ਆਮ ਆਦਮੀ ਪਾਰਟੀ ਨੂੰ ਝਟਕਾ ਦਰਜ਼ਨਾਂ ਪਰਿਵਾਰਾਂ ਨੇ ਕੀਤੀ ਅਕਾਲੀ ਦਲ ਵਿੱਚ ਸ਼ਮੂਲਿਅਤ

 ਆਮ ਆਦਮੀ ਪਾਰਟੀ ਨੂੰ ਝਟਕਾ ਦਰਜ਼ਨਾਂ ਪਰਿਵਾਰਾਂ ਨੇ ਕੀਤੀ ਅਕਾਲੀ ਦਲ ਵਿੱਚ ਸ਼ਮੂਲਿਅਤ

ਮਨਜੀਤ ਸਿੰਘ ਬਰਕੰਦੀ ਦੀ ਰਹਿਨੁਮਾਈ ਹੇਠ ਪਿੰਡ ਬੁੱਢੀਮਾਲ ਦੇ ਕਈ ਪਰਿਵਾਰਾਂ ਆਮ ਆਦਮੀ ਪਾਰਟੀ ਛੱਡੇ ਕੇ ਕੀਤੀ ਅਕਾਲੀ ਦਲ ਚ ਸ਼ਾਮਲ


ਚੋਣਾਂ ਨੇੜੇ ਪਾਰਟੀ ਛੱਡ ਕੇ ਕੀਤੀ ਅਕਾਲੀ ਦਲ ਚ ਸਮੂਲਿਅਤ

ਸ੍ਰੀ ਮੁਕਤਸਰ ਸਾਹਿਬ, 15 ਫਰਵਰੀ (ਬੂਟਾ ਸਿੰਘ) ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਦੁਖੀ ਹੋ ਕੇ ਪਿੰਡ ਬੁਢੀਮਾਲ ਵਿਖੇ ਕਈ ਪਰਿਵਾਰਾਂ ਨੇ ਅਕਾਲੀ ਦਲ ਵਿੱਚ ਸ਼ਮੂਲਿਅਤ ਕੀਤੀ | ਇਸ ਦੌਰਾਨ ਮਨਜੀਤ ਸਿੰਘ ਬਰਕੰਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੰਨਾਂ ਵਿਕਾਸ ਹੋਇਆ ਹੈ ਸ੍ਰੋਮਣੀ ਅਕਾਲੀ ਦਲ ਦੇ ਕਾਰਜ਼ਕਾਲ ਦੌਰਾਨ ਹੀ ਹੋਇਆ ਹੈ | ਜਿਸ ਕਾਰਨ ਲੋਕ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਦੀਆਂ ਨੀਤਿਆਂ 'ਤੇ ਚੱਲਣ ਲੱਗੇ ਹਨ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸੋ੍ਰਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਪਿਤਾ ਸ ਮਨਜੀਤ ਸਿੰਘ ਬਰਕੰਦੀ ਨੇ ਪਿੰਡ ਬੁੱਢੀਮਾਲ ਵਿਖੇ ਆਮ ਆਦਮੀ ਪਾਰਟੀ ਛੱਡ ਕੇ ਆਏ ਦਰਜ਼ਨਾਂ ਪਰਿਵਾਰਾਂ ਨੂੰ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਨ ਸਮੇਂ ਕੀਤਾ | ਇਸ ਮੌਕੇ ਮਨਜੀਤ ਸਿੰਘ ਬਰਕੰਦੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਅੱਜ ਤੱਕ ਪੰਜਾਬ ਦਾ ਕਦੇ ਭਲਾ ਨਹੀਂ ਕੀਤਾ ਅਤੇ ਲੋਕਾਂ ਨੂੰ ਹਮੇਸ਼ਾ ਗੁੰਮਰਾਹ ਹੀ ਕੀਤਾ ਜਦਕਿ ਸੂਬੇ ਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਜੋ ਕਿਹਾ ਉਹ ਕਰ ਕੇ ਦਿਖਾਇਆ ਸੀ, ਮਜਬੂਤ ਸੀਮੇਂਟਡ ਰੋਡ, ਪੈਨਸ਼ਨਾਂ, ਆਟਾ ਦਾਲ ਸਕੀਮ, ਸ਼ਗਨ ਸਕੀਮ, ਬਿਜਲੀ ਬਿੱਲ ਮੁਆਫ, ਸੀਵਰੇਜ ਆਦਿ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਸੀ, ਜੋ ਕਿ ਪੰਜਾਬ ਵਿੱਚ ਸਰਕਾਰ ਬਦਲਦਿਆਂ ਹੀ ਬੰਦ ਕਰ ਦਿੱਤੀਆਂ ਗਈਆਂ ਸਨ | ਇਸੇ ਕਰਕੇ ਲੋਕ ਹੁਣ ਵੱਡੀ ਗਿਣਤੀ ਵਿੱਚ ਅਕਾਲੀ ਦਲ ਨਾਲ ਜੁੜ ਰਹੇ ਹਨ | ਉਹਨਾਂ ਕਿਹਾ ਕਿ ਲੋਕਾਂ ਨੂੰ ਹੁਣ ਪਤਾ ਲੱਗ ਚੁੱਕਾ ਹੈ ਸੂਬੇ ਦਾ ਵਿਕਾਸ ਸਿਰਫ ਸ੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ | ਇਸ ਦੌਰਾਨ ਮਨਜੀਤ ਸਿੰਘ ਬਰਕੰਦੀ ਨੇ ਵਾਅਦਾ ਕੀਤਾ ਕਿ ਸੂਬੇ ਚ ਅਕਾਲੀ ਬਸਪਾ ਸਰਕਾਰ ਬਨਣ ਤੇ ਮੁੜ੍ਹ ਵਿਕਾਸ ਕਾਰਜਾਂ ਨੂੰ ਲਿਆਂਦਾ ਜਾਵੇਗਾ | ਇਸ ਮੌਕੇ ਜਗਰੂਪ ਸਿੰਘ ਸਾਬਕਾ ਮੈਂਬਰ, ਭੁਪਿੰਦਰ ਸਿੰਘ, ਤਰਸੇਮ ਸਿੰਘ ਮੌਜੂਦਾ ਮੈਂਬਰ, ਹਰਭੁਪਿੰਦਰ ਸਿੰਘ, ਬਲਵੀਰ ਸਿੰਘ, ਨਿਸ਼ਾਨ ਸਿੰਘ, ਭੋਲਾ ਸਿੰਘ, ਨਿਰਮਲ ਸਿੰਘ ਭੁੱਲਰ ਆਦਿ ਪਰਿਵਾਰਾਂ ਨੂੰ ਜੀ ਆਇਆ ਆਖਦਿਆਂ ਸਿਰੌਪਾ ਭੇਂਟ ਕਰ ਸਨਮਾਨਿਤ ਕੀਤਾ ਅਤੇ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਦੇਣ ਭਰੋਸਾ ਦਿਵਾਇਆ | ਇਸ ਮੌਕੇ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੇ ਸ ਮਨਜੀਤ ਸਿੰਘ ਬਰਕੰਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ | ਇਸ ਮੌਕੇ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਕਦੇ ਕਿਸੇ ਦੇ ਸੁੱਖ ਦੁੱਖ ਚ ਸ਼ਾਮਲ ਨਹੀਂ ਹੋਏ, ਨਾ ਹੀ ਪੰਜ ਸਾਲ ਲੋਕਾਂ ਚ ਵਿਚਰੇ ਹਨ | ਉਹਨਾਂ ਤੋਂ ਹਲਕੇ ਦੇ ਵਿਕਾਸ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਿੰਪਾ ਖਾਨ, ਜਸਪਾਲ ਸਿੰਘ ਢਿੱਲੋਂ ਕਾਨਿਆਂਵਾਲੀ, ਸ਼ਮਸ਼ੇਰ ਸਿੰਘ ਉਦੇਕਰਨ, ਸੰਤੋਖ ਸਿੰਘ ਭੰਡਾਰੀ ਆਦਿ ਹਾਜ਼ਰ ਸਨ |

https://youtube.com/channel/UChnN0A8TqA3dm5O6dzNQsDw

Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !