ਨਾਬਾਲਗ ਲੜਕੀ ਨੇ ਪੁਲਿਸ ’ਤੇ ਲਗਾਏ ਮੈਡੀਕਲ ਨਾ ਕਰਵਾਉਣ ਲਈ ਦਬਾਅ ਪਾਉਣ ਦੇ ਦੋਸ਼
ਦੋ ਬੱਚਿਆ ਦੇ ਪਿਉ ਨੇ ਵਿਆਹ ਦਾ ਝਾਂਸਾ ਦੇ ਕੇ ਵਰਗਲਾਈ ਨਾਬਾਲਗ ਲੜਕੀ, ਤਕਰੀਬਨ 19 ਦਿਨ ਬਾਅਦ ਪੁਲਿਸ ਨੇ ਕੀਤੀ ਬਰਾਮਦ
ਥਾਣਾ ਸਿਟੀ ’ਚ ਲੜਕੀ ਦਾ ਮੈਡੀਕਲ ਕਰਵਾਉਣ ਲਈ ਟਾਲਮਟੋਲ ਕਰਦੇ ਨਜ਼ਰ ਆਏ ਐਸ.ਆਈ ਮੇਜਰ ਸਿੰਘ
ਨਾਬਾਲਗ ਲੜਕੀ ਨੇ ਪੁਲਿਸ ’ਤੇ ਲਗਾਏ ਮੈਡੀਕਲ ਨਾ ਕਰਵਾਉਣ ਲਈ ਦਬਾਅ ਪਾਉਣ ਦੇ ਦੋਸ਼
ਸ਼੍ਰੀ ਮੁਕਤਸਰ ਸਾਹਿਬ, 16 ਫਰਵਰੀ ( ਮਨਪ੍ਰੀਤ ਮੋਨੂੰ ) ਵੈਸੇ ਤਾਂ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਹਰ ਸਮੇਂ ਚਰਚਾ ’ਚ ਰਹਿੰਦੀ ਹੈ ਅਤੇ ਹਰ ਰੋਜ ਦੀ ਤਰਾ ਗਰੀਬ ਜਨਤਾ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਸਾਹਮਣੇ ਆਉਦੀ ਰਹਿੰਦੀ ਹੈ ਪਰ ਚੋਣ ਜਾਬਤੇ ’ਚ ਵੀ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਗਰੀਬ ਜਨਤਾ ਨਾਲ ਧੱਕੇਸ਼ਾਹੀ ਕਰਗੀ, ਇਹ ਨਹੀ ਸੀ ਕਦੇ ਸੋਚਿਆ ਕਿਸੇ ਵੀ ਵਿਅਕਤੀ ਨੇ ? ਚੋਣ ਜਬਤੇ ’ਚ ਵੀ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋ ਚੋਣ ਕਮਿਸ਼ਨਰ ਨੂੰ ਨੱਕ ਚਿੜਾਉਦੇ ਹੋਏ ਗਰੀਬ ਜਨਤਾ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ । ਮਾਮਲਾ ਇੰਝ ਸੀ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇਬ ਪਿੰਡ ਦੀ ਨਾਬਾਲਗ ਲੜਕੀ ਆਪਣੇ ਪਰਿਵਾਰ ਨਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਮਨੋਰੰਜਨ ਮੇਲੇ ’ਚ ਪਹੁੰਚੀ ਸੀ । ਕੁਝ ਸਮੇਂ ਬਾਅਦ ਹੀ ਉਕਤ ਨਾਬਾਲਗ ਲੜਕੀ ਮੇਲੇ ਚੋਂ ਗਾਇਬ ਹੋ ਗਈ ਸੀ । ਉਕਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਬੱਸ ਸਟੈਂਡ ਚੋਕੀ ’ਚ ਇਸ ਸਬੰਧੀ ਸੂਚਨਾ ਦਿੱਤੀ ਸੀ । ਕਾਫੀ ਸਮੇਂ ਬਾਅਦ ਜਦ ਪੁਲਿਸ ਵੱਲੋ ਕੋਈ ਵੀ ਕਾਰਵਾਈ ਨਹੀ ਕੀਤੀ ਗਈ ਤਾਂ ਸ਼ਹਿਰ ਦੇ ਮੋਹਤਬਰ ਵਿਅਕਤੀਆ ਦੇ ਦਬਾਅ ਕਾਰਨ ਬੱਸ ਸਟੈਂਡ ਚੋਕੀ ਇੰਚਾਰਜ ਨੇ 19 ਦਿਨਾਂ ਬਾਅਦ ਲੜਕੀ ਨੂੰ ਪਿੰਡ ਵਹਿਮਣ ਕੋਰ ਸਿੰਘ ਵਾਲਾ ਤਹਿ ਤਲਵੰਡੀ ਸਾਬੋ ਜਿਲਾ ਬਠਿੰਡਾ ਤੋ ਹਰਪਾਲ ਸਿੰਘ ਪੁੱਤਰ ਜਗਰੂਪ ਸਿੰਘ ਨਾਮਕ ਵਿਅਕਤੀ ਨਾਲ ਕਾਬੂ ਕਰ ਲਿਆ ਗਿਆ ਸੀ । ਬੱਸ ਸਟੈਂਡ ਚੋਕੀ ਇੰਚਾਰਜ ਐਸ.ਆਈ ਮੇਜਰ ਸਿੰਘ ਨਾਬਲਗ ਲੜਕੀ ਦਾ ਮੈਡੀਕਲ ਕਰਵਾਉਣ ਦੇ ਬਜਾਏ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਲੈ ਕੇ ਜਾਣ ਦੀ ਸਲਾਹ ਦਿੰਦੇ ਨਜ਼ਰ ਆਏ ਅਤੇ ਇਸ ਸਬੰਧੀ ਸਾਡੇ ਪੱਤਰਕਾਰ ਵੱਲੋ ਗੁਪਤ ਕੈਮਰੇ ਨਾਲ ਵੀਡਿਓ ਬਣਾਈ ਗਈ ਸੀ । ਉਸ ਵਕਤ ਸਾਡੇ ਪੱਤਰਕਾਰ ਵੱਲੋ ਕੀਤੀ ਜਾ ਰਹੀ ਕਾਰਵਾਈ ਨੂੰ ਦੇਖਦਿਆ ਉਕਤ ਪੁਲਿਸ ਮੁਲਾਜ਼ਮ ਲੜਕੀ ਦਾ ਮੈਡੀਕਲ ਕਰਵਾਉਣ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਪਹੁੰਚੇ ਪਰ ਹੈਰਾਨਗੀ ਦੀ ਗੱਲ ਤਾਂ ਤਦ ਹੋ ਗਈ ਜਦ ਲੜਕੀ ਵੱਲੋ ਮੈਡੀਕਲ ਕਰਵਾਉਣ ਤੋ ਮਨਾਂ ਕਰ ਦਿੱਤਾ ਗਿਆ ਅਤੇ ਪੁਲਿਸ ਮੁਲਾਜ਼ਮਾਂ ਵੱਲੋ ਬਣਦੀ ਕਾਰਵਾਈ ਕਰਕੇ ਲੜਕੀ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ । ਉਕਤ ਨਾਬਾਲਗ ਲੜਕੀ ਵੱਲੋਂ ਜਦ ਆਪਣੇ ਪਰਿਵਾਰਕ ਮੈਬਰਾਂ ਨੂੰ ਉਕਤ ਪੁਲਿਸ ਮੁਲਾਜ਼ਮਾਂ ਵੱਲੋ ਮੈਡੀਕਲ ਨਾ ਕਰਵਾਉਣ ਲਈ ਪਾਏ ਗਏ ਦਬਾਅ ਬਾਰੇ ਦੱਸਿਆ ਤਾਂ ਪਰਿਵਾਰਕ ਮੈਬਰ ਹੱਕੇਬੱਕੇ ਰਹਿ ਗਏ ਅਤੇ ਸਾਡੇ ਪੱਤਰਕਾਰ ਨੂੰ ਵੀਡਿਓ ਬਿਆਨ ਦੇ ਕੇ ਇਨਸਾਫ ਲੈਣ ਲਈ ਬੇਨਤੀ ਕੀਤੀ । ਜਦ ਇਸ ਸਬੰਧੀ ਬੱਸ ਸਟੈਡ ਚੋਕੀ ਇੰਚਾਰਜ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੋਸ਼ਾਂ ਨੂੰ ਕਨਾਰਦੇ ਹੋਏ ਕਿਹਾ ਕਿ ਉਕਤ ਲੜਕੀ ਵੱਲੋ ਖੁਦ ਹੀ ਨਹੀ ਮੈਡੀਕਲ ਕਰਵਾਇਆ ਗਿਆ ਅਤੇ ਜਦ ਉਕਤ ਇੰਚਾਰਜ ਵੱਲੋ ਮੈਡੀਕਲ ਕਰਵਾਉਣ ਨੂੰ ਲੈ ਕੇ ਟਾਲ-ਮਟੋਲ ਕਰਨ ਬਾਰੇ ਬਣਾਈ ਵੀਡਿਓ ਬਾਰੇ ਸਵਾਲ ਕੀਤਾ ਤਾਂ ਬਿਨਾਂ ਜਵਾਬ ਦਿੱਤੇਬੱਸ ਸਟੈਡ ਚੋਕੀ ਇੰਚਾਰਜ ਐਸ.ਆਈ ਮੇਜਰ ਸਿੰਘ ਨੇ ਸਾਡੇ ਪੱਤਰਕਾਰ ਦਾ ਫੋਨ ਕੱਟ ਦਿੱਤਾ।
Comments
Post a Comment