ ਬਰਸੀ ਮੌਕੇ ਹੁਸੈਨੀਵਾਲਾ ਮੈਮੋਰੀਅਲ ਅਤੇ ਖਟਕੜ ਕਲਾਂ ਵਿਖੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣ ਲਈ ਸਾਡਾ ਇਹ ਛੋਟਾ ਜਿਹਾ ਕਦਮ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਐਲਾਨ ਕੀਤੇ ਜਾਣਗੇ।

ਗਿੱਦੜਬਾਹਾ ਦੇ ਐੱਸ ਐੱਚ ਓ ਨੂੰ ਸਸਪੈਂਡ ਕਰਾਉਣ ਲਈ 4000 ਦੇ ਕਰੀਬ ਸਾਬਕਾ ਫੌਜੀਆਂ ਨੇ ਖੋਲ੍ਹਿਆ ਮੋਰਚਾ

Image
ਸਾਬਕਾ ਫੌਜੀਆ ਨੇ ਗਿੱਦੜਬਾਹਾ ਦੇ ਐੱਸ ਐੱਚ ਓ ਵੱਲੋਂ ਫੋਜੀਆ ਦੇ ਬੱਚਿਆਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਤੇ ਫੌਜੀਆਂ ਵੱਲੋਂ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਭਾਰੀ ਇਕੱਠ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੋਕੇ ਮੀਡੀਆ ਦੀ ਟੀਮ ਨਾਲ ਗੱਲਬਾਤ ਕਰਦਿਆ ਸਾਬਕਾ ਫੌਜੀ ਨੇ ਦੱਸਿਆ ਕਿ ਮੈ ਤੇ ਮੇਰੇ ਪਿੰਡ ਦੀ ਪੰਚਾਇਤ ਕਿਸੇ ਮਾਮਲੇ ਸਬੰਧੀ ਗਿੱਦੜਬਾਹਾ ਦੇ ਐੱਸ ਐੱਚ ਓ ਮਨਿੰਦਰ ਦੇ ਕੋਲ ਗਏ ਸਨ। ਐਸ ਐਚ ਓ ਮਨਿੰਦਰ ਨੇ ਪੰਚਾਇਤਾਂ ਤੇ ਮੇਰੇ ਨਾਲ ਦੁਰਵਿਹਾਰ ਕੀਤਾ ਤੇ ਮੇਰੇ ਬੱਚਿਆਂ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਗਈ ਜੋ ਦੱਸਣ ਯੋਗ ਨਹੀਂ ਹੈ। ਸਾਬਕਾ ਫ਼ੌਜੀ ਨੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਤੇ ਮੁੱਖ ਮੰਤਰੀ ਤੱਕ ਵੀ ਪਹੁੰਚ ਕਰ ਚੁੱਕੇ ਹਾਂ ਪਰ ਅਜੇ ਤੱਕ ਐਸ ਐਚ ਓ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਸਾਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕਰਨਾ ਪਿਆ ਉਨ੍ਹਾਂ ਕਿਹਾ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਸੀਂ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋ ਜਾਵਾਂਗੇ।

ਸੰਜੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਯੂਨੀਅਨਾ ਵੱਲੋਂ ਸ਼ਹਿਰ ਵਿੱਚ ਕੱਢਿਆ ਗਿਆ ਰੋਸ ਮਾਰਚ

Image
ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ ।ਇਸ ਉਪਰੰਤ ਉਹ ਡੀ ਸੀ ਦਫਤਰ ਪਹੁੰਚ ਕੇ ਉਨ੍ਹਾਂ ਵੱਲੋਂ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇੇੇੇ ਮੀਡੀਆ ਦੀ ਟੀਮ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਐਮਐਸਪੀ ਮੁਤਾਬਕ ਫ਼ਸਲਾਂ ਦੀ ਪੂਰੀ ਖ਼ਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਵੇ ਅਤੇ ਲਖੀਮਪੁਰ ਖੀਰੀ ਕਤਲ ਕਾਂਡ ਦੀ ਜਾਂਚ ਦੌਰਾਨ ਕੇਂਦਰੀ ਮੰਤਰੀ ਅਜੈ ਮਿਸ਼ਰਾ ਟਹਿਣੀ ਸਾਜ਼ਿਸ਼ਕਰਤਾ ਸਾਬਤ ਹੋਣ ਕਾਰਨ ਉਸ ਨੂੰ ਮੰਤਰੀ ਤੋਂ ਲਾਹ ਕੇ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।ਉਨ੍ਹਾਂ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਅੰਦੋਲਨ ਦੌਰਾਨ ਕਿਸਾਨਾਂ ਉੱਪਰ ਹੋਏ ਪਰਚਿਆਂ ਨੂੰ ਰੱਦ ਕੀਤੇ ਜਾਣ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਸੱਤ ਸੌ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜਾ ਦਿੱਤਾ ਜਾਵੇ ਅਤੇ ਪੱਕੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ ।ਉਨ੍ਹਾਂ ਮੰਗ ਕੀਤੀ ਕਿ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦਾ ਕੰਟਰੋਲ ਪੰਜਾਬ ਹਰਿਆਣੇ ਤੋਂ ਖੋਹ ਕੇ ਸਰਕਾਰ ਦੇ ਹੱਥ ਸੌਂਪਣ ਵਾਲਾ ਨਿੱਜੀ ਕਰਨ ਵਾਲਾ ਫੈਸਲਾ ਤੁਰੰਤ ਰੱਦ ਕੀਤਾ ਜਾਵੇ ਪਹਿਲਾਂ ਵਾਲੀ ਸਥਿਤੀ ਬਹਾਲ ਕੀਤੀ ਜਾਵੇ ।ਇਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਇਹ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਫਿਰ ਤੋਂ ਸਰਕਾਰ ਵਿਰੁੱਧ ਸੜਕਾਂ ਤੇ ਉਤਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ ।

150 ਲੋੜਵੰਦ ਪਰਿਵਾਰਾਂ ਲਈ ਉਬਰਾਏ ਬਣੇਂ ਮਸੀਹਾ

Image
ਮੁਕਤਸਰ ਸਾਹਿਬ,ਮਾਰਚ 21 ( ਗੁਰਜੰਟ ਭੱਟੀ ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਪ੍ਰੋ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਅਤੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ ਦੀ ਰਹਿਨੁਮਾਈ ਹੇਠ ਟਰੱਸਟ ਦੀ ਮੁਕਤਸਰ ਸਾਹਿਬ ਟੀਮ ਵਲੋਂ ਡੇਰਾ ਭਾਈ ਮਸਤਾਨ ਸਿੰਘ ਮੁਕਤਸਰ ਸਾਹਿਬ ਵਿਖੇ 150 ਲੋੜਵੰਦ ਪਰਿਵਾਰਾਂ ਨੂੰ 75000 ਦੀ ਰਾਸ਼ੀ ਦੇ ਚੈਕ ਵੰਡੇ ਗਏ। ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲਾ ਪ੍ਰਧਾਨ ਮੁਕਤਸਰ ਸਾਹਿਬ ਨੇ ਦੱਸਿਆ ਕਿ ਟਰੱਸਟ ਦੀ ਕੋਈ ਵੀ ਰਸੀਦਬੁਕ ਨਹੀਂ ਹੈ ਉਪਰੋਕਤ ਰਾਸ਼ੀ ਦੇ ਚੈਕ ਅੰਗਹੀਣ, ਵਿਧਵਾ, ਮੈਡੀਕਲ ਨਾਲ ਸਬੰਧਿਤ ਪਰਿਵਾਰਾਂ, ਅਤੇ ਬਹੁਤ ਹੀ ਮੰਦਹਾਲੀ ਦੇ ਦੋਰ ਵਿਚੋਂ ਗੁਜ਼ਰ ਰਹੇ ਪਰਿਵਾਰਾਂ ਨੂੰ ਦਿੱਤੇ ਗਏ ਇਹ ਰਾਸ਼ੀ ਉਬਰਾਏ ਜੀ ਵਲੋਂ ਅਪਣੀ ਨੇਕ ਕਮਾਈ ਵਿਚੋਂ ਦਿੱਤੀ ਜਾਂਦੀ ਹੈ ਪੰਜਾਬ, ਹਰਿਆਣਾ, ਹਿਮਾਚਲ ਅਤੇ ਮਹਾਰਾਸ਼ਟਰ ਸੂਬਿਆਂ ਵਿੱਚ ਉਬਰਾਏ ਜੀ ਵਲੋਂ ਨਿਰੰਤਰ ਸੇਵਾਵਾਂ ਜਾਰੀ ਹਨ ਅਤੇ ਕਿਸੇ ਵੀ ਖੇਤਰ ਵਿਚ ਜਦੋਂ ਮਨੁੱਖਤਾ ਨੂੰ ਕੋਈ ਵੀ ਔਂਕੜ ਆਉਂਦੀ ਹੈ ਤਾਂ ਉਬਰਾਏ ਜੀ ਮਸੀਹਾ ਬਣ ਕੇ ਆਉਂਦੇ ਹਨ ਇਸ ਮੌਕੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲਾ ਪ੍ਰਧਾਨ ਮੁਕਤਸਰ ਸਾਹਿਬ ਬਲਵਿੰਦਰ ਸਿੰਘ ਬਰਾੜ ਬਲਜੀਤ ਸਿੰਘ ਮਾਨ ਮਾਸਟਰ ਰਾਜਿੰਦਰ ਸਿੰਘ ਲੈਕਚਰਾਰ ਜਸਪਾਲ ਸਿੰਘ ਰਣਧੀਰ ਸਿੰਘ ਗ

ਅਰਵਿੰਦ ਕੇਜਰੀਵਾਲ ਦੀ ‘ਆਪ’ ਵਿਧਾਇਕਾਂ ਨਾਲ ਪਲੇਠੀ ਮੀਟਿੰਗ, ਦਿੱਤੀਆਂ ਸਖ਼ਤ ਹਦਾਇਤਾਂ

Image
 ਜਲੰਧਰ/ਮੋਹਾਲੀ :- ਆਮ ਆਦਮੀ ਪਾਰਟੀ ਦੇ ਸਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ‘ਆਪ’ ਵਿਧਾਇਕਾਂ ਨੂੰ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ‘ਆਪ’ ਵਿਧਾਇਕਾਂ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਕਈ ਤਰ੍ਹਾਂ ਦੀਆਂ ਹਦਾਇਤਾਂ ਵੀ ਦਿੱਤੀਆਂ ਹਨ। ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੂੰ ਸਹੁੰ ਚੁੱਕੇ ਹੋਏ ਅਜੇ ਤਿੰਨ ਦਿਨ ਹੋਏ ਹਨ ਅਤੇ ਉਨ੍ਹਾਂ ਨੇ ਤਿੰਨ ਦਿਨਾਂ ’ਚ ਹੀ ਵੱਡੇ-ਵੱਡੇ ਫ਼ੈਸਲੇ ਲੈ ਕੇ ਪੰਜਾਬ ’ਚ ਕਮਾਲ ਕਰ ਦਿੱਤਾ ਹੈ। ਨਰਮੇ ਦੀ ਖ਼ਰਾਬ ਫ਼ਸਲ ਦੇ ਪੀੜਤਾਂ ਲਈ ਮੁਆਵਜ਼ਾ ਜਾਰੀ ਕਰਨ ਦੇ ਨਾਲ-ਨਾਲ ਪੰਜਾਬ ’ਚ 25 ਹਜ਼ਾਰ ਨੌਕਰੀਆਂ ਕੱਢਣ ਦਾ ਐਲਾਨ ਕਰਕੇ ਮਾਨ ਸਾਬ੍ਹ ਨੇ ਕਮਾਲ ਕੀਤਾ ਹੈ। ਕੱਲ੍ਹ ਬਣੇ ਨਵੇਂ ਮੰਤਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਜੋ-ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਜ਼ਿੰਮੇਵਾਰੀ ਨੂੰ ਪੂਰਾ ਕਰਨਗੇ।  ਵਿਧਾਇਕਾਂ ਨੂੰ ਦਿੱਤੀਆਂ ਹਦਾਇਤਾਂ :- ਉਥੇ ਹੀ ਅਰਵਿੰਦ ਕੇਜਰੀਵਾਲ ਨੇ ਜੋ ਵਿਧਾਇਕ ਮੰਤਰੀ ਨਹੀਂ ਬਣ ਸਕੇ, ਉਨ੍ਹਾਂ ਬਾਰੇ ਬੋਲਦੇ ਹੋਏ ਕਿਹਾ ਕਿ ਅਜਿਹਾ ਨਹੀਂ ਹੈ ਕਿ ਜੋ ਮੰਤਰੀ ਨਹੀਂ ਬਣ ਸਕੇ ਉਹ ਕਿਸੇ ਤੋਂ ਘੱਟ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਕ-ਇਕ ਹੀਰਾ ਚੁਣ ਕੇ ਸਾਨੂੰ ਦਿੱਤਾ ਹੈ। ਪੰਜਾਬ ਦੀ ਤਰੱਕੀ ਲਈ 92 ਵਿਧਾਇਕਾਂ ਦੀ ਮਜ਼ਬੂ

ਸੀ.ਆਈ.ਏ ਸਟਾਫ ਸ੍ਰੀ ਮੁਕਤਸਰ ਸਾਹਿਬ ਵਲੋ 02 ਵਿਅਕਤੀਆ ਨੂੰ 11000 ਨਸ਼ੀਲੀਆਂ ਗੋਲੀਆਂ ਦੇ ਸਮੇਤ ਕੀਤਾ ਕਾਬੂ

Image
 ਸ੍ਰੀ ਮੁਕਤਸਰ ਸਾਹਿਬ, ਮਾਰਚ 19 ( ਬੂਟਾ ਸਿੰਘ ) ਮਾਨਯੋਗ ਸ਼੍ਰੀ ਸੰਦੀਪ ਕੁਮਾਰ ਮਲਿਕ ਆਈ.ਪੀ.ਐੱਸ. ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਹੁੰਗਾਰਾ ਮਿਲਿਆ ਜਿਸ ਸਮੇਂ ਸ੍ਰੀ ਮੋਹਨ ਲਾਲ ਕਪਤਾਨ ਪੁਲਿਸ (ਇੰਨਵੈਂ) ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਇੰਸਪੈਕਟਰ ਰਜੇਸ਼ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ 11000 ਨਸ਼ੀਲੀਆਂ ਗੋਲੀਆਂ ਦੇ ਸਮੇਤ 02 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਜਾਣਕਾਰੀ ਦਿੰਦੇ ਹੋਏ ਉਪ ਕਪਤਾਨ ਪੁਲਿਸ (CAW) ਸ੍ਰੀ ਮਾਨਵਜੀਤ ਸਿੰਘ ਨੇ ਦੱਸਿਆ ਕਿ ਸਬ ਹਰਭਗਵਾਨ ਸਿੰਘ ਨੰਬਰ 121/ਸਮਸ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਚੱਕ ਕਾਲਾ ਸਿੰਘ ਵਾਲਾ ਦੇ ਪਿੰਡ ਦੀ ਫਿਰਨੀ ਤੇ ਹਾਜ਼ਰ ਸੀ ਕਿ ਇਕ ਮੋਟਰ ਸਾਇਕਲ ਪਰ ਆ ਰਹੇ ਦੋ ਮੋਨੇ ਨੌਜਵਾਨਾਂ ਨੂੰ ਮੋਟਰ ਸਾਇਕਲ ਪਿੱਛੇ ਨੂੰ ਮੋੜਦਿਆਂ ਹੋਇਆ ਕਾਬੂ ਕੀਤਾ ਜੋ ਕਿ ਮੋਟਰ ਸਾਇਕਲ ਦੀ ਸੀਟ ਪਰ ਦੋਹਾਂ ਦੇ ਵਿਚਕਾਰ ਰੱਖਿਆ ਹੋਇਆ ਨਸ਼ੀਲੀਆਂ ਗੋਲੀਆਂ ਵਾਲਾ ਲਿਫਾਫਾ ਸੁਟ ਕੇ ਭੱਜਣ ਲੱਗੇ ਸਨ।ਸਥ: ਹਰਭਗਵਾਨ ਸਿੰਘ ਦਾ ਲੋਕਲ ਰੈਂਕ ਹੋਣ ਕਾਰਨ ਉਹ ਅਜਿਹੀ ਤਫਤੀਸ਼ ਅਮਲ ਵਿਚ ਨਹੀਂ ਲਿਆ ਸਕਦਾ ਸੀ। ਇਸ ਲਈ ਸਥਾ ਹਰਭਗਵਾਨ ਸਿੰਘ ਨੇ ਮੌਕਾ ਪਰ ਰੈਗੂਲਰ ਐਨ.ਜੀ.ੳ. ਬੁਲਾਇਆ ਜਿਸ ਤੇ ਐਸ.ਆਈ. ਜਗਸੀਰ ਸਿੰਘ ਸਮੇਤ ਪੁਲ