ਦਾਣਾ ਮੰਡੀ 'ਚ ਰੋਜੀ ਬਰਕੰਦੀ ਦੇ ਹੱਕ 'ਚ ਚੱਲੀ ਵੱਡੀ ਲਹਿਰ


ਦਾਣਾ ਮੰਡੀ 'ਚ ਰੋਜੀ ਬਰਕੰਦੀ ਦੇ ਹੱਕ 'ਚ ਚੱਲੀ ਵੱਡੀ ਲਹਿਰ 126 ਕੰਡਿਆਂ ਤੇ ਰੋਜੀ ਬਰਕੰਦੀ ਨੰੂ ਲੱਡੂਆਂ ਨਾਲ ਤੋਲਿਆ

ਸਮੂਹ ਐਸੋਸੀਏਸ਼ਨਾਂ ਵੱਲੋਂ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਕੀਤਾ ਸਵਾਗਤ







ਸਮੂਹ ਜੱਥੇਬੰਦੀਆਂ ਵੱਲੋਂ ਰੋਜ਼ੀ ਬਰਕੰਦੀ ਨੂੰ ਸਮਰਥਨ ਦੇਣ ਦਾ ਐਲਾਨ

ਸ੍ਰੀ ਮੁਕਤਸਰ ਸਾਹਿਬ, 16 ਫਰਵਰੀ (ਬੂਟਾ ਸਿੰਘ)-ਸ਼੍ਰੋਮਣੀ ਅਕਾਲੀ ਦਲ –ਬਸਪਾ ਗਠਜੋੜ ਦੇ ਸ੍ਰੀ ਮੁਕਤਸਰ ਸਾਹਿਬ ਹਲਕੇ ਤੋਂ ਸਾਂਝੇ ਉਮੀਦਵਾਰ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਦਾਣਾ ਮੰਡੀ ਵਿਚ ਹਰ ਇੱਕ ਆੜਤ ਦੀ ਦੁਕਾਨ ਤੇ ਜਾ ਕੇ ਸ਼੍ਰੋਮਣੀ ਅਕਾਲੀ ਦਲ - ਬਸਪਾ ਗਠਜੋੜ ਦੇ ਹੱਕ 'ਚ ਵੋਟਾਂ ਪਾਉਣ ਦੀ ਅਪੀਲ ਕੀਤੀ | ਰੋਜੀ ਬਰਕੰਦੀ ਨੰੂ ਨਵੀਂ ਦਾਣਾ ਮੰਡੀ ਵਿਚ ਵੱਡੇ ਪੱਧਰ ਤੇ ਆੜਤੀਆ, ਐਸੋਸੀਏਸ਼ਨ ਅਤੇ ਮਜਦੂਰ ਯੂਨੀਅਨ ਵੱਲੋਂ ਸਾਥ ਦਿੱਤਾ ਗਿਆ | ਇਸ ਮੌਕੇ ਕੱਚਾ ਆੜਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਜਿੰਦਰ ਬੱਬਾ, ਸਾਬਕਾ ਪ੍ਰਧਾਨ ਨੱਥਾ ਸਿੰਘ, ਗੱਲਾ ਮਜਦੂਰ ਯੂਨੀਅਨ ਤੋਂ ਇਲਾਵਾ ਵੱਡੀ ਗਿਣਤੀ 'ਚ ਆੜ੍ਹਤੀਆ ਐਸੋਸੀਏਸ਼ਨ ਨੇ ਰੋਜੀ ਬਰਕੰਦੀ ਨਾਲ ਹਰ ਇੱਕ ਆੜਤ ਤੇ ਜਾ ਕੇ ਵੋਟਾਂ ਲਈ ਅਪੀਲ ਕੀਤੀ | ਇਸ ਦੌਰਾਨ ਤਕਰੀਬਨ 126 ਦੁਕਾਨਾਂ ਤੇ ਲੱਗੇ ਕੰਡੇ ਤੇ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੂੰ ਥਾਂ-ਥਾਂ ਤੇ ਲੱਡੂਆਂ ਨਾਲ ਤੌਲਿਆ ਗਿਆ | ਇਸ ਉਪਰੰਤ ਰੋਜੀ ਬਰਕੰਦੀ ਨੇ ਵੱਡੇ ਇਕੱਠ ਨੰੂ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਾਰਜ਼ਕਾਲ ਦੌਰਾਨ ਰਿਕਾਰਡ ਤੋੜ ਵਿਕਾਸ ਕਾਰਜ ਕੀਤੇ ਸਨ, ਉੱਥੇ ਹੀ ਕਿਸਾਨਾਂ ਅਤੇ ਵਪਾਰੀ ਵਰਗ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਲਾਗੂ ਕੀਤੀਆਂ ਸਨ, ਪਰੰਤੂ ਸੂਬੇ ਚ ਸਰਕਾਰ ਬਦਲਣ ਉਪਰੰਤ ਸਾਰੀਆਂ ਸਹੂਲਤਾਂ ਮਿਲਣੀਆਂ ਬੰਦ ਹੋ ਗਈਆਂ | ਇਸ ਦੌਰਾਨ ਉਹਨਾਂ ਸਮੂਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬੇ ਅੰਦਰ ਅਕਾਲੀ ਦਲ ਬਸਪਾ ਗੱਠਜੋੜ ਦੀ ਹਨ੍ਹੇਰੀ ਚੱਲ ਰਹੀ ਹੈ, ਸ੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਦਿਆਂ ਪਹਿਲ ਅਧਾਰ ਤੇ ਦਿੱਤੀਆਂ ਜਾਣਗੀਆਂ ਸਹੁਲਤਾਂ | ਉਹਨਾਂ ਕਿਹਾ ਕਿ ਇਸ ਸਮੇਂ ਪਿੰਡਾਂ ਅਤੇ ਸ਼ਹਿਰ ਵਿਚ ਸ਼੍ਰੋਮਣੀ ਅਕਾਲੀ ਦਲ - ਬਸਪਾ ਗਠਜੋੜ ਦੇ ਹੱਕ ਵਿਚ ਲਹਿਰ ਚੱਲ ਰਹੀ ਹੈ ਅਤੇ ਲੋਕਾਂ ਦਾ ਵੱਡਾ ਸਹਿਯੋਗ ਮਿਲ ਰਿਹਾ ਹੈ | ਇਸ ਮੌਕੇ ਕੱਚਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਬੱਬਾ ਨੇ ਆੜਤੀਆ ਭਾਈਚਾਰੇ ਵੱਲੋਂ ਰੋਜੀ ਬਰਕੰਦੀ ਨੰੂ ਪੂਰਨ ਸਮਰਥਨ ਦਾ ਵਿਸਵਾਸ ਦਿਵਾਇਆ | ਇਸ ਦੌਰਾਨ ਮਨਜੀਤ ਸਿੰਘ ਬਰਕੰਦੀ, ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ, ਜਗਜੀਤ ਸਿੰਘ ਹਨੀ ਬਰਾੜ ਫੱਤਣਵਾਲਾ, ਮਿੱਤ ਸਿੰਘ ਬਰਾੜ ਸਾਬਕਾ ਪ੍ਰਧਾਨ, ਮਨਜਿੰਦਰ ਸਿੰਘ ਬਿੱਟੂ,ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ ਨਗਰ ਕੌਂਸਲ, ਜਗਦੇਵ ਸਿੰਘ ਚੇਅਰਮੈਨ ਕੱਚਾ ਆੜ੍ਹਤੀਆ ਐਸੋਸੀਏਸ਼ਨ,ਦਵਿੰਦਰ ਰਾਜਦੇਵ, ਹੀਰਾ ਸਿੰਘ ਚੜੇ੍ਹਵਾਨ, ਬੱਬਾ ਅੱਗਰਵਾਲ, ਸਾਬਕਾ ਪ੍ਰਧਾਨ ਨੱਥਾ ਸਿੰਘ, ਰਾਜਨ ਸੇਤੀਆ, ਸਤੀਸ਼ ਕਾਲਾ ਗਿਰਧਰ, ਅਮਨਦੀਪ ਸਿੰਘ ਮਹਾਸ਼ਾ, ਬੌਬੀ ਬਰਾੜ, ਗੌਰਵ ਸਲੂਜਾ, ਸੌਰਵ ਰਾਜਦੇਵ, ਰਵੀ ਬਾਂਸਲ, ਰਵੀ ਕਾਲੜਾ, ਪਰਮਜੀਤ ਸਿੰਘ ਗਿੱਲ, ਜਗਤਾਰ ਸਿੰਘ ਪੱਪੀ ਸਰਪੰਚ ਥਾਂਦੇਵਾਲਾ, ਹਰੀ ਮੱਕੜ, ਵਿਜੈ ਰੁਪਾਣਾ,ਲਾਡੀ ਬੱਤਰਾ, ਟੇਕ ਚੰਦ ਬੱਤਰਾ, ਪੱਪੂ ਯਾਦਵ,ਭੌਲਾ ਡੀਕੇ,ਗੁਰਬਾਜ ਸਿੰਘ ਮੱਕੜ, ਅਮਨ ਬਾਂਸਲ, ਕੱਚਾ ਆੜ੍ਹਤੀਆ ਐਸੋਸੀਏਸ਼ਨ, ਅਕਾਉਂਟੈਂਟ ਯੂਨੀਅਨ, ਗੱਲਾ ਮਜਦੂਰ ਯੂਨੀਅਨ,ਤੌਲਾ ਯੂਨੀਅਨ, ਪੇਸਟੀ ਸਾਈਡ ਯੁਨੀਅਨ, ਫਰਟੀ ਲਾਈਜ਼ਰ ਯੁਨੀਅਨ, ਮਨੋਹਰ ਲਾਲ ਸਲੁਜਾ,ਅਰਵਿੰਦ ਗਿਰਧਰ,ਰਾਜਾ ਗਿਰਧਰ,ਸਾਗਰ ਸੇਤੀਆ, ਦਰਸ਼ਨ ਗਰਗ, ਸ਼ਭੂ ਬਾਂਸਲ, ਗਲੋਰੀ, ਰਜੀਵ ਅਹੁਜਾ,ਅਨਿਲ ਅਹੁਜਾ,ਰੌਮੀ ਲੂਣਾ,ਪੋਪੀਸ਼ ਬਾਂਸਲ ਪੇਸਟੀ ਸਾਈਡ, ਵਿਸ਼ਾਲ ਗਿਰਧਰ,ਸ਼ਮਿੰਦਰ ਸਿੰਘ ਜ਼ਿਲਾ ਪ੍ਰਧਾਨ, ਰਾਜਪਾਲ ਸਿੰਘ ਗਾਜੀ ਬਰਕੰਦੀ,ਹਰਮੀਤ ਸਿੰਘ ਬਰਕੰਦੀ,ਹਰਵਿੰਦਰ ਸਿੰਘ ਪੀਏ, ਜਸਪਾਲ ਸਿੰਘ ਪੀਏ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਅਕਾਲੀ ਵਰਕਰ ਅਤੇ ਆੜਤੀਆ ਭਾਈਚਾਰੇ ਦੇ ਨੁਮਾਇੰਦੇ ਹਾਜ਼ਰ ਸਨ 

Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !