9pb news

20 ਫਰਵਰੀ ਨੂੰ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਹੱਕ ਵਿੱਚ ਫਤਵਾ ਦੇਣਗੇ ਲੋਕ:ਖੁਸ਼ਪ੍ਰੀਤ ਕੌਰ ਬਰਕੰਦੀ

ਖੁਸ਼ਪ੍ਰੀਤ ਕੌਰ ਬਰਕੰਦੀ ਨੇ ਕੀਤਾ ਆਪਣੇ ਪਤੀ ਦੇ ਹੱਕ ਚ ਚੌਣ ਪ੍ਰਚਾਰ

ਸ੍ਰੀ ਮੁਕਤਸਰ ਸਾਹਿਬ, 15 ਫਰਵਰੀ (ਬੂਟਾ ਸਿੰਘ)


- ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਚੌਣ ਲੜ੍ਹ ਰਹੇ ਸ੍ਰੋਮਣੀ ਅਕਾਲੀ ਦਲ ਅਤੇ ਬਹੁਜ਼ਨ ਸਮਾਜ ਪਾਰਟੀ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਪਤਨੀ ਖੁਸ਼ਪ੍ਰੀਤ ਕੌਰ ਬਰਕੰਦੀ ਵੱਲੋਂ ਵਾਰਡ ਨੰਬਰ 8 ਚ ਆਪਣੇ ਪਤੀ ਦੇ ਹੱਕ ਵਿੱਚ ਚੌਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਖੁਸ਼ਪ੍ਰੀਤ ਕੌਰ ਬਰਕੰਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਨੂੰ ਅਪਣਾ ਕੇ ਪੰਜਾਬ ਦੇ ਲੋਕਾਂ ਨੂੰ ਫਿਰ ਤੋਂ ਗੁੰਮਰਾਹ ਕਰਨ ਤੇ ਤੁਲੀ ਹੋਈ ਹੈ | ਇਨ੍ਹਾਂ ਦੋਵਾਂ ਪਾਰਟੀਆਂ ਤੋਂ ਲੋਕਾਂ ਦਾ ਵਿਸ਼ਵਾਸ ਉਠ ਚੁੱਕਿਆ ਹੈ | ਇਸ ਦੌਰਾਨ ਖੁਸ਼ਪ੍ਰੀਤ ਕੌਰ ਬਰਕੰਦੀ ਨੇ ਕਿਹਾ ਕਿ ਪੰਜਾਬ ਵਿੱਚ ਗੱਠਜੋੜ ਦੀ ਸਰਕਾਰ ਬਣਾਉਣ ਲਈ ਵੋਟਰ 20 ਫਰਵਰੀ ਨੂੰ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਹੱਕ ਵਿੱਚ ਫਤਵਾ ਦੇਣਗੇ, ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚੋਂ ਚਲਦਾ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਕੌਰ ਬਰਾੜ ਪ੍ਰਧਾਨ ਮਹਿਲਾ ਵਿੰਗ, ਨੀਲਮ ਅਹੁਜਾ, ਸੰਦੀਪ ਕੌਰ, ਜੰਗੀਰ ਕੌਰ, ਰੁਪਿੰਦਰ ਕੌਰ, ਨਿੰਮੋਂ ਰਾਣੀ, ਰਾਣੀ ਬਰਕੰਦੀ, ਸੁਖਜੀਤ ਕੌਰ, ਕਰਮਜੀਤ ਕੌਰ ਭਾਗਸਰ, ਰਵੀਨਾ ਭਾਟੀ, ਪਿ੍ਯੰਕਾ ਭਾਟੀਆ, ਸ਼ਾਈਨਾ, ਬਿੱਟੂ ਜਨਰੇਟਰ, ਸੁਮੇਰ ਸਿੰਘ ਮੈਨੇਜ਼ਰ, ਦਵਿੰਦਰ ਅਹੁਜਾ, ਜਸਵਿੰਦਰ ਗਿੱਲ, ਸੋਨੂੰ ਸੰਧੂ, ਅੰਮਿ੍ਤਪਾਲ ਧੀਰ, ਹਰਮਿੰਦਰ ਸਿੰਘ ਰੂਬੀ ਕੇਬਲ,ਪਾਲਜੀਤ ਸਿੰਘ, ਨਵਦੀਵ ਸਿੰਘ ਗੋਲਡੀ, ਹਰਬੀਰ ਬਰਕੰਦੀ, ਕਰਨੈਲ ਸਿੰਘ ਬਾਦਲ ਆਦਿ ਹਾਜ਼ਰ ਸਨ |
https://youtube.com/channel/UChnN0A8TqA3dm5O6dzNQsDw

Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !